Articles India Travel

ਭਾਰਤੀ ਰੇਲਵੇ ਵਲੋਂ 1 ਜੁਲਾਈ ਤੋਂ ਤਤਕਾਲ ਟਿਕਟ ਬੁਕਿੰਗ ਵਿੱਚ ਵੱਡੇ ਬਦਲਾਅ ਹੋਣਗੇ !

ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਮਹੱਤਵਪੂਰਨ ਸੋਧਾਂ ਦਾ ਐਲਾਨ ਕੀਤਾ ਹੈ।

ਭਾਰਤੀ ਰੇਲਵੇ ਨੇ ਤਤਕਾਲ ਟਿਕਟਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਯਾਤਰੀਆਂ ਲਈ ਪਹੁੰਚਯੋਗ ਬਣਾਉਣ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਮਹੱਤਵਪੂਰਨ ਸੋਧਾਂ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰਾਲੇ ਦੇ ਅਨੁਸਾਰ 1 ਜੁਲਾਈ ਤੋਂ ਸਿਰਫ਼ ਆਧਾਰ ਪ੍ਰਮਾਣਿਤ ਉਪਭੋਗਤਾ ਹੀ ਆਈਆਰਸੀਟੀਸੀ ਵੈੱਬਸਾਈਟ ਅਤੇ ਐਪ ‘ਤੇ ਤਤਕਾਲ ਟਿਕਟਾਂ ਬੁੱਕ ਕਰ ਸਕਦੇ ਹਨ। ਏਸੀ ਅਤੇ ਨਾਨ-ਏਸੀ ਕਲਾਸਾਂ ਲਈ ਪਹਿਲੇ 30 ਮਿੰਟਾਂ ਵਿੱਚ ਕੋਈ ਏਜੰਟ ਬੁਕਿੰਗ ਨਹੀਂ ਹੋਵੇਗੀ। ਇਸ ਦੇ ਨਾਲ ਹੀ 15 ਜੁਲਾਈ ਤੋਂ ਔਨਲਾਈਨ ਅਤੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਕਾਊਂਟਰਾਂ ਅਤੇ ਅਧਿਕਾਰਤ ਏਜੰਟਾਂ ਰਾਹੀਂ ਤਤਕਾਲ ਬੁਕਿੰਗ ਲਈ ਓਟੀਪੀ ਅਧਾਰਤ ਤਸਦੀਕ ਲਾਜ਼ਮੀ ਹੋਵੇਗੀ।

ਰੇਲ ਮੰਤਰਾਲੇ ਦਾ ਉਦੇਸ਼ ਉਪਭੋਗਤਾ ਤਸਦੀਕ ਨੂੰ ਵਧਾਉਣਾ ਅਤੇ ਯੋਜਨਾ ਦੀ ਦੁਰਵਰਤੋਂ ਨੂੰ ਰੋਕਣਾ ਹੈ। ਨਵੇਂ ਪ੍ਰਬੰਧ ਵਿੱਚ ਹੇਠ ਲਿਖੇ ਪ੍ਰਬੰਧ ਕੀਤੇ ਗਏ ਹਨ:

1 ਪਹਿਲੀ ਜੁਲਾਈ, 2025 ਤੋਂ ਭਾਰਤੀ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੀ ਅਧਿਕਾਰਤ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਤਤਕਾਲ ਟਿਕਟ ਬੁਕਿੰਗ ਸਿਰਫ ਆਧਾਰ ਪ੍ਰਮਾਣਿਤ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, 15 ਜੁਲਾਈ 2025 ਤੋਂ ਔਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਓਟੀਪੀ ਪ੍ਰਮਾਣੀਕਰਨ ਲਾਜ਼ਮੀ ਹੋ ਜਾਵੇਗਾ।

