Bollywood

ਫ਼ਿਲਮ ‘ਗੁਲਾਬੋ-ਸਿਤਾਬੋ’ ਡਿਜੀਟਲੀ ਹੋਈ ਰਿਲੀਜ਼, ਦਰਸ਼ਕ ਖੂਬ ਕਰ ਰਹੇ ਪਸੰਦ

ਚੰਡੀਗੜ੍ਹ: ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਸਟਾਰਰ ਫ਼ਿਲਮ ‘ਗੁਲਾਬੋ-ਸਿਤਾਬੋ’ ਐਮਾਜ਼ੌਨ ਪ੍ਰਾਈਮ ਤੇ ਰਿਲੀਜ਼ ਹੋ ਚੁੱਕੀ ਹੈ। ਲੌਕਡਾਊਨ ਦੌਰਾਨ ਇਹ ਪਿਹਲੀ ਬਾਲੀਵੁੱਡ ਫ਼ੀਚਰ ਫ਼ਿਲਮ ਹੈ, ਜੋ ਕੀ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਈ ਹੈ। ਹਾਲਾਂਕਿ ਇਸ ਨੂੰ ਸਿਨੇਮਾਘਰ ਦੇ ਵਿੱਚ ਹੀ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤਾ ਗਿਆ।
ਫ਼ਿਲਮ ਵਿੱਚ ਅਮਿਤਾਭ ਬੱਚਨ ਮਿਰਜ਼ਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਹਵੇਲੀ ਵਿੱਚ ਆਯੂਸ਼ਮਾਨ ਖੁਰਾਣਾ ਯਾਨੀ ਕੀ ‘ਬਾਂਕੇ’ ਕਿਰਾਏ ਦੇ ਮਕਾਨ ਤੇ ਰਿਹਾ ਰਿਹਾ ਹੁੰਦਾ ਹੈ। ਪਰ ਉਹ ਕਾਫੀ ਮਹੀਨਿਆਂ ਤੋਂ ਕੋਈ ਨਾ ਕੋਈ ਬਹਾਨਾ ਬਣਾਕੇ ਕਿਰਾਇਆ ਨਹੀਂ ਦਿੰਦਾ।


ਬਾਂਕੇ ਨੇ ਮਿਰਜ਼ਾ ਦੀ ਹਵੇਲੀ ਤੇ ਇੱਕ ਤਰਾਂ ਦਾ ਕਬਜ਼ਾ ਕੀਤਾ ਹੁੰਦਾ ਹੈ।ਇਸ ਮੁੱਦੇ ਤੇ ਸਾਰੀ ਕਹਾਣੀ ਘੁੰਮਦੀ ਹੈ। ਕਹਾਣੀ ਦਾ ਪਲੋਟ ਕਾਫੀ ਮਜ਼ਬੂਤ ਹੈ ਤੇ ਕਿਰਦਾਰ ਵੀ ਦਿਲਚਸਪ ਹਨ।ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਕੀਤੀ ਗਈ ਕਹਾਣੀ ਨੂੰ ਕ੍ਰਿਟਿਕਸ ਵਲੋਂ ਸਾਢੇ ਤਿੰਨ ਸਟਾਰ ਦਿੱਤੇ ਗਏ ਹਨ। ਦਰਸ਼ਕਾਂ ਵਲੋਂ ਵੀ ਇਸ ਕਹਾਣੀ ਨੂੰ ਖੂਬ ਪਿਆਰ ਮਿਲ ਰਿਹਾ ਹੈ।

Related posts

ਬਾਲੀਵੁੱਡ ਹੀਰੋ ਸੰਜੇ ਦੱਤ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

admin

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin