Story

ਬਖ਼ਸ਼ੀਸ਼

ਪਿਛਲੇ ਛੇ ਸਾਲਾਂ ਵਿਚ ਲੰਡਨ ਵਿਖੇ ਮੇਰੇ ਦੋਸਤ ਸੁਰਮੁਖ ਸਿੰਘ ਦੀ ਇਹ ਪੰਜਵੀਂ ਫੇਰੀ ਹੈ ਤੇ ਅੱਜ ਉਹ ਮਨੋਰਪਾਰਕ ਇਲਾਕੇ ਵਿਚ ਆਪਣੇ ਦੋਸਤ ਗੁਰਦਾਤਾਰ ਸਿੰਘ ਦੇ ਘਰ ਬੈਠਾ ਹੈ। ਗੁਰਦਾਤਾਰ ਸਿੰਘ ਨਾਲ ਉਸਦੀ ਦੋਸਤੀ ਇਕ ਇਤਫ਼ਾਕ ਹੀ ਸਮਝੋ। ਨਾ ਉਹ ਲੇਖਕ ਹੈ ਤੇ ਨਾ ਹੀ ਕੋਈ ਕਲਾਕਾਰ। ਨਾ ਉਹ ਕੋਈ ਰਾਜਸੀ ਕੱਦ ਰਖਦੇ ਤੇ ਨਾ ਹੀ ਉਹ ਕਿਸੇ ਸੰਸਥਾ ਜਾਂ ਗੁਰਦੁਆਰੇ ਦਾ ਪ੍ਰਧਾਨ ਹੈ। ਚਾਰ ਸਾਲ ਪਹਿਲਾਂ ਉਹ ਲੰਡਨ ਦੇ ਏਅਰਪੋਰਟ ‘ਤੇ ਖਲੋਤਾ ਸੀ ਤੇ ਆਮ ਪੰਜਾਬੀਆਂ ਤੇ ਭਾਰਤੀਆਂ ਵਾਂਗ, ਉਹ ਸਕਾਚ ਦੀ ਆਉਟ-ਲੈੱਟ (ਖੋਮਚਾ ਕਿਸਮ ਦੀ ਦੁਕਾਨ) ‘ਤੇ ਪੁੱਜਾ। ਜਾਹਨੀਵਾਕਰ ਕੰਪਨੀ ਵਾਲਿਆਂ ਦੀ ਆਪਣੀ ਆਊਟਲੈੱਟ ਸੀ। ਅਜੇ ਉਹ ਜਾਹਨੀਵਾਕਰ ਸਕਾਚ ਦੇ ਅਡ-ਅਡ ਬਰਾਂਡ ਤੇ ਰੇਟ ਵੇਖ ਹੀ ਰਿਹਾ ਸੀ ਕਿ ਅਚਾਨਕ ਇਕ ਅੰਮ੍ਰਿਤਧਾਰੀ ਸਿੱਖ ਉਸਦੇ ਨੇੜੇ ਆ ਖਲੋਤਾ ਸੀ। ਉਸ ਨੇ ਨਿਮਰਤਾ ਸਹਿਤ ਕਿਹਾ ਸੀ-‘ਸਤਿ ਸ੍ਰੀ ਅਕਾਲ! ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾਂ-‘

‘… ਤੇ ਤੁਸੀਂ ਇਥੇ-‘ ਉਹ ਇਕ ਵਾਰ ਉਸਦੇ ਪੂਰੇ ਸਿੱਖੀ ਸਰੂਪ ਵਲ ਵੇਖਦਾ ਰਿਹਾ ਤੇ ਨਾਲ ਹੀ ਉਸਦੇ ਪਾਏ ਗਾਤਰੇ ਵਲ।

‘… ਮੈਂ ਇਥੇ ਜਾਹਨੀਵਾਕਰ ਕੰਪਨੀ ਵਲੋਂ ਥਾਪਿਆ ਸੇਲ ਮੈਨੇਜਰ ਹਾਂ … ਦੋ ਕੁ ਹਜ਼ਾਰ ਪੌਂਡ ਮਹੀਨੇ ਦੇ ਮਿਲ ਜਾਂਦੇ ਨੇ।’

… ਤੇ ਸੁਰਮੁਖ ਸਿੰਘ ਸਮਝ ਗਿਆ ਸੀ ਕਿ ਨੌਕਰੀ ਲਈ, ਪੇਟ ਲਈ ਦੁਨੀਆ ਵਿਚ ਬਹੁਤ ਕੁਝ ਕਰਨਾ ਪੈਂਦੈ। ਬਹੁਤ ਕੁਝ ਸਹਿਣਾ ਵੀ ਪੈਂਦੈ। ਉਸ ਨੇ ਦਸਿਆ ਕਿ ਕੁਝ ਸਾਲ ਪਹਿਲਾਂ ਇਕ ਸਿਗਰੇਟ ਕੰਪਨੀ ਨੇ ਉਸ ਨੂੰ ਢਾਈ ਹਜ਼ਾਰ ਪੌਂਡ ਮਹੀਨੇ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਜੋ ਉਸ ਨੇ ਮਨਜ਼ੂਰ ਨਾ ਕੀਤੀ। ਗੁਰਦਾਤਾਰ ਸਿੰਘ ਨੇ ਦਸਿਆ ਕਿ ਉਸ ਨੇ ਅਜ ਤੱਕ ਸ਼ਰਾਬ ਜਾਂ ਸਕਾਚ ਦੀ ਇਕ ਵੀ ਬੂੰਦ ਨਹੀਂ ਚੱਖੀ ਸੀ। ਉਸ ਨੇ ਬੜੇ ਮਾਣ ਨਾਲ ਦਸਿਆ ਸੀ ਕਿ ਉਸਦੇ ਦੋ ਬੱਚੇ ਨੇ ਤੇ ਉਹ ਵੀ ਦੋਵੇਂ ਉਸ ਵਾਂਗ ਅੰਮ੍ਰਿਤਧਾਰੀ, ਭਾਵੇਂ ਇੰਗਲੈਂਡ ਵਿਚ ਹੀ ਜੰਮੇ, ਪਲੇ ਤੇ ਵੱਡੇ ਹੋਏ। ਇੱਥੇ ਹੀ ਪੜਖ਼ੇ-ਲਿਖੇ ਤੇ ਉਹ ਵੀ ਇਨਖ਼ਾਂ ਇਲਾਮਤਾਂ ਤੋਂ ਦੂਰ ਰਹੇ ਨੇ। ਸੁਰਮੁਖ ਨੇ ਚਾਰ ਬੋਤਲਾਂ ਸਕਾਚ ਦੀਆਂ ਖਰੀਦੀਆਂ ਸਨ ਤੇ ਉਸ ਨੇ ਵੱਧ ਤੋਂ ਵੱਧ ਡਿਸਕਾਊਂਟ ਦੇ ਦਿੱਤਾ ਸੀ। ਪਤਨੀ ਨਾਲ ਸੀ। ਇਸ ਲਈ ਚਾਰ ਬੋਤਲਾਂ ਸਕਾਚ ਸੁਰਮੁਖ ਲੈ ਸਕਦਾ ਸੀ … ਗੁਰਦਾਤਾਰ ਸਿੰਘ ਨਾਲ ਉਸਦੇ ਦੋ ਸਹਾਇਕ ਵੀ ਸਨ- ਇਕ ਪੋਲਿਸ਼ ਕੁੜੀ ਤੇ ਇਕ ਅੰਗਰੇਜ਼ ਨੌਜਵਾਨ। ਗੁਰਦਾਤਾਰ ਸਿੰਘ ਨਾਲ ਇੰਨੀ ਦੋਸਤੀ ਹੋਈ ਕਿ ਇਕ ਘੰਟੇ ਵਿਚ ਹੀ ਉਸ ਨੇ ਆਪਣੇ ਜੀਵਨ ਦੀ ਸੰਖੇਪ ਗਾਥਾ ਸੁਰਮੁਖ ਨੂੰ ਸੁਣਾ ਛੱਡੀ ਸੀ। ਉਸ ਸਮੇਂ ਉਸਦੀ ਉਮਰ ਹੋਣੀ ਹੈ ਨੇੜੇ-ਤੇੜੇ ਪਚਵੰਜਾ ਸਾਲ। ਉਸ ਨੇ ਦਸਿਆ ਸੀ ਕਿ ਉਸਦੇ ਮੁੰਡੇ ਦਾ ਨਾਂ ਗੁਰਬਖਸ਼ੀਸ਼ ਸਿੰਘ ਹੈ ਤੇ ਤਿੰਨ ਕੁ ਮਹੀਨੇ ਪਹਿਲਾਂ ਉਸ ਦਾ ਵਿਆਹ ਵੁਲਵਰਹੈਂਪਟਨ ਵਿਚ ਵਸਦੇ ਇਕ ਸਿੱਖ ਪਰਿਵਾਰ ਦੀ ਕੁੜੀ ਨਾਲ ਅਰੇਂਜਡ ਮੈਰਿਜ ਰਾਹੀਂ ਹੋਇਆ ਹੈ। ਦੋਵੇਂ ਖ਼ੁਸ਼ ਹਨ। ਦੋਵੇਂ ਆਰਕੀਟੈਕਚਰ ਹਨ ਤੇ ਹੁਣ ਇਕੋ ਕੰਪਨੀ ਵਿਚ ਕੰਮ ਕਰਦੇ ਹਨ ..ਉਸਦੀ ਧੀ ਦਾ ਨਾਂ ਸਿਮਰਜੀਤ ਕੌਰ ਹੈ ਜੋ ਮੁੰਡੇ ਤੋਂ ਚਾਰ ਸਾਲ ਛੋਟੀ ਸੀ। ਕਿੱਤੇ ਵਿਚ ਡਾਕਟਰ ਤੇ ਉਸ ਲਈ ਸੁਰਮੁਖ ਨੇ ਮੁੰਡਾ ਮੁਕੇਰੀਆਂ ਤੋਂ ਲਭਾ ਕੇ ਦਿੱਤਾ ਜੋ ਰਿਸ਼ਤੇ ਵਿਚ ਉਸਦੀ ਭੂਆ ਦਾ ਪੋਤਾ ਹੈ। ਬਸ ਉਨਖ਼ਾਂ ਦੀ ਸ਼ਰਤ ਸੀ ਕਿ ਮੁੰਡਾ ਤੇ ਪਰਿਵਾਰ ਗੁਰਸਿੱਖ ਹੋਣ।

ਤੇ ਇਸ ਤਰਖ਼ਾਂ ਏਅਰਪੋਰਟ ਤੇ ਹੋਈ ਦੋਸਤੀ ਕੁਝ-ਕੁਝ ਰਿਸ਼ਤੇਦਾਰੀ ਵਿਚ ਵੀ ਬਦਲ ਗਈ ਹੈ ਤੇ ਅਜ ਸੁਰਮੁਖ ਉਨਖ਼ਾਂ ਦੇ ਘਰ ਬੈਠਾ ਹੈ। ਵਿਸਾਖੀ ਵੀ ਹੈ ਤੇ ਗੁਰਦਾਤਾਰ ਸਿੰਘ ਦੇ ਦੋਹਤਰੇ ਦਾ ਨਾਮਕਰਨ ਵੀ ਅੱਜ ਗੁਰਦੁਆਰੇ ਕਰਵਾਉਣਾ ਹੈ। ਉਂਜ ਉਹ ਇਕ ਨਿੱਕੀ ਜਿਹੀ ਪਿਆਰੀ ਜਿਹੀ ਤਿੰਨ ਸਾਲ ਦੀ ਸੁਖਮੀਤ ਦਾ ਦਾਦਾ ਵੀ ਬਣ ਚੁੱਕਾ ਹੈ। ਸੁਰਮੁਖ ਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਸੁਖਮੀਤ ਨੇ ਹੱਥ ਜੋੜ, ਪਲਕਾਂ ਮੀਟ ਕਰ, ਮੂਲ ਮੰਤਰ ਦਾ ਪਾਠ ਸੁਣਾਇਆ ਤੇ ਉਦੋਂ ਆਪਣੀਆਂ ਅੱਖਾਂ ਖੋਲਖ਼ੀਆਂ ਜਦੋਂ ਉਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਇਆ।

ਗੁਰਦੁਆਰੇ ਸਭਨਾਂ ਸਾਢੇ ਗਿਆਰਾਂ ਵਜੇ ਪੁੱਜਣਾ ਹੈ ਜਿਥੇ ਸਾਰੀ ਸੰਗਤ ਲਈ ਲੰਗਰ ਦਾ ਇੰਤਜ਼ਾਮ ਗੁਰਦਾਤਾਰ ਸਿੰਘ ਤੇ ਉਸਦੇ ਦੇ ਪਰਿਵਾਰ ਨੇ ਕੀਤਾ ਹੋਇਆ ਹੈ।

ਯੂ. ਕੇ. ਦੇ ਗੁਰਦੁਆਰੇ ਸਿਰਫ਼ ਗੁਰਦੁਆਰੇ ਹੀ ਨਹੀਂ ਸਗੋਂ ਕਮਿਊਨਿਟੀ ਸੈਂਟਰ ਵੀ ਹਨ ਤੇ ਇਥੇ ਵਸਦੇ ਬਹੁਤੇ ਪੰਜਾਬੀ ਆਪਣੇ ਪਰਿਵਾਰਕ ਸਮਾਗਮ ਗੁਰਦੁਆਰੇ ਹੀ ਮਨਾਉਂਦੇ ਹਨ। ਵਿਆਹ ਦੀ ਰਿਸੈਪਸ਼ਨ ਤੇ ਕੋਈ ਜਾਵੇ ਜਾਂ ਨਾ ਪਰ ਆਨੰਦਕਾਰਜ ਮੌਕੇ ਰਿਸ਼ਤੇਦਾਰ ਸਬੰਧੀ ਗੁਰਦੁਆਰੇ ਵਧਾਈ ਤੇ ਸ਼ਗਨ ਦੇਣ ਜ਼ਰੂਰ ਪੁਜਦੇ ਹਨ।

… ਪਰ ਅਜ ਵਿਸਾਖੀ ਦਾ ਪੁਰਬ ਹੈ ਤੇ ਖਾਲਸੇ ਦਾ ਜਨਮ ਦਿਹਾੜਾ ਵੀ। ਗੁਰਪੁਰਬ ਦੀ ਸਵਾਰੀ ਲੰਦਨ ਵਿਚ ਅੱਜ ਕੱਢੀ ਜਾਣੀ ਹੈ ਪਰ ਇਸ ਇਲਾਕੇ ਵਿਚ ਆਉਂਦੇ ਐਤਵਾਰ ਨੂੰ ਗੁਰਪੁਰਬ ਦੀ ਸਵਾਰੀ ਕੱਢੀ ਜਾਏਗੀ ਹੈ। ਇੰਗਲੈਂਡ ਵਿਚ ਸਿੱਖ-ਭਾਈਚਾਰਾ ਆਪਸੀ ਸਲਾਹ-ਮਸ਼ਵਰੇ ਨਾਲ ਵਿਸਾਖੀ ਤੇ ਗੁਰਪੁਰਬ ਅੱਡ-ਅੱਡ ਥਾਵਾਂ ‘ਤੇ ਅੱਡ ਅੱਡ ਦਿਨਾਂ ਨੂੰ ਮਨਾਉਂਦਾ ਹੈ। ਉਸ ਦਿਨ ਉਸ ਇਲਾਕੇ ਵਿਚ ਵਸਦਾ ਸਿੱਖ ਭਾਈਚਾਰਾ ਛੁੱਟੀ ਕਰਦਾ ਹੈ ਤੇ ਵਧ ਚੜਖ਼ਕੇ ਪੂਰੇ ਉਤਸ਼ਾਹ ਨਾਲ ਗੁਰਪੁਰਬ ਮਨਾਉਂਦਾ ਹੈ। ਕਈ ਵਾਰ ਸੰਗਤਾਂ ਦੂਜੇ ਇਲਾਕਿਆਂ ਤੋਂ ਵੀ ਆ ਪੁਜਦੀਆਂ ਹਨ। ਗੁਰਦੁਆਰਿਆਂ ਵਿਚ ਗੁਰੂ ਦਾ ਲੰਗਰ ਤਾਂ ਅਤੁੱਟ ਵਰਤਦਾ ਹੀ ਹੈ ਤੇ ਸਵਾਰੀ ਦੇ ਸੁਆਗਤ ਲਈ ਥਾਂ-ਥਾਂ ‘ਤੇ ਚਾਹ, ਜਲੇਬੀਆਂ, ਠੰਢੇ, ਕੋਕ, ਜੂਸ, ਚਾਕਲੇਟ, ਕੈਂਡੀ, ਲਾਲੀਪਾਪ, ਫ਼ਲ, ਗਰਮ-ਗਰਮ ਚਾਹ ਬੰਦ ਗਿਲਾਸਾਂ ਵਿਚ, ਆਲੂ-ਗੋਭੀ ਦੇ ਪਰੌਂਠੇ ਚਾਂਦੀ ਰੰਗੇ ਕਾਗਜ਼ ਵਿਚ ਲਿਪਟੇ ਆਦਿ ਦੇ ਪਰਸ਼ਾਦ ਵਰਤਾਏ ਜਾਂਦੇ ਹਨ। ਸ਼ਰਧਾ ਤੇ ਨਿਮਰਤਾ ਨਾਲ ਲੋਕ ਲੰਗਰ ਵਰਤਾਉਂਦੇ ਹਨ ਤੇ ਸੰਗਤਾਂ ਪੂਰਨ ਸ਼ਰਧਾ ਨਾਲ ਛਕਦੀਆਂ ਹਨ। ਏਸ਼ੀਅਨ ਤੇ ਅੰਗਰੇਜ਼ ਲੋਕ ਇਹ ਵੇਖ-ਵੇਖ ਹੈਰਾਨ ਹੁੰਦੇ ਹਨ ਤੇ ਕਈ ਅੰਗਰੇਜ਼ ਤਾਂ ਵੱਡੇ-ਵੱਡੇ ਲਿਫਾਫੇ ਭਰ, ਦੋ-ਤਿੰਨ ਦਿਨਾਂ ਲਈ ਖਾਣ-ਪੀਣ ਦਾ ਸਮਾਨ ‘ਕਠਾ ਕਰ ਲੈਂਦੇ ਹਨ।

ਗੁਰਦਾਤਾਰ ਸਿੰਘ ਦੀ ਪਤਨੀ ਦਾ ਨਾਂ ਸੁਭਾਗ ਕੌਰ ਹੈ ਜੋ ਅਜਕਲਖ਼ ਸਿਰਫ਼ ਘਰ-ਪਰਿਵਾਰ ਨੂੰ ਹੀ ਸਾਂਭਦੀ ਹੈ। ਪਹਿਲਾਂ-ਪਹਿਲ ਵੀਹ ਕੁ ਸਾਲ ਉਸ ਨੇ ਵੀ ਡਿਪਾਰਟਮੈਂਟਲ ਸੈਂਟਰਾਂ ਵਿਚ ਕੰਮ ਕੀਤਾ ਤੇ ਹੁਣ ਹਰ ਹਫਤੇ ਪੌਣੇ ਦੋ ਸੌ ਪੌਂਡ ਸਰਕਾਰੀ ਪੈਨਸ਼ਨ ਮਿਲ ਜਾਂਦੀ ਹੈ। ਨੂੰਹ ਨੂੰ ਉਹ ਧੀ ਵਾਂਗ ਰਖਦੀ ਹੈ ਤੇ ਜੁਆਈ ਆਪਣੇ-ਆਪ ਨੂੰ ‘ਬੇਟਾ’ ਅਖਵਾ ਕੇ ਖ਼ੁਸ਼ ਹੁੰਦਾ ਹੈ। ਪੰਜਾਬ ਦੇ ਜੁਆਈਆਂ ਵਾਲੀ ਤੜੀ ਉਸ ਨੇ ਕਦੀ ਨਹੀਂ ਦਿਖਾਈ। ਸੁਭਾਗ ਕੌਰ ਤੇ ਗੁਰਦਾਤਾਰ ਸਿੰਘ ਸਮਝਦੇ ਹਨ ਕਿ ਉਨਖ਼ਾਂ ਦੇ ਦੋ ਪੁੱਤਰ ਹਨ ਤੇ ਦੋ ਹੀ ਧੀਆਂ।

… ਪਿਛਲੇ ਪੰਦਰਾਂ ਦਿਨਾਂ ਤੋਂ ਘਰ ਵਿਚ ਭੰਨ ਤੋੜ ਚਲ ਰਹੀ ਹੈ ਤੇ ਇਕ ਮਿਸਤਰੀ ਤੇ ਦੋ ਮਜ਼ਦੂਰ ਘਰ ਨੂੰ ਨਵੀਂ-ਨੁਹਾਰ ਦੇਣ ਵਿਚ ਲਗੇ ਰਹੇ ਹਨ। ਪੇਂਟ ਦਾ ਕੰਮ ਕਲਖ਼ ਹੀ ਖਤਮ ਹੋਇਆ ਹੈ ਤੇ ਮਿਸਤਰੀ ਵੀ ਆਪਣਾ ਹਿਸਾਬ ਕਲਖ਼ ਸ਼ਾਮ ਨੂੰ ਕਰਕੇ ਚਲਾ ਗਿਆ ਹੈ। ਦੋ ਮਜ਼ਦੂਰ ਅਜੇ ਵੀ ਕੰਮ ਕਰ ਰਹੇ ਹਨ। ਹੁਣ ਬਸ ਸਾਫ-ਸਫਾਈ ਦਾ ਕੰਮ ਚਲ ਰਿਹੈ। ਕਿਚਨ-ਗਾਰਡਨ ਵਿਚ ਗਮਲਿਆਂ ਨੂੰ ਢੁਕਵੀਂ ਥਾਂ ‘ਤੇ ਰਖਾਇਆ ਜਾ ਰਿਹੈ। ਹੋਰ ਛੋਟੇ ਮੋਟੇ ਬਚੇ-ਖੁਚੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

… ਸੁਭਾਗ ਕੌਰ ਨੂੰ ਪਤਾ ਹੈ ਕਿ ਅੱਜ ਗੁਰਦੁਆਰੇ ਲੰਗਰ ਵਰਤਾਉਣ ਤੇ ਲੰਗਰ ਛਕਣ-ਛਕਾਉਣ ਦਾ ਪ੍ਰੋਗਰਾਮ ਉਨਖ਼ਾਂ ਦਾ ਹੀ ਹੈ। ਪਰ ਫਿਰ ਵੀ ਉਸ ਨੇ ਸਵੇਰੇ ਉਠਕੇ ਕਿਸ਼ਮਿਸ਼ ਤੇ ਨਾਰੀਅਲ ਵਾਲੀ ਖੀਰ, ਕੜਾਹ ਪ੍ਰਸ਼ਾਦ, ਆਲੂ-ਪਿਆਜ਼-ਲਸਣ ਦੇ ਪਰੌਂਠਿਆਂ, ਦਹੀਂ ਤੇ ਚਾਹ ਦਾ ਇੰਤਜ਼ਾਮ ਕੀਤਾ ਹੋਇਆ ਹੈ। ਉਸਦੇ ਪੁੱਤਰ ਤੇ ਜੁਆਈ ਨਹਾ ਧੋ ਕੇ ਨਾਸ਼ਤਾ ਕਰ ਗੁਰਦੁਆਰੇ ਪੁੱਜ ਗਏ ਹਨ ਤੇ ਲੰਗਰ ਦੀ ਸੇਵਾ ਵਿਚ ਜੁਟੇ ਹੋਏ ਹਨ। ਨੂੰਹ ਧੀ ਤੇ ਦੋਵੇਂ ਬੱਚੇ ਘਰ ਹਨ। ਸੁਭਾਗ ਕੌਰ ਸਮਝਦੀ ਹੈ ਕਿ ਸਾਲ ਦਾ ਪੁਰਬ ਹੈ ਤੇ ਗੁਰਪੁਰਬ ਵੀ। ਇਸ ਲਈ ਘਰ ਵਿਚ ਵੀ ਇਹ ਪੁਰਬ ਜ਼ਰੂਰ ਮਨਾਉਣਾ ਚਾਹੀਦਾ ਹੈ।

ਸੁਭਾਗ ਕੌਰ ਨੇ ਪਤੀ ਤੇ ਸੁਰਮੁਖ ਸਿੰਘ ਦੋਹਾਂ ਨੂੰ ਨਾਸ਼ਤਾ ਦਿੱਤਾ ਹੈ ਤੇ ਉਹ ਦੋਵੇਂ ਛਕ ਰਹੇ ਹਨ ਤੇ ਘਰ-ਪਰਿਵਾਰ ਸਿੱਖ ਰਾਜਨੀਤੀ ਤੇ ਯੂ. ਕੇ. ਵਿਚ ਪੰਜਾਬੀਆਂ ਦੀਆਂ ਕਾਰਗੁਜ਼ਾਰੀਆਂ ਤੇ ਵੀ ਟੀਕਾ-ਟਿੱਪਣੀ ਕਰ ਰਹੇ ਹਾਂ। ਨਾਸ਼ਤਾ ਛਕਣ ਤੋਂ ਬਾਅਦ ਚਾਹ ਦੇ ਦੋ ਵੱਡੇ-ਵੱਡੇ ਮੱਗ ਉਨਖ਼ਾਂ ਦੇ ਸਾਹਮਣੇ ਲਿਆ ਕੇ ਸੁਭਾਗ ਕੌਰ ਰੱਖਦੀ ਹੈ ਤੇ ਨਾਲ ਹੀ ਪਤੀ ਨੂੰ ਕਹਿੰਦੀ ਹੈ –

‘… ਹੁਣ ਤੁਸੀਂ ਚਾਹ ਪੀ ਕੇ, ਤਿਆਰ ਹੋ ਜਾਓ। ਪਰ ਇਸ ਤੋਂ ਪਹਿਲਾਂ ਉਨਖ਼ਾਂ ਦੋਵੇਂ ਮੁੰਡਿਆਂ ਨੂੰ ਵੀ ਕੁਝ ਖਿਲਾ ਪਿਲਾ ਦਿਓ ਜੋ ਪਿਛਲੇ ਪੰਦਰਾਂ ਦਿਨਾਂ ਤੋਂ ਕੰਮ ‘ਚ ਜੁਟੇ ਹੋਏ ਹਨ।’

‘ਠੀਕ ਹੈ… ਗੋਲੀ ਕੀਹਦੀ ਤੇ ਗਹਿਣੇ ਕੀਹਦੇ’, ਗੁਰਦਾਤਾਰ ਸਿੰਘ ਹੱਸਣ ਹਸਾਉਣ ਦਾ ਯਤਨ ਕਰਦਾ ਹੈ।

‘ਵੇਖੋ ਨਾ, ਦੋਵੇਂ ਪੰਜਾਬੀ ਨੇ… ਆਪਣੇ ਗੁਰਬਖਸ਼ੀਸ਼ ਤੇ ਗੁਰਪ੍ਰਤਾਪ ਵਰਗੇ ਹੀ ਨੇ ਨਾ…- ਦੋਵੇਂ ਆਖ ਰਹੇ ਸੀ- ‘ਬੀਜੀ, ਇਕ ਵਜੇ ਤਕ ਅਸਾਂ ਕੰਮ ਮੁਕਾ ਦੇਣੈ ਤੇ ਫਿਰ ਗੁਰਦੁਆਰੇ ਜਾਵਾਂਗੇ… ਸਾਰਾ ਮਹੀਨਾ ਕੋਹਲੂ ਦੇ ਬੈਲ ਵਾਂਗ ਜੁੜੇ ਰਹਿੰਦੇ ਆਂ… ਰੱਜ ਤਾਂ ਕਦੇ ਹੋਣਾ ਨਹੀਂ।’…

‘ਉਨਖ਼ਾਂ ਨੂੰ ਕੁਝ ਖਾਣ ਨੂੰ ਦੇ ਦੇਣਾ ਸੀ’ ਗੁਰਦਾਤਾਰ ਨੇ ਕਿਹਾ।

‘ਮੈਂ ਗਰਮ-ਗਰਮ ਕੜਾਹ ਪ੍ਰਸ਼ਾਦ ਦੇਣ ਲੱਗੀ ਤਾਂ ਪਹਿਲਾਂ ਦੋਹਾਂ ਨੇ ਹੱਥ ਮੂੰਹ ਧੋਤੇ ਤੇ ਜੀਨ ਦੀ ਜੇਬ ‘ਚੋਂ ਖੰਡੇ ਵਾਲੇ ਪਟਕੇ ਸਿਰਾਂ ਤੇ ਬੰਨਖ਼ ਕੇ, ਫਿਰ ਪ੍ਰਸ਼ਾਦ ਲਿਆ। ਲਗਦੈ ਗੁਰਦੁਆਰੇ ਉਨਖ਼ਾਂ ਦੋਹਾਂ ਇਥੋਂ ਸਿੱਧੇ ਹੀ ਜਾਣੈ… ਮੈਨੂੰ ਕਲਖ਼ ਇਨਖ਼ਾਂ ਦੱਸਿਆ ਕਿ ਇਥੇ ਆਉਣ ਤੋਂ ਪਹਿਲਾਂ ਉਹ ਦੋਵੇਂ ਪੱਗਾਂ ਬੰਨਖ਼ਦੇ ਸਨ ਤੇ ਕੇਸ ਵੀ ਰਖੇ ਹੋਏ ਸਨ … ਵਿਚਾਰੇ ਫੌਜੀ ਨੇ…’

‘ਸੁਰਮੁਖ ਨੇ ਪੁਛਿਆ- ‘ਫੌਜੀ ਕਿਵੇਂ- ਫੌਜ ‘ਚੋਂ ਆਏ ਨੇ…-‘

ਗੁਰਦਾਤਾਰ ਸਿੰਘ ਨਿੰਮਖ਼ਾ ਜਿਹਾ ਹੱਸਿਆ ਤੇ ਦਸਣ ਲਗਾ- ‘ਜੋ ਇੰਡੀਅਨ ਇੱਥੇ ਦੋ ਨੰਬਰ ‘ਚ ਰਹਿੰਦੇ ਨੇ, ਉਨਖ਼ਾਂ ਨੂੰ ਫੌਜੀ ਕਹਿੰਦੇ ਨੇ।’ ‘… ਤੇ ਫੌਜੀ ਡਰਕੇ ਵੀ ਰਹਿੰਦੇ ਨੇ ਤੇ ਇਨਖ਼ਾਂ ਨੂੰ ਦਿਹਾੜੀ ਵੀ ਘੱਟ ਮਿਲਦੀ ਐ।’ ‘ਕਿੰਨਾਂ ਕੁ ਫਰਕ ਹੁੰਦੈ-”ਜਦ ਤਕ ਵੀਜ਼ਾ ਹੁੰਦੈ, ਚਾਰ ਪੰਜ ਪੌਂਡ ਪ੍ਰਤੀ ਘੰਟਾ। ਜਿਉਂ ਹੀ ਫੌਜੀ ਬਣੇ, ਦੋ ਤੇ ਢਾਈ ਪੌਂਡ ਵਿਚਕਾਰ। ਗੋਰੀ ਸਰਕਾਰ ਬਹੁਤ ਕਨਿੰਗ ਏ.. ਉਨਖ਼ਾਂ ਨੂੰ ਪਤੈ ਕਿ ਇੰਗਲੈਂਡ ‘ਚ ਪੰਜ ਲੱਖ ਤੋਂ ਵੱਧ ਫੌਜੀ ਹੈਗੇ… ਉਨਖ਼ਾਂ ਨੂੰ ਇਕ ਤਾਂ ਘੱਟ ਪੈਸਿਆਂ ‘ਚ ਉਸਾਰੀ ਤੇ ਹੋਰ ਔਖੇ ਕੰਮਾਂ ਲਈ ਬੰਦੇ ਮਿਲ ਜਾਂਦੇ ਆ ਤੇ ਦੂਜੀ ਗਲ ਪੈਂਸ਼ਨ ਤੇ ਹੋਰ ਸਹੂਲਤਾਂ ਆਦਿ ਦੇਣ ਦਾ ਕੋਈ ਝੰਜਟ ਨਹੀਂ ਹੁੰਦਾ। ਸੱਤ ਸਾਲਾਂ ਮਗਰੋਂ ਥੋੜਖ਼ੀ ਬਹੁਤ ਸੁਣਵਾਈ ਹੁੰਦੀ ਆ… ਕੁਝ ਨੂੰ ਬ੍ਰਿਟਿਸ਼ ਪਾਸਪੋਰਟ ਮਿਲ ਜਾਂਦੇ, ਬਾਕੀ ਉਵੇਂ ਧੱਕੇ ਖਾਂਦੇ ਰਹਿੰਦੇ ਆ। ਕੁਝ ਨੂੰ ਸਰਕਾਰ ਛੋਟੀ-ਮੋਟੀ ਸਜ਼ਾ ਦੇ ਕੇ ਆਪਣੇ ਦੇਸ਼ ਬਰੰਗ ਧੱਕ ਦਿੰਦੀ ਏ।”… ਬੜੀ ਮਾੜੀ ਹਾਲਾਤ ਹੈ ਵਿਚਾਰਿਆਂ ਦੀ’, ਸੁਰਮੁਖ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ।’ਕਈ ਪੰਜਾਬੀ ਵੀ ਇਨਖ਼ਾਂ ਦਾ ਸ਼ੋਸ਼ਣ ਕਰਦੇ ਨੇ… ਘਟ ਮਜ਼ਦੂਰੀ ਦੇ ਕੇ ਕੰਮ ਵਧੇਰੇ ਲੈਂਦੇ ਨੇ .. ਫਿਰ ਇਨਖ਼ਾਂ ਨੂੰ ਚੌਵੀ ਘੰਟੇ ਡਰ ਖਾਈ ਜਾਂਦੇ ਕਿ ਕੋਈ ਪਕੜਾ ਈ ਨਾ ਦੇਵੇ… ਪੰਜ ਸੌ ਪੌਂਡ ਸਰਕਾਰ ਇਨਾਮ ਦਿੰਦੀ ਏ ਉਨਖ਼ਾਂ ਨੂੰ ਜੋ ਇਨਖ਼ਾਂ ‘ਫੌਜੀਆਂ’ ਨੂੰ ਫੜਾਵੇ … ਪਿੱਛੇ ਜਿਹੇ ਇਕ ਪਾਕਿਸਤਾਨੀ ਨੇ ਗੁਰਦੁਆਰੇ ‘ਚੋਂ ਵੀਹ-ਪੰਝੀ ‘ਫੌਜੀ’ ਫੜਾ ਕੇ ਚੌਖੇ ਪੌਂਡ ਹਥਿਆ ਲਏ … ਪਰ ਕਈ ਸਿਆਣੇ ਪੰਜਾਬੀ ਵੀ ਹੈਗੇ ਆ- ਉਹ ਫੌਜੀਆਂ ਨੂੰ ਕੰਪਨੀ ‘ਚ ਲੁਆ ਕੇ ਕਮਿਸ਼ਨ ਲੈਂਦੇ ਨੇ- ਪੰਜਾਹ ਪੈਂਸ ਪ੍ਰਤੀ ਘੰਟਾ ਇਨਖ਼ਾਂ ਤੋਂ ਵਸੂਲਦੇ ਨੇ… ਇਹ ਫੌਜੀ ਉਨਖ਼ਾਂ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦੇ ਤੁਲ ਨੇ। ਇਹ ਵਿਚਾਰੇ ਮਜਬੂਰੀ ਅਧੀਨ ਸਭ ਕੁਝ ਸਹੀ ਜਾਂਦੇ ਨੇ।’ਸੁਰਮੁਖ ਸਿੰਘ ਤੇ ਗੁਰਦਾਤਾਰ ਸਿੰਘ ਨਾਸ਼ਤਾ ਮੁਕਾ ਕੇ ਬਾਹਰ ਉਸ ਥਾਂ ‘ਤੇ ਆ ਗਏ ਜਿਥੇ ਦੋ ਪੰਜਾਬੀ ਨੌਜਵਾਨ ਕੰਮ ਕਰ ਰਹੇ ਸਨ। ਉਨਖ਼ਾਂ ਦੋਹਾਂ ਨੂੰ ਵੇਖ ਕੇ ਦੋਵੇਂ ਪੰਜਾਬੀ ਮਜ਼ਦੂਰਾਂ ਨੇ ਥੋੜਖ਼ਾ ਝੁਕ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਸੁਰਮੁਖ ਨੇ ਪੁਛਿਆ-‘ਹਾ ਬਈ! ਜੁਆਨੋ ਕਿਹੜਾ ਪਿੰਡ ਤੇ ਕਿਹੜਾ ਜ਼ਿਲਖ਼ਾ-”… ਜੀ ਅਸੀਂ ਦੋਵੇਂ ਨਵਾਂ ਸ਼ਹਿਰ ਲਾਗੇ ਕਟੌਣੀ ਪਿੰਡ ਦੇ ਆਂ। ਮੇਰਾ ਨਾਂ ਗੁਰਜੰਟ ਸਿੰਘ ਤੇ ਇਹਦਾ ਨਾਂ ਹਾਕਮ ਸਿੰਘ।’ ਉਸ ਨੇ ਮੇਰੇ ਪ੍ਰਸ਼ਨ ਕਰਨ ਤੋਂ ਪਹਿਲਾਂ ਹੀ ਜੁਆਬ ਦੇ ਦਿੱਤਾ ਹੈ।’ਕਿਵੇਂ ਪ੍ਰੋਗਰਾਮ ਬਣਿਆ ਇਧਰ ਆਉਣ ਦਾ-”… ਬਸ ਐਵੇਂ ਈ ਦਿਮਾਗ ਖਰਾਬ ਕਰਤਾ ਲੋਕਾਂ ਨੇ। ਚੰਗੀ ਭਲੀ ਘਰੇ ਖੇਤੀ ਦਾ ਕੰਮ ਏ… ਸਵਾ ਸੌ ਬੀਘੇ ਜ਼ਮੀਨ ਏ… ਦੋ ਭਾਈ ਆਂ… ਵੱਡਾ ਵਿਆਹਿਆ ਹੋਇਐ। ਇਹ ਹਾਕਮ ਏ ਫੌਜੀ ਦਾ ਲਾਡਲਾ… ਪਿਓ ਦੇ ਸਤ ਲੱਖ ਰੁਪਏ ਗਰੈਚੁਟੀ ਦੇ ਨੰਘਾਰ ਗਿਐ… ਪਿਓ ਵਿਚਾਰਾ ਫਿਰ ਸੀਰੀਂ ਬਣਿਆ ਫਿਰਦੈ। ਅਸੀਂ ਚਾਰ ਮੁੰਡੇ ਏਜੰਟਾਂ ਦੇ ਧੱਕੇ ਚੜਖ਼ ਗਏ। ਸਤ ਸਤ ਲੱਖ ਰੁਪਏ ਦੇ ਕੇ ਤਿੰਨ ਮਹੀਨਿਆਂ ਮਗਰੋਂ ਯੂ.ਕੇ.ਦਾ ਮੂੰਹ ਵਿਖਾਇਐ… ਇਕ ਹੋਰ ਅਵਤਾਰ ਸਿੰਘ ਹੋਟਲ ‘ਚ ਕੰਮ ਕਰਦੈ.. ਸਾਫ ਸਫਾਈ ਤੇ ਭਾਂਡੇ ਮਾਂਜਣ ਤੇ ਲਗਿਐ- ਮਿਸਤਰੀਆਂ ਦਾ ਮੁੰਡਾ .. ਚੌਥਾ ਜ਼ਿਮੀਂਦਾਰਾਂ ਦਾ ਮੁੰਡਾ ਨਾਹਰ ਸਿੰਘ ਹਰ ਰੋਜ਼ ਦੋ ਢਾਈ ਸੌ ਬਰਾਏਲਰਾਂ ਦੇ ਕਪੜੇ ਲਾਹੁਣ ਤੇ ਲਗਿਆ ਹੋਇਐ।’ਸੁਰਮੁਖ ਅਜੇ ਗੁਰਜੰਟ ਤੇ ਹਾਕਮ ਨਾਲ ਗੱਲਾਂ ਕਰ ਹੀ ਰਿਹਾ ਸੀ ਤੇ ਇਹ ਦੋਵੇਂ ਨਾਲ-ਨਾਲ ਆਪਣਾ ਕੰਮ ਵੀ ਸੁਆਰੀ ਜਾ ਰਹੇ ਸਨ। ਗੁਰਦਾਤਾਰ ਸਿੰਘ ਨੇ ਆ ਕੇ ਕਿਹਾ, ‘ਹਾਂ ਬਈ ਕਾਕਾ ਜੀ, ਹੱਥ-ਮੂੰਹ ਧੋ ਲਓ ਤੇ ਛਕੋ ਗੁਰੂ ਕਾ ਲੰਗਰ।’ ਗੁਰਦਾਤਾਰ ਸਿੰਘ ਦੇ ਹੱਥਾਂ ਵਿਚ ਦੋ ਪਲੇਟਾਂ ਸਨ ਤੇ ਹਰ ਪਲੇਟ ਵਿਚ ਦੋ-ਦੋ ਪਰਾਉਂਠੇ, ਦਹੀਂ ਦੀ ਕਟੋਰੀ ਤੇ ਦੂਜੀ ਕਟੋਰੀ ਖੀਰ ਦੀ। ਨਾਲ ਅੰਬ ਦਾ ਆਚਾਰ। ਇਨਖ਼ਾਂ ਦੋਹਾਂ ਨੇ ਹੱਥ ਮੂੰਹ ਧੋਤੇ ਤੇ ਪਲੇਟਾਂ ਫੜ ਕੇ ਭੁੰਜੇ ਹੀ ਬੈਠਣ ਲੱਗੇ। ਗੁਰਦਾਤਾਰ ਨੇ ਰੋਕਿਆ-‘ਕਾਕਾ ਜੀ, ਇਹ ਕੁਰਸੀਆਂ ਕਾਹਦੇ ਵਾਸਤੇ ਕੰਮ ਆਉਣਗੀਆਂ। ਆਰਾਮ ਨਾਲ ਕੁਰਸੀਆਂ ‘ਤੇ ਬੈਠ ਕੇ ਛਕੋ ਤੇ ਟੇਬਲ ਮੂਹਰੇ ਪਏ ਨੇ।’ਦੋਵੇਂ ਸੰਗਦੇ ਸੰਗਦੇ ਕੁਰਸੀਆਂ ‘ਤੇ ਜਾ ਬੈਠੇ ਤੇ ਮੇਜ਼ ‘ਤੇ ਰਖ ਕੇ ਛਕਣ ਲਗੇ। ਇਕ ਵਾਰ ਉਨਖ਼ਾਂ ਉਪਰ ਆਸਮਾਨ ਵਲ ਤਕਿਆ। ਸ਼ਾਇਦ ਆਪਣੇ ਅਕ੍ਰਿਤਘਣਪੁਣੇ ਦਾ ਖਿਆਲ ਆ ਗਿਆ ਸੀ ਕਿ ਉਹ ਇਨਖ਼ਾਂ ਕੁਝ ਮਿਲਣ ਮਗਰੋਂ ਵੀ ਬੇਸ਼ੁਕਰੇ ਜਿਹੇ ਬਣ ਗਏ। ਉਹ ਛਕਦੇ ਰਹੇ ਤੇ ਸੁਰਮੁਖ ਉਨਖ਼ਾਂ ਨਾਲ ਗੱਲਾਂ ਕਰਦਾ ਰਿਹਾ। ਪਾਣੀ ਦੇ ਦੋ ਗਿਲਾਸ ਵੀ ਲਿਆ ਕੇ ਦਿੱਤੇ ਗਏ ਤੇ ਫਿਰ ਚਾਹ ਦੇ ਦੋ ਨੱਕੋ ਨੱਕ ਭਰੇ।ਅਜੇ ਉਹ ਚਾਹ ਪੀ ਰਹੇ ਸਨ ਕਿ ਸੁਭਾਗ ਕੌਰ ਨੇ ਆਪਣੇ ਪਤੀ ਨੂੰ ਅੰਦਰ ਬੁਲਾਇਆ ਤੇ ਸੁਰਮੁਖ ਨੂੰ ਵੀ ਅੰਦਰ ਆਉਣ ਲਈ ਇਸ਼ਾਰਾ ਕੀਤਾ। ਕਹਿਣ ਲੱਗੀ- ‘ਵਿਚਾਰੇ ਪ੍ਰਦੇਸ ਆਏ ਨੇ… ਪੰਦਰਾਂ ਦਿਨ ਇਨਖ਼ਾਂ ਜਾਨ ਮਾਰ ਕੇ ਕੰਮ ਕੀਤੈ… ਜਿੰਨਾ ਹਿਸਾਬ ਬਣਦੈ, ਤੁਸੀਂ ਦਸ ਦਸ ਪੌਂਡ ਵਿਸਾਖੀ ਕਰਕੇ ਅਲਹਿਦਾ ਦੇ ਦਿਓ।’ਸੁਰਮੁਖ ਨੇ ਕਿਹਾ- ‘ਚੰਗੀ ਗਲ ਏ… ਮੁੰਡੇ ਖ਼ੁਸ਼ ਹੋ ਜਾਣਗੇ।’ਥੋੜਖ਼ੀ ਦੇਰ ਬਾਅਦ ਗੁਰਦਾਤਾਰ ਸਿੰਘ ਤੇ ਸੁਰਮੁਖ ਬਾਹਰ ਆਏ। ਕੰਮ ਉਨਖ਼ਾਂ ਦੋਵੇਂ ਮੁੰਡਿਆਂ ਨੇ ਮੁਕਾ ਲਿਆ ਸੀ। ਹੱਥ ਮੂੰਹ ਧੋ ਕੇ ਉਹ ਜਾਣ ਲਈ ਤਿਆਰ ਖੜਖ਼ੇ ਸਨ। ਗੁਰਦਾਤਾਰ ਸਿੰਘ ਨੇ ਇਕ ਲਿਫਾਫਾ ਦੋਹਾਂ ਨੂੰ ਦਿੱਤਾ ਜਿਸ ਵਿਚ ਉਨਖ਼ਾਂ ਦੀ ਬਣਦੀ ਮਜ਼ਦੂਰੀ ਦੀ ਨਕਦੀ ਸੀ… ਪੌਂਡ। ਕਹਿਣ ਲਗਾ-‘ਗਿਣ ਲਓ ਜੁਆਨੋ! ਘੱਟ ਵੱਧ ਨਾ ਹੋਣ।’ਉਨਖ਼ਾਂ ਦੋਹਾਂ ਨੇ ਗਿਣੇ। ਦੋਹਾਂ ਨੇ ਸ਼ੁਕਰਾਨੇ ‘ਚ ਸਿਰ ਹਿਲਾਏ। ਜਾਣ ਲੱਗੇ ਤੇ ਗੁਰਦਾਤਾਰ ਸਿੰਘ ਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਕਿਹਾ-‘ਸੁਭਾਗ ਤੂੰ ਮੁੰਡਿਆਂ ਨੂੰ ਆਪ ਹੀ ਵਿਸਾਖੀ ਦੇ…’ ਤੇ ਇਹ ਆਖ ਉਸ ਨੇ ਦਸ ਦਸ ਪੌਂਡ ਦੇ ਨੋਟ ਸੁਭਾਗ ਕੌਰ ਨੂੰ ਫੜਾਏ। ਸੁਭਾਗ ਨੇ ਉਨਖ਼ਾਂ ਦੋਹਾਂ ਦੀ ਪਿੱਠ ਪਲੋਸੀ, ਸਿਰ ‘ਤੇ ਪਿਆਰ ਦਿੱਤਾ ਤੇ ਕਿਹਾ-‘ਲਓ-ਪੁਤਰੋ! ਇਕ ਇਕ ਛਿਲੜ ਵਿਸਾਖੀ ਦੇ ਪੁਰਬ ਦਾ।’ਇਕ ਵਾਰ ਦੋਹਾਂ ਦੇ ਹੱਥ ਪਰਖ਼ਾਂ ਹੋ ਗਏ। ਪਰ ਸੁਭਾਗ ਕੌਰ ਦੇ ਜ਼ੋਰ ਦੇਣ ‘ਤੇ ਉਨਖ਼ਾਂ ਲੈ ਲਏ। ਦੋਵਾਂ ਨੇ ਝੁਕ ਕੇ ਸੁਭਾਗ ਦੇ ਪੈਰੀਂ ਪੈਣਾ ਕੀਤਾ। ਜਦੋਂ ਗੁਰਜੰਟ ਨੇ ਸਿਰ ਉਪਰ ਚੁਕਿਆ ਤਾਂ ਉਸ ਦੀਆਂ ਅੱਖਾਂ ਸਿਲਾਬੀਆਂ ਹੋਈਆਂ ਸਨ ਤੇ ਹਾਕਮ ਵੀ ਅੱਖਾਂ ਮਲ ਰਿਹਾ ਸੀ।ਸੁਭਾਗ ਕੌਰ ਨੇ ਕਿਹਾ -ਲੂ’ਪੁਤਰੋ! ਇਸਨੂੰ ਮਾੜੇ ਪਾਸੇ ਨਾ ਲਿਓ। ਥੋਡੀ ਬੇਬੇ ਵਰਗੀ ਆਂ। ਸੋਚ ਲਿਓ ਥੋਡੀ ਬੇਬੇ ਨੇ ਵਿਸਾਖੀ ਦੀ ਖਰਚੀ ਥੋਨੂੰ ਦਿੱਤੀ ਆ। ਇਕ-ਇਕ ਜੀਨ ਲੈ ਲਿਓ ਸਾਡੇ ਵਲੋਂ ਵਿਸਾਖੀ ਦੀ।’ਮਾਹੌਲ ਕਰੁਣਾਮਈ ਹੋ ਗਿਆ ਸੀ। ਗੁਰਦਾਤਾਰ ਸਿੰਘ ਤੇ ਸੁਰਮੁਖ ਸਮਝ ਰਹੇ ਸਨ ਕਿ ਉਨਖ਼ਾਂ ਦਸ ਦਸ ਪੌਂਡ ਨੂੰ ਬਖਸ਼ੀਸ਼ ਸਮਝਿਐ ਤੇ ਉਨਖ਼ਾਂ ਦੇ ਵਕਾਰ ਨੂੰ ਕੁਝ ਕੁਝ ਸਟ ਵੱਜੀ ਸੀ। ਸੁਰਮੁਖ ਨੇ ਸਮਝਾਉਣ ਦਾ ਯਤਨ ਕੀਤਾ- ‘ਦਿਲ ਤਕੜੇ ਰਖੋ ਤੇ ਕੁਝ ਬਣਕੇ ਵਿਖਾਓ ਘਰਦਿਆਂ ਨੂੰ…”… ਇਹ ਗਲ ਨਹੀਂ ਸਰਦਾਰ ਜੀ। ਬੀਜੀ ਨੇ ਸਾਨੂੰ ਪੰਦਰਾਂ ਦਿਨ ‘ਚ ਜੋ ਪਿਆਰ ਦਿਤੈ, ਉਨਖ਼ਾਂ ਤਾਂ ਸਾਡੀ ਆਪਣੀ ਬੇਬੇ ਨੇ ਵੀ ਸ਼ਾਇਦ ਸਾਨੂੰ ਨਹੀਂ ਦਿੱਤਾ ਹੋਣੈ। ਹੋਟਲ ‘ਚ ਕੰਮ ਕਰਦਾ ਸਾਡਾ ਆੜੀ ਪਤਾ ਨਹੀਂ ਕਿਹਦੇ ਕਿਹਦੇ ਕੋਲੋਂ ਹਰ ਰੋਜ਼ ਟਿਪ ਲੈਂਦੇ…! ਸਾਨੂੰ ਤਾਂ ਬਸ ਇਸ ਗੱਲ ਦਾ ਹੌਲ ਪੈਂਦੈ ਕਿ ਇਹੋ ਜਿਹੀ ਬੀਜੀ ਸਾਨੂੰ ਸਾਰੇ ਯੂ.ਕੇ. ਵਿਚ ਨਹੀਂ ਮਿਲਣੀ।’ ਤੇ ਉਹ ਦੋਵੇਂ ਮੁੜ ਪੈਰੀਂ ਪੈਣਾ ਕਰਕੇ ਬਾਹਰ ਚਲੇ ਗਏ। ਸਿਰ ਤੇ ਖੰਡੇ ਵਾਲੇ ਪਟਕੇ ਉਨਖ਼ਾਂ ਦੋਹਾਂ ਪਹਿਲਾਂ ਹੀ ਸਜਾ ਲਏ ਸਨ।… ਪਰ ਸੁਰਮੁਖ ਨੂੰ ਮਹਿਸੂਸ ਹੋ ਰਿਹਾ ਸੀ ਕਿ ਗੁਰਜੰਟ ਦੇ ਚਿਹਰੇ ‘ਤੇ ਪਛਤਾਵੇ ਦੀ ਸ਼ਿਕਨ ਸੀ ਕਿ ਪੰਜਾਬ ਵਿਚ ਉਹ ਰਾਜੇ ਸਨ ਤੇ ਕਿੰਨੇ ਹੀ ਦਿਹਾੜੀਦਾਰ ਭਈਏ ਉਨਖ਼ਾਂ ਕੋਲ ਬਖਸ਼ੀਸ਼ ਦੀ ਆਸ ਲਾਈ ਬੈਠੇ ਹੁੰਦੇ ਸਨ।

-ਬੀ. ਐੱਸ. ਬੀਰ

Related posts

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin

ਹੁਣ ਤਾਂ ਸਾਰੇ ਲੈਣ ਈ ਆਉਂਦੇ ਆ !

admin