ਮੁੰਬਈ- ਘਰਾਂ ਵਿਚ ਸੀਮਿਤ ਆਮ ਨਾਗਰਿਕਾਂ ਤਕ ਸੋਸ਼ਲ ਮੀਡੀਆ ਦੇ ਜਰੀਏ ਕਈ ਅਧੂਰੀਆਂ ਅਤੇ ਗ਼ਲਤ ਸੂਚਨਾਵਾਂ ਪਹੁੰਚ ਰਹੀਆਂ ਹਨ। ਮੁਸ਼ਿਕਲਾਂ ਉਸ ਸਮੇਂ ਹੋਰ ਵੱਧ ਜਾਂਦੀਆਂ ਹਨ, ਜਦੋਂ ਫਿਲਮ ਕਲਾਕਾਰ ਅਤੇ ਸਿਤਾਰੇ ਵੀ ਅਜਿਹੀਆਂ ਹੀ ਕਈ ਸੂਚਨਾਵਾਂ ਨੂੰ ਸ਼ੇਅਰ ਕਰਦੇ ਹਨ। ਹਜ਼ਾਰਾਂ-ਲੱਖਾਂ ਨਾਗਰਿਕ ਉਸ ਆਧਿਕਾਰਿਕ ਅਤੇ ਸੱਚ ਮਨ ਲੈਂਦੇ ਹਨ। ਹਾਲ ਹੀ ਵਿਚ ਅਮਿਤਾਭ ਬੱਚਨ, ਰਜਨੀਕਾਂਤ ਅਤੇ ਮੋਹਨਲਾਲ ਵਰਗੇ ਕਲਾਕਾਰਾਂ ਨੇ ਕਈ ਗ਼ਲਤ ਸੂਚਨਾਵਾਂ ਤੇ ਖ਼ਬਰਾਂ ਨੇ ਸਾਂਝਾ ਕੀਤਾ ਸੀ। ਅਲਟਨਿਊਜ਼ ਦੇ ਪ੍ਰਤੀਕ ਸਿਨ੍ਹਾ ਨੇ ਦੱਸਿਆ ਕਿ ਲੋਕ ਸਿਤਾਰਿਆਂ ਨੂੰ ਪੂਜਦੇ ਹਨ, ਜਦੋਂ ਇਹੀ ਵੱਡੇ ਸਿਤਾਰੇ ਗ਼ਲਤ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ ਤਾਂ ਇਸ ਦਾ ਨਤੀਜਾ ਹੋਰ ਘਾਤਕ ਸਿੱਧ ਹੁੰਦਾ ਹੈ। ਖਾਸ ਤੌਰ ‘ਤੇ ਮੌਜ਼ੂਦਾ ਸਮੇਂ ਵਿਚ, ਜਿੱਥੇ ਗ਼ਲਤ ਸੂਚਨਾਵਾਂ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ।
ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਇਕ ਤਸਵੀਰ ਰਿਟਵੀਟ ਕੀਤਾ ਸੀ, ਜਿਸ ਵਿਚ ਕਿਹਾ ਗਿਆ ਕਿ ਪੀ.ਐੱਮ. ਮੋਦੀ ਵੱਲੋਂ ਲਾਈਟ ਬੰਦ ਕਰ ਕੇ ਘਰਾਂ ਵਿਚ ਦੀਵੇ ਜਗਾਉਣ ਦੀ ਅਪੀਲ ਤੋਂ ਬਾਅਦ ਅਸਮਾਨ ਤੋਂ ਭਾਰਤ ਚਮਕਦਾ ਨਜ਼ਰ ਆਇਆ, ਦੁਨੀਆ ਵਿਚ ਹਨ੍ਹੇਰਾ ਰਿਹਾ। ਇਹ ਫੇਕ ਪੋਸਟ ਸੀ।
ਰਜਨੀਕਾਂਤ
ਰਜਨੀਕਾਂਤ ਨੇ ਵੀਡੀਓ ਅਪਲੋਡ ਕੀਤਾ, ਜਿਸ ਨੂੰ ਟਵਿੱਟਰ ਨੇ ਗ਼ਲਤ ਕਰਾਰ ਦੇ ਕੇ ਡਿਲੀਟ ਕਰ ਦਿੱਤਾ। ਇਸ ਵਿਚ ਦਾਅਵਾ ਕੀਤਾ ਸੀ ਕਿ ਵਾਇਰਸ ਖ਼ਤਮ ਹੋਣ ਵਿਚ 14 ਘੰਟੇ ਲੱਗਦੇ ਹਨ। ਪੀ. ਐੱਮ. ਮੋਦੀ ਨੇ 22 ਮਾਰਚ ਦੇ ਇਕ ਦਿਨ ਦੇ ਜਨਤਾ ਕਰਫਿਊ ਨਾਲ ਵਾਇਰਸ ਦੀ ਤੀਜੀ ਸਟੇਜ ਨੂੰ ਰੋਕਿਆ ਜਾ ਸਕੇਗਾ।
ਮੋਹਨਲਾਲ
ਮਲਿਆਲਮ ਸੁਪਰਸਟਾਰ ਮੋਹਨਲਾਲ ਨੇ ਕਿਹਾ, ਜਨਤਾ ਕਰਫਿਊ ਨਾਲ ਇਕ ਦਿਨ ਪਹਿਲਾ ਥਾਲੀ ਵਜਾਉਣ ਨਾਲ ਵਾਇਰਸ ਮਾਰਿਆ ਜਾਵੇਗਾ।
ਕਿਰਨ ਬੇਦੀ
ਕਿਰਨ ਬੇਦੀ ਨੇ ਮੁਰਗਿਆਂ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਇਨ੍ਹਾਂ ਦਾ ਜਨਮ ‘ਕੋਰੋਨਾ ਵਾਇਰਸ’ ਦੀ ਵਜ੍ਹਾ ਨਾਲ ਨਕਾਰੇ ਗਏ ਅੰਡਿਆਂ ਨਾਲ ਹੋਇਆ ਹੈ।