ArticlesIndiaSport

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ

ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਦਾ ਪੰਜ ਮੈਚਾਂ ਲਈ ਖੇਡਿਆ ਗਿਆ ਪਹਿਲਾ ਮੈਚ 48 ਦੌੜਾਂ ਨਾਲ ਜਿੱਤ ਲਿਆ ਹੈ। (ਫੋਟੋ: ਬੀਸੀਸੀਆਈ ਟੀਵੀ)

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਭਾਰਤੀ ਸੂਬੇ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਦਾ ਪੰਜ ਮੈਚਾਂ ਲਈ ਖੇਡਿਆ ਗਿਆ ਪਹਿਲਾ ਮੈਚ 48 ਦੌੜਾਂ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 238 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਆਪਣੇ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ‘ਤੇ ਸਿਰਫ਼ 190 ਦੌੜਾਂ ਹੀ ਬਣਾ ਸਕਿਆ।

ਭਾਰਤ ਨੇ ਪਹਿਲੇ ਟੀ-20 ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਕੱਲ੍ਹ ਬੁੱਧਵਾਰ ਨੂੰ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ, ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲੇ ਤੋਂ ਬਾਅਦ, ਅਭਿਸ਼ੇਕ ਸ਼ਰਮਾ (84) ਅਤੇ ਰਿੰਕੂ ਸਿੰਘ (44*) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 238 ਦੌੜਾਂ ਬਣਾਈਆਂ। ਇਹ ਟੀ-20 ਵਿੱਚ ਨਿਊਜ਼ੀਲੈਂਡ ਟੀਮ ਵਿਰੁੱਧ ਭਾਰਤ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤ ਨੇ 2023 ਵਿੱਚ ਨਿਊਜ਼ੀਲੈਂਡ ਵਿਰੁੱਧ 234/4 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਆਪਣੇ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ‘ਤੇ ਸਿਰਫ਼ 190 ਦੌੜਾਂ ਹੀ ਬਣਾ ਸਕਿਆ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਭਾਰਤ ਨੇ ਅਭਿਸ਼ੇਕ ਸ਼ਰਮਾ ਅਤੇ ਰਿੰਕੂ ਸਿੰਘ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਸੱਤ ਵਿਕਟਾਂ ਦੇ ਨੁਕਸਾਨ ‘ਤੇ 238 ਦੌੜਾਂ ਬਣਾਈਆਂ। ਭਾਰਤ ਨੇ 27 ਦੇ ਸਕੋਰ ਨਾਲ ਦੋ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਕਪਤਾਨ ਸੂਰਿਆਕੁਮਾਰ ਯਾਦਵ ਨਾਲ ਮਿਲ ਕੇ ਤੀਜੀ ਵਿਕਟ ਲਈ 47 ਗੇਂਦਾਂ ‘ਤੇ 99 ਦੌੜਾਂ ਜੋੜੀਆਂ ਅਤੇ ਭਾਰਤ ਦਾ ਸਕੋਰ 126 ਤੱਕ ਪਹੁੰਚ ਗਿਆ। ਸੂਰਿਆ 22 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋ ਗਿਆ ਜਿਸ ਵਿੱਚ 1 ਛੱਕਾ ਅਤੇ 4 ਚੌਕੇ ਸ਼ਾਮਲ ਸਨ, ਜਦੋਂ ਕਿ ਅਭਿਸ਼ੇਕ ਸ਼ਰਮਾ ਨੇ 35 ਗੇਂਦਾਂ ‘ਤੇ 84 ਦੌੜਾਂ ਬਣਾਈਆਂ ਜਿਸ ਵਿੱਚ 8 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਉਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਦੇ ਸਕੋਰ ਵਿੱਚ 25 ਦੌੜਾਂ ਜੋੜੀਆਂ ਅਤੇ ਰਿੰਕੂ ਸਿੰਘ ਨੇ 20 ਗੇਂਦਾਂ ‘ਤੇ 44 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਵਿੱਚ 3 ਛੱਕੇ ਅਤੇ 4 ਚੌਕੇ ਸ਼ਾਮਲ ਸਨ।

ਨਿਊਜ਼ੀਲੈਂਡ ਦੀ ਟੀਮ ਲਈ ਜੈਕਬ ਡਫੀ ਅਤੇ ਕਾਈਲ ਜੈਮੀਸਨ ਨੇ ਦੋ-ਦੋ ਵਿਕਟਾਂ ਲਈਆਂ। ਭਾਰਤੀ ਟੀਮ ਦੇ ਜਵਾਬ ਵਿੱਚ ਮਹਿਮਾਨ ਨਿਊਜ਼ੀਲੈਂਡ ਦੀ ਟੀਮ ਨਿਰਧਾਰਤ ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 190 ਦੌੜਾਂ ਹੀ ਬਣਾ ਸਕੀ। ਟੀਮ ਨੇ ਪਾਰੀ ਦੀ ਦੂਜੀ ਗੇਂਦ ‘ਤੇ ਡੇਵੋਨ ਕੌਨਵੇ (0) ਨੂੰ ਗੁਆ ਦਿੱਤਾ ਅਤੇ ਉਹ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ। ਜਦੋਂ ਟੀਮ ਨੇ ਆਪਣਾ ਖਾਤਾ ਖੋਲ੍ਹਿਆ ਤਾਂ ਰਚਿਨ ਰਵਿੰਦਰ (1) ਵੀ ਆਊਟ ਹੋ ਗਿਆ।

ਨਿਊਜ਼ੀਲੈਂਡ ਨੇ ਉਸਤੋਂ ਅੱਗੇ ਗਲੇਨ ਫਿਲਿਪਸ ਨੇ ਟਿਮ ਰੌਬਿਨਸਨ ਨਾਲ 30 ਗੇਂਦਾਂ ਵਿੱਚ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਜਿਸ ਨਾਲ ਸਕੋਰ 52 ਤੱਕ ਪਹੁੰਚ ਗਿਆ। ਰੌਬਿਨਸਨ 15 ਗੇਂਦਾਂ ਵਿੱਚ 3 ਚੌਕਿਆਂ ਨਾਲ 21 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਨਿਊਜ਼ੀਲੈਂਡ ਦੀ ਟੀਮ ਨੇ 52 ਦੇ ਸਕੋਰ ‘ਤੇ 3 ਵਿਕਟਾਂ ਗੁਆ ਦਿੱਤੀਆਂ। ਉਸਤੋਂ ਬਾਅਦ ਫਿਲਿਪਸ ਨੇ ਮਾਰਕ ਚੈਪਮੈਨ ਨਾਲ ਮਿਲ ਕੇ 42 ਗੇਂਦਾਂ ਵਿੱਚ 79 ਦੌੜਾਂ ਜੋੜੀਆਂ ਅਤੇ ਟੀਮ ਨੂੰ 131 ਦੌੜਾਂ ਤੱਕ ਪਹੁੰਚਾਇਆ।

ਨਿਊਜ਼ੀਲੈਂਡ ਦੇ ਫਿਲਿਪਸ ਨੇ 40 ਗੇਂਦਾਂ ਵਿੱਚ 6 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ, ਜਦੋਂ ਕਿ ਚੈਪਮੈਨ ਨੇ 39 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਤੋਂ ਇਲਾਵਾ ਡੈਰਿਲ ਮਿਸ਼ੇਲ ਨੇ 28 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਸੈਂਟਨਰ ਨੇ ਨਾਟਆਊਟ ਰਹਿੰਦਿਆਂ 20 ਦੌੜਾਂ ਬਣਾ ਕੇ ਸਕੋਰ ਨੂੰ 190 ਤੱਕ ਪਹੁੰਚਾਇਆ, ਪਰ ਉਹ ਨਿਊਜ਼ੀਲੈਂਡ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਸਫਲ ਰਹੇ। ਮੈਚ ਖੇਡਦਿਆਂ ਭਾਰਤ ਲਈ ਵਰੁਣ ਚੱਕਰਵਰਤੀ ਅਤੇ ਸ਼ਿਵਮ ਦੂਬੇ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਅਰਸ਼ਦੀਪ ਸਿੰਘ, ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਨੇ 1-1 ਵਿਕਟ ਲਈ।

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਟੀ20 ਲੜੀ ਲਈ ਦੋਹਾਂ ਟੀਮਾਂ ਦੇ ਖਿਡਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ:

ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ, ਹਾਰਦਿਕ ਪੰਡਯਾ, ਰਿੰਕੂ ਸਿੰਘ, ਸ਼ਿਵਮ ਦੂਬੇ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ।

ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੌਨਵੇ (ਵਿਕਟਕੀਪਰ), ਗਲੇਨ ਫਿਲਿਪਸ, ਡੈਰਿਲ ਮਿਸ਼ੇਲ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ (ਕਪਤਾਨ), ਰਚਿਨ ਰਵਿੰਦਰ, ਜੇਮਸ ਨੀਸ਼ਮ, ਲੌਕੀ ਫਰਗੂਸਨ, ਮੈਟ ਹੈਨਰੀ, ਈਸ਼ ਸੋਢੀ।

Related posts

ਭਾਰਤ ਅਤੇ ਸਪੇਨ ਵਲੋਂ ਆਪਸੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ

admin

ਏਅਰਲਾਈਨ ਪਾਇਲਟ ਲਾਇਸੈਂਸਾਂ ਲਈ ਇਲੈਕਟ੍ਰਾਨਿਕ ਪਰਸਨਲ ਲਾਇਸੈਂਸ ਸੇਵਾ ਸ਼ੁਰੂ

admin

ਡੈਰਿਲ ਮਿਸ਼ੇਲ ICC ODI ਰੈਂਕਿੰਗ ‘ਚ ਵਿਰਾਟ ਕੋਹਲੀ ਨੂੰ ਪਛਾੜ ਕੇ ਨੰਬਰ-ਵੰਨ ਬੱਲੇਬਾਜ਼ ਬਣਿਆ

admin