LiteraturePunjab

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ

ਪੰਜਾਬੀ ਵਿਰਸਾ ਟਰੱਸਟ ਵਲੋਂ ਡਾ : ਸਾਧੂ ਬਿਨਿੰਗ ਨਾਲ ਰੂ-ਬ-ਰੂ ਸਮੇਂ ਹੋਰਨਾਂ ਤੋਂ ਬਿਨਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ ਵਿਰਦੀ ਅਤੇ ਲੇਖਕ ਰਵਿੰਦਰ ਚੋਟ।

ਫਗਵਾੜਾ – ਪ੍ਰਸਿੱਧ ਲੇਖਕ ਅਤੇ ਪੰਜਾਬੀ ਦੇ ਪ੍ਰਚਾਰਪਸਾਰ ਲਈ ਕੈਨੇਡਾ ਚ ਵੱਡੇ ਉਪਰਾਲੇ ਕਰਨ ਵਾਲੇ  ਚਿੰਤਕਡਾ : ਸਾਧੂ ਬਿਨਿੰਗ ਨੇ ਲੇਖਕਾਂ ਨਾਲ ਰੂ-ਬ-ਰੂ ਦੇ ਦਰਮਿਆਨ ਕਿਹਾ ਕਿ ਭਾਵੇਂ ਕੈਨੇਡਾ ਚ ਪੰਜਾਬੀ ਨੂੰ ਚੀਨੀਜਪਾਨੀਸਪੈਨਿਸ਼ਰਸ਼ੀਅਨ ਭਾਸ਼ਾਵਾਂ ਦੇ ਤੁਲ ਮੰਨਿਆ ਜਾਂਦਾ ਹੈਪਰ ਕੈਨੇਡਾ ਚ ਅੰਗਰੇਜੀ ਅਤੇ ਫਰੈਂਚ ਭਾਸ਼ਾ ਦਾ ਹੀ ਬੋਲਬਾਲਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਚ ਇਹਨਾਂ 6 ਭਾਸ਼ਾਵਾਂ ਦੇ ਲੇਖਕਾਂ ਨੂੰ ਕੈਨੇਡੀਅਨ ਲੇਖਕ ਨਹੀਂ ਸਗੋਂ ਵਿਦੇਸ਼ੀ ਲੇਖਕ ਹੀ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੈਨੇਡੀਅਨ ਲੇਖਕਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ। ਪ੍ਰਸਿੱਧ ਮਾਸਿਕ ਪੱਤਰ ਵਤਨੋਂ ਦੂਰ “ ਦੇ ਲੰਬਾ ਸਮਾਂ ਸੰਪਾਦਕ ਰਹੇ ਸਾਧੂ ਬਿਨਿੰਗ ਨੇ ਆਪਣੇ ਜੀਵਨ ਸਫਰ ਅਤੇ ਸਾਹਿੱਤਕ ਸਫਰ ਦੇ ਤਜ਼ਰਬਿਆਂ ਨੂੰ ਸਾਂਝਾ ਕਰਦਿਆ ਦੱਸਿਆ ਕਿ ਉਹਨਾਂ 15 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨਜਿਹਨਾਂ ਚ ਇਕ ਨਾਵਲਦੋ ਕਹਾਣੀ-ਸੰਗ੍ਰਹਿ ਅਤੇ ਚਾਰ ਪੁਸਤਕਾਂ ,ਸ਼ਾਮਲ ਹਨ। ਰੂ-ਬ-ਰੂ ਦੌਰਾਨ ਉਹਨਾਂ ਨੇ ਕਾਮਾਗਾਟਾਮਾਰੂ” ਕਵਿਤਾ ਅਤੇ ਹੋਰ ਕਵਿਤਾਵਾਂ ਵੀ ਸੁਣਾਈਆਂ।

ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆਂ (ਯੂ.ਬੀ.ਸੀ) ਤੋਂ ਅਨਰੇਰੀ ਡਾਕਟਰ ਡਿਗਰੀ ਪ੍ਰਾਪਤ ਡਾ : ਸਾਧੂ ਬਿਨਿੰਗ ਨੇ ਜ਼ਿੰਦਗੀ ਦੇ ਤਲਖ਼ ਤਜ਼ੁਰਬੇ ਸਾਂਝੇ ਕਰਦਿਆ ਕਿਹਾ ਕਿ ਉਹ ਪੰਜਾਬ ਚ ਸੈਕੰਡਰੀ ਕਲਾਸ ਚ ਫੇਲ੍ਹ ਹੋ ਗਏਪਰ ਕੈਨੇਡਾ ਚ ਮਜ਼ਦੂਰੀ ਕਰਦਿਆਂ ਉਹਨਾਂ ਨੇ ਕੈਨੇਡਾ ਚ ਉਚ ਸਿੱਖਿਆ ਪ੍ਰਾਪਤ ਕੀਤੀ। ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਹੋਰ ਖੱਬੇ ਪੱਖੀ ਸਾਥੀਆਂ ਨਾਲ ਰਲਕੇ ਕਈ ਸੰਸਥਾਵਾਂ ਜਿਹਨਾਂ ਚ ਵੈਨਕੁਵਰ ਸੱਥ ਸ਼ਾਮਲ ਸੀਚਲਾਈਆਂ ਅਤੇ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਦੀ ਇਕਜੁੱਟਤਾ ਲਈ ਜੀਵਨ ਭਰ ਕੰਮ ਕੀਤਾ।

ਪੰਜਾਬੀ ਨਾਲ ਮਨੋਂ ਮੋਹ ਰੱਖਣ ਵਾਲੇ ਡਾ : ਸਾਧੂ ਬਿਨਿੰਗ ਨੇ ਪੰਜਾਬੀ ਅਤੇ 5 ਹੋਰ ਭਾਸ਼ਾਵਾਂ ਨੂੰ ਕੈਨੇਡੀਅਨ ਬੋਲੀ ਦਾ ਉਸੇ ਕਿਸਮ ਦਾ ਦਰਜ਼ਾ ਦੇਣ ਦੀ ਮੰਗ ਕੀਤੀਜਿਵੇਂ ਦਾ ਦਰਜ਼ਾ ਭਾਰਤੀ ਸੰਵਿਧਾਨ ਵਿੱਚ ਹੋਰ ਭਾਸ਼ਾਵਾਂ ਵਾਂਗਰ ਪੰਜਾਬੀ ਨੂੰ ਹੈ। ਕੈਨੇਡਾ ਚ ਪੰਜਾਬੀ ਬਣਕੇ ਰਹਿਣ ਦਾ ਸੰਕਲਪ ਰੱਖਣ ਵਾਲੇ ਡਾ : ਸਾਧੂ ਬਿਨਿੰਗ ਫਗਵਾੜਾ ਤਹਿਸੀਲ ਦੇ ਪ੍ਰਸਿੱਧ ਪਿੰਡ ਚਿਹੇੜੂ ਦੇ ਵਾਸੀ ਹਨ ਅਤੇ ਲਗਾਤਾਰ ਪੰਜਾਬ ਫੇਰੀ ਤੇ ਆਉਂਦੇ ਹਨ। ਉਹ ਸਾਲ 1967 ‘ਚ ਕੈਨੇਡਾ ਲਈ ਪ੍ਰਵਾਸ ਕਰ ਗਏ ਸਨ।

ਪੰਜਾਬੀ ਵਿਰਸਾ ਟਰੱਸਟ ਵਲੋਂ ਕਰਵਾਏ ਰੂ-ਬ-ਰੂ ਸਮੇਂ ਹੋਰਨਾਂ ਤੋਂ ਬਿਨਾ ਪ੍ਰਸਿੱਧ ਲੇਖਕ ਰਵਿੰਦਰ ਚੋਟਰਵਿੰਦਰ ਸਿੰਘ ਰਾਏਅਸ਼ੋਕ ਸ਼ਰਮਾਪਰਵਿੰਦਰਜੀਤ ਸਿੰਘਹਰਜਿੰਦਰ ਨਿਆਣਾਐਡਵੋਕੇਟ ਸੰਤੋਖ ਲਾਲ ਵਿਰਦੀਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin