Culture Punjab

ਪੰਜਾਬ ਪ੍ਰੈਸ ਕਲੱਬ ਵਿਖੇ ਲੱਗੀ ਦੋ ਦਿਨਾਂ ਕਲਾ ਪ੍ਰਦਰਸ਼ਨੀ !

ਕਲਾ ਤੇ ਕਲਾਕਾਰ ਮੰਚ ਜਲੰਧਰ ਵੱਲੋਂ ਪੰਜਾਬ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਕਲੱਬ ਦੇ ਵਿਹੜੇ 'ਚ ਲਗਾਈ ਦੋ ਦਿਨਾਂ ਚਿੱਤਰਕਾਰੀ।

ਜਲੰਧਰ,  (ਪਰਮਿੰਦਰ ਸਿੰਘ ) – ਕਲਾ ਤੇ ਕਲਾਕਾਰ ਮੰਚ ਜਲੰਧਰ ਵੱਲੋਂ ਪੰਜਾਬ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਕਲੱਬ ਦੇ ਵਿਹੜੇ ‘ਚ ਲਗਾਈ ਦੋ ਦਿਨਾਂ ਚਿੱਤਰਕਾਰੀ ਅਤੇ ਅੱਖਰਕਾਰੀ ਕਲਾ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ। ਪ੍ਰਦਰਸ਼ਨੀ ‘ਚ ਜਲੰਧਰ ਤੋਂ ਗੁਰਦੀਸ਼ ਪੰਨੂ, ਮੰਜ਼ਿਲ ਸਿੰਘ, ਇੰਦਰਜੀਤ ਸਿੰਘ ਚਿੱਤਰਕਾਰ ਤੋਂ ਇਲਾਵਾ ਕੰਵਰਦੀਪ ਸਿੰਘ ਕਪੂਰਥਲਾ ਵਲੋਂ ਅੱਖਰਕਾਰੀ ਅਤੇ ਚਿੱਤਰਕਾਰ ਰਣਜੀਤ ਕੌਰ ਮਲੋਟ ਵਲੋਂ ਆਪਣੀਆਂ ਵੱਖ-ਵੱਖ ਪੇਂਟਿੰਗ ਅਤੇ ਅੱਖਰਕਾਰੀ ਦੀਆਂ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।

ਵਧੇਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਪ੍ਰਦਰਸ਼ਨੀ ‘ਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਸੁਰਿੰਦਰ ਕੋਛੜ, ਜਸਪ੍ਰੀਤ ਸਿੰਘ ਸੈਣੀ, ਚੰਨੀ ਤਾਕੁਲੀਆ, ਐਸ.ਪੀ.ਸਿੰਘ, ਆਰ.ਕੇ.ਤੁਲੀ ਨਾਟਕਕਾਰ, ਜਸਪਾਲ ਸਿੰਘ ਯੂ.ਕੇ, ਕੰਵਰ ਜਸਪਾਲ ਸਿੰਘ, ਮਨਜਿੰਦਰ ਸਿੰਘ, ਐਮ.ਐਸ. ਢੱਲ, ਸੁਖਵਿੰਦਰ ਸਿੰਘ, ਬੂਟਾ ਸਿੰਘ ਅਤੇ ਗੁਰਜੀਤ ਜਲੰਧਰੀ, ਸੁਖਦੀਪ ਬੂਲ ਪੁਰੀ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਨੀ ‘ਚ ਪੁੱਜੇ ਅਤੇ ਉਨ੍ਹਾਂ ਨੇ ਕਲਾ ਅਤੇ ਕਲਾਕਾਰ ਮੰਚ ਵਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਪ੍ਰਦਰਸ਼ਨੀ ‘ਚ ਪ੍ਰਦਰਸ਼ਿਤ ਕਲਾ ਕਿਰਤਾਂ ਦੀ ਸੂਖਮਤਾ ਅਤੇ ਕਲਾਕਾਰਾਂ ਦੀ ਸੋਚ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਦਰਸ਼ਨੀ ‘ਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਪ੍ਰਦਰਸ਼ਨੀ ਦੇ ਅੰਤ ‘ਚ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

ਇਸ ਤੋਂ ਇਲਾਵਾ ਪ੍ਰਦਰਸ਼ਨੀ ਵਿੱਚ ਹਾਜ਼ਰ ਰਹੇ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਮੀਤ-ਪ੍ਰਧਾਨ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਕੈਸ਼ੀਅਰ ਸ਼ਿਵ ਸ਼ਰਮਾ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਕਲਾਕਾਰ ਮੰਚ ਦੇ ਕਲਾਕਾਰਾਂ ਅਤੇ ਆਏ ਦਰਸ਼ਕਾਂ ਦਾ ਸਵਾਗਤ ਕਰਦਿਆਂ ਇਸ ਦੋ-ਦਿਨਾਂ ਪ੍ਰਦਰਸ਼ਨੀ ਨੂੰ ਯਾਦਗਰ ਬਣਾ ਦਿੱਤਾ।

Related posts

ਪੰਜਾਬ ਵਿਚਲੇ ਦਰਆਿਵਾਂ ਨੂੰ ਸਾਫ਼, ਹੋਰ ਡੂੰਘਾ ਅਤੇ ਚੌੜਾ ਕਰਨ ਦੀ ਯੋਜਨਾ: ਹਰਪਾਲ ਸਿੰਘ ਚੀਮਾ

admin

ਅਕਾਲੀ ਆਗੂ ਮਜੀਠੀਆ ਕੇਸ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ

admin

Sydney Opera House Glows Gold for Diwali

admin