ਡੁਬਈ ਵਿਖੇ ਟੀਮ ਇੰਡੀਆ ਨੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ-2025 ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੂਜਾ ਸੈਮੀਫਾਈਨਲ ਅੱਜ 5 ਮਾਰਚ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ ਅਤੇ ਫਾਈਨਲ 9 ਮਾਰਚ ਨੂੰ ਡੁਬਈ ਵਿੱਚ ਹੀ ਖੇਡਿਆ ਜਾਵੇਗਾ।
ਆਸਟ੍ਰੇਲੀਆ ਨੇ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ। ਟਾਸ ਤੋਂ ਬਾਅਦ ਸਟੀਵ ਸਮਿਥ ਨੇ ਐਲਾਨ ਕੀਤਾ ਕਿ ਜ਼ਖਮੀ ਮੈਥਿਊ ਸ਼ਾਰਟ ਅਤੇ ਸਪੈਂਸਰ ਜੌਹਨਸਨ ਦੀ ਜਗ੍ਹਾ ਕੂਪਰ ਕੌਨੋਲੀ ਅਤੇ ਤਨਵੀਰ ਸੰਘਾ ਨੂੰ ਟੀਮ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਨੂੰ ਹਰਾਉਣ ਵਾਲੀ ਟੀਮ ਵਿੱਚ ਵਿਸ਼ਵਾਸ ਪ੍ਰਗਟ ਕਰਕੇ ਆਸਟ੍ਰੇਲੀਆ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਟੀਚੇ ਨੂੰ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ। ਵਿਰਾਟ ਕੋਹਲੀ ਨੇ 98 ਗੇਂਦਾਂ ਦੀ ਆਪਣੀ ਪਾਰੀ ਵਿੱਚ ਪੰਜ ਚੌਕੇ ਮਾਰੇ। ਭਾਰਤ ਦੀ ਜਿੱਤ ਵਿਚ ਵਿਰਾਟ ਕੋਹਲੀ (84), ਸ਼੍ਰੇਅਸ ਅੱਈਅਰ 45 ਤੇ ਕੇਐੱਲ ਰਾਹੁਲ ਦੀਆਂ ਨਾਬਾਦ 42 (34 ਗੇਂਦਾਂ, 2 ਚੌਕੇ, 2 ਛੱਕੇ) ਅਤੇ ਅਕਸ਼ਰ ਪਟੇਲ 27 ਤੇ ਹਾਰਦਿਕ ਪੰਡਿਆ ਦੀਆਂ 28 ਤੇਜ਼ਤਰਾਰ ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਕਪਤਾਨ ਰੋਹਿਤ ਸ਼ਰਮਾ ਨੇ ਵੀ 28 ਦੌੜਾਂ ਦਾ ਯੋਗਦਾਨ ਪਾਇਆ। ਕੋਹਲੀ ਨੇ 98 ਗੇਂਦਾਂ ਦੀ ਪਾਰੀ ਵਿਚ 5 ਚੌਕੇ ਜੜੇ। ਹਾਰਦਿਕ ਪੰਡਿਆ ਨੇ 24 ਗੇਂਦਾਂ ’ਤੇ 28 ਦੌੜਾਂ ਦੀ ਪਾਰੀ ਵਿਚ 3 ਛੱਕੇ ਤੇ 1 ਚੌਕਾ ਜੜਿਆ। ਆਸਟ੍ਰੇਲੀਅਲਈ ਨਾਥਨ ਐਲਿਸ ਤੇ ਐਡਮ ਜ਼ੈਂਪਾ ਨੇ ਦੋ ਦੋ ਵਿਕਟ ਲਏ ਤੇ ਇਕ ਇਕ ਵਿਕਟ ਕੂਪਰ ਕੋਨੌਲੀ ਤੇ ਬੈੱਨ ਡਵਾਰਸ਼ੂਇਸ ਨੇ ਲਈ।
ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸਟੀਵ ਸਮਿਥ ਅਤੇ ਐਲਕਸ ਕੈਰੀ ਦੇ ਸੈਂਕੜਿਆਂ ਦੇ ਬਾਵਜੂਦ ਆਸਟ੍ਰੇਲੀਆ ਨੂੰ 264 ਦੌੜਾਂ ਦੇ ਆਸਾਨ ਸਕੋਰ ਉਤੇ ਆਲ-ਆਊਟ ਕਰ ਦਿੱਤਾ। ਆਸਟ੍ਰੇਲੀਅ ਦੇ ਕਪਤਾਨ ਸਮਿਥ (73 ਸਕੋਰ, 96 ਗੇਂਦਾਂ) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਵਧੀਆ ਪਿੱਚ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਨਿਕੰਮੇ ਸ਼਼ਾਟਾਂ ਰਾਹੀਂ ਆਪਣੀਆਂ ਵਿਕਟਾਂ ਗੁਆਉਂਦੇ ਰਹੇ। ਸਮਿਥ ਨੇ ਆਪਣੇ ਠਹਿਰਾਅ ਦੌਰਾਨ ਆਸਟ੍ਰੇਲੀਅਨ ਪਾਰੀ ਨੂੰ ਮਜ਼ਬੂਤੀ ਦਿੱਤੀ ਅਤੇ ਉਸ ਨੇ ਦੂਜੀ ਵਿਕਟ ਲਈ ਟ੍ਰੈਵਿਸ ਹੈੱਡ ਨਾਲ ਮਿਲ ਕੇ 52, ਤੀਜੀ ਵਿਕਟ ਲਈ ਮਾਰਨਸ ਲਾਬੂਸ਼ੇਨ ਨਾਲ 56 ਅਤੇ ਪੰਜਵੀਂ ਵਿਕਟ ਲਈ ਐਲਕਸ ਕੈਰੀ (61 ਸਕੋਰ, 57 ਗੇਂਦਾਂ) ਨਾਲ ਪੰਜਵੀਂ ਵਿਕਟ ਲਈ 54 ਦੌੜਾਂ ਜੋੜੀਆਂ। ਪਰ ਇਨ੍ਹਾਂ ਦੋਵਾਂ ਤੋਂ ਬਿਨਾਂ ਹੋਰ ਕੋਈ ਆਸਟ੍ਰੇਲੀਅਨ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ।
ਦੂਜਾ ਸੈਮੀਫਾਈਨਲ ਅੱਜ 5 ਮਾਰਚ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ ਅਤੇ ਇਹਨਾਂ ਵਿਚੋਂ ਜਿੱਤੀ ਟੀਮ ਨਾਲ ਭਾਰਤ ਨਾਲ ਫਾਈਨਲ ਮੈਚ 9 ਮਾਰਚ ਨੂੰ ਡੁਬਈ ਵਿੱਚ ਹੀ ਖੇਡਿਆ ਜਾਵੇਗਾ।