ਮੁੰਬਈ – ਅਦਾਕਾਰਾ ਸੰਨੀ ਲਿਓਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੀ ਹੈ। ਕਿਸੇ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਪੈਨ ਕਾਰਡ ‘ਤੇ ਲੋਨ ਲੈ ਲਿਆ। ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਨੀ ਲਿਓਨ ਨੇ ਲਿਖਿਆ ਕਿ ਉਸ ਦੀ ਜਾਣਕਾਰੀ ਤੋਂ ਬਿਨਾਂ ਪੈਨ ਕਾਰਡ ‘ਤੇ ਲੋਨ ਲੈਣ ਕਾਰਨ ਉਸ ਦਾ CIBIL ਸਕੋਰ ਵਿਗੜ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਨ ਦੇਣ ਵਾਲੀ ਕੰਪਨੀ ‘ਤੇ ਵੀ ਸਵਾਲ ਚੁੱਕੇ ਹਨ। ਹਾਲਾਂਕਿ ਬਾਅਦ ‘ਚ ਹੰਗਾਮਾ ਵਧਣ ‘ਤੇ ਉਸ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਕਈ ਯੂਜ਼ਰਸ ਇੰਡੀਆਬੁਲਜ਼ ਦੇ ਫਿਨਟੇਕ ਪਲੇਟਫਾਰਮ ਧਨੀ ਸਟਾਕਸ ਲਿਮਟਿਡ ‘ਤੇ ਲੋਨ ਧੋਖਾਧੜੀ ਦੀ ਸ਼ਿਕਾਇਤ ਕਰ ਰਹੇ ਹਨ।
ਬਾਲੀਵੁੱਡ ਅਦਾਕਾਰਾ ਨੇ ਟਵਿੱਟਰ ‘ਤੇ ਇਕ ਟਵੀਟ ਰਾਹੀਂ ਆਪਣੇ ਨਾਲ ਹੋਈ ਧੋਖਾਧੜੀ ਦੀ ਜਾਣਕਾਰੀ ਦਿੱਤੀ। ਟਵਿਟਰ ‘ਤੇ ਇਸ ਮਾਮਲੇ ਨਾਲ ਜੁੜੀ ਇਕ ਖਬਰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ ਕਿ ਕਿਸੇ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਪੈਨ ਨੰਬਰ ‘ਤੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਉਸ ਨੇ ਲਿਖਿਆ ਕਿ ਉਸਨੇ ਮੇਰਾ CIBIL ਸਕੋਰ (SIC) ਖਰਾਬ ਕਰ ਦਿੱਤਾ। ਹਾਲਾਂਕਿ ਬਾਅਦ ‘ਚ ਅਦਾਕਾਰਾ ਨੇ ਇਸ ਟਵੀਟ ਨੂੰ ਆਪਣੇ ਟਵਿਟਰ ਹੈਂਡਲ ਤੋਂ ਡਿਲੀਟ ਕਰ ਦਿੱਤਾ। ਸੰਨੀ ਦੇ ਟਵੀਟ ਤੋਂ ਬਾਅਦ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਘੁਟਾਲੇ ਦਾ ਸ਼ਿਕਾਰ ਹੋਏ ਕਈ ਲੋਕਾਂ ਨੂੰ ਹੁਣ ਏਜੰਟਾਂ ਦੇ ਫੋਨ ਆ ਰਹੇ ਹਨ, ਜਦਕਿ ਕੁਝ ਲੋਕਾਂ ਦੇ ਨਾਵਾਂ ‘ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇੱਕ ਰਿਪੋਰਟ ਮੁਤਾਬਕ ਧਨੀ ਐਪ ਨੇ ਉਨ੍ਹਾਂ ਦੇ ਨਾਂ ‘ਤੇ ਕਰਜ਼ਾ ਦਿੱਤਾ ਹੈ, ਜਿਸ ਲਈ ਉਨ੍ਹਾਂ ਨੇ ਅਪਲਾਈ ਨਹੀਂ ਕੀਤਾ ਸੀ। ਇਹ ਕਰਜ਼ਾ ਇੰਡੀਆਬੁਲਜ਼ ਦੀ ਤਤਕਾਲ ਲੋਨ ਐਪ ਧਨੀ ਤੋਂ ਉਸ ਦੇ ਪੈਨ ਨੰਬਰ ਦੀ ਵਰਤੋਂ ਕਰ ਕੇ ਲਿਆ ਗਿਆ ਹੈ। ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਧਨੀ ਐਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਰਜ਼ਾ ਧੋਖਾਧੜੀ ਨਾਲ ਸਬੰਧਤ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿੱਥੇ ਕਿਸੇ ਹੋਰ ਵਿਅਕਤੀ ਦੇ ਪੈਨ ਕਾਰਡ ‘ਤੇ ਮਾਈਕ੍ਰੋ ਲੋਨ ਲਿਆ ਗਿਆ ਹੈ ਅਤੇ ਪੀੜਤਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।