2. ਯਾਤਰੀ ਰਿਜ਼ਰਵੇਸ਼ਨ ਸਿਸਟਮ ਕਾਊਂਟਰਾਂ ਅਤੇ ਏਜੰਟਾਂ ਰਾਹੀਂ ਬੁਕਿੰਗ ਵਿੱਚ ਸਿਸਟਮ-ਅਧਾਰਤ ਓਟੀਪੀ ਪ੍ਰਮਾਣੀਕਰਨ-ਕੰਪਿਊਟਰਾਈਜ਼ਡ ਯਾਤਰੀ ਰਿਜ਼ਰਵੇਸ਼ਨ ਸਿਸਟਮ ਕਾਊਂਟਰਾਂ ਅਤੇ ਅਧਿਕਾਰਤ ਏਜੰਟਾਂ ਰਾਹੀਂ ਤਤਕਾਲ ਟਿਕਟਾਂ ਬੁੱਕ ਕਰਦੇ ਸਮੇਂ ਉਪਭੋਗਤਾ ਦੇ ਮੋਬਾਈਲ ਨੰਬਰ ‘ਤੇ ਓਟੀਪੀ ਪ੍ਰਮਾਣੀਕਰਨ ਦੀ ਲੋੜ ਹੋਵੇਗੀ। ਇਹ ਵਿਵਸਥਾ ਵੀ 15 ਜੁਲਾਈ 2025 ਤੋਂ ਲਾਗੂ ਹੋਵੇਗੀ।

3. ਰੇਲ ਰਿਜ਼ਰਵੇਸ਼ਨ ਦੇ ਸ਼ੁਰੂਆਤੀ ਪੜਾਅ ਦੌਰਾਨ ਥੋਕ ਬੁਕਿੰਗ ਨੂੰ ਰੋਕਣ ਲਈ ਭਾਰਤੀ ਰੇਲਵੇ ਦੇ ਅਧਿਕਾਰਤ ਟਿਕਟਿੰਗ ਏਜੰਟਾਂ ਨੂੰ ਬੁਕਿੰਗ ਵਿੰਡੋ ਦੇ ਪਹਿਲੇ 30 ਮਿੰਟਾਂ ਦੌਰਾਨ ਤਤਕਾਲ ਟਿਕਟਾਂ ਬੁੱਕ ਕਰਨ ਦੀ ਆਗਿਆ ਨਹੀਂ ਹੋਵੇਗੀ।ਏਅਰਕੰਡੀਸ਼ਨ ਕਲਾਸਾਂ ਲਈ ਇਹ ਪਾਬੰਦੀ ਸਵੇਰੇ 10 ਵਜੇ ਤੋਂ 10.30 ਵਜੇ ਤੱਕ ਅਤੇ ਗੈਰ- ਏਅਰਕੰਡੀਸ਼ਨ ਕਲਾਸਾਂ ਲਈ ਸਵੇਰੇ 11 ਵਜੇ ਤੋਂ 11.30 ਵਜੇ ਤੱਕ ਲਾਗੂ ਹੋਵੇਗੀ।

ਇਹ ਬਦਲਾਅ ਤਤਕਾਲ ਬੁਕਿੰਗ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਹਨ ਕਿ ਯੋਜਨਾ ਦੇ ਲਾਭ ਅਸਲ ਉਪਭੋਗਤਾਵਾਂ ਤੱਕ ਪਹੁੰਚਣ। ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ ਅਤੇ ਆਈਆਰਟੀਸੀ ਨੂੰ ਇਸ ਸਬੰਧ ਵਿੱਚ ਜ਼ਰੂਰੀ ਪ੍ਰਣਾਲੀਗਤ ਸੋਧਾਂ ਕਰਨ ਅਤੇ ਸਾਰੇ ਰੇਲਵੇ ਜ਼ੋਨਾਂ ਅਤੇ ਸਬੰਧਤ ਵਿਭਾਗਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰੇਲਵੇ ਮੰਤਰਾਲੇ ਨੇ ਸਾਰੇ ਯਾਤਰੀਆਂ ਨੂੰ ਇਨ੍ਹਾਂ ਤਬਦੀਲੀਆਂ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਅਸੁਵਿਧਾ ਤੋਂ ਬਚਣ ਲਈ ਆਈਆਰਟੀਸੀ ਉਪਭੋਗਤਾਵਾਂ ਨੂੰ ਆਪਣੇ ਪ੍ਰੋਫਾਈਲਾਂ ਨੂੰ ਆਧਾਰ ਨੰਬਰ ਨਾਲ ਲੰਿਕ ਕਰਨ ਦੀ ਅਪੀਲ ਕੀਤੀ ਗਈ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin