Bollywood Articles Australia & New Zealand

ਬਹੁ-ਸੱਭਿਆਚਾਰਕ ਕਾਰੋਬਾਰਾਂ ਦਾ ਵਿਕਟੋਰੀਆ ਦੀ ਆਰਥਿਕ ਖੁਸ਼ਹਾਲੀ ‘ਚ ਵੱਡਾ ਯੋਗਦਾਨ !

ਫੋਰਮ ਦੇ ਦੌਰਾਨ ਵਿਕਟੋਰੀਆ ਦੇ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਏਨ, ਮੈਲਬੌਰਨ ਦੇ ਲੋਰਡ ਮੇਅਰ ਨਿਕੋਲਸ ਰੀਸ, ਮੈਲਬੌਰਨ ਪ੍ਰੈਸ ਕਲੱਬ ਦੇ ਸੀਈਓ ਨਿੱਕ ਰਿਚਰਡਸਨ, ਮਲਟੀਕਲਚਰਲ ਕਮਿਸ਼ਨਰ ਬਿਲ ਪਾਪਾਸਟਰਗਿਆਡਿਸ OAM, ਬੈਂਕ ਆਫ਼ ਸਿਡਨੀ ਦੇ ਸੀਈਓ ਮੇਲੋਸ ਸੁਲਿਸਿਚ ਅਤੇ ਹੋਰ।

ਇੱਕ ਮਹੱਤਵਪੂਰਨ ਵਪਾਰਕ ਫੋਰਮ ਨੇ ਵਿਕਟੋਰੀਆ ਦੀ ਆਰਥਿਕ ਸਫਲਤਾ ਵਿੱਚ ਬਹੁ-ਸੱਭਿਆਚਾਰਕ ਕਾਰੋਬਾਰਾਂ ਅਤੇ ਕਾਰੋਬਾਰੀਆਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਵਲੋਂ ਵਿਕਟੋਰੀਆ ਦੇ ਮਲਟੀਕਲਚਰਲ ਕਮਿਸ਼ਨ ਦੇ ਕਮਿਸ਼ਨਰ ਬਿਲ ਪਾਪਾਸਟਰਗਿਆਡਿਸ OAM ਦੀ ਅਗਵਾਈ ਹੇਠ ‘ਮਲਟੀਕਲਚਰਲ ਬਿਜ਼ਨੇਸ ਫੋਰਮ’ ਮੈਲਬੌਰਨ ਵਿੱਚ 4 ਅਗਸਤ ਨੂੰ ਆਯੋਜਿਤ ਕੀਤੀ ਗਈ। ਇਸ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਵਿਕਟੋਰੀਅਨ ਬਹੁ-ਸੱਭਿਆਚਾਰਕ ਕਾਰੋਬਾਰਾਂ ਦੇ ਵੱਖ-ਵੱਖ ਅਤੇ ਮਹੱਤਵਪੂਰਨ ਯੋਗਦਾਨ ਦਾ ਜਸ਼ਨ ਮਨਾਇਆ ਗਿਆ। ਸਿਟੀ ਆਫ਼ ਮੈਲਬੌਰਨ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਅਤੇ ਬੈਂਕ ਆਫ਼ ਸਿਡਨੀ ਦੁਆਰਾ ਸਪਾਂਸਰ ਕੀਤੀ ਗਈ ‘ਮਲਟੀਕਲਚਰਲ ਬਿਜ਼ਨੇਸ ਫੋਰਮ’ ਦੇ ਵਿੱਚ ਵਾਪਾਰ ਅਤੇ ਸਰਕਾਰ ਦੇ ਵਲੋਂ ਅਹਿਮ ਸ਼ਖਸੀਅਤਾਂ, ਅਹਿਮ ਕਾਰੋਬਾਰੀ ਸੂਝ, ਵੱਖ-ਵੱਖ ਕਾਰੋਬਾਰੀ ਮਾਲਕਾਂ ਅਤੇ ਉੱਦਮੀਆਂ ਲਈ ਉਤਸ਼ਾਹਜਨਕ ਮਾਨਤਾ ਸ਼ਾਮਲ ਸੀ।

ਇਸ ਫੋਰਮ ਨੂੰ ਸਮਾਲ ਬਿਜ਼ਨੇਸ ਅਤੇ ਰੁਜ਼ਗਾਰ ਮੰਤਰੀ ਨੈਟਲੀ ਸੁਲੇਮਾਨ, ਵਿਕਟੋਰੀਆ ਦੇ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਏਨ, ਮੈਲਬੌਰਨ ਦੇ ਲੋਰਡ ਮੇਅਰ ਨਿਕੋਲਸ ਰੀਸ, ਮੈਲਬੌਰਨ ਪ੍ਰੈਸ ਕਲੱਬ ਦੇ ਸੀਈਓ ਨਿੱਕ ਰਿਚਰਡਸਨ ਅਤੇ ਬੈਂਕ ਆਫ਼ ਸਿਡਨੀ ਦੇ ਸੀਈਓ ਮੇਲੋਸ ਸੁਲਿਸਿਚ ਦੇ ਵਲੋਂ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ ਗਿਆ।

ਵਿਕਟੋਰੀਆ ਦੇ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਏਨ ਨੇ ਇਸ ਮਲਟੀਕਲਚਰਲ ਬਿਜ਼ਨੇਸ ਫੋਰਮ ਨੂੰ ਸੰਬੋਧਨ ਕਰਦਿਆ ਕਿਹਾ ਕਿ, “ਵਿਕਟੋਰੀਅਨ ਬਹੁ-ਸੱਭਿਆਚਾਰਕ ਕਮਿਸ਼ਨ ਬਹੁ-ਸੱਭਿਆਚਾਰਕ ਵਪਾਰ ਫੋਰਮ ਵਰਗੇ ਸਮਾਗਮਾਂ ਦਾ ਸਮਰਥਨ ਕਰਨ ‘ਤੇ ਮਾਣ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਸਮਾਗਮ ਮਹੱਤਵਪੂਰਨ ਅਤੇ ਆਪਸੀ ਸਬੰਧਾਂ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ।”

ਵਿਕਟੋਰੀਆ ਦੇ ਮਲਟੀਕਲਚਰਲ ਕਮਿਸ਼ਨ ਦੇ ਕਮਿਸ਼ਨਰ ਬਿਲ ਪਾਪਾਸਟਰਗਿਆਡਿਸ OAM ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਬਹੁ-ਸੱਭਿਆਚਾਰਕ ਕਾਰੋਬਾਰ ਫੋਰਮ ਨੇ ਡੂੰਘੇ ਸਬੰਧ ਬਨਾਉਣ ਅਤੇ ਨਵੇਂ ਸਹਿਯੋਗ ਦੇ ਮੌਕਿਆਂ ਬਾਰੇ ਸਿੱਖਣ ਲਈ ਵਿਭਿੰਨ ਵਪਾਰਕ ਨੇਤਾਵਾਂ ਨੂੰ ਇਕੱਠੇ ਕੀਤਾ ਹੈ। ਵਿਕਟੋਰੀਆ ਦੇ ਵੱਖ-ਵੱਖ ਬਹੁ-ਸੱਭਿਆਚਾਰਕ ਕਾਰੋਬਾਰ ਨਾ ਸਿਰਫ਼ ਸਾਡੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੇ ਹਨ, ਸਗੋਂ ਉਹ ਭਾਈਚਾਰਿਆਂ ਵਿਚਕਾਰ ਪੁਲਾਂ ਦਾ ਕੰਮ ਕਰਦਿਆਂ ਸਮਝ, ਸਤਿਕਾਰ ਅਤੇ ਸਦਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ।”

ਮੈਲਬੌਰਨ ਦੇ ਲੋਰਡ ਮੇਅਰ ਨਿਕੋਲਸ ਰੀਸ ਨੇ ਬਿਜ਼ਨਸ ਫੋਰਮ ਦੇ ਵਿੱਚ ਬੋਲਦਿਆਂ ਕਿਹਾ ਕਿ, “ਸਿਟੀ ਆਫ਼ ਮੈਲਬੌਰਨ ਬਹੁ-ਸੱਭਿਆਚਾਰਕ ਵਪਾਰ ਫੋਰਮ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇਸਦੀ ਭੂਮਿਕਾ ਦਾ ਸਮਰਥਨ ਕਰਕੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੀ ਹੈ।”

ਬੈਂਕ ਆਫ ਸਿਡਨੀ ਦੇ ਸੀਈਓ ਮੇਲੋਸ ਸੁਲਿਸਿਚ ਨੇ ‘ਮਲਟੀਕਲਚਰਲ ਬਿਜ਼ਨੇਸ ਫੋਰਮ’ ਨੂੰ ਸੰਬੋਧਨ ਕਰਦਿਆ ਕਿਹਾ ਕਿ, “ਜਿਸ ਤਰ੍ਹਾਂ ਨਾਲ ਰੁਜ਼ਗਾਰ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੂੰ ਆਪਣੇਪਣ, ਉਦੇਸ਼ ਤੇ ਪਛਾਣ ਦੀ ਭਾਵਨਾ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸੇ ਤਰ੍ਹਾਂ ਹੀ ਬਹੁ-ਸੱਭਿਆਚਾਰਕ ਕਾਰੋਬਾਰ ਵਿਕਟੋਰੀਆ ਦੇ ਵਿੱਚ ਭਾਈਚਾਰਕ ਸਦਭਾਵਨਾ ਅਤੇ ਸਮਾਜਿਕ ਏਕਤਾ ਦੀ ਰੱਖਿਆ ਕਰਦੇ ਹਨ।”

ਇਸ ‘ਮਲਟੀਕਲਚਰਲ ਬਿਜ਼ਨੇਸ ਫੋਰਮ’ ਦੇ ਵਿੱਚ ਇੱਕ ਪੈਨਲ ਚਰਚਾ ਕੀਤੀ ਗਈ ਜਿਸ ਵਿੱਚ ਬੈਂਕ ਆਫ਼ ਸਿਡਨੀ ਦੇ ਸੀਈਓ ਮੇਲੋਸ ਸੁਲਿਸਿਚ, ਵਿਕਟੋਰੀਆ ਦੀ ਮਨਿਸਟੀਰੀਅਲ ਬਿਜ਼ਨੇਸ ਕੌਂਸਲ ਦੀ ਚੇਅਰਪਰਸਨ ਬਿਹੋਂਗ ਵਾਂਗ ਅਤੇ ਕਾਰਜਕਾਰੀ ਨੇਤਾ ਨਿਟਿਆ ਗੋਪੂ ਸੋਲੋਮਨ ਦੇ ਵਲੋਂ ਬਹੁ-ਸੱਭਿਆਚਾਰਕ ਕਾਰੋਬਾਰਾਂ ਦੇ ਸਮਾਜਿਕ ਅਤੇ ਆਰਥਿਕ ਯੋਗਦਾਨਾਂ ਉਪਰ ਖੂਬ ਚਰਚਾ ਕੀਤੀ ਗਈ। ਇਸ ਪੈਨਲ ਚਰਚਾ ਵਿੱਚ ਵਿਸ਼ਵਵਿਆਪੀ ਅਰਥਵਿਵਸਥਾ ਵਿੱਚ ਸਥਾਨਕ ਵਿਕਾਸ ਦੇ ਮੌਕਿਆਂ ਅਤੇ ਨਵੀਨਤਾਕਾਰੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸ਼ਾਮਲ ਸੀ।

ਬਹੁ-ਸੱਭਿਆਚਾਰਕ ਕਾਰੋਬਾਰ ਆਰਥਿਕ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹਨ। ਜਿਥੇ ਰੁਜ਼ਗਾਰ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਵਿੱਚ ਆਪਣੇਪਣ, ਉਦੇਸ਼ ਅਤੇ ਪਛਾਣ ਦੀ ਭਾਵਨਾ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਉਥੇ ਹੀ ਬਹੁ-ਸੱਭਿਆਚਾਰਕ ਕਾਰੋਬਾਰ ਵਿਕਟੋਰੀਆ ਵਿੱਚ ਭਾਈਚਾਰਕ ਸਦਭਾਵਨਾ ਅਤੇ ਸਮਾਜਿਕ ਏਕਤਾ ਦੀ ਰੱਖਿਆ ਵੀ ਕਰਦੇ ਹਨ।

Related posts

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

“Viksit Bharat Walk/Run” On Sunday, 28 September 2025 !

admin

Keep The Fire Of Game Day To The Field !

admin