Health & Fitness Punjab

ਬੱਚਿਆਂ ਦੇ ਉਜਵੱਲ ਸਬੰਧੀ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਪ੍ਰਵਾਨਗੀ ਦੇਣਾ ਵੱਡੀ ਉਪਲਬੱਧੀ : ਪ੍ਰੋ:-ਚਾਂਸਲਰ ਛੀਨਾ

ਖ਼ਾਲਸਾ ਯੂਨੀਵਰਸਿਟੀ ਨੂੰ ਪੀ. ਸੀ. ਆਈ. ਮਿਲੀ ਪ੍ਰਵਾਨਗੀ ਸਬੰਧੀ ਦਸਤਾਵੇਜ਼ ਵਿਖਾਉਂਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਡਾ. ਆਰ. ਕੇ. ਧਵਨ, ਡਾ. ਮਹਿਲ ਸਿੰਘ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਕਰੀਬ 13 ਦਹਾਕਿਆਂ ਤੋਂ ਹੀ ਬੱਚਿਆਂ ਨੂੰ ਵਧੀਆ ਤਾਲੀਮ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਹਮੇਸ਼ਾਂ ਹੀ ਸੰਜੀਦਾ ਰਿਹਾ ਹੈ। ਇਸੇ ਨੂੰ ਧਿਆਨ ’ਚ ਰੱਖਦਿਆਂ ਹੋਇਆ ਅੱਜ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਦੀ ਗਿਣਤੀ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਮੌਜ਼ੂਦਾ ਸਮੇਂ ’ਚ ਵੱਧ ਕੇ 22 ਦੇ ਕਰੀਬ ਪਹੁੰਚ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ. ਸੀ. ਆਈ.) ਵੱਲੋਂ ਸੈਸ਼ਨ 2025-26 ਤੋਂ ਡਿਪਲੋਮਾ ਇਨ ਫਾਰਮੇਸੀ ’ਚ ਦਾਖਲੇ ਸਬੰਧੀ ਸੀਟਾਂ ਵਧਾਉਣ ਲਈ ਪ੍ਰਵਾਨਗੀ ਦੇਣ ਉਪਰੰਤ ਆਪਣੇ ਦਫ਼ਤਰ ਵਿਖੇ ਗੱਲਬਾਤ ਦੌਰਾਨ ਕੀਤਾ।

ਸ: ਛੀਨਾ ਨੇ ਪੀ. ਸੀ. ਆਈ. ਵੱਲੋਂ ਉਕਤ ਪ੍ਰਵਾਨਗੀ ਦੇਣ ’ਤੇ ’ਵਰਸਿਟੀ ਦੇ ਫਾਰਮਾਸਿਊਟੀਕਲ ਅਤੇ ਅਲਾਈਡ ਹੈਲਥ ਸਾਇੰਸਜ਼ ਫੈਕਲਟੀ ਦੇ ਡੀਨ ਡਾ. ਆਰ. ਕੇ. ਧਵਨ ਦੁਆਰਾ ਉਕਤ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਉਜਵੱਲ ਦੇ ਮੱਦੇਨਜ਼ਰ ਫ਼ਾਰਮੇਸੀ ਕੌਂਸਲ ਦੁਆਰਾ ਦਿੱਤੀ ਗਈ ਪ੍ਰਵਾਨਗੀ ਇਕ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਯੂਨੀਵਰਸਿਟੀ ਅਧੀਨ ਕਾਲਜ ਆਫ਼ ਫਾਰਮੇਸੀ ਨੂੰ ਪੀ. ਸੀ. ਆਈ. ਨੇ ਸੈਸ਼ਨ 2025-26 ਤੋਂ ਡਿਪਲੋਮਾ ਇਨ ਫਾਰਮੇਸੀ ’ਚ 60 ਸੀਟਾਂ ਲਈ ਦਾਖਲੇ ਲਈ ਹਰੀ ਝੰਡੀ ਦਿੱਤੀ ਹੈ।

ਇਸ ਮੌਕੇ ਡਾ. ਧਵਨ ਨੇ ਪੀ. ਸੀ. ਆਈ. ਵੱਲੋਂ ਉਕਤ ਸੀਟਾਂ ਨੂੰ ਵਧਾਉਣ ਸਬੰਧੀ ਦਿੱਤੀ ਮੰਜ਼ੂਰੀ ਲਈ ਧੰਨਵਾਦ ਕਰਦਿਆਂ ਗਵਰਨਿੰਗ ਕੌਂਸਲ ਖਾਸ ਕਰਕੇ ’ਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਹਰੇਕ ਸੁਵਿਧਾਵਾਂ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਖਾਲਸਾ ਕਾਲਜ ਆਫ਼ ਫਾਰਮੇਸੀ ਨੂੰ ਪੀ. ਸੀ. ਆਈ. ਵੱਲੋਂ ਸੈਸ਼ਨ 2025-26 ਤੋਂ 60 ਸੀਟਾਂ ਤੋਂ ਵਧਾ ਕੇ 100 ਕਰਨ ਅਤੇ 10 ਸੀਟਾਂ ਵਾਲੇ ਇਕ ਨਵੇਂ ਫਾਰਮ ਡੀ. (ਪੋਸਟ-ਬੈਕਲੋਰੇਟ) ਪ੍ਰੋਗਰਾਮਾਂ ਲਈ ਵੀ ਪ੍ਰਵਾਨਗੀ ਮਿਲੀ ਹੈ।

ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਡਾ. ਧਵਨ ਨੇ ਸ: ਛੀਨਾ ਦਾ ਮੂੰਹ ਮਿੱਠਾ ਵੀ ਕਰਵਾਇਆ। ਇਸ ਮੌਕੇ ਮੌਜ਼ੂਦ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਵੀ ਡਾ. ਧਵਨ ਨੂੰ ਉਕਤ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin