Health & Fitness

ਬਹੁਤ ਸਾਰੇ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਬੇਰ

ਫਲ ਖਾਣੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਮੌਸਮ ਦੇ ਹਿਸਾਬ ਨਾਲ ਫਲਾਂ ਦਾ ਸੁਆਦ ਵੀ ਬਦਲਦਾ ਰਹਿੰਦਾ ਹੈ। ਬੇਰ ਇਕ ਮੌਸਮੀ ਫਲ ਹੈ। ਬੇਰ ਨੂੰ ਚੀਨੀ ਖਜੂਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ‘ਚ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬੇਰ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀ ਹੁੰਦੀ ਹੈ ਇਹ ਊਰਜਾ ਦਾ ਇਕ ਚੰਗਾ ਸਰੋਤ ਹੈ।

ਬੇਰ ‘ਚ ਮੈਗਨੀਸ਼ਿਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਆਇਰਨ, ਪੋਸ਼ਕ ਤੱਤ, ਵਿਟਾਮਿਨ ਪਾਏ ਜਾਂਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਹੀ ਬੇਰ ਐਂਟੀਆਕਸੀਡੈਂਟ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਬੇਰ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ‘ਚ ਰੋਗਾਂ ਤੋਂ ਲੜਨ ਦੀ ਸਮਰੱਥਾ ਵਧਦੀ ਹੈ। ਬੇਰ ਖਾਣ ਨਾਲ ਵਾਰ-ਵਾਰ ਪਿਆਸ ਨਹੀਂ ਲਗਦੀ।

1. ਕੈਂਸਰ ਤੋਂ ਬਚਾਅ: ਰਸੀਲੇ ਬੇਰ ‘ਚ ਕੈਂਸਰ ਕੋਸ਼ੀਕਾਵਾਂ ਨੂੰ ਪਨਪਨ ਤੋਂ ਰੋਕਣ ਦੇ ਗੁਣ ਮੌਜੂਦ ਹੁੰਦੇ ਹਨ। ਬੇਰ ਖਾਣ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।

2. ਭਾਰ ਘੱਟ ਕਰਨ ਲਈ ਫ਼ਾਇਦੇਮੰਦ: ਜੇ ਤੁਸੀਂ ਭਾਰ ਘੱਟ ਕਰਨ ਦੇ ਉਪਾਅ ਖੋਜ ਰਹੇ ਹੋ ਤਾਂ ਬੇਰ ਤੁਹਾਡੇ ਲਈ ਇਕ ਚੰਗਾਂ ਵਿਕਲਪ ਹੈ। ਬੇਰ ‘ਚ ਕੈਲੋਰੀ ਨਾ ਦੇ ਬਰਾਬਰ ਪਾਈ ਜਾਂਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ।

3. ਲਿਵਰ ਨੂੰ ਠੀਕ ਰੱਖੇ : ਬੇਰ ਐਂਟੀਆਕਸੀਡੈਂਟ ਦਾ ਖਜ਼ਾਨਾ ਹੈ। ਲਿਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਬੇਰ ਦਾ ਸੇਵਨ ਕਰਦਾ ਬੇਹੱਦ ਫਾਇਦੇਮੰਦ ਹੁੰਦਾ ਹੈ।

4. ਚਮੜੀ ਲਈ ਫਾਇਦੇਮੰਦ: ਬੇਰ ਖਾਣ ਨਾਲ ਚਮੜੀ ਦੀ ਚਮਕ ਲੰਬੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਇਸ ‘ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ‘ਚ ਮਦਦ ਕਰਦਾ ਹੈ।

5. ਕਬਜ਼ ਦੀ ਸਮੱਸਿਆ ਦੂਰ ਕਰੇ: ਜੇ ਤੁਸੀਂ ਕਬਜ਼ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਤਾਂ ਬੇਰ ਤੁਹਾਨੂੰ ਫਾਇਦਾ ਪਹੁੰਚਾ ਸਕਦੇ ਹਨ। ਬੇਰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਤੁਹਾਨੂੰ ਕਬਜ਼ ਨਹੀਂ ਹੁੰਦੀ।

6. ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ: ਬੇਰ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

7. ਖ਼ੁਸ਼ਕੀ ਅਤੇ ਥਕਾਵਟ : ਬੇਰ ‘ਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਬੀ ਕਾੰਪਲੇਕਸ ਪ੍ਰਚੁਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਖ਼ੁਸ਼ਕੀ ਅਤੇ ਥਕਾਵਟ ਆਦਿ ਦੂਰ ਹੁੰਦੀ ਹੈ।

8. ਖੰਘ ਅਤੇ ਬੁਖ਼ਾਰ: ਤਾਜ਼ੇ ਬੇਰ ‘ਚ ਐਂਟੀ-ਆਕਸੈਡੇਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਜੂਸ ਪੀਣ ਨਾਲ ਖੰਘ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਨਕਲੀ ਦਵਾਈਆਂ ਬਨਾਉਣ ਤੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ !

admin

ਆਯੁਰਵੇਦ ਦਾ ਗਿਆਨ: ਸਿਹਤਮੰਦ ਜੀਵਨ ਲਈ ਯੋਗਿਕ ਅਭਿਆਸ: ਜੋੜਾਂ ਨੂੰ ਮਜ਼ਬੂਤ ​​ਕਰਨਾ 

admin