Bollywood

ਬਾਹੂਬਲੀ’ ਪ੍ਰਭਾਸ ਨੂੰ ਡੇਟ ਕਰ ਰਹੀ ਹੈ ਕ੍ਰਿਤੀ ਸੈਨਨ!

ਮੁੰਬਈ – ਬੀ-ਟਾਊਨ ਦੇ ਗਲਿਆਰਿਆਂ ’ਚ ਹਰ ਰੋਜ਼ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਕਈ ਵਾਰ ਅਜਿਹਾ ਵੀ ਆਇਆ ਹੈ ਜਦੋਂ ਕਿਸੇ ਫ਼ਿਲਮ ’ਚ ਇਕੱਠੇ ਕੰਮ ਕਰਦੇ ਹੋਏ ਅਦਾਕਾਰਾ ਅਤੇ ਅਦਾਕਾਰ ਇਕ-ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਇਸ ਦੇ ਨਾਲ ਕਈ ਵਿਆਹੁਤਾ ਜੋੜਿਆਂ ਦਾ ਰਿਸ਼ਤਾ ਕੁਝ ਸਾਲਾਂ ਬਾਅਦ ਖ਼ਤਮ ਹੁੰਦਾ ਵੀ ਦੇਖਿਆ ਜਾਂਦਾ ਹੈ। ਇਸ ਦੇ ਨਾਲ ਕਈਆਂ ਨੇ ਅੱਗੇ ਜਾ ਕੇ ਵਿਆਹ ਵੀ ਕਰਵਾ ਲਿਆ ਹੈ। ਤੁਹਾਨੂੰ ਦੱਸ ਦੇਈਏ ਰਿਪੋਰਟ ’ਚ ਇਕ ਹੋਰ ਸਟਾਰ ਜੋੜੇ ਦਾ ਨਾਂ ਜੁੜ ਗਿਆ ਹੈ, ਜਿਨ੍ਹਾਂ ਨੂੰ ਸੈੱਟ ’ਤੇ ਪਿਆਰ ਹੋ ਗਿਆ ਸੀ।ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਸਾਊਥ ਸੁਪਰਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਹਨ। ਫ਼ਿਲਮ ‘ਆਦਿਪੁਰਸ਼’ ’ਚ ਇਕੱਠੇ ਕੰਮ ਕਰ ਰਹੇ ਅਦਾਕਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦਾ ਰਿਸ਼ਤਾ ਦੋਸਤੀ ਤੋਂ ਵਧਦਾ ਜਾ ਰਿਹਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹੈ ਕਿ ਪ੍ਰਸ਼ੰਸਕ ਇਸ ਰੋਮਾਂਚਕ ਜੋੜੀ ਨੂੰ ਸਕ੍ਰੀਨ ’ਤੇ ਇਕੱਠੇ ਦੇਖਣ ਲਈ ਬੇਤਾਬ ਹਨ।ਕ੍ਰਿਤੀ ਅਤੇ ਪ੍ਰਭਾਸ ਦੇ ਅਫ਼ੇਅਰ ਦੀਆਂ ਚਰਚਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਅਦਾਕਾਰਾ ਨੇ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ 7’ ’ਚ ਪ੍ਰਭਾਸ ਦਾ ਜ਼ਿਕਰ ਕੀਤਾ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin