ਸਾਲ 2024 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਪੁਸ਼ਪਾ 2: ਦ ਰੂਲ’ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਇਸ ਵਿੱਚ ਅੱਲੂ ਅਰਜੁਨ ਇੱਕ ਵਾਰ ਫਿਰ ਪੁਸ਼ਪਾ ਭਾਊ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਸ਼ਮਿਕਾ ਮੰਡਾਨਾ ਵੀ ਫਿਲਮ ‘ਚ ਸ਼੍ਰੀਵੱਲੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਦੌਰਾਨ ਨਿਰਮਾਤਾਵਾਂ ਨੇ ‘ਪੁਸ਼ਪਾ 2: ਦ ਰੂਲ’ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਹਾਲ ਫਿਲਮ ਦੀ ਐਡਵਾਂਸ ਬੁਕਿੰਗ ਕੁਝ ਚੋਣਵੇਂ ਰਾਜਾਂ ‘ਚ ਹੀ ਸ਼ੁਰੂ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ‘ਪੁਸ਼ਪਾ 2: ਦ ਰੂਲ’ 5 ਦਸੰਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ IMAX 2D, 4DX, 3D ਅਤੇ 2D ਸੰਸਕਰਣਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਹਾਦ ਫਾਜ਼ਿਲ ਵੀ ਇਸ ਫਿਲਮ ਦਾ ਹਿੱਸਾ ਹਨ। ਸੁਕੁਮਾਰ ਨੇ ਫਿਲਮ ‘ਪੁਸ਼ਪਾ 2: ਦ ਰੂਲ’ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਵੀ ਲਿਖੀ ਹੈ।