ਪੰਜਾਬੀ ਲੋਕ ਗਾਇਕੀ ਦੇ ਕਈ ਚਮਕਦੇ ਸਿਤਾਰੇ ਸਰੋਤਿਆਂ ਦੇ ਮਨਾਂ ਵਿਚ ਆਪਣੀ ਜਗ੍ਹਾ ਬਣਾ ਕੇ ਸਮੇ ਤੋਂ ਪਹਿਲਾਂ ਹੀ ਸਾਹਾਂ ਦੀ ਤੰਦ ਤੋੜ ਕੇ ਰੱਬ ਨੂੰ ਪਿਆਰੇ ਹੋ ਗਏ ਜਿਵੇ ਸੁਰਜੀਤ ਬਿੰਦਰੱਖੀਆ, ਕੁਲਵਿੰਦਰ ਢਿਲੋਂ, ਦਿਲਸ਼ਾਦ ਅਖ਼ਤਰ, ਰਾਜ ਬਰਾੜ, ਦੀਦਾਰ ਸੰਧੂ, ਅਮਰ ਸਿੰਘ ਚਮਕੀਲਾ, ਅਮਰਜੋਤ, ਮੇਜਰ ਰਾਜਸਥਾਨੀ, ਧਰਮਪ੍ਰੀਤ, ਕੁਲਦੀਪ ਪਾਰਸ, ਪਰਮਿੰਦਰ ਸੰਧੂ, ਜਗਮੋਹਣ ਕੌਰ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ। ਇਹਨਾਂ ਵਿਚੋਂ ਇਕ ਨਾਮ ਹੈ ਨਛੱਤਰ ਛੱਤਾ ਜਿਸਦਾ ਜਨਮ ਪਿਤਾ ਸੁਦਾਗਰ ਸਿੰਘ ਮਾਤਾ ਅਮਰ ਕੌਰ ਦੀ ਕੁੱਖੋਂ 18 ਜੂਨ 1959 ਨੂੰ ਪਿੰਡ ਆਦਮਪੁਰਾ ਜਿਲ੍ਹਾ ਬਠਿੰਡਾ ਵਿਖੇ ਹੋਇਆ।
ਨਛੱਤਰ ਛੱਤਾ ਪੜ੍ਹਾਈ ਪੱਖੋ ਘੱਟ ਪੜ੍ਹਿਆ ਹੋਇਆ ਸੀ ਪਰ ਗਾਉਣ ਦਾ ਸ਼ੌਂਕ ਬਚਪਨ ਵਿਚ ਹੀ ਪੈ ਗਿਆ ਸੀ। ਮਹੁੰਮਦ ਸਦੀਕ ਕੁਲਦੀਪ ਮਾਣਕ ਦੇ ਗੀਤ ਉਚੀ ਹੇਕ ਵਿਚ ਗਾਂਉਂਦਾ ਰਹਿੰਦਾ ਇਸ ਸ਼ੌਂਕ ਨੇ ਉਸ ਨੂੰ ਗਾਇਕ ਬਣਾ ਦਿੱਤਾ ਸੀ।
ਨਛੱਤਰ ਛੱਤੇ ਹੋਰੀ ਸੱਤ ਭਰਾ ਹਨ ਇਹ ਤੀਸਰੇ ਸਥਾਨ ‘ਤੇ ਸੀ। ਸਾਰੇ ਭਰਾ ਗਾ ਲੈਂਦੇ ਹਨ। ਇਹਨਾਂ ਨੂੰ ਗਾਇਕੀ ਵਿਰਾਸਤ ਵਿਚ ਮਿਲੀ ਕਿਉਂਕੇ ਇਹਨਾਂ ਦੇ ਮਾਮਾ ਜੀ ਉੱਚ ਕੋਟੀ ਦੇ ਗਵੱਈਏ ਸਨ।
ਇਕ ਵਾਰ ਛੱਤਾ ਲਾਗਲੇ ਪਿੰਡ ਬੁਰਜ ਰਾਜਗ੍ਹੜ ਟੂਰਨਾਂਮੈਂਟ ‘ਤੇ ਚੱਲਿਆ ਗਿਆ। ਖੇਤਾਂ ਵਿਚ ਕੰਮ ਕਰਦੇ ਤੁਰ ਫਿਰ ਕੇ ਗਾਉਣ ਵਾਲਾ ਛੱਤਾ ਕਿਸੇ ਨੂੰ ਕਹਿ-ਕਹਾ ਕੇ ਟੂਰਨਾਮੈਂਟ ਸਟੇਜ ‘ਤੇ ਜਾ ਚੜ੍ਹਿਆ ਉਥੇ ਗੀਤ ਗਾਇਆ ‘ਚਾਰ ਦਿਨ ਜਿੰਦਗੀ ਦੇ ਰੱਖੀ ਸਾਂਭ ਕੇ’ ਇਸ ਗੀਤ ਨੂੰ ਕਾਫੀ ਹੁੰਗਾਰਾ ਮਿਲਿਆ। ਇਸ ਟੂਰਨਾਂਮੈਂਟ ਤੇ ਨਾਮਵਰ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਵੀ ਹਾਜ਼ਰ ਸੀ ਅਲਬੇਲੇ ਦੇ ਕੰਨਾਂ ਨੇ ਛੱਤੇ ਦੀ ਦਿਲ ਟੁੰਬਮੀ ਆਵਾਜ਼ ਨੂੰ ਸੁਣਿਆ ਅਤੇ ਪਾਰਖੂ ਅੱਖ ਨੇ ਛੱਤੇ ਵਿਚਲੇ ਗੁਣ ਵੇਖੇ ਫਿਰ ਅਲਬੇਲੇ ਨੇ ਛੱਤੇ ਨੂੰ ਗੱਲ ਨਾਲ ਲਾ ਲਿਆ। ਉਸ ਟਾਈਮ ਅਲਬੇਲਾ ਢਾਡੀ ਨਹੀਂ ਸੀ। ਡਰਾਮਾ ਟੀਮ ਬਣਾ ਕੇ ਡਰਾਮੇ ਕਰਿਆ ਕਰਦਾ ਸੀ। ਉਸਨੇ ਆਪਣੀ ਟੀਮ ਵਿਚ ਛੱਤੇ ਨੂੰ ਰੱਖ ਲਿਆ। ਹੀਰ ਰਾਂਝਾ, ਪੂਰਨ ਭਗਤ ਆਦਿ ਡਰਾਮਿਆਂ ਵਿਚ ਛੱਤਾ ਮੁੱਖ ਰੋਲ ਕਰਿਆ ਕਰਦਾ ਸੀ। ਗੁਰਬਖ਼ਸ਼ ਸਿੰਘ ਅਲਬੇਲੇ ਦੀ ਬਦੋਲਤ ਛੱਤੇ ਨੇ ਆਪਣਾ ਡਰਾਮਿਆਂ ਵਿਚ ਬਹੁਤ ਨਾਮ ਬਣਾਇਆ ।
ਲੋਕ ਸੰਗੀਤ ਮੰਡਲੀ ਭਦੌੜ ਨੇ ਰਾਮ ਕੁਮਾਰ ਭਦੌੜ ਦੇ ਸੰਗੀਤ ਹੇਠ ਤੇਰਾਂ ਗੀਤਾਂ ਦੀ ਕੈਸਿਟ ਕੱਢੀ ਉਸ ਵਿਚ ਦੋ ਗੀਤ ਨਛੱਤਰ ਛੱਤੇ ਦੀ ਆਵਾਜ਼ ਵਿਚ ਸਨ ਬਹੁਤ ਮਕਬੂਲ ਹੋਏ ਉਹਨਾਂ ਗੀਤਾਂ ਨੇ ਨਛੱਤਰ ਛੱਤੇ ਦੀ ਵੱਖਰੀ ਪਛਾਣ ਬਣਾ ਦਿੱਤੀ। ਇਸ ਤਰਾਂ ਛੱਤਾ ਗਾਇਕੀ ਵੱਲ ਆ ਗਿਆ।
ਅਲਬੇਲੇ ਸਦਕਾ ਨਛੱਤਰ ਛੱਤੇ ਦੀ ਪਹਿਲੀ ਕੈਸਿਟ ‘ਅੱਜ ਦੀ ਰਾਤ ਮੁਕਲਾਵਾ’ ਮਾਰਕੀਟ ਵਿਚ ਆਈ। ਇ ਸ ਕੈਸਿਟ ਦਾ ਗੀਤ ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ’ ਸਰੋਤੇਆਂ ਨੇ ਬਹੁਤ ਜਿਆਦਾ ਪਸੰਦ ਕੀਤਾ। ਇਸ ਤੋਂ ਬਾਅਦ ਹੋਰ ਕੈਸਿਟਾਂ ਮਤਲਬ ਦੀ ਦੁਨੀਆਂ, ਭੁੱਲ ਚੁੱਕ ਮੁਆਫ ਕਰੀ, ਲੱਗੀਆਂ ਪ੍ਰੀਤਾਂ ਦੀਆਂ, ਮਹਿਰਮ ਦਿਲਾਂ ਦਾ, ਕਰਨਾਂ ਛਡਦੇ ਪਿਆਰ ਆਦਿ ਸੋਲਾਂ ਕੈਸਿਟਾਂ ਸਰੋਤੇਆਂ ਦੀ ਝੋਲੀ ਪਾਈਆਂ ਇਹਨਾਂ ਵਿਚੋਂ ਬਾਰਾਂ ਕੈਸਿਟਾਂ ਇਕੱਲੇ ਨਛੱਤਰ ਛੱਤੇ ਦੀਆਂ ਸਨ। ਚਾਰ ਕੈਸਿਟਾਂ ਵਿੱਚ ਨਾਲ ਹੋਰ ਕਲਾਕਾਰ ਸਨ। ਧਾਰਮਿਕ ਕੈਸਿਟ ‘ਬਾਜ ਗੁਰਾਂ ਦੀ ਨਗਰੀ’ ਸਰੋਤਿਆਂ ਦੀ ਝੋਲੀ ਪਾਈ।
1987 ਵਿਚ ਪਾਇਲ ਕੰਪਨੀ ਬਠਿੰਡਾ ਵਾਲਿਆਂ ਨੇ ਨਛੱਤਰ ਛੱਤੇ ਦੀ ਆਵਾਜ਼ ਵਿਚ ‘ਰੁੱਤ ਪਿਆਰ ਦੀ’ ਕੈਸਿਟ ਕੱਢੀ ਉਹ ਸਰੋਤਿਆਂ ਨੇ ਬਹੁਤ ਜਿਆਦਾ ਪਸੰਦ ਕੀਤੀ। ਇ ਸ ਕੈਸਿਟ ਨੇ ਛੱਤੇ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਸ ਕੈਸਿਟ ਦਾ ਟਾਈਟਲ ਗੀਤ ‘ਰੁੱਤ ਪਿਆਰ ਦੀ’ ਗੁਰਬਖ਼ਸ਼ ਸਿੰਘ ਅਲਬੇਲੇ ਦਾ ਲਿਖਿਆ ਹੋਇਆ ਸੀ।
ਉਂਝ ਤਾਂ ਛੱਤੇ ਨੇ ਸਾਰੇ ਗੀਤ ਹੀ ਵਧੀਆ ਗਾਏ ਪਰ ਕੁਝ ਮਸ਼ਹੂਰ ਗੀਤ ਮਰੇ ਨਾ ਕਿਸੇ ਦਾ ਪਤੀ, ਭੁੱਲਿਆ ਨੀ ਜਾਂਦਾ ਭੁੱਲ ਜਾਣ ਵਾਲੀਏ, ਤੂੰ ਸੱਜਣਾ ਪ੍ਰਦੇਸ਼ ਗਿਓੁਂ, ਕੋਈ ਗਜਰਾ ਬਣ ਕੇ, ਇਕ ਵਾਰੀ ਤਾਂ ਦੱਸਜਾ, ਫਿੱਕਾ ਰੰਗ ਅੱਜ ਦੀ ਦੁਪਿਹਰ ਦਾ, ਦੂਰ ਵਸੇਂਦਿਆ ਸੱਜਣਾ, ਬੱਸ ਚੱਲੀ ਵਿਰਕਾਂ ਦੀ, ਮੰਦੜੇ ਬੋਲ ਨਾਂ ਬੋਲ ਵੇ ਸੱਜਣਾ ਆਦਿ ਸਨ।
ਨਛੱਤਰ ਛੱਤੇ ਨੇ ਕਈ ਗੀਤਕਾਰਾਂ ਦੇ ਗੀਤ ਗਾਏ ਗੁਰਬਖ਼ਸ਼ ਸਿੰਘ ਅਲਬੇਲਾ, ਬੂਟਾ ਭਾਈ ਰੂਪਾ, ਗੀਤਾ ਦਿਆਲ ਪੁਰਾ, ਭਿੰਦਰ ਡੱਬਵਾਲੀ, ਮਿੱਠੂ ਖਾਈ ਵਾਲਾ, ਮੱਖਣ ਸੇਲਵਰਾਂ, ਕੇਵਲ ਭਦੌੜ, ਸੁੱਖਾ ਸਾਦਿਕ ਵਾਲਾ, ਬਲਵੰਤ ਖੰਨਾਂ ਆਦਿ ਗੀਤਕਾਰਾਂ ਦੇ ਗੀਤ ਗਾਏ।
ਪ੍ਰੋਫ਼ੈਸਰ ਮੋਹਨ ਸਿੰਘ ਮੇਲਾ ਜਗਦੇਵ ਸਿੰਘ ਜੱਸੋਵਾਲ ਦੀ ਬਦੋਲਤ ਅੰਤਰ ਰਾਸ਼ਟਰੀ ਪੱਧਰ ‘ਤੇ ਪ੍ਰਸਿਧੀ ਖੱਟ ਗਿਆ ਸੀ। ਮੇਲਿਆਂ ਦਾ ਅਗਾਜ਼ ਪ੍ਰੋਫ਼ੈਸ਼ਰ ਮੋਹਨ ਸਿੰਘ ਮੇਲੇ ਤੋਂ ਹੀ ਹੋਇਆ ਸੀ ਬਾਰਾਂ ਤੇਰਾਂ ਸਾਲ ਮੇਲਾਂ ਪੂਰੇ ਜੋਬਨ ‘ਤੇ ਰਿਹਾ 20 ਅਕਤੂਬਰ ਨੂੰ ਲੋਕ ਪੰਜਾਬੀ ਭਵਨ ਲੁਧਿਆਣਾ ਵੱਲ ਵਹੀਰਾਂ ਘੱਤ ਦਿੰਦੇ ਸਨ। ਉਥੇ ਆਪਣੀ ਗਾਇ ਕੀ ਦਾ ਜੌਹਰ ਵਿਖਾ ਕੇ ਕਈ ਕਲਾਕਾਰ ਨਾਮਵਰ ਗਾਇਕ ਬਣ ਗਏ ਸਨ ਇਸ ਤਰਾਂ ਹੀ ਉਥੇ ਛੱਤੇ ਨੇ ਜਦ ਉੱਚੀ ਹੇਕ ਅਤੇ ਉੱਚੀ ਆਵਾਜ਼ ਵਿਚ ਗੀਤ ਗਾਇਆ ਤਾਂ ਉਥੇ ਮਾਣਕ ਗੱਲ ਵਿਚ ਹਾਰ ਪਾਈ ਬੈਠਾ ਸੀ ਉਸ ਨੇ ਆਪਣੇ ਗੱਲ ਵਿਚੋਂ ਹਾਰ ਲਾਹ ਕੇ ਛੱਤੇ ਦੇ ਗੱਲ ਵਿੱਚ ਪਾਉਂਦਾ ਹੋਇਆ ਕਹਿਣ ਲੱਗਾ,” ਬਠਿੰਡੇ ਜਿਲ੍ਹੇ ਵਿਚ ਇਕ ਮਾਣਕ ਹੋਰ ਪੈਦਾ ਹੋ ਗਿਆ ਹੈ। ਕੁਲਦੀਪ ਮਾਣਕ ਨੇ ਛੱਤੇ ਦੀ ਗਾਇਕੀ ‘ਤੇ ਮੋਹਰ ਲਾ ਦਿੱਤੀ ਸੀ।
ਨਛੱਤਰ ਛੱਤਾ ਸਾਡੇ ਕੋਲੋਂ 7 ਮਈ 1992 ਨੂੰ ਬੱਤੀ ਸਾਲ ਦੀ ਉਮਰ ਵਿਚ ਸਦਾ ਲਈ ਵਿਛੜ ਗਿਆ। ਉਹ ਗਾਉਂਦਾ ਹੁੰਦਾ ਸੀ ‘ਸਾਭ ਕੇ ਹੱਡਾਂ ਦੀ ਮੁੱਠੀ ਰੱਬ ਨੂੰ ਫੜਾਦੂ, ਕਹਿਦੂ ਗੀ ਕੇ ਯਾਰ ਜਿੰਦ ਲੈ ਗਿਆ ਪਤਾ ਨਹੀਂ ਉਹ ਕਿਹੋ ਜਿਹਾ ਸਮਾਂ ਆਇ ਆ ਆਪਣੇ ਪ੍ਰੀਵਾਰ ਅਤੇ ਸਰੋਤਿ ਆਂ ਤੋਂ ਚੋਰੀ ਅਪਣੇ ਹੱਡਾਂ ਦੀ ਮੁਠੀ ਰੱਬ ਨੂੰ ਫੜ੍ਹਾ ਆਇ ਆ। ਭਰ ਜਵਾਨੀ ਵਿਚ ਸਾਥ ਛੱਡ ਕੇ ਚੱਲਿਆ ਗਿਆ। ਛੱਤੇ ਦੇ ਇਸ ਦੁਨੀ ਆਂ ਤੋ ਚਲੇ ਜਾਣ ਤੋਂ ਬਾਅਦ ਇਸ ਪ੍ਰੀਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਸ ਦਾ ਇਕ ਬੇਟਾ ਸੰਦੀਪ ਛੱਤਾ ਉਸ ਦਾ ਖੂਨ ਨਾ ਬਣਦਾ ਕਰਕੇ ਸਰੀਰਕ ਰੋਗੀ ਸੀ। ਇਲਾਜ ਨਾਂ ਕਰਵਾ ਸਕਣ ਕਰਕੇ ਭਰ ਜਵਾਨੀ ਚੌਵੀ ਸਾਲ ਦੀ ਉਮਰ ਵਿਚ 6 ਅਗਸਤ 2015 ਨੂੰ ਉਸ ਦੀ ਮੌਤ ਹੋ ਗਈ। ਇਸ ਸਦਮੇ ਨਾਲ ਪ੍ਰੀਵਾਰ ‘ਤੇ ਦੁੱਖਾਂ ਦਾ ਪਹਾੜ ਹੋਰ ਟੁੱਟ ਪਿਆ। ਅਜਿਹੇ ਦੁੱਖਾਂ ਕਰਕੇ ਛੱਤੇ ਦੇ ਘਰਵਾਲੀ ਰਾਣੀ ਕੌਰ ਦਿਮਾਗੀ ਸੰਤੁਲਨ ਗਵਾ ਬੈਠੀ ਜੋ ਅੱਜ ਵੀ ਅਜਿਹੀ ਹਾਲਤ ਵਿੱਚ ਹੀ ਹੈ।
ਨਛੱਤਰ ਛੱਤੇ ਦੇ ਦੋ ਲੜਕੀ ਆਂ ਹਨ ਜਿੰਨਾਂ ਦੇ ਵਿਆਹ ਕਰ ਦਿੱਤੇ ਹਨ। ਛੱਤੇ ਦੀ ਛੋਟੀ ਲੜਕੀ ਸੁਹਰੇ ਪ੍ਰੀਵਾਰ ਵਿਚ ਰਹਿ ਰਹੀ ਹੈ। ਵੱਡੀ ਲੜਕੀ ਹਰਮਨ ਛੱਤਾ ਆਪਣੀ ਮਾਂ ਕੋਲ ਰਹਿ ਕੇ ਉਸ ਦੀ ਸੇਵਾ ਕਰ ਰਹੀ ਹੈ। ਆਪਣੇ ਪਿਤਾ ਦੇ ਕਦਮਾਂ ‘ਤੇ ਚਲਦਿ ਆਂ ਗਾਇਕੀ ਨੂੰ ਹੱਥ ਮਾਰ ਰਹੀ ਹੈ ਪਰ ਅੱਜ ਦੇ ਕੰਪੀਟੀਸ਼ਨ ਯੁੱਗ ਵਿਚ ਰੁਪਈ ਆਂ ਦੀ ਅਤੇ ਸਹਿਯੋਗ ਦੀ ਲੋੜ ਹੈ।
ਮਕਾਨ ਦੀ ਹਾਲਤ ਬਹੁਤ ਤਰਸਯੋਗ ਹੈ। ਇਹ ਪ੍ਰੀਵਾਰ ਬਹੁਤ ਹੀ ਗਰੀਬੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਰਕਾਰ ਜਾਂ ਕਿਸੇ ਵੀ ਸੰਸਥਾ ਨੇ ਇਸ ਪ੍ਰੀਵਾਰ ਦੀ ਕੋਈ ਬਾਂਹ ਨਹੀਂ ਫੜੀ। ਪ੍ਰੀਵਾਰ ਨੂੰ ਕੁਝ ਵਿਆਕਤੀ ਛੱਡ ਕੇ ਬਾਕੀ ਉਹਨਾਂ ਵਿਆਕਤੀਆ ‘ਤੇ ਗਿਲਾ ਸ਼ਿਕਵਾ ਹੈ ਜੋ ਨਛੱਤਰ ਛੱਤੇ ਦੇ ਜਿਉਂਦੇ ਜੀ ਛੱਤੇ ਦੇ ਘਰ ਆਉਦੇ ਸਨ ਪਰ ਪ੍ਰੀਵਾਰ ਦੇ ਮਸੀਬਤ ਵਿਚ ਘਿਰਨ ਤੋਂ ਬਾਅਦ ਉਹ ਵੀ ਮੁੱਖ ਮੋੜ ਗਏ ਕਿਸੇ ਨੇ ਆ ਕੇ ਇਸ ਪ੍ਰੀਵਾਰ ਦੀ ਬਾਤ ਨਹੀਂ ਪੁੱਛੀ। ਨਛੱਤਰ ਛੱਤੇ ਦਾ ਛੋਟਾ ਭਰਾ ਹਰਬੰਸ ਛੱਤਾ ਵਧੀਆ ਗਾਇਕ ਹੈ। ਉਹ ਆਪਣੀ ਕਮਾਈ ਵਿਚੋਂ ਇਸ ਪ੍ਰੀਵਾਰ ਦੀ ਮੱਦਦ ਕਰ ਰਿਹਾ ਹੈ।
previous post