Story

ਬਾਊ ਜੀ : (ਮਿੰਨੀ ਕਹਾਣੀ)

ਬਾਊ ਜੀ ਸਰਕਾਰੀ ਨੌਕਰੀ ਤੋਂਂ ਸੇਵਾ ਮੁਕਤ ਹੋ ਚੁੱਕੇ ਇਕ ਵੱਡੇ ਅਫਸਰ ਸੀ।
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ, ਕੈਨੇਡਾ

ਮੂਲ ਲੇਖਕ: ਪ੍ਰੋ. (ਡਾ.) ਯੋਗੇਸ਼ ਚੰਦਰ ਸੂਦ

ਬਾਊ ਜੀ ਆਪਣੀ ਪਤਨੀ ਨਾਲ ਪਿੰਡ ਹੀ ਰਹਿੰਦੇ। ਇਕ ਦਿਨ ਜਦੋਂ ਉਹ ਸੈਰ ਕਰਕੇ ਵਾਪਿਸ ਘਰ ਪਹੁੰਚੇ ਤਾਂ ਕਾਫੀ ਥੱਕੇ ਹੋਏ ਸੀ। ਸਾਰੇ ਸਰੀਰ ਵਿਚ ਹੀ ਥੋਹੜਾ-ਥੋਹੜਾ ਦਰਦ ਹੋ ਰਿਹਾ ਸੀ। ਸ਼ਾਇਦ ਬੁਖਾਰ ਵੀ। ਉਹ ਬਿਨਾਂ ਕੁਝ ਖਾਧੇ-ਪੀਤੇ ਮੰਜੇ ‘ਤੇ ਪੈ ਗਏ।
ਸ਼ਾਮ ਨੂੰ ਜਦੋਂ ਉਹਨਾਂ ਦੇ ਬੇਟੇ ਦਾ ਫੋਨ ਆਇਆ ਤਾਂ ਮਾਂ ਨੇ ਹੀ ਗੱਲ ਕੀਤੀ ਅਤੇ ਬਾਊ ਜੀ ਦੀ ਤਬੀਅਤ ਬਾਰੇ ਦੱਸਿਆ। ਪੁੱਤਰ ਨੇ ਬਾਊ ਜੀ ਨਾਲ ਵੀ ਗੱਲ ਕੀਤੀ, ਉਹਨਾਂ ਨੂੰ ਪੂਰਾ ਅਰਾਮ ਕਰਨ ਲਈ ਕਿਹਾ ਅਤੇ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਨੂੰ ਦਿਖਾਉਣ ਲਈ ਵੀ ਤਾਕੀਦ ਕੀਤੀ। ਇਹੋ ਨਹੀਂ, ਬੇਟੇ ਨੇ ਸਲਾਹ ਦਿੱਤੀ ਕਿ ਆਪਣੇ ਸਾਰੇ ਟੈਸਟ ਕਰਵਾਉ, ਪੈਸੇ ਦੀ ਫਿਕਰ ਨਾ ਕਰਨ, ਉਹ ਭੇਜ ਦਏਗਾ।
ਫੋਨ ਬੰਦ ਕਰਨ ਤੋਂ ਬਾਅਦ ਬਾਊ ਜੀ ਸੋਚ ਰਹੇ ਸੀ ਕਿ ਕੀ ਬੱਚਿਆਂ ਲਈ ਇਹੋ ਕਾਫੀ ਹੈ ਕਿ ਉਹ ਟੈਲੀਫੋਨ ਰਾਹੀਂ ਹੀ ਬੁੱਢੇ ਮਾਂ-ਪਿਉ ਦਾ ਹਾਲ-ਚਾਲ ਪੁੱਛ ਲੈਣ, ਪੈਸੇ ਭੇਜਣ ਦਾ ਦਿਲਾਸਾ ਦੇ ਦੇਣ? ਉਹਨਾਂ ਦੇ ਦਿਮਾਗ ਵਿਚ ਇਕੋ ਗੱਲ ਚੱਕਰ ਲਾ ਰਹੀ ਸੀ ਕਿ ਬੱਚੇ ਇਹ ਕਦੋਂ ਸਮਝਣਗੇ ਕਿ ਇਕਲੇ ਰਹਿ ਰਹੇ ਮਾਂ-ਪਿਉ ਦੀ ਤੰਦਰੁਸਤੀ ਲਈ ਚੰਗੀ ਖੁਰਾਕ ਅਤੇ ਦਵਾਈਆਂ ਨਾਲੋਂ ਵੀ ਜਰੂਰੀ ਬੱਚਿਆਂ ਦਾ ਉਹਨਾਂ ਦੇ ਕੋਲ ਹੋਣਾ ਅਤੇ ਉਹਨਾਂ ਦਾ ਪਿਆਰ? ਇਹ ਸੋਚਦੇ-ਸੋਚਦੇ ਉਹਨਾਂ ਦੀਆਂ ਅੱਖਾਂ ਸਿਲੀਆਂ ਹੋ ਗਈਆਂ। ਇਹਨਾਂ ਸੋਚਾਂ ਵਿਚ ਗਵਾਚੇ ਪਤਾ ਨਹੀਂ ਉਹਨਾਂ ਦੀ ਕਦੋਂ ਅੱਖ ਲੱਗ ਗਈ। ਸੁਪਨੇ ਵਿਚ ਉਹਨਾਂ ਦੇਖਿਆ ਕਿ ਉਹਨਾਂ ਦਾ ਪੁੱਤਰ ਅਤੇ ਪੋਤਾ ਉਹਨਾਂ ਦੇ ਕੋਲ ਬੈਠੇ ਹਨ।

Related posts

ਦੋਗਲਾ : ਮਿੰਨੀ ਕਹਾਣੀ 

admin

ਕਹਾਣੀ: ਤੀਜ ਦਾ ਝੂਲਾ ਅਤੇ ਮਾਈ ਦਾ ਆਸ਼ੀਰਵਾਦ !

admin

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin