Articles

ਫੇਸਬੁੱਕ ਨੇ ਜ਼ਿੰਦਗੀ ਨੂੰ ਬੇਰੰਗ ਕਰ ਦਿੱਤਾ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਮੇਰੇ ਲਈ ਦੁਸਹਿਰਾ ਦੀਵਾਲੀ ਲੋਹੜੀ ਹੋਲੀ ਸਾਰੇ ਤਿਉਹਾਰ ਖ਼ਾਸ ਹਨ ਮੈਨੂੰ ਇਹਨਾ ਦੇ ਪਿੱਛੇ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੈਨੂੰ ਏਨਾ ਪਤਾ ਕਿ ਇਹ ਸਾਰੇ ਤਿਉਹਾਰ ਖੁਸ਼ੀਆ ਚਾਵਾਂ ਦੇ ਪ੍ਰਤੀਕ ਹਨ ਮੈਨੂੰ ਇਹ ਮੇਰੇ ਬਚਪਣ ਵਿੱਚ ਲੈ ਜਾਂਦੇ ਹਨ ਕਿ ਕਿੰਨੀ ਉਤਸੁਕਤਾ ਸੀ ਏਨਾ ਤਿਉਹਾਰਾਂ ਦੀ । ਜਿਸ ਗਰਾਊਂਡ ਵਿੱਚ ਰਾਵਣ ਹੋਣਾ ਦੇ ਬੁੱਤ ਬਣਾਏ ਜਾਂਦੇ ਸੀ ਉੱਥੇ ਰੋਜ਼ ਗੇੜਾ ਮਾਰਕੇ ਆਉਂਦੇ ਸੀ ਅਤੇ ਘਰ ਆਕੇ ਦੱਸਣਾ ਕਿ ਰਾਵਣ ਢਿੱਡ ਤੱਕ ਬਣ ਗਿਆ ਹੈ ਅੱਜ ਮੋਢੇ ਤੱਕ ਬਣ ਗਿਆ ਹੈ ਇਸੇ ਤਰਾਂ ਦੀਵਾਲੀ ਜਿੰਵੇ ਜਿੰਵੇ ਨਜ਼ਦੀਕ ਆਉਂਦੀ ਸੀ ਉਤਸੁਕਤਾ ਵੱਧਦੀ ਸੀ ਕਈ ਵਾਰ ਪਿੰਡ ਵਿੱਚ ਕੋਈ ਮੌਤ ਹੋ ਜਾਣੀ ਤੇ ਘਰਦਿਆ ਕਹਿਣਾ ਕਿ ਇਸ ਵਾਰ ਆਪਾ ਦੀਵਾਲੀ ਨਹੀਂ ਮਨਾਉਣੀ ਬੱਚੇ ਨੂੰ ਸਾਲ ਭਰ ਉਡੀਕੇ ਤਿਉਹਾਰ ਦਾ ਏਨਾ ਚਾਅ ਹੁੰਦਾ ਸੀ ਕਿ ਮੇਰੇ ਲਈ ਦੀਵਾਲੀ ਨਾ ਮਨਾਉਣ ਦਾ ਫੁਰਮਾਨ ਅਸਹਿ ਸੀ ਦੋ ਵਾਰ ਏਦਾ ਹੋਇਆ ਮੈ ਨਾਨਕੇ ਜਾਕੇ ਦੀਵਾਲੀ ਮਨਾ ਆਇਆ ।

ਦੀਵਾਲੀ ਤੋਂ ਅਗਲੀ ਸਵੇਰ ਉਦਾਸੀ ਵਾਲੀ ਹੁੰਦੀ ਸੀ ਦਿਲ ਨੂੰ ਹੌਲ ਜਿਹਾ ਪੈਂਦਾਂ ਸੀ ਕਿ ਦੀਵਾਲੀ ਏਨੀ ਛੇਤੀ ਕਿਉ ਖਤਮ ਹੋ ਗਈ ਦੋ ਚਾਰ ਦਿਨ ਦੀ ਹੋਣੀ ਚਾਹੀਦੀ ਸੀ । ਜ਼ਿੰਦਗੀ ਦੇ ਪੱਚੀ ਸਾਲ ਤਾ ਪਤਾ ਨਹੀਂ ਲੱਗਾ ਕਿ ਕਿਹੜਾ ਤਿਉਹਾਰ ਹਿੰਦੂ ਹੈ ਕਿਹੜਾ ਸਿੱਖ ਅਤੇ ਕਿਹੜਾ ਮੁਸਲਿਮ ਹੈ ? ਹਰ ਤਿਉਹਾਰ ਹੀ ਆਪਣਾ ਸੀ ਪਰ ਜਦੋਂ ਫੇਸਬੁੱਕ ਆਈ ਤਾ ਸ਼ੁਰੂ ਵਿੱਚ ਇਹ ਮੈਨੂੰ ਮੇਰੇ ਪਿੰਡ ਦੀ ਸੱਥ ਵਰਗੀ ਲੱਗੀ ਜਿੱਥੇ ਪਿੰਡ ਦੇ ਲੋਕ ਇੱਕੋ ਜਗਾ ਬੈਠਕੇ ਵਿਚਾਰ ਚਰਚਾ ਕਰਦੇ ਸੀ ਦੁਨੀਆ ਭਰ ਦੀ ਰਾਜਨੀਤੀ ਬਾਰੇ ਪਿੰਡ ਦੇ ਅਨਪੜ੍ਹ ਬਾਬਿਆਂ ਦੀਆ ਟਿੰਪਣੀਆ ਸੁਣਕੇ ਹਾਸਾ ਵੀ ਆਉਂਦਾ ਸੀ ਇਸੇ ਤਰਾਂ ਨਵੀਂ ਨਵੀਂ ਫੇਸਬੁੱਕ ਦਾ ਵੀ ਲੁਤਫ਼ ਸੀ ।
ਹੌਲੀ ਹੌਲੀ ਫੇਸਬੁੱਕ ਤੇ ਮੇਰੇ ਵਰਗੇ ਹੋਰ ਹਜ਼ਾਰਾਂ ਵਿਦਵਾਨ ਸਰਗਰਮ ਹੋ ਗਏ ਜਿਹੜੇ ਧਰਮਾਂ ਦੇ ਨਾਲ ਨਾਲ ਤਿਉਹਾਰਾਂ ਦੀ ਚੀਰ-ਫਾੜ ਕਰਨ ਲੱਗ ਪਏ ਦੀਵਾਲੀ ਤੋਂ ਲੈਕੇ ਰੱਖੜੀ ਤੱਕ ਇਹਨਾ ਕੋਈ ਨਹੀਂ ਛੱਡਿਆ ਸੱਚਾ ਹਿੰਦੂ ਹੋਣ ਸੱਚਾ ਸਿੱਖ ਜਾਂ ਮੁਸਲਿਮ ਹੋਣ ਦੀਆ ਨਵੀਂਆਂ ਪਰਿਭਾਸ਼ਾਵਾਂ ਪਤਾ ਲੱਗੀਆਂ ।
ਜਿੱਥੇ ਫੇਸਬੁੱਕ ਨੇ ਸਾਨੂੰ ਦੂਰ ਦੁਰੇਡੇ ਤੱਕ ਆਪਣੀ ਵਿਚਾਰਧਾਰਾ ਦੇ ਲੋਕਾਂ ਨਾਲ ਜੋੜਿਆ ਹੈ ਉੱਥੇ ਸਾਡੇ ਆਪਣੇ ਪਿੰਡ ਸ਼ਹਿਰ ਵਿੱਚ ਵਿਚਾਰਾ ਦੇ ਵਖਰੇਵੇਂ ਕਰਕੇ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਹੈ ।
ਤਿਉਹਾਰ ਅਤੇ ਵਿਆਹ ਦੇ ਚਾਅਵਾਂ ਵਿੱਚ ਏਨਾ ਕੁ ਅੰਤਰ ਹੈ ਕਿ ਵਿਆਹ ਨੂੰ ਤੁਸੀ ਆਪ ਅਤੇ ਕੁਝ ਸਕੇ ਸੰਬੰਧੀ ਹੀ ਮਾਣਦੇ ਹੋ ਪਰ ਤਿਉਹਾਰ ਪੂਰੇ ਇਲਾਕੇ ਪੂਰੇ ਸ਼ਹਿਰ ਲਈ ਅਨੰਦਮਈ ਹੁੰਦਾਂ ਹੈ ।
ਗਰੀਬ ਸਾਲ ਭਰ ਜਮਾਂਖੋਰੀ ਸਿਰਫ ਤਿਉਹਾਰ ਤੇ ਖਰਚਣ ਲਈ ਕਰਦਾ ਹੈ ਕਿ ਜਵਾਕਾਂ ਨੂੰ ਨਵੇਂ ਕੱਪੜੇ ਮਠਿਆਈ ਲੈਕੇ ਦੇਵਾਂਗਾ ਉਸਦੇ ਸੁਪਨੇ ਕੋਈ ਫਾਰਚਿਊਨਰ ਲੈਣ ਦੇ ਨਹੀਂ ਹੁੰਦੇ ਇਹ ਤਿਉਹਾਰ ਕਿੱਥੋਂ ਆਇਆ ਕਿੰਵੇ ਆਇਆ ਉਸਨੂੰ ਤੁਹਾਡੀਆਂ ਲੰਬੀਆ ਲਿਖਤਾਂ ਨਾਲ ਕੋਈ ਮਤਲੱਬ ਨਹੀਂ ।
ਜ਼ਿੰਦਗੀ ਵਿੱਚ ਬਹੁਤ ਰੰਗ ਹਨ ਬਹੁਤਾ ਤਰਕ ਵੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦਾ ਹੈ !

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin