ਨਵੀਂ ਦਿੱਲੀ – ‘ਬਿੱਗ ਬੌਸ 15’ ‘ਚ 4 ਨਵੇਂ ਚੈਲੇਂਜਰਸ ਨੇ ਐਂਟਰੀ ਕੀਤੀ ਹੈ। ਬਾਕੀ ਮੁਕਾਬਲੇਬਾਜ਼ ਵਿਸ਼ਾਲ ਸਿੰਘ, ਸੁਰਭੀ ਚੰਦਨਾ, ਅਕਾਂਕਸ਼ਾ ਪੁਰੀ ਅਤੇ ਮੁਨਮੁਨ ਦੱਤਾ ਦੁਆਰਾ ਦਿੱਤੇ ਗਏ ਔਖੇ ਟਾਸਕ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਟਾਸਕ ਦੌਰਾਨ ਪ੍ਰਤੀਕ ਸਹਿਜਪਾਲ ਅਤੇ ਉਮਰ ਰਿਆਜ਼ ਵਿਚਾਲੇ ਲੜਾਈ ਹੋ ਗਈ।ਟਾਸਕ ਦੌਰਾਨ ਉਮਰ ਅਤੇ ਪ੍ਰਤੀਕ ਨੇ ਇਕ-ਦੂਜੇ ਨੂੰ ਧੱਕਾ-ਮੁੱਕੀ ਦਿੱਤੀ। ਇਸ ਦੌਰਾਨ ਰਸ਼ਮੀ ਦੇਸਾਈ ਨੇ ਦਖਲ ਦਿੱਤਾ ਅਤੇ ਪ੍ਰਤੀਕ ਨੂੰ ਉਮਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ। ਉਹ ਕਹਿੰਦੀ, ‘ਦੂਰੋਂ ਗੱਲ ਕਰ ਰਹੀ ਏ।’ ਹੁਣ ਸ਼ੋਅ ਦਾ ਨਵਾਂ ਪ੍ਰੋਮੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬਿੱਗ ਬੌਸ ਪ੍ਰਤੀਯੋਗੀਆਂ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਤਾੜਨਾ ਕਰਦੇ ਸੁਣਿਆ ਜਾ ਸਕਦਾ ਹੈ। ਕਲਿੱਪ ਤੋਂ ਲੱਗਦਾ ਹੈ ਕਿ ਬਿੱਗ ਬੌਸ ਉਮਰ ਰਿਆਜ਼ ਨੂੰ ਘਰ ਛੱਡਣ ਲਈ ਕਹਿ ਰਿਹਾ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ।