Articles Health & Fitness

ਫੇਸ ਮਾਸਕ ਵਰਤ ਕੇ ਖੁਦ ਬਚੋ ਤੇ ਦੂਜੇ ਨੂੰ ਬਚਾਓ

ਅੱਜਕਲ ਫੇਸ ਮਾਸਕ ਸੀਡੀਸੀ (ਯ.ੁਐਸ),ਅੇਨ.ਆਈ. ਅੋ.ਐਸ.ਐਚ ਅਤੇ ਐਫ.ਡੀ.ਏ ਦੀ ਗਾਈਡੈਂਸ ਵਿਚ ਤਿਆਰ ਕੀਤੇ ਜਾ ਰਹੇ ਹਨ। ਵਾਇਰਸ ਤੌਂ ਬਚਣ ਲਈ ਕਿਹੜਾ ਫੇਸ-ਮਾਸਕ ਵਰਤਿਆ ਜਾਵੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ।ਸਮਾਜਿਕ ਦੂਰੀਆਂ ਦੇ ਨਾਲ-ਨਾਲ ਸਹੀ ਫੇਸ-ਮਾਸਕ ਵਰਤਨਾ ਬੜਾ ਅਹਿਮ ਹੈ।ਸਾਓਥ-ਏਸ਼ਿਅਨ ਮੁਲਕਾਂ ਵਿਚ ਦੇਖਿਆ ਜਾ ਰਿਹਾ ਹੈ ਕਿ ਜਨਤਾ ਰੂਮਾਲ, ਸਕਾਫ, ਘਰ ਬਣਾਇਆ ਮਾਸਕ, ਜਾਂ ਆਮ ਕਪੜੇ ਨਾਲ ਮੂੰਹ ਨੂੰ ਕਵਰ ਕਰ ਰਹੇ ਹਨ।ਕੀ ਇਹ ਤਰੀਕਾ ਵਾਇਰਸ ਤੌਂ ਬਚਾ ਲਵੇਗਾ ??

ਕੋਵਿਡ-19 ਦਾ ਰੋਗੀ ਖੰਘਦੇ, ਛਿੱਕਾਂ ਤੇ ਗੱਲਾਂ ਦੌਰਾਣ ਵਾਇਰਸ ਦੇ ਨਾਲ ਛੋਟੀ-ਛੋਟੀਆਂ ਬੂੰਦਾਂ ਹਵਾ ਵਿਚ ਭੇਜਦਾ ਹੈ।ਇਸ ਹਾਲਤ ਵਿਚ ਚੰਗਾ ਫੇਸ ਮਾਸਕ ਕੰਮ ਕਰਦਾ ਹੈ।ਫੇਸ ਮਾਸਕ ਮੂੰਹ ਤੇ ਨੱਕ ਨੂੰ ਕਵਰ ਕਰਕੇ ਖੰਘਦੇ, ਛਿੱਕਾਂ, ਗੱਲਾਂ ਦੌਰਾਣ ਵਾਇਰਸ ਨਾਲ ਭਰੀਆਂ ਬੂੰਦਾਂ ਹਵਾ ਵਿਚ ਜਾਣ ਤੌਂ ਰੋਕਦਾ ਹੈ।ਵਾਇਰਸ ਦੇ ਫੈਲਾਅ ਨੂੰ ਘਟਾਓਂਦਾ ਹੈ।

ਵਾਇਰਸ ਦੀ ਇਨਫੈਕਸ਼ਨ ਵਾਲਾ ਦੂਜੇ ਦੇ ਨੇੜੇ ਤੇ ਖਾਂਸੀ, ਛਿੱਕਾਂ ਤੇ ਗੱਲਾਂ ਦੌਰਾਣ ਸਾਹ ਦੀਆਂ ਬੂੰਦਾਂ ਦੁਆਰਾ ਤੰਦਰੁਸਤ ਨੂੰ ਵੀ ਆਪਣੇ ਘੇਰੇ ਵਿਚ ਲੈ ਲੈਂਦਾ ਹੈ।ਅੱਜਕਲ ਕਪੜੇ ਨਾਲ ਬਣੇ ਮਾਸਕ, ਸਰਜ਼ੀਕਲ ਅਤੇ ਅੇਨ-੯੫, ਦੀ ਵਰਤੌਂ ਕੀਤੀ ਜਾ ਰਹੀ ਹੈ।ਐਨ-95 ਮਾਸਕ ਨੈਸ਼ਨਲ ਇੰਸਟੀਚਿਓੂਟ ਫਾਰ ਆਕੁਪੇਸ਼ਨਲ ਸੇਫਟੀ ਐਂਡ ਹੈਲਥ ਨੇ ਟੈਸਟ ਕਰਕੇ ਮਨਜ਼ੂਰੀ ਦਿੱਤੀ ਹੈ। ਇਹ ਮਾਸਕ 95 ਪ੍ਰਤੀਸ਼ਤ ਹਵਾ ਦੇ ਜਣਨ ਨੂੰ ਫਿਲਟਰ ਕਰਕੇ ਛੋਟੇ-ਬੜੇ ਐਰੋਸੋਲ ਦੇ ਕਣਾਂ ਤੌਂ ਬਚਾਓੁਂਦਾ ਹੈ।ਇਹ ਮਾਸਕ ਬਹੁਤ ਛੋਟੇ ਕਣਾਂ ਦੇ 95% ਨੂੰ ਰੋਕਣ ਲਈ ਦੱਸਿਆ ਗਿਆ ਹੈ।ਸਰਜ਼ੀਕਲ ਜਾਂ ਮੈਡਿਕਲ ਮਾਸਕ ਲੋਕਾਂ ਨੂੰ ਪਹਿਨਣ ਵਾਲੇ ਸਾਹ ਦੇ ਨਿਕਾਸ ਤੌਂ ਬਚਾਓਂਦਾ ਹੈ।ਪਰ ਇਹ ਸ਼ਰੀਰ ਦੀਆਂ ਤਰਲ ਬੂੰਦਾਂ ਜਾਂ ਸਪ੍ਰੇਅ ਤੌਂ ਬਚਾਅ ਲਈ ਐਫ.ਡੀ.ਏ ਦੀ ਗਾਈਡ, ਸੀਡੀਸੀ ਅਮਰੀਕਾ ਦੀ ਗਾਈਡੈਂਸ ਮੁਤਾਬਿਕ ਸਰਜ਼ੀਕਲ ਮਾਸਕ ਡਾਕਟਰ, ਸਿਹਤ ਮੁਲਾਜ਼ਮ, ਫਰੰਟ ਲਾਈਨ ਵਰਕਰਜ਼ ਇਸਤੇਮਾਲ ਕਰ ਰਹੇ ਹਨ।ਕਲੋਥ ਫੇਸ ਮਾਸਕ ਦੀ ਵਰਤੌਂ ਵਾਇਰਸ ਦੇ ਫੈਲਣ ਦੀ ਸਪੀਡ ਘੱਟ ਕਰਦਾ ਹੈ।
ਫੇਸ ਮਾਸਕ ਸੋਸ਼ਲ ਡਿਸਟੈਂਸ ਦਾ ਬਦਲ ਨਹੀਂ ਹੈ,ਪਰ ਆਪਣੀ ਤੇ ਸਾਹਮਣੇ ਵਾਲੇ ਦੀ ਸੇਫਟੀ ਲਈ ਘਰ ਤੌਂ ਬਾਹਰ ਪਾ ਕੇ ਜਾਣ ਦੀ ਆਦਤ ਬਣਾ ਲਵੋ।
ਪਾਲਤੂ ਜਾਨਵਰ ਕੁੱਤੇ, ਬਿੱਲੀਆਂ ਵੀ ਇਸ ਵਾਇਰਸ ਨਾਲ ਪੀੜਿਤ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।ਬਾਹਰ ਲਿਜਾਣ ਵੇਲੇ ਇਹਨਾਂ ਦਾ ਮੂੰਹ ਵੀ ਮਾਸਕ ਨਾਲ ਕਵਰ ਕਰ ਸਕਦੇ ਹੋ।ਬਾਹਰੀ ਆਈਕਾਨ ਨੂੰ ਵਾਇਰਸ ਨਾਲ ਪੀੜਿਤ ਹੋਣ ਲਈ ਦੱਸਿਆ ਜਾਂਦਾ ਹੈ, ਜਿਸ ਕਾਰਨ ਕੋਵਿਡ-19 ਦੀ ਸੰਭਾਵਨਾ ਬਣਦੀ ਹੈ।ਕੁੱਤਿਆਂ ਨੂੰ ਪਾਰਕ ਵਿਚ ਸਾਹਮਣੇ ਵਾਲਿਆਂ ਤੌਂ ਦੂਰੀ ਬਣਾ ਕੇ ਰੱਖੋ।
ਕੁੱਤੇ-ਬਿੱਲੀ ਅਦਿ ਜਾਨਵਰਾਂ ਨੂੰ ਕੋਵਿਡ-19 ਇਨਫੈਕਸ਼ਨ ਦੀ ਸੰਭਾਵਨਾ ਘੱਟ ਸਮਝੀ ਜਾ ਰਹੀ ਹੈ।ਕੱਝ ਹਾਲਤਾਂ ਵਿਚ ਮਨੁਖ ਤੌਂ ਜਾਨਵਰਾਂ ਵਿਚ ਵਾਇਰਸ ਆ ਸਕਦਾ ਹੈ।
ਪਾਲਤੂ ਜਾਨਵਰ ਪਰਿਵਾਰਕ ਮੈਂਬਰਾਂ ਵਾਂਗ ਰਹਿੰਦੇ ਹਨ, ਘਰ ਤੌਂ ਬਾਹਰ ਜਾਨਵਰ ਅਤੇ ਲੋਕਾਂ ਤੌਂ ਹਮੇਸ਼ਾ ਦੂਰ ਰੱਖੋ।ਘਰ ਵਿਚ ਬੀਮਾਰ ਮੈਂਬਰ ਤੌਂ ਪਾਲਤੂ ਜਾਨਵਰਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਆਪਣਾ ਮਾਸਕ ਧਿਆਣ ਨਾਲ ਓੁਤਾਰੋ, ਹਟਾਓੁਣ ਵੇਲੇ ਅੱਖਾਂ, ਨੱਕ ਅਤੇ ਮੂੰਹ ਨੂੰ ਟਚ ਨਾ ਕਰੋ। ਤੁਰੰਤ ਬਾਅਦ ਸਾਬੁਣ ਨਾਲ ਹੱਥ ਧੋਵੌ।
2 ਸਾਲ ਤੌਂ ਘੱਟ ਓੁਮਰ ਦੇ ਬੱਚਿਆਂ ਨੂੰ ਮਾਸਕ ਨਾ ਪਾਓ। ਸਾਹ ਲੈਣ ਵਿਚ ਮੁਸ਼ਕਲ ਦੀ ਹਾਲਤ ਵਿਚ ਬੱਚਾ ਆਪਣੇ ਆਪ ਕੁੱਝ ਨਹੀਂ ਕਰ ਸਕਦਾ।
ਅਪਾਹਜ਼ ਅਤੇ ਸਾਹ ਦੇ ਰੋਗੀ ਠੀਕ ਸਾਹ ਨਾ ਲੈਣ ਦੀ ਹਾਲਤ ਵਿਚ ਬੇਹੋਸ਼ ਹੋ ਜਾਣ ਜਾਂ ਬਿਨਾ ਮਦਦ ਮਾਸਕ ਨੂੰ ਹਟਾਓੁਣ ਵਿਚ ਅਸਮਰਥ ਹਨ, ਸਾਵਧਾਨੀ ਵਰਤਨ।
ਫੇਸ ਮਾਸਕ ਦੀ ਅਤੇ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ।ਦੂਜੇ ਕਪੜਿਆਂ ਤੌਂ ਅਲਗ ਤਾਜ਼ੇ ਪਾਣੀ ਵਿਚ ਘਰੇਲੂ ਬਲੀਚ ਮਿਲਾ ਕੇ ਮਾਸਕ ਨੂੰ ਸਾਫ ਕਰੋ।ਇੱਕ ਜੋੜੀ ਫਾਲਤੂ ਰਖੋ।ਡਿਸਪੋਜ਼ੇਬਲ ਮਾਸਕ ਖਰਾਬ, ਗੰਦਾ ਹੋ ਜਾਣ ਦੀ ਹਾਲਤ ਵਿਚ ੀਬਨਾ ਦੇਰ ਬਦਲ ਦਿਓ।
ਐਨ-95 ਮਾਸਕ ਨਾ ਮਿਲਣ ਦੀ ਹਾਲਤ ਵਿਚ ਸਰਜੀਕਲ ਮਾਸਕ ਹਵਾ ਵਿਚ ਮੌਜ਼ੂਦ ਕਣਾਂ ਨੁੰ ਫਿਲਟਰ ਕਰਦਾ ਹੈ।ਥੁੱਕ ਅਤੇ ਸਾਹ ਦੁਆਰਾ ਹੌਣ ਵਾਲੀ ਇਨਫੈਕਸ਼ਨ ਨੂੰ ਘਟਾ ਕੇ ਸਾਹਮਣੇ ਵਾਲੇ ਦੀ ਰੱਖਿਆ ਕਰਦੇ ਹਨ।ਐਫਡੀਏ ਨੇ ਮਨਜ਼ੂਰੀ ਵੀ ਦਿੱਤੀ ਹੋਈ ਹੈ।
ਕਪੜੇ ਦਾ ਮਾਸਕ ਚੰਗੀ ਨਾਈਲੋਨ ਦਾ ਕਈ ਲੇਅਰਾਂ ਵਾਲਾ ਹੋਣਾ ਚਾਹੀਦਾ ਹੈ।ਇਹ ਮਾਸਕ

ਚੰਗੀ ਤਰਾਂ ਧੌ ਕੇ ਦੁਬਾਰਾ ਇਸਤੇਮਾਲ ਕੀਤੇ ਜਾ ਸਕਦੇ ਹਨ।
ਅਗਰ ਤੁਹਾਡੇ ਅੰਦਰ ਕੋਵਿਡ-19 ਦੀ ਇਨਫੈਕਸ਼ਨ ਹੈ, ਪਰ ਤੁਸੀਂ ਨਹੀਂ ਜਾਣਦੇ ਇਸ ਹਾਲਤ ਵਿਚ ਮੋਟੇ ਕਪੜੇ(ਨਾਈਲੋਨ ਜ਼ਿਆਦਾ ਲੇਅਰਾਂਵਾਲਾ) ਵਾਲਾ ਪਾਇਆ ਹੋਇਆ ਮਾਸਕ ਵੀ ਸਾਹਮਣੇ ਵਾਲੇ ਇਨਫੈਕਸ਼ਨ ਤੌਂ ਬਚ ਸਕਦਾ ਹੈ।
ਜ਼ਿਆਦਾ ਖਤਰਾ ਰੋਗੀ ਦੁਆਰਾ ਵਸਤਾਂ ਨੂੰ ਛੂਹਣ ਅਤੇ ਫਿਰ ਤੰਦਰੁਸਤ ਦੁਆਰਾ ਸੰਕਰਮਿਤ ਵਸਤਾਂ ਟਚ ਕਰਨ ਤੌਂ ਬਾਅਦ ਆਪਣੇ ਹੱਥ ਨੱਕ-ਮੂੰਹ ਨੂੰ ਬਿਨਾ ਹਥਾਂ ਨੂੰੰ  ਧੌਤੇ ਟਚ ਕਰਨਾ ਹੈ, ਜੋ ਖਤਰੇ ਤੌਂ ਖਾਲੀ ਨਹੀਂ।ਇਸ ਲਈ ਘਰ ਤੌਂ ਬਾਹਰ ਹਮੇਸ਼ਾ ਡਿਸਪੋਜ਼ੇਬਲ ਗਲੱਬਸ ਇਸਤੇਮਾਲ ਕਰੌ।
ਇਨਫੈਕਸ਼ਨ ਤੌ ਬਚਣ ਤੇ ਫੈਲਣ ਲਈ ਡਿਸਪੋਜ਼ੇਬਲ ਗਲੱਬਸ ਦੀ ਵਰਤੌਂ ਘਰ ਤੌਂ ਬਾਹਰ ਗਰੌਸਰੀ ਸਟੋਰ ਅੰਦਰ ਖਰੀਦਦਾਰੀ ਕਰਕੇ ਆਪਣੀ ਕਾਰ ਅੰਦਰ ਸਮਾਨ ਰੱਖਣ ਤੱਕ ਅਤੇ ਗੱਡੀ ਅੰਦਰ ਗੈਸ ਭਰਨ ਵੇਲੇ, ਏਟੀਐਮ ਇਸਤੇਮਾਲ ਕਰਨ ਤੌਂ ਬਾਅਦ ਗਲੱਬਸ ਗਾਰਬੇਜ਼ ਕਰ ਦਿਓ।
ਨੌਟ: ਆਪਣਾ ਫੇਸ ਮਾਸਕ ਓੁਤਾਰਨ ਤੌਂ ਬਾਅਦ ਹੱਥਾਂ ਨੂੰ ਸਾਬੁਨ ਨਾਲ ਕਲੀਨ ਕਰਕੇ ਚੰਗੇ ਸੇਨੀਟਾਈਜ਼ਰ(ਘੱਟੋ ਘੱਟ ੬੦% ਅਲਕੋਹਲ ਵਾਲਾ) ਦੀ ਵਰਤੌਂ ਕਰਨ ਦੀ ਆਦਤ ਪਾ ਲਵੋ।
– ਅਨਿਲ ਧੀਰ,   ਕਾਲਮਨਿਸਟ, ਅਲਟਰਨੇਟਿਵ ਥੇਰਾਪਿਸਟ

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin