ਮਨੁੱਖ ਨੇ ਜੀਵਨ ਵਿੱਚ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਸਿਹਤ ਪੱਖੋਂ ਤੰਦਰੁਸਤ ਹੋਣਾ ਅਤਿ ਲੋੜੀਦਾ ਹੈ ਕਿਉਂ ਜੋ ਇੱਕ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਵਾਸਾ ਹੁੰਦਾ ਹੈ। ਜਿਸਦੇ ਕਰਕੇ ਮਨੁੱਖ ਸਹੀ ਫੈਸਲਿਆ ਦੀ ਚੋਣ ਕਰਕੇ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰਨ ਵਿੱਚ ਸਫ਼ਲਤਾ ਵੱਲ ਵੱਧਦਾ ਹੈ। ਇਸ ਤੋਂ ਉਲਟ ਆਪਣੀ ਸਿਹਤ ਨੂੰ ਅੱਖੋਂ ਪਰੋਖੇ ਕਰਨ ਵਾਲਾ ਜਿੰਦਗੀ ਦੀ ਦੌੜ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ।ਉਹ ਸਮਾਜ ਅਤੇ ਪਰਿਵਾਰ ਦੇ ਉੱਪਰ ਬੋਝ ਹੁੰਦਾ ਹੈ। ਉਂਝ ਸਿਹਤ ਅਤੇ ਸਿੱਖਿਆ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰਾਂ ਦੀ ਡਿਊਟੀ ਹੈ ਪਰ ਵਿਅਕਤੀ ਦੀ ਘੱਟ ਰਹੀ ਉਮਰ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ, ਰੋਗਾਂ ਦੇ ਉਪਚਾਰ ਕਰਨ ਵਿੱਚ ਅਸਮਰੱਥਾ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਹੈ। ਮਾਨਵ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਵੀ ਬੜੀ ਲੰਬੀ ਹੈ।ਪਾਣੀ, ਹਵਾ ਦਾ ਪ੍ਰਦੂਸਿ਼ਤ ਹੋਣਾ, ਰੁੱਖਾ ਦੀ ਕਟਾਈ, ਜੰਕ ਫੂਡ ਦੀ ਭਰਮਾਰ ਵਿਚਾਰਨਯੋਗ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚੋਂ ਸਰੀਰਕ ਵਰਜਿ਼ਸ ਨੂੰ ਅਣਗੌਲਿਆ ਕਰਕੇ ਮਨੁੱਖ ਨੇ ਆਪਣੇ ਪੈਰੀ ਆਪ ਕੁਹਾੜੀ ਮਾਰਨ ਦਾ ਕੰਮ ਕੀਤਾ ਹੈ।ਜਿਸਦੇ ਫਲਸਰੂਪ ਸਾਡੇ ਬੱਚਿਆਂ ਦਾ ਸਰੀਰਕ ਵਿਕਾਸ ਰੁਕ ਗਿਆ ਹੈ।ਬੇਸ਼ੱੱਕ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਤਹਿਤ ਪੌਸ਼ਟਿਕ ਭੋਜਣ ਦੀ ਵਿਵਸਥਾ ਹੈ ਪਰ ਸਰੀਰਕ ਚੁਸਤੀ ਫੁਰਤੀ ਦੇ ਲਈ ਕਸਰਤ ਦਾ ਅਭਿਆਸ ਜ਼ਰੂਰੀ ਹੈ।
ਇੱਥੇ ਇਹ ਵੀ ਸੱਚ ਹੈ ਕਿ ਸੂਬੇ ਵਿੱਚ ਕਈ ਜਗ੍ਹਾਂ ਲੋਕਾਂ ਨੂੰ ਸਿਹਤ ਪf੍ਰਤ ਜਾਗਰੂਕ ਕਰਨ ਦੇ ਉਪਰਾਲੇ ਸਵਾਗਤਯੋਗ ਹਨ ਜਿਹਨਾਂ ਨੇ ਅਨੌਖੀ ਮਿਸਾਲ ਕਾਇਮ ਕੀਤੀ ਹੋਈ ਹੈ। ਜਿਲ੍ਹਾ ਸੰਗਰੂਰ ਪ੍ਰਤੱਖ ਉਦਾਹਰਨ ਹੈ ਜਿੱਥੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਸ ਮਲਕੀਤ ਸਿੰਘ ਨੇ “ਮਿਸ਼ਨ ਫਿੱਟ ਸੰਗਰੂਰ” ਰਾਹੀਂ ਬੱਚਿਆਂ ਨੂੰ ਰਿਸ਼ਟ ਪੁਸ਼ਟ ਬਣਾਉਣ ਲਈ ਨਿਵੇਕਲੀ ਪਹਿਲ ਕੀਤੀ। ਲੌਕਡਾਊਨ ਦੇ ਦੌਰਾਨ ਮਿਸ਼ਨ ਫਿੱਟ ਸੰਗਰੂਰ ਦੇ ਫੇਸ ਬੁੱਕ ਪੇਜ਼ ਦੁਆਰਾ ਸਾਂਝੀਆਂ ਕੀਤੀਆ ਜਾ ਰਹੀਆ ਵੀਡਿਓਜ਼ ਨੇ ਵਿਦਿਆਰਥੀਆਂ ਨੂੰ ਉਦਾਸੀਨਤਾ ਵਿੱਚੋਂ ਕੱਢ ਕੇ ਖ਼ੁਸ਼ੀ ਦੀ ਲਹਿਰ ਉਤਪੰਨ ਕੀਤੀ ਜੋ ਕਿ ਕਾਬਿਲ ਏ ਤਾਰੀਫ਼ ਹੈ।ਇਸ ਮਿਸ਼ਨ ਦੇ ਲਈ ਸਰੀਰਕ ਅਧਿਆਪਕਾਂ ਦਾ ਅੱਗੇ ਆਉਣਾ ਵਿਭਾਗ ਦੇ ਲਈ ਚੰਗੀ ਖਬ਼ਰ ਹੈ। ਇਸ ਨਾਲ ਸਰੀਰਕ ਵਿਕਾਸ ਦੇ ਹੋਣ ਨਾਲ ਖੇਡਾਂ ਵਿੱਚ ਚੰਗੀਆਂ ਮੱਲਾਂ ਮਾਰਨ ਦੀ ਆਸ ਬੱਝੀ ਹੈ। ਸਰੀਰਕ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਲਗਾਤਾਰ ਕਸਰਤਾਂ ਨਾਲ ਜੋੜਨ ਵਿੱਚ ਇਜ਼ਾਫਾ ਕਰਨੇ ਵਧੀਆ ਹੰਭਲਾ ਮਾਰਿਆ ਗਿਆ ਹੈ। ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ਸਬੰਧ ਸੁਖਾਵੇ ਹੋਣ ਨਾਲ ਸਿੱਖਣ ਸਿਖਾਉਣ ਪ੍ਰਕਿਰਿਆ ਅਸਰਦਾਇਕ ਹੋਵੇਗੀ। ਯੋਜਨਾਬੰਦੀ ਤਹਿਤ ਬੱਚਿਆਂ ਨੂੰ ਸਰੀਰਕ ਫਿੱਟਨੈੱਸ ਦੀਆਂ ਗਤੀਵਿਧੀਆ ਜਿਵੇਂ ਕਸਰਤ, ਯੋਗਾ, ਸੈ਼ਰ, ਜੌਗਿੰਗ, ਅਥਲੈਟਿਕਸ ਦਾ ਅਭਿਆਸ ਜਾਰੀ ਹੈ। ਮਿਸ਼ਨ ਦੀ ਲੋਕਪ੍ਰਿਯਤਾ ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਸਿੱਧੂ ਸਸਸਸ ਧਰਮਗੜ, ਸ ਸੁਰਿੰਦਰ ਸਿੰਘ ਭਰੂਰ ਸਟੇਟ ਐਵਾਰਡੀ ਸਸਸਸ ਸੁਨਾਮ (ਲੜਕੇ) ਦੇ ਯਤਨਾਂ ਨਾਲ ਵੱਧ ਰਹੀ ਹੈ। ਸ੍ਰੀਮਤੀ ਨਰੇਸ਼ ਸੈਣੀ ਲੈਕਚਰਾਰ ਉੱਭਾਵਾਲ, ਨੈਬ ਖਾਨ ਪੀਟੀਆਈ ਪੁਲਿਸ ਲਾਈਨ ਸੰਗਰੂਰ, ਨਵਤੇਜ ਸਿੰਘ ਡੀਪੀਈ ਸਸਸਸ ਹਥਨ, ਜਸਵੀਰ ਸਿੰਘ ਪੀਟੀਈ (ਮੀਡੀਆ ਕੋਆਰਡੀਨੇਟਰ ਸੰਗਰੂਰ), ਭੁਪਿੰਦਰ ਸਿੰਘ ਯੋਗਾ ਮਾਹਿਰ ਪਟਿਆਲਾ, ਲਖਵਿੰਦਰ ਕੌਰ ਬਾਸਕਟਬਾਲ ਕੋਚ ਡੀਪੀਈ ਭਗਵਾਨਪੁਰ ਜੱਟਾਂ ਆਦਿ ਅਧਿਆਪਕ ਆਪਣੀ ਮਿਹਨਤ ਸਦਕਾ ਪ੍ਰੇਰਣਾਸ੍ਰੋਤ ਬਣੇ ਹਨ। ਵਿਭਾਗ ਵੱਲੋਂ ਮਿਹਨਤੀ ਅਧਿਆਪਕਾਂ ਦਾ ਸਨਮਾਨ ਕੀਤੇ ਜਾਣ ਨਾਲ ਮਿਸ਼ਨ ਨੂੰ ਬਲ ਮਿਲਿਆ ਹੈ।
ਪ੍ਰਾਈਵੇਟ ਸਕੂਲਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਕੇ ਬੱਚਿਆਂ ਦੇੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹ ਆਪਣੇ ਤਜ਼ਰਬਿਆਂ ਨੂੰ ਵੀ ਸਾਂਝਾ ਕਰਨ ਤਾਂ ਜੋ ਜਿੱਥੇ ਸੁਧਾਰ ਦੀ ਸੰਭਾਵਨਾ ਹੋਵੇ, ਕੀਤਾ ਜਾ ਸਕੇ। ਸਿਹਤ ਦੇ ਖੇਤਰ ਵਿੱਚ ਹਾਲੇਂ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਇਸ ਲਈ ਹੁਣ ਸਿਆਸੀ ਨੇਤਾ ਅਖ਼ਬਾਰੀ ਬਿਆਨਬਾਜ਼ੀ ਨੂੰ ਛੱਡ ਕੇ ਲੋਕਾਂ ਦੀਆਂ ਵੱਧ ਰਹੀਆਂ ਮੁ਼ਸ਼ਕਿਲਾਂ ਦੇ ਹੱਲ ਲਈ ਯਤਨ ਕਰਨ। ਇਸ ਵਿਸ਼ੇ ਪ੍ਰਤਿ ਹੋਰ ਸੰਜੀਦਗੀ ਦੀ ਲੋੜ ਹੈ।”ਸਿਹਤ ਸਿੱਖਿਆ” ਵਿਸ਼ੇ ਨੂੰ ਪਹਿਲੀ ਜਮਾਤ ਤੋਂ ਹੀ ਜ਼ਰੂਰੀ ਕਰਕੇ ਨਿਪੁੰਨ ਅਧਿਆਪਕਾਂ ਦੀ ਭਰਤੀ ਕਰਨੀ ਚਾਹੀਦੀ ਹੈ। ਨਸਿ਼ਆਂ ਦੇ ਖਾਤਮੇ ਨੂੰ ਯਕੀਨੀ ਬਣਾਇਆ ਜਾਵੇ।ਇਸਦੀ ਤਸ਼ਕਰੀ ਕਰਨ ਵਾਲਿਆਂ ਲਈ ਕਠੋਰ ਸਜ਼ਾਵਾਂ ਦਾ ਪ੍ਰਬੰਧ ਹੋਵੇ।ਮਿਲਾਵਟੀ ਚੀਜ਼ਾਂ ਤੇ ਲਗਾਮ ਲਗਾਈ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਉਸਾਰੂ ਸੋਚ ਜਰਿਐ ਤੰਦਰੁਸਤ ਭਾਰਤ ਦੀ ਨੀਂਹ ਰੱਖੀ ਜਾ ਸਕੇਗੀ। ”ਮਿਸ਼ਨ ਫਿੱਟ ਸੰਗਰੂਰ” ਵਾਂਗ ਹੋਰਨਾਂ ਜਿਲਿ੍ਹਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ। ਇਸ ਮਿਸ਼ਨ ਨੇ ਵੀ ਅਜੇ ਕਾਫ਼ੀ ਲੰਬਾ ਪੈਂਡਾ ਤਹਿ ਕਰਨਾ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ।ਸੋ, ਸਾਡੇ ਦੇਸ਼ ਦਾ ਭਵਿੱਖ ਵਧੀਆ ਬਣਾਉਣਾ ਹੀ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰਾਂ ਇਸ ਦਿਸ਼ਾ ਵੱਲ ਹੋਰ ਕਿੰਨੇ ਕੁ ਸਾਰਥਿਕ ਕਦਮ ਚੁੱਕਦੀਆ ਹਨ।
previous post
next post