ਸ਼ਹਿਰ ਵਿਚ ਉਸਦੀ ਪੂਰੀ ਬਦਮਾਸ਼ੀ ਚਲਦੀ ਸੀ।ਉਹ ਕਿਸੇ ਦਾ ਵੀ ਰਾਹ ਰੋਕ ਲੈ੍ਵਦਾ ਸੀ।ਕਿਸੇ ਨੂੰ ਕੁੱਟਮਾਰ ਵੀ ਦਿੰਦਾ ਤੇ ਕਿਸੇ ਤੋ ਨੂੰ ਡਰਾ ਕੇ ਉਸਤੋ ਰੁਪਈਏ ਪੈਸੇ ਵੀ ਖੋਹ ਲੈ੍ਵਦਾ।ਲਗਪਗ ਹਰ ਸਮੇ ਹੀ ਉਸਦੀ ਸ਼ਰਾਬ ਪੀਤੀ ਹੁੰਦੀ।ਜਦੋ ਜਿ਼ਆਦਾ ਪੀਤੀ ਹੁੰਦੀ ਤਾਂ ਉਹ ਸ਼ਰੇਆਮ ਲਲਕਾਰੇ ਮਾਰਦਾ।ਸ਼ਰੀਫ ਲੋਗ ਉਸਤੋ ਕਿਨਾਰਾ ਕਰ ਲੈ੍ਵਦੇ,ਪੁਲੀਸ ਵੀ ਉਸਨੂੰ ਵਾਹ ਲਗਦਿਆਂ ਰੋਕਦੀ,ਟੋਕਦੀ ਨਹੀ ਸੀ।
ਪ੍ਰੰਤੂ ਇਕ ਰੋਜ਼ ਜਦੋ ਉਹ ਦਾਰੂ ਦਾ ਰੱਜਿਆ ਸ਼ਹਿਰ ਦਾ ਚੱਕਰ ਲਗਾ ਰਿਹਾ ਸੀ ਤਾ ਉਸ ਇਕ ਤੁਰੇ ਜਾਂਦੇ ਅਜਨਬੀ ਦਾ ਰਸਤਾ ਰੋਕ ਲਿਆ।ਉਹ ਸ਼ਕਲ ਸੂਰਤ ਤੋ ਸਾਧਾਰਣ ਪੇ੍ਵਡੂ ਜਿਹਾ ਜਾਪਦਾ ਸੀ।ਉਹ ਬਿੱਲਾ ਬਦਮਾਸ਼ ਦੇ ਮੂੰਹ ਵੰਨੀ ਡੌਰ ਭੌਰ ਜਿਹਾ ਹੋ ਕੇ ਝਾਕਣ ਲੱਗਾ।
ੑਕਿੱਥੇ੍ਵ ਤੁਰਿਆ ਜਾ ਰਿਹੈ੍ਵੑੑ?ਮੈਨੂੰ ਜਾਣਦਾ ਨੀੑੑ?ਕਹਿੰਦਿਆਂ ਬਿੱਲੇ ਨੇ ਉਸ ਸ਼ਖਸ ਦਾ ਗੁਲਾਮਾ ਪਕੜ ਲਿਆ।ਉਸ ਆਦਮੀ ਨੇ ਹੱਥ ਜੋੜ ਦਿੱਤੇੑੑਨਹੀ ਭਾਈ ਸਾਬ੍ਹ,ਮੈ ਥੋਨੂੰ ਪਛਾਣਿਆ ਨੀੑੑ।
ਬਿੱਲਾ ਬਦਮਾਸ਼ ਨੂੰ ਬਹੁਤ ਗੁੱਸਾ ਚੜਿ੍ਹਆ ਤੇ ਉਹ ਉਸ ਸ਼ਖਸ ਦੇ ਚਪੇੜ ਮਾਰਣ ਲਈ ਉਲਰਿਆ।ਪ੍ਰੰਤੁ ਉਸ ਪੇ੍ਵਡੂ ਜਿਹੇ ਵਿਅਕਤੀ ਨੇ ਉਸਦੀ ਬਾਂਹ ਪਕੜ ਲਈ ਤੇ ਆਪਣੇ ਪੂਰੇ ਜ਼ੋਰ ਨਾਲ ਉਸਨੂੰ ਧੱਕਾ ਦੇ ਮਾਰਿਆ।ਸ਼ਰਾਬੀ ਬਿੱਲਾ ਭੁਆਟਣੀ ਖਾਕੇ ਦੂਰ ਜਾ ਡਿੱਗਾ। ਉਹ ਸ਼ਖਸ ਉਸਦੇ ਨੇੜੇ ਗਿਆ ਤੇ ਉਸਦੀ ਛਾਤੀ #ਤੇ ਆਪਣਾ ਗੋਡਾ ਟਿਕਾ ਦਿੱਤਾੑੑਨਾ ਹੁਣ ਸਾਰੀ ਉਤਰਗੀ ਤੇਰੀ ਬੱਡਿਆ ਬੈਲੀਆੑੑ?
-ਸੁਖਮਿੰਦਰ ਸੇਖੋ੍