ਭਾਰਤ ਦੇ ਵਿੱਚ ਪਹਿਲੀ ਸਹਿਕਾਰੀ ਟੈਕਸੀ ਸੇਵਾ ਦਸੰਬਰ ਵਿੱਚ ਸ਼ੁਰੂ ਹੋ ਰਹੀ ਹੈ ਅਤੇ ਇਸਦਾ ਨਾਮ ‘ਭਾਰਤ ਟੈਕਸੀ’ ਹੈ। ਇਸਦਾ ਪਾਇਲਟ ਪ੍ਰੋਜੈਕਟ ਨਵੰਬਰ ਵਿੱਚ ਦਿੱਲੀ ਵਿੱਚ 650 ਡਰਾਈਵਰਾਂ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਫਿਰ ਇਹ ਪ੍ਰੋਜੈਕਟ ਦਸੰਬਰ ਮਹੀਨੇ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਫੈਲ ਜਾਵੇਗਾ ਅਤੇ 5,000 ਡਰਾਈਵਰ ਅਤੇ ਮਹਿਲਾ ‘ਸਾਰਥੀ’ ਸੇਵਾ ਵਿੱਚ ਸ਼ਾਮਲ ਹੋ ਜਾਣਗੀਆਂ।
ਵਰਤਮਾਨ ਵਿੱਚ ਓਲਾ ਅਤੇ ਊਬਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਪਰ ਸੁਰੱਖਿਆ ਸੰਬੰਧੀ ਮੁਸਾਫ਼ਰਾਂ ਦੀਆਂ ਚਿੰਤਾਵਾਂ ਅਕਸਰ ਉਠਾਈਆਂ ਜਾਂਦੀਆਂ ਰਹਿੰਦੀਆਂ ਹਨ। ਇਸ ਕਾਰਣ ਭਾਰਤ ਸਰਕਾਰ ਆਪਣੀ ਖੁਦ ਦੀ ਨਿਗਰਾਨੀ ਹੇਠ ਟੈਕਸੀ ਸੇਵਾ ਸ਼ੁਰੂ ਕਰ ਰਹੀ ਹੈ।
‘ਭਾਰਤ ਟੈਕਸੀ’ ਪਹਿਲਾਂ ਤੋਂ ਹੀ ਭਾਰਤ ਦੇ ਵਿੱਚ ਚੱਲ ਰਹੀਆਂ ਓਲਾ ਅਤੇ ਊਬਰ ਵਰਗੀਆਂ ਟੈਕਸੀਆਂ ਨਾਲੋਂ ਕਿੰਨੀ ਵੱਖਰੀ ਹੋਵੇਗੀ?
- ਮਾਲਕੀ: ਨਿੱਜੀ ਕਾਰਪੋਰੇਟ ਸਹਿਕਾਰੀ ਸਭਾ, ਡਰਾਈਵਰ ਸਹਿ-ਮਾਲਕ
- ਕਮਿਸ਼ਨ: ਪ੍ਰਤੀ ਸਵਾਰੀ 20-25%, 0% ਕਮਿਸ਼ਨ, ਮੈਂਬਰਸ਼ਿਪ ਫੀਸ
- ਕੀਮਤ: ਗਤੀਸ਼ੀਲ, ਮਹਿੰਗੀ, ਸਥਿਰ ਅਤੇ ਪਾਰਦਰਸ਼ੀ ਦਰਾਂ
- ਉਤਸ਼ਾਹਨ: ਕੰਪਨੀ ਦਾ ਟੀਚਾ-ਅਧਾਰਤ ਸਹਿਕਾਰੀ ਬੋਨਸ, ਲਾਭਅੰਸ਼
- ਸੁਰੱਖਿਆ ਐਪ ਵਿਸ਼ੇਸ਼ਤਾਵਾਂ: ਪੁਲਿਸ ਸਟੇਸ਼ਨਾਂ ਨਾਲ ਏਕੀਕਰਨ ਅਤੇ ਐਂਮਰਜੈਂਸੀ ਬਟਨ
- ਵਿਸਤਾਰ: ਬਾਜ਼ਾਰ-ਅਧਾਰਤ ਸਹਿਕਾਰੀ ਪੇਂਡੂ ਫੋਕ
ਨੋਟ: ਪ੍ਰਤੀ ਕਿਲੋਮੀਟਰ ਚਾਰਜ ਨੂੰ ਇਸ ਸਮੇਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
‘ਭਾਰਤ ਟੈਕਸੀ’ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ-ਹੇਲੰਿਗ ਪਲੇਟਫਾਰਮ ਹੈ ਜਿਸਨੂੰ ਭਾਰਤ ਦੇ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ। ‘ਭਾਰਤ ਟੈਕਸੀ’ ਦੇ ਡਰਾਈਵਰ ਵੀ ਇਸ ਦੇ ਸਹਿ-ਮਾਲਕ ਹੋਣਗੇ। ਇਸ ਉਦੇਸ਼ ਲਈ ਹਾਲ ਹੀ ਵਿੱਚ ਸਹਿਕਾਰ ਟੈਕਸੀ ਸਹਿਕਾਰੀ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਗਏ ਹਨ। ਇਹ ਇੱਕ ਗਾਹਕੀ-ਅਧਾਰਤ ਮਾਡਲ ਹੈ ਜਿਸਨੂੰ ਸਹਿਕਾਰ ਟੈਕਸੀ ਸਹਿਕਾਰੀ ਲਿਮਟਿਡ ਦੁਆਰਾ ਚਲਾਇਆ ਜਾਂਦਾ ਹੈ। ਇਸਦੀ ਸਥਾਪਨਾ ਜੂਨ ਵਿੱਚ 300 ਕਰੋੜ ਰੁਪਏ ਦੀ ਫੰਡਿੰਗ ਨਾਲ ਕੀਤੀ ਗਈ ਸੀ। ਇਹ ਐਪ-ਅਧਾਰਤ ਸੇਵਾ ਡਿਜੀਟਲ ਇੰਡੀਆ ਦਾ ਹਿੱਸਾ ਹੈ। ਇਸਦੀ ਇੱਕ ਗਵਰਨਿੰਗ ਕੌਂਸਲ ਹੋਵੇਗੀ ਜਿਸ ਵਿੱਚ ਅਮੂਲ ਦੇ ਐਮਡੀ ਜਯੇਨ ਮਹਿਤਾ ਚੇਅਰਮੈਨ ਅਤੇ ਐਨਸੀਡੀਸੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਰੋਹਿਤ ਗੁਪਤਾ ਵਾਈਸ ਚੇਅਰਮੈਨ ਹੋਣਗੇ। ਦੇਸ਼ ਭਰ ਦੀਆਂ ਵੱਖ-ਵੱਖ ਸਹਿਕਾਰੀ ਸਭਾਵਾਂ ਨਾਲ ਜੁੜੇ ਅੱਠ ਹੋਰ ਮੈਂਬਰ ਵੀ ਇਸ ਦੇ ਮੈਂਬਰ ਹਨ ਅਤੇ ਇਸ ਬੋਰਡ ਦੀ ਪਹਿਲੀ ਮੀਟਿੰਗ 16 ਅਕਤੂਬਰ ਨੂੰ ਹੋਈ ਸੀ।
ਭਾਰਤ ਟੈਕਸੀ ਦੀ ਐਪ ਓਲਾ ਅਤੇ ਉਬੇਰ ਵਰਗੀ ਹੋਵੇਗੀ ਜੋ ਨਵੰਬਰ ਵਿੱਚ ਐਪ ਸਟੋਰਾਂ ਤੋਂ ਡਾਊਨਲੋਡ ਕਰਨ ਲਈ ਉਪਲਬਧ ਹੋਵੇਗੀ। ਐਪ ਹਿੰਦੀ, ਗੁਜਰਾਤੀ, ਮਰਾਠੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੋਵੇਗੀ। ਡਰਾਈਵਰਾਂ ਨੂੰ ਹਰੇਕ ਸਵਾਰੀ ਤੋਂ ਕਮਾਈ ਦਾ 100% ਮਿਲੇਗਾ। ਉਨ੍ਹਾਂ ਤੋਂ ਸਿਰਫ ਰੋਜ਼ਾਨਾ, ਹਫਤਾਵਾਰੀ ਜਾਂ ਮਹੀਨਾਵਾਰ ਫੀਸ ਲਈ ਜਾਵੇਗੀ ਜੋ ਕਿ ਬਹੁਤ ਹੀ ਮਾਮੂਲੀ ਜਿਹੀ ਹੋਵੇਗੀ। ‘ਭਾਰਤ ਟੈਕਸੀ’ ਦੀਆਂ ਪਹਿਲੇ ਪੜਾਅ ਵਿੱਚ 100 ਔਰਤਾਂ ਸ਼ਾਮਲ ਹੋਣਗੀਆਂ ਅਤੇ 2030 ਤੱਕ ਉਨ੍ਹਾਂ ਦੀ ਗਿਣਤੀ 15,000 ਹੋ ਜਾਵੇਗੀ। ਡਰਾਈਵਰਾਂ ਨੂੰ 15 ਨਵੰਬਰ ਤੋਂ ਮੁਫ਼ਤ ਸਿਖਲਾਈ ਅਤੇ ਵਿਸ਼ੇਸ਼ ਬੀਮਾ ਪ੍ਰਦਾਨ ਕੀਤਾ ਜਾਵੇਗਾ।
‘ਭਾਰਤ ਟੈਕਸੀ’ ਯੋਜਨਾ 2030 ਹੇਠ ਲਿਖੇ ਅਨੁਸਾਰ ਕੰਮ ਕਰੇਗੀ:
- ਦਸੰਬਰ ਤੋਂ ਮਾਰਚ 2026 ਤੱਕ ਰਾਜਕੋਟ, ਮੁੰਬਈ ਅਤੇ ਪੁਣੇ ਵਿੱਚ ਇਸ ਸੇਵਾ ਦੇ ਵਿੱਚ 5,000 ਡਰਾਈਵਰ ਹੋਣਗੇ ਅਤੇ ਮਲਟੀ-ਸਟੇਟ ਓਪਰੇਸ਼ਨ ਉਪਲਬਧ ਹੋਵੇਗਾ।
- ਅਪ੍ਰੈਲ ਅਤੇ ਦਸੰਬਰ ਦੇ ਵਿਚਕਾਰ ਇਹ ਸੇਵਾ ਲਖਨਊ, ਭੋਪਾਲ ਅਤੇ ਜੈਪੁਰ ਵਿੱਚ ਸ਼ੁਰੂ ਹੋਵੇਗੀ ਜਿਸ ਵਿੱਚ 15,000 ਡਰਾਈਵਰ ਅਤੇ 10,000 ਵਾਹਨ ਹੋਣਗੇ।
- 2027-28 ਵਿੱਚ ਪੂਰੇ ਭਾਰਤ ਵਿੱਚ ਇਹ ਸੇਵਾ 20 ਸ਼ਹਿਰਾਂ ਵਿੱਚ 50,000 ਡਰਾਈਵਰਾਂ ਦੇ ਨਾਲ ਉਪਲਬਧ ਹੋਵੇਗੀ ਅਤੇ ਇਸਨੂੰ ਫਾਸਟੈਗ ਨਾਲ ਜੋੜਿਆ ਜਾਵੇਗਾ।
- 2028-2030 ਦੇ ਵਿਚਕਾਰ ਇਹ ਸੇਵਾ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਪਿੰਡਾਂ ਵਿੱਚ 100,000 ਡਰਾਈਵਰਾਂ ਦੇ ਨਾਲ ਸ਼ੁਰੂ ਹੋਵੇਗੀ।
