ਮਨਜੀਤ ਸੇਖੋਂ, ਮਨਰੀਤ ਗਰੇਵਾਲ ਸਿੱਧੂ, ਚਰਨਜੀਤ ਕੌਰ ਅਤੇ ਰਾਜਵੀਰ ਪੈਂਟਲ ਨੇ ਮਿੰਨੀ ਕਹਾਣੀਆਂ ਪੜ੍ਹੀਆਂ।
ਪ੍ਰਸਿੱਧ ਗਾਇਕਾ ਮਨਿੰਦਰ ਦਿਉਲ ਮਾਨ ਅਤੇ ਗੀਤਕਾਰ ਸੰਨੀ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿੱਥੇ ਸਭਾ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ, ਉੱਪ ਪ੍ਰਧਾਨ ਕਮਲ ਬੰਗਾ, ਜਨਰਲ ਸਕੱਤਰ ਜੋਤੀ ਸਿੰਘ ਅਤੇ ਸੀਨੀਅਰ ਮੈਂਬਰ ਰਾਠੇਸ਼ਵਰ ਸਿੰਘ ਸੂਰਾਪੁਰੀ ਨੇ ਇਸ ਜੋੜੀ ਨੂੰ ਸਭਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ। ਉਪਰੰਤ ਕਵੀ ਦਰਬਾਰ ਹੋਇਆ, ਜਿਨ੍ਹਾਂ ਵਿਚ ਕਮਲ ਬੰਗਾ, ਮਨਰੀਤ ਗਰੇਵਾਲ ਸਿੱਧੂ, ਸੰਨੀ ਮਾਨ, ਮਨਿੰਦਰ ਦਿਉਲ ਮਾਨ, ਤਰਲੋਕ ਸਿੰਘ, ਰਾਠੇਸ਼ਵਰ ਸਿੰਘ ਸੂਰਾਪੁਰੀ, ਇੰਦਰਜੀਤ ਸਿਘ ਗਰੇਵਾਲ ਥਰੀਕੇ, ਚਰਨਜੀਤ ਸਿੰਘ ਗਰੇਵਾਲ, ਚਰਨਜੀਤ ਕੌਰ, ਜੋਤੀ ਸਿੰਘ, ਜਸਵੰਤ ਸ਼ੀਮਾਰ, ਜਸ ਫਿਜਾ, ਮਨਜੀਤ ਕੌਰ ਸੇਖੋਂ, ਗੁਰਪਾਲ ਸਿੰਘ ਖਹਿਰਾ, ਬਿਕਰਮ ਸਿੰਘ ਮਾਨ, ਬਲਜੀਤ ਕੌਰ ਸੋਹੀ, ਬੀਬੀ ਜੁਗਿੰਦਰ ਕੌਰ, ਮਕਸੂਦ ਅਲੀ, ਸਰਬਜੋਤ ਕੌਰ, ਰਾਜਵੀਰ ਪੈਂਟਲ, ਸੁਦਰਸ਼ਨ ਪੈਂਟਲ ਅਤੇ ਸੁਰਿੰਦਰ ਕੌਰ ਨੇ ਹਾਜ਼ਰੀ ਲਵਾਈ।
ਇਸ ਤੋਂ ਇਲਾਵਾ ਸਰੋਤਿਆਂ ਵਿਚ ਜਗਰੂਪ ਸਿੰਘ ਮਾਂਗਟ, ਰਜਿੰਦਰ ਕੌਰ ਮਾਂਗਟ, ਹਰਜੀਤ ਸਿੰਘ ਸਿੱਧੂ, ਰਮਨਜੀਤ ਕੌਰ, ਅਨੂੰ ਪੈਂਟਲ, ਸ਼ੰਮੀ ਬੱਗਾ, ਅਮਨ ਬੱਗਾ, ਕਿਸ਼ੂ ਬੱਗਾ, ਸੁਰਵੀਨ ਕੌਰ, ਜਤਿੰਦਰ ਢਿੱਲੋਂ, ਕੈਈਜ਼ਰ ਸਹਿਯਾਦ, ਜੱਸੀ ਕੌਰ, ਮਨਪ੍ਰੀਤ ਭਾਟੀਆ, ਪ੍ਰੀਤਮ ਕੌਰ ਭਾਟੀਆ, ਸੁਰਿੰਦਰ ਬਰਾੜ, ਪ੍ਰੀਤਮ ਸਿੰਘ, ਮੋਹਿੰਦਰ ਕੌਰ ਤੇ ਮਨਰੀਤ ਕੌਰ ਆਦਿ ਹਾਜ਼ਰ ਸਨ। ਫੋਟੋ ਅਤੇ ਵੀਡੀਓ ਦੀ ਸੇਵਾ ਜਤਿੰਦਰ ਸਿੰਘ ਢਿੱਲੋਂ ਨੇ ਨਿਭਾਈ।
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵਲੋਂ ਕਵੀ ਦਰਬਾਰ
ਸੈਕਰਾਮੈਂਟੋ, (ਰਾਜ ਗੋਗਨਾ) – ਬੀਤੇਂ ਦਿਨ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ (ਰਜਿ.) ਵਲੋਂ ਆਪਣੀ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਵੈਸਟ ਸੈਕਰਾਮੈਂਟੋ ਵਿਖੇਂ ਹੋਇਆ। ਸੈਕਰਾਮੈਂਟੋ ਅਤੇ ਬੇਅ ਏਰੀਆ ਤੋਂ ਵੀ ਕਈ ਮਾਂ ਬੋਲੀ ਪੰਜਾਬੀ ਦੇ ਮੁਦੱਈਆਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿਚ ਜਨਰਲ ਸਕੱਤਰ ਜੋਤੀ ਸਿੰਘ ਨੇ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਪਹੁੰਚੇ ਹੋਏ ਸਾਹਿਤਕਾਰਾਂ ਦਾ ਸਵਾਗਤ ਅਤੇ ਜੀ ਆਇਆਂ ਨੂੰ ਕਹਿਣ ਲਈ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਇੱਕ ਮਿੰਟ ਦਾ ਮੋਨ ਧਾਰਕੇ, ਸਵ. ਗਾਇਕਾ ਲਾਚੀ ਬਾਵਾ, ਸਾਹਿਤਕਾਰ ਦਲਵੀਰ ਸਿੰਘ ਅਤੇ ਸਭਾ ਦੇ ਮੁੱਖ ਸਲਾਹਕਾਰ ਦਿਲ ਨਿੱਜਰ ਦੇ ਜੀਜਾ ਜੀ ਡਾ. ਬਲਰਾਜਵੀਰ ਸਿੰਘ ਸੰਧੂ ਜੀ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ।