ਚੰਡੀਗੜ੍ – ਬੁੱਲ ਸਰੀਰ ਦੇ ਸਾਰੇ ਅੰਗਾਂ ਚੋਂ ਨਾਜੁਕ ਅਤੇ ਕੋਮਲ ਹੁੰਦੇ ਹਨ, ਜਿਨ੍ਹਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਬੁੱਲਾਂ ਨੂੰ ਕੋਮਲ ਬਣਾਉਂਣ ਦੇ ਲਈ ਕਈ ਲੜਕੀਆਂ ਲਿਪ ਬਾਮ ਦਾ ਵੀਂ ਇਸਤੇਮਾਲ ਕਰਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕੀ ਬਜ਼ਾਰ ‘ਚ ਮਿਲਣ ਵਾਲੇ ਲਿਪ ਬਾਮ ‘ਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਜਿਨ੍ਹਾਂ ਦੇ ਇਸਤੇਮਾਲ ਕਰਨ ਨਾਲ ਤੁਹਾਡੇ ਬੁੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਨ੍ਹਾਂ ਦੇ ਜ਼ਿਆਦਾ ਇਸਤੇਮਾਲ ਕਰਨ ਨਾਲ ਬੁੱਲਾਂ ਦਾ ਰੰਗ ਕਾਲਾ ਵੀ ਪੈ ਜਾਂਦਾ ਹੈ। ਆਓ ਜਾਣਦੇ ਹਾਂ ਘਰ ‘ਚ ਬਣੇ ਲਿਪ ਸਕਰਬ ਦੇ ਬਾਰੇ ਜਿਸ ਦੀ ਵਰਤੋਂ ਨਾਲ ਤੁਹਾਡੇ ਬੁੱਲ ਨਰਮ ਰਹਿਣਗੇ।
-ਸ਼ਹਿਦ ਅਤੇ ਚੀਨੀ
1. ਇੱਕ ਚਮਚ ਚੀਨੀ ‘ਚ ਸ਼ਹਿਦ ਦੀਆਂ ਦੋ-ਚਾਰ ਬੂੰਦਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇਸ ਨੂੰ ਬੁੱਲਾਂ ‘ਤੇ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਰਗੜੋ ਫਿਰ ਕੋਸੇ ਪਾਣੀ ਨਾ ਧੋ ਲਓ।
-ਜੈਤੂਨ ਦਾ ਤੇਲ ਅਤੇ ਚੀਨੀ
1.ਇੱਕ ਚਮਚ ਚੀਨੀ ‘ਚ ਜੈਤੂਨ ਦੇ ਤੇਲ ਦੀਆਂ ਦੋ-ਚਾਰ ਬੂੰਦਾਂ ਮਿਲਾਕੇ ਚੰਗੀ ਤਰ੍ਹਾਂ ਮਿਲਾ ਲਓ।
2. ਬੁੱਲਾਂ ‘ਤੇ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਰਗੜੋ ਫਿਰ ਕੋਸੇ ਪਾਣੀ ਨਾ ਧੋ ਲਓ।
-ਕੌਫੀ
1, ਕੌਫੀ ਸਕਰਬ ਬਣਾਉਂਣ ਦੇ ਲਈ ਸਭ ਤੋ ਪਹਿਲਾਂ ਕੌਫੀ ਦੇ ਬੀਜ ਨੂੰ ਪੀਸ ਕੇ ਪਾਊਡਕ ਬਣਾ ਲਓ।
2. ਕੌਫੀ ‘ਚ ਥੌੜਾ ਦੁੱਧ ਮਿਲਾਓ ਅਤੇ ਬੁੱਲਾਂ ‘ਤੇ ਲਗਾ ਕੇ ਰਗੜੋ ਫਿਰ ਕੋਸੇ ਪਾਣੀ ਨਾਲ ਧੋ ਲਓ।
previous post