Poetry Geet Gazal

ਪੱਛਮੀ ਤਹਿਜ਼ੀਬ 

 ਸੋਹਣੀ ਸਨੰਖੀ ਗੋਰੀ ਮੁਟਿਆਰ
ਮਿਲਦੀ ਰੋਜ ਗਰਾਉਡ ਵਿੱਚ ਬਾਹਰ
ਡੌਗੀ ਨੂੰ ਲੰਬੀ ਸੈਰ ਕਰਾਕੇ,
ਘਰ ਮੁੜਦੀ ਲੰਬੇ ਕਦਮ ਚਲਾਕੇ,
ਜਾਪੇ ਨੂਹਾ ਧੀਆਂ ਵਾਂਗ,
ਉਸ ਦੇ ਹਾਅ ਭਾਂਵ ਕਰਨ ਇਜਹਾਰ,
ਸਭ ਨੂੰ ਗੁੱਡ ਮਾਰਕਿੰਗ ਕਹਿੰਦੀ,
ਅੱਛੀ ਤਹਿਜ਼ੀਬ ਦਾ ਝਲਕਾਰਾ ਦਿੰਦੀ,
ਮੁੜ ਘਰ ਫੇਰ ਜਾਬ ਨੂੰ ਜਾਂਦੀ,
ਸਾਰੇ ਪਰਿਵਾਰ ਲਈ ਘਾਲ ਕਮਾਉਦੀ
ਸ਼ਾਮੀ ਰਾਤੀ ਘਰ ਵਾਪਸ ਆਉਂਦੀ,
ਪਰਿਵਾਰ ਨੂੰ ਆ ਕੇ ਖੂਬ ਰਝਾਉਦੀ,
ਡੌਗੀ ਨਾਲ ਵੀ ਘੁਲ ਮਿਲ ਜਾਂਦੀ,
ਬਚਿਆਂ ਨਾਲ ਗੀਤ ਖੁਸ਼ੀ ਦੇ ਗਾਉਂਦੀ,
ਮੈ ਉਸ ਬਾਰੇ ਬਹੁਤ ਨਾ ਜਾਣਾ,
ਜੋ ਕੁਝ ਜਾਣਾ ਸਭ ਬਹਿਸਤਨਾਮਾ,
ਗਰਾਉਡ ਵਿੱਚ ਕੁੱਝ ਦੇਸੀ ਮਿਲਦੇ,
ਮੂੰਹ ਵਟ ਲੈਂਦੇ ਕੁੱਝ ਨਾ ਕਹਿੰਦੇ,
ਭਾਵੇਂ ਇਹ ਸਭ ਆਪਣੇ ਹੋਣ,
ਆਪਣੀ ਤਹਿਜ਼ੀਬ ਨੂੰ ਥੱਲੇ ਲਾਉਣ,
ਆਪਣੀ ਤਹਿਜ਼ੀਬ ਸਭ ਨੂੰ ਪਿਆਰੀ,
ਉਤਮ ਉਹ ਜੋ ਸਭ ਨੇ ਸਤਿਕਾਰੀ,
ਵਿਦੇਸ਼ ਕਈ ਤਹਿਜ਼ੀਬਾਂ ਦਾ ਮੇਲ,
ਵਧੀਆ ਸਮਾਜ ਦਾ ਬਣਿਆ ਗੇੜ ,
ਗੁਣ ਆਗੁਣ ਆਧਾਰ ਬਣਾਈਏ,
ਮਾੜੇ ਪੱਖਾ ਦੀ ਰਟ ਨਾ ਲਾਈਏ,
ਜਦ ਸਾਰੇ ਅੱਛੀ ਤਹਿਜ਼ੀਬ ਅਪਣਾਉਂਦੇ
ਆਪਣੇ ਦੇਸ਼ ਨੂੰ ਤਰੱਕੀ ਰਾਹ ਪਾਉਦੇ।
-ਹਰਬੰਸ ਸਿੰਘ ਸੰਧੂ, ਤਲਵੰਡੀ ਸਾਬੋ

Related posts

ਰਾਜਪਾਲ ਕੌਰ ‘ਭਰੀ’

admin

ਚੇਤਨ ਬਿਰਧਨੋ

admin

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin