Literature Articles

ਪੰਜਾਬ ਵਿਚ ਅਣਜਾਣਿਆਂ ਖਿੱਤਾ ‘ਪੁਆਧ’

ਮੌਜੂਦਾ ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਵਗਦੇ ਹਨ। ਇਨ੍ਹਾ ਦਰਿਆਵਾਂ ਉੱਤੇ ਅਧਾਰਿਤ ਪੰਜਬ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਹੋਇਆ। ਰਾਵੀ ਅਤੇ ਬਿਆਸ ਦੇ ਵਿਚਕਾਰਲਾ ਭਾਗ ਨੂੰ ਮਾਝਾ ਆਖਦੇ ਹਨ। ਇਸ ਵਿਚ ਅੰਮਿ੍ਰਤਸਰ, ਗੁਰਦਾਸਪੁਰ ਆਦਿ ਹਨ। ਦੂਜੇ ਹਿੱਸੇ ਨੂੰ ਦੋਆਬਾ ਕਿਹਾ ਜਾਂਦਾ। ਇਹ ਹਿੱਸਾ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਹੈ। ਇਸ ਵਿਚ ਜਲੰਧਰ, ਹੁਸ਼ਿਆਰਪੁਰ ਆਦਿ ਆਉਂਦੇ ਹਨ। ਤੀਜਾ ਭਾਗ ਮਾਲਵਾ ਹੈ। ਇਹ ਸਤਲੁਜ ਦਰਿਆ ਤੋਂ ਅਗਲੇ ਹਿੱਸੇ ਨੂੰ ਕਹਿੰਦੇ ਹਨ। ਇਸ ਵਿਚ ਲੁਧਿਆਣਾ, ਪਟਿਆਲਾ ਆਦਿ ਆਉਂਦੇ ਹਨ।
ਪ੍ਰੰਤੂ ਕੁੱਝ ਮਾਹਿਰ ਮਾਲਵੇ ਖਿੱਤੇ ਬਾਰੇ ਕਿੰਤੂ-ਪਰੰਤੂ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਤਲੁਜ ਤੋਂ ਅੱਗੇ ਕੁੱਝ ਖਿੱਤੇ ਵਿਚ ਸ਼ੁੱਧ ਪੰਜਾਬੀ ਨਹੀਂ ਬੋਲੀ ਜਾਂਦੀ। ਸਗੋਂ ਇਹ ਪੰਜਾਬੀ, ਹਰਿਆਣਵੀ ਅਤੇ ਹਿਮਾਚਲੀ ਬੋਲੀ ਦਾ ਮਿਲਗੋਭਾ ਹੈ। ਇਸ ਬੋਲੀ ਨੂੰ ਪੁਆਧੀ ਉਪ ਬੋਲੀ ਦਾ ਨਾਂ ਦਿੱਤਾ ਹੈ ਅਤੇ ਇਸ ਖਿੱਤੇ ਨੂੰ ਪੁਆਧ ਕਿਹਾ ਜਾਂਦਾ ਹੈ। ਇਹ ਖਿੱਤਾ ਸਤਲੁਜ ਦਰਿਆ ਅਤੇ ਘੱਗਰ ਦਰਿਆ ਦੇ ਵਿਚਕਾਰ ਹੈ। ਪੁਆਧ ਦੇ ਅੱਖਰੀ ਸ਼ਬਦ ਤੋਂ ਭਾਵ ਹੈ ਕਿ ਪੰਜਾਬ ਦੇ ਪੂਰਬੀ ਭਾਗ ਦਾ ਅੱਧਾ ਹਿੱਸਾ। ਇਸ ਖਿੱਤੇ ਵਿਚ ਚੰਡੀਗੜ੍ਹ, ਪਟਿਆਲਾ, ਰੋਪੜ ਆਦਿ ਸ਼ਹਿਰ ਆਉਂਦੇ ਹਨ।
ਪੁਆਧ ਵਿਚ ਆਉਂਦੇ ਖੇਤਰ:-
ਪੰਜਾਬ ਵਿਚਲੇ ਇਲਾਕੇ
ਮੋਹਾਲੀ ਜ਼ਿਲ੍ਹਾ: ਕੁਰਾਲੀ, ਖਰੜ ਅਤੇ ਮੋਹਾਲੀ ਦੇ ਨਾਲ ਲਗਦਾ ਇਲਾਕਾ
ਰੋਪੜ: ਰੋਪੜ ਅਤੇ ਚਮਕੌਰ ਸਾਹਿਬ
ਫਤਿਹਗੜ੍ਹ ਸਾਹਿਬ: ਅਮਲੋਹ, ਮੋਰਿੰਡਾ ਅਤੇ ਸਰਹੰਦ
ਲੁਧਿਆਣਾ: ਦੋਰਾਹਾ ਅਤੇ ਸਮਰਾਲਾ
ਪਟਿਆਲਾ: ਰਾਜਪੁਰਾ, ਪਟਿਆਲਾ ਅਤੇ ਜ਼ਿਲ੍ਹੇ ਦਾ ਪੱਛਮੀ ਭਾਗ
ਸੰਗਰੂਰ: ਮਲੇਰਕੋਟਲਾ
ਹਰਿਆਣਾ ਵਿਚਲੇ ਇਲਾਕੇ: ਪਿੰਜੋਰ, ਨਰੈਣਗੜ੍ਹ, ਅੰਬਾਲਾ, ਯਮੁਨਾਨਗਰ, ਜਗਾਧਰੀ, ਪਿਹੋਵਾ, ਗੂਹਲਾ ਅਤੇ ਫਤਿਹਾਬਾਦ
ਹਿਮਾਚਲ ਪ੍ਰਦੇਸ ਵਿਚਲੇ ਇਲਾਕੇ: ਨਾਲਾਗੜ੍ਹ ਅਤੇ ਅੰਬ
ਚੰਡੀਗੜ੍ਹ: ਚੰਡੀਗੜ੍ਹ
ਪ੍ਰਚਲਤ ਪੰਜਾਬ ਬੋਲੀ ਦੇ ਬਦਲ ਪੁਆਧੀ ਸ਼ਬਦ:
ਪ੍ਰਚਲਤ ਪੰਜਾਬੀ       ਪੁਆਧੀ ਸ਼ਬਦ
ਹੁਣ                   ਈਬ
ਸਾਡਾ                  ਮਾਰਾ
ਤੁਹਾਡਾ                ਥਾਰਾ
ਮੁੰਡਾ                   ਛੋਕਰਾ
ਨਾਲ                   ਗੈਲ
ਇਹ                    ਯੋ
ਅਸੀਂ                   ਹਮੇ
ਤੁਸੀਂ                   ਥਮੇ
ਨੇੜੇ                    ਲਾਗੇ
ਠੰਡ                    ਪਾਲਾ

-ਮਹਿੰਦਰ ਸਿੰਘ ਵਾਲੀਆ, ਜਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ)

Related posts

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin