Articles Religion

ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਵਿਸ਼ੇਸ਼: ਆਦਿ ਗ੍ਰੰਥ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਮਹਾਨ ਧਾਰਮਿਕ ਗ੍ਰੰਥ ਹੈ। ਇਸ ਨੂੰ ਆਦਿ ਗ੍ਰੰਥ ਵੀ ਕਹਿੰਦੇ ਹਨ।ਗੁਰੂ ਅਰਜਨ ਦੇਵ ਜੀ ਦੁਆਰਾ ਇਸ ਮਹਾਨ ਗ੍ਰੰਥ ਦਾ ਸਕੰਲਨ 1601 ਵਿੱਚ ਸ਼ੁਰੂ ਕੀਤਾ ਗਿਆ, ਜੋ ਪੂਰੇ ਤਿੰਨ ਸਾਲ ਬਾਅਦ 1604 ਨੂੰ ਸੰਪੰਨ ਕੀਤਾ ਗਿਆ। ਇਸ ਦੀ ਰਚਨਾ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਵਿੱਚ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਸਥਾਪਿਤ ਕੀਤਾ ਗਿਆ। ਇਹ ਪਾਵਨ ਗ੍ਰੰਥ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਗਿਆ। ਇਹ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕਲਿਆਣ ਕਾਰੀ ਉਪਦੇਸ਼ ਅਤੇ ਸਰਬੱਤ ਦੇ ਭਲੇ ਦਾ ਸੁਦੇਸ਼ ਦਿੰਦਾ ਹੈ। ਸੰਸਾਰ ਦੇ ਸਾਰੇ ਧਾਰਮਿਕ ਗ੍ਰੰਥਾਂ ਵਿੱਚੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਕਰ ਕਮਲਾ ਨਾਲ ਸੰਪਾਦਿਤ ਕੀਤਾ ਹੈ। ਲੱਖਾਂ ਪ੍ਰਾਣੀ ਇਸ ਨੂੰ ਮੱਥਾ ਟੇਕ ਕੇ ਅਰਦਾਸਾ ਕਰਦੇ ਹਨ। 1706 ਈਸਵੀ ਨੂੰ ਦੁਬਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਭਾਈ  ਮੰਨੀ  ਸਿੰਘ ਪਾਸੇ ਲਿਖਵਾ ਕੇ ਨੌਵੇ ਪਾਤਸ਼ਾਹ ਦੀ ਬਾਣੀ ਸਾਮਲ ਕੀਤੀ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ। ਗੁਰੂ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰਾ ਦੀ ਬਾਣੀ ਦਰਜ ਹੈ।ਬਾਣੀ  ਦੀ ਤਰਤੀਬ ਵਿੱਚ ਸੱਭ ਤੋਂ ਪਹਿਲਾ ਛੇ ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤਾ, ਗਿਆਰਾਂ ਭੱਟਾਂ, 3 ਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਅੰਕਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਮਾਨਿਉ ਗ੍ਰੰਥ ਦਾ ਉਪਦੇਸ਼ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਪ੍ਰੇਰਿਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਇਹ ਹੈ ਕੇ ਗੁਰੂ ਗ੍ਰੰਥ ਸਾਹਿਬ ਦੀਆ ਰਚਨਾਵਾਂ ਲਿਖਣ ਵਾਲੇ ਵੱਖ ਵੱਖ ਸ਼੍ਰੇਣੀਆਂ ਅਤੇ ਫ਼ਿਰਕੇ ਨਾਲ ਸੰਬੰਧ ਰੱਖਦੇ ਸਨ, ਉਨ੍ਹਾਂ ਵਿੱਚ ਹਿੰਦੂ, ਮੁਸਲਮਾਨ, ਨੀਵੀਂ, ਉੱਚੀਜਾਤ ਦੇ ਵੀ ਹਨ।

ਪ੍ਰੰਤੂ ਬੜੇ ਦੁੱਖੀ ਹਿਰਦੇ ਨਾਲ ਅੱਜ ਦੇ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖਣਾ ਪੈ ਰਿਹਾ ਹੈ। ਕਿ ਲੋਕ ਅਜੇ ਵੀ ਮੜ੍ਹੀਆ ਮਸੰਦਾ ਤੇ ਦੇਹ ਧਾਰੀ ਗੁਰੂਆ ਨੂੰ ਮੱਥਾ ਟੇਕਦੇ ਹਨ। ਸ਼ੇਰ ਸ਼ਾਹ ਸੂਰੀ ਮਾਰਗ ਤੋ ਲੈ ਕੇ ਦਿੱਲੀ ਤੱਕ ਸਾਨੂੰ ਅਨੇਕਾਂ ਹੀ ਅਜਿਹੀੰਆ ਜਗਾ ਮਿਲਦੀਆ ਹਨ।ਸਰਕਾਰੀ ਜ਼ਮੀਨ ਉੱਤੇ ਜਗਾ ਬਣਾ ਕੇ ਕਬਜਾ ਕੀਤਾ ਹੋਇਆ ਹੈ ਅਤੇ ਆਸਥਾਂ ਦੇ ਨਾਂ ‘ਤੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ ਤੇ ਇੰਨਾ ਥਾਂਵਾਂ ਤੇ ਦੀਵੇ ਆਦਿ ਜਗਾ ਕੇ ਮੱਥਾ ਟੇਕਦੇ ਹਨ। ਅਸੀਂ ਇੰਨਾ ਜ਼ਿਆਦਾ ਖ਼ੌਫ਼ ਜਾਦਾ ਤੇ ਡਰੇ ਹੋਏ ਹਾਂ ਜੋ ਡਰਦੇ ਮਾਰੇ ਗੱਡੀਆ ਖਲਾਰ ਕੇ ਉਨ੍ਹਾਂ ਜਗਾ ਤੇ ਪੈਸੇ ਚੜਾਂ ਕੇ ਮੱਥਾ ਟੇਕਦੇ ਹਾਂ ਅਤੇ ਆਪਣੇ ਗੁਰੂ ਦੇ ਉਪਦੇਸ਼ਾਂ ਨੂੰ ਪਰੇ ਕਰ ਕੇ ਸਵਰਗਾਂ ਵਿੱਚ ਵਾਸਾ ਪਾਉਣ ਲਈ ਇਹਨਾ ਦੇਹ ਧਾਰੀ ਗੁਰੂਆ ਨੂੰ ਮੱਥਾ ਟੇਕਦੇ ਹਾਂ। ਜਿੰਨਾ ਨੇ ਜਗਾ ਜਗਾ ਆਪਣੇ ਡੇਰੇ ਜੰਮਾਏ ਹੋਏ ਹਨ। ਘਰ ਵਿੱਚ ਭਾਵੇਂ ਆਪਣੇ ਬਜ਼ੁਰਗਾਂ ਨੂੰ ਕਦੀ ਮੱਥਾ ਟੇਕਿਆ ਨਾ ਹੋਵੇ। ਪਿੱਛੇ ਜਿਹੇ ਅਖੌਤੀ ਬਾਬਾ ਰਾਮ ਰਹੀਮ ਦੇ ਨਾਲ ਕਈ ਸਬੰਧਤ ਘਟਨਾਵਾਂ ਮੀਡੀਆ ਤੇ ਛਾਈਆਂ ਰਹੀਆ। ਪਰੰਤੂ ਲੋਕ ਅਜੇ ਵੀ ਉਸ ਦਾ ਜਨਮ ਦਿਨ ਮਨਾ ਰਹੇ ਹਨ। ਇਹ ਸਿੰਸਲਾ ਘਟਨ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ।ਬਾਹਰਲੇ ਵਿਦੇਸ਼ੀ ਲੋਕਾ ਦਾ ਝੁਕਾਅ ਸਿੱਖੀ ਸਰੂਪ ਵੱਲ ਹੋ ਰਿਹਾ ਪਰ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦੀ ਬਜਾਏ ਦੇਹ ਧਾਰੀਆਂ ਨੂੰ ਮੱਥਾ ਟੇਕ ਰਹੇ ਹਨ। ਸ਼ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਸਿੱਖਾ ਦੀ ਉੱਚ ਸੰਸ਼ਥਾ ਹੈ ਉਸ ਨੂੰ ਇਸ ਤੇ ਸੰਜੀਦਗੀ ਨਾਲ ਵਿਚਾਰ ਕਰਣਾ ਚਾਹੀਦਾ ਹੈ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin