ਸੇਵਾ ਸਿੰਘ ਨੌਰਥ ਪੰਜਾਬੀ ਗੀਤਕਾਰੀ ਦਾ ਇੱਕ ਪੁਰਾਣਾ ਤੇ ਨਾਮਵਰ ਚਿਹਰਾ ਹੈ ਜਿਸਨੇ ਅਨੇਕਾਂ ਸਦਾ ਬਹਾਰ ਗੀਤਾਂ ਦੀ ਸਿਰਜਣਾ ਕੀਤੀ । ਵੇਖਿਆ ਜਾਵੇ ਤਾਂ ਸੇਵਾ ਸਿੰਘ ਗੀਤਕਾਰ ਹੀ ਨਹੀਂ ਬਲਕਿ ਪੰਜਾਬੀ ਗਾਇਕੀ ਦੇ ਪਿਛਲੇ ਪੰਜਾਹ ਸਾਲਾਂ ਦਾ ਇਤਿਹਾਸ ਹੈ। ਗੀਤਕਾਰੀ ਦੇ ਨਾਲ ਨਾਲ ਗਾਉਣ ਵਾਲਿਆਂ ਦੇ ਬੁਕਿੰਗ ਕਲਰਕ ਤੋਂ ਲੈ ਕੇ ਸਫ਼ਲ ਪੇਸ਼ਕਾਰ ਬਣਦਿਆਂ ਗਾਇਕੀ ਪਿੜ ਦੇ ਉਤਰਾਅ ਚੜਾਅ ਅਤੇ ਕੌੜੇ ਮਿੱਠੇ ਪਲਾਂ ਦੇ ਉਹ ਅੰਗ-ਸੰਗ ਰਿਹਾ। ਸੈਂਕੜੇ ਕਿੱਸੇ-ਕਹਾਣੀਆਂ ਉਸਦੇ ਮੂੰਹ ਜੁਬਾਨੀ ਯਾਦ ਹਨ ਜੋ ਉਹ ਆਪਣੇ ਫੇਸਬੁੱਕ ਪਰਿਵਾਰਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਸੇਵਾ ਸਿੰਘ ਨੌਰਥ ਨੇ ਬੀਤੇ ਦਿਨੀਂ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆ ਆਪਣੀ ਪੁਸਤਕ ‘ਗੀਤਾਂ ਵਿਚੋਂ ਬੋਲਦਾ’ ਲੈ ਕੇ ਆਇਆ ਹੈ। ਇਹ ਉਸਦੀ ਪਹਿਲੀ ਪੁਸਤਕ ਹੈੇ। ਅਜਿਹੀਆਂ ਹੋਰ ਵੀ ਕਈ ਪੁਸਤਕਾਂ ਉਸਦੇ ਗਾਇਕੀ ਇਤਿਹਾਸ ਨੂੰ ਸਾਂਭਣ ਦਾ ਯਤਨ ਕਰਨਗੀਆਂ। ਇਸ ਪਲੇਠੀ ਪੁਸਤਕ ਦੀ ਘੁੰਡ ਚੁਕਾਈ ਰਸਮ ਬੀਤੇ ਦਿਨੀਂ ਭਾਸ਼ਾ ਵਿਭਾਗ ਪਟਿਆਲਾ ਵਲੋਂ ਚਲਾਏ ਜਾ ਰਹੇ ਪੰਜਾਬੀ ਸਪਤਾਹ ਦੌਰਾਨ ਸਰਦਾਰ ਜਸਵੀਰ ਸਿੰਘ ਘੁਲਾਲ ਜੀ ਹੁਰਾਂ ਦੇ ਖੁੱਲ੍ਹੇ-ਡੁੱਲ੍ਹੇ ਹਾਲ ਵਿਖੇ ਗੀਤ ਸੰਗੀਤ ਦੀਆਂ ਨਾਮਵਰ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਇਸ ਮੌਕੇ ਡਾਕਟਰ ਸੰਦੀਪ ਸ਼ਰਮਾਂ ਜੀ ਭਾਸ਼ਾ ਵਿਭਾਗ ਲੁਧਿਆਣਾ ਅਤੇ ਅੰਤਰਰਾਸ਼ਟਰੀ ਲੇਖਕ ਤੇ ਪੱਤਰਕਾਰ ਐੱਸ ਅਸ਼ੌਕ ਭੌਰਾ ਅਮੇਰਿਕਾ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਦੀ ਸ਼ਮ੍ਹਾਂ ਰੌਸ਼ਨ ਗੀਤ ਸੰਗੀਤ ਦੀਆਂ ਨਾਮਵਰ ਸਖ਼ਸ਼ੀਅਤਾਂ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ ਦੀ ਪ੍ਰਧਾਨਗੀ ਗੀਤਕਾਰ ਤੇ ਗਾਇਕ ਹਾਕਮ ਬਖ਼ਤੜੀਵਾਲਾ ਨੇ ਕੀਤੀ। ਕਵਿਤਰੀ ਲਲਿਤਾ ਸ਼ਾਰਧਾ ਨੇ ਆਪਣੀ ਵਧੀਆ ਸ਼ੈਲੀ ਵਿੱਚ ਇਕ ਮਾਣ ਪੱਤਰ ਲਿਖਿਆ, ਤੇ ਉਹ ਮਾਣ ਪੱਤਰ ਨੂੰ ਪਹਿਲਾਂ ਸੁਰਿੰਦਰ ਸੇਠੀ ਜੀ ਨੇ ਆਏ ਹੋਏ ਸੱਜਣਾਂ ਮਿੱਤਰਾਂ ਦੇ ਰੂਬਰੂ ਕੀਤਾ, ਤੇ ਬਾਅਦ ਵਿੱਚ ਉਹ ਮਾਣ ਪੱਤਰ ਬੜੇ ਹੀ ਮਾਣ ਸਤਿਕਾਰ ਨਾਲ ਸੇਵਾ ਸਿੰਘ ਨੌਰਥ ਨੂੰ ਭੇਟ ਕੀਤਾ। ਇਸ ਮੌਕੇ ਐੱਸ ਅਸ਼ੋਕ ਭੌਰਾ ਨੇ ਆਪਣਾ ਕੀਮਤੀ ਸਮਾਂ ਕੱਢਦਿਆਂ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਯਾਦਾਂ ਦੀ ਪਟਾਰੀ ਚੋਂ 40-45 ਸਾਲਾਂ ਤੋਂ ਸੇਵਾ ਸਿੰਘ ਨੌਰਥ ਨਾਲ ਆਪਣੀ ਯਾਰੀ ਦੇ ਕਿੱਸੇ ਸੱਭ ਸੱਜਣਾਂ ਮਿੱਤਰਾਂ ਨੂੰ ਸੁਣਾਕੇ ਹੈਰਾਨ ਕਰ ਦਿੱਤਾ।
ਇਸ ਮੌਕੇ ਅਮਨ ਫੁੱਲਾਂਵਾਲ, ਅਮਰ ਸਿੰਘ ਚਮਕੀਲਾ ਦਾ ਬੇਟਾ ਜੈਮਨ ਚਮਕੀਲਾ, ਪ੍ਰਸਿੱਧ ਗੀਤਕਾਰ ਤੇ ਗਾਇਕ ਹਾਕਮ ਬਖਤੜੀ ਵਾਲਾ,ਕਰਨ ਵਰਮਾ ਤੇ ਅਕਸ਼ੇ ਵਰਮਾ,ਮੀਤ ਸਕਰੌਦੀ ਵਾਲਾ ਸੰਗਰੂਰ, ਸ਼ਮਸ਼ੇਰ ਝੱਜ, ਇੰਦਰਜੀਤ ਸਾਹਨੀ ਜੀ, ਗੀਤਕਾਰ ਅਵਤਾਰ ਸਿੰਘ ਸੋਹੀਆਂ ਚੰਡੀਗੜ੍ਹ, ਰਵਿੰਦਰ ਸਿੰਘ ਹੂੰਝਣ, ਗੁਰਮੁੱਖ ਦੀਪ ਮਾਛੀਵਾੜਾ, ਸੰਜੀਵ ਸੂਦ ਪਰਲ ਮਿਊਜ਼ਿਕ ਕੰਪਣੀ,ਮੇਵਾ ਸਿੰਘ ਨੌਰਥ, ਜਸਵਿੰਦਰ ਸਿੰਘ ਨੌਰਥ, ਬਲਜੀਤ ਸਿੰਘ ਬੰਟੀ, ਸੁਰਿੰਦਰ ਮੱਖੂ,ਲਾਡੀ ਘੇੜਾ, ਗੁਰਪ੍ਰੀਤ ਸਿੰਘ ਰਾਮਗੜ੍ਹ,ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ, ਗੀਤਕਾਰ, ਗਾਇਕ ਨਰਿੰਦਰ ਨਾਰੰਗ, ਗਾਇਕ ਜੇ ਐਸ ਮਾਂਗਟ, ਅਸ਼ੋਕ ਮਾਂਗਟਾਂ ਵਾਲਾ,ਗੁਰਾ ਮਹਿਲ ਭਾਈ ਰੂਪਾ, ਗੀਤਕਾਰ ਹਰਬੰਸ ਸਿੰਘ ਰਾਏ ਭੈਣੀ ਸਾਹਿਬ, ਪ੍ਰਸਿੱਧ ਐਂਕਰ ਗੁਰਦੀਪ ਬੱਸੀ, ਗੀਤਕਾਰ ਰਵੀ ਮਹਿਮੀ, ਪ੍ਰਸਿੱਧ ਗਾਇਕ ਸੁਰੇਸ਼ ਯਮਲਾ ਜੀ, ਜਸਵਿੰਦਰ ਵਾਲੀਆ ਜੀ,ਮੋਹਣ ਭਾਮੀਆਂ ਜੀ, ਪ੍ਰਸਿੱਧ ਕਵਿਤਰੀ ਲਲਿਤਾ ਸ਼ਾਰਧਾ ਜੀ,ਸਵਰਨ ਸਿੰਘ ਸਹੌਲੀ, ਤੇ ਵੀ ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਇਸ ਕਿਤਾਬ ਰੀਲੀਜ਼ ਸਮਾਰੋਹ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਈ। ਸਵਰਗੀ ਸਰਦਾਰ ਜਸਬੀਰ ਸਿੰਘ ਘੁਲਾਲ ਜੀ ਦੇ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਘੁਲਾਲ ਜੀ ਅਤੇ ਪੰਜਾਬੀ ਵਿਰਾਸਤ ਸੱਭਿਆਚਾਰ ਸੱਥ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਦੀ ਯੋਗ ਅਗਵਾਈ ਵਿੱਚ ਇਹ ਕਿਤਾਬ ਰੀਲੀਜ਼ ਸਮਾਰੋਹ ਵਧੀਆ ਤਰੀਕੇ ਨਾਲ ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ। ਅਖ਼ੀਰ ਵਿੱਚ ਗੀਤਕਾਰ ਸੇਵਾ ਸਿੰਘ ਨੌਰਥ ਵਲੋਂ ਆਈਆਂ ਸਭ ਸਖ਼ਸ਼ੀਅਤਾਂ ਦਾ ਦਿਲੋਂ ਧੰਨਵਾਦ ਕੀਤਾ।
previous post
next post