ਭਾਰਤ ਵਿੱਚ ਭਰਿਸ਼ਟਾਚਾਰ ਦਾ ਤੇਂਦੂਆ ਜਾਲ ਬਹੁਤ ਬੁਰੀ ਤਰਾਂ ਫੈਲਿਆ ਹੋਇਆ ਹੈ । ਇਸ ਸੰਬੰਧੀ ਪ੍ਰਾਪਤ ਹੋਏ ਅੰਕੜੇ ਬਹੁਤ ਹੀ ਹੈਰਾਨ ਕਰਨ ਵਾਲੇ ਹਨ । ਆਓ ਜਰਾ ਇਕ ਨਜਰ ਮਾਰੀਏ ।
1991 ਤੋਂ 2009 ਤੱਕ ਭਾਰਤ ਵਿੱਚ 73 ਲੱਖ ਕਰੋੜ ਰੁਪਏ ਦੇ ਘਪਲੇ ਹੋਏ ਜੋ ਮੀਡੀਏ ‘ਚ ਵੱਡੀ ਚਰਚਾ ਤੇ ਸੁਰਖ਼ੀਆਂ ਦਾ ਵਿਸ਼ਾ ਬਣੇ, ਪਰ ਸਾਰੇ ਸਬੂਤ ਮਿਲਣ ਦੇ ਬਾਵਜੂਦ ਵੀ ਬਹੁਤਿਆਂ ਉੱਤੇ ਕਾਰਵਾਈ ਅੱਜ ਤੱਕ ਵੀ ਕੋਈ ਨਹੀਂ ਹੋਈ ।
1980 ਚ ਬੋਫਰਜ ਤੋਪਾਂ ਦਾ ਕਥਿਤ ਘੋਟਾਲਾ ਹੋਇਆ ਜੋ ਸਿਆਸੀ ਘੁੰਮਣ-ਘੇਰੀਆਂ ‘ਚੋਂ ਵਿਚਰਦਾ ਹੋਇਆ ਖ਼ੁਰਦ ਬੁਰਦ ਹੀ ਨਹੀਂ ਬਲਕਿ ਭਾਰੀ ਕਮਿਸ਼ਨ ‘ਤੇ ਖਰੀਦੀਆਂ ਮਹਿੰਗੀਆਂ ਬੋਫਰਜ ਤੋਪਾਂ ਨੂੰ ਮੋਦੀ ਸਰਕਾਰ ਵੱਲੋਂ ਭਾਰਤੀ ਸੈਨਾ ਦਾ ਹਿੱਸਾ ਵੀ ਬਣਾ ਦਿੱਤਾ ਗਿਆ ਹੈ । ਇਸੇ ਤਰਾਂ ਹੀ ਫਰਾਂਸ ਦੇ ਪਾਫੇਲ ਨਾਮ ਦੇ ਜੰਗੀ ਜਹਾਜਾਂ ਦੀ ਖਰੀਦਦਾਰੀ ਸਮੇਂ ਹੋਇਆ ਤੇ ਉਹ ਵੀ ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਬਣ ਚੁੱਕੇ ਹਨ ।
1993 ਵਿੱਚ 1300 ਕਰੋੜ ਰੁਪਏ ਦਾ ਖਾਦ ਦਰਾਮਦ ਘਪਲਾ ਅਤੇ 133 ਸੌ ਕਰੋੜ ਰੁਪਏ ਦਾ ਯੂਰੀਆ ਸੈਕੰਡਲ ਅਤੇ 950 ਕਰੋੜ ਰੁਪਏ ਦਾ ਪਸ਼ੂ ਚਾਰਾ ਸਕੈਕੰਡਲ ਹੋਇਆ । 1995 ਚ ਪੰਜ ਹਜ਼ਾਰ ਕਰੋੜਦਾ ਹਰਸ਼ਦ ਮਹਿਤਾ ਸ਼ੇਅਰ ਬਜਾਰ ਘਪਲਾ ਹੋਇਆ, 1994 ਚ 650 ਕਰੋੜ ਦਾ ਖੰਡ ਘੋਟਾਲਾ, 1995 ਵਿੱਚ ਪੰਜ ਹਜ਼ਾਰ ਕਰੋੜ ਰੁਪਏ ਦਾ ਤਰਜੀਹੀ ਅਲਾਟਮੈਂਟਾਂ ਦਾ ਸੈਕੰਡਲ, ਚਾਰ ਸੌ ਕਰੋੜ ