ਪੰਜਾਬੀ ਗਾਇਕ ਕਰਨ ਔਜਲਾ ਆਪਣੀ ਆਵਾਜ਼ ਦੇ ਦਮ ‘ਤੇ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਦੱਸ ਦੇਈਏ ਕਿ ਔਜਲਾ ਚੰਡੀਗੜ੍ਹ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਦੇ 7 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਸ਼ਿਕਾਇਤ ਵਿੱਚ ਧਰਨੇਵਰ ਨੇ ਦੋਸ਼ ਲਾਇਆ ਕਿ ਕਰਨ ਔਜਲਾ ਦੇ ਗੀਤ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਧਰਨੇਵਰ ਨੇ ਮੰਗ ਕੀਤੀ ਹੈ ਕਿ ਕਰਨ ਔਜਲਾ ਨੂੰ ਆਪਣੇ ਸ਼ੋਅ ‘ਚ ‘ਚਿੱਟਾ ਕੁੜਤਾ’, ‘ਅਧੀਆ’, ‘ਫਿਊ ਡੇਜ਼’, ‘ਅਲਕੋਹਲ 2’, ‘ਗੈਂਗਸਟਾ’ ਅਤੇ ‘ਬੰਦੂਕ’ ਵਰਗੇ ਗੀਤ ਨਹੀਂ ਗਾਉਣਗੇ। ਜੇਕਰ ਉਹ ਇਹ ਗੀਤ ਗਾਉਂਦਾ ਹੈ ਤਾਂ ਉਹ ਚੰਡੀਗੜ੍ਹ ਦੇ ਐਸਐਸਪੀ ਅਤੇ ਡੀਜੀਪੀ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰੇਗਾ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਦੇ ਗੀਤਾਂ ‘ਤੇ ਸਵਾਲ ਉਠਾਏ ਗਏ ਹਨ। ਇਸ ਤੋਂ ਪਹਿਲਾਂ ਵੀ ਪੰਡਿਤਰਾਓ ਧਰਨੇਵਰ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕੀਤਾ ਸੀ।
ਪੰਜਾਬੀ ਗਾਇਕ ਕਰਨ ਔਜਲਾ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਯੂ.ਕੇ ਟੂਰ ਚੱਲ ਰਿਹਾ ਸੀ। ਉਹ ਲੰਡਨ ਵਿੱਚ ਇੱਕ ਸੰਗੀਤ ਸਮਾਰੋਹ ਕਰ ਰਹੇ ਸੀ। ਇਸ ਦੌਰਾਨ ਚੱਲ ਰਹੇ ਸ਼ੋਅ ‘ਚ ਕਿਸੇ ਨੇ ਉਨ੍ਹਾਂ ‘ਤੇ ਜੁੱਤੀ ਸੁੱਟ ਦਿੱਤੀ ਸੀ। ਗੁੱਸੇ ‘ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ‘ਤੇ ਆਉਣ ਦੀ ਚੁਣੌਤੀ ਵੀ ਦਿੱਤੀ ਸੀ।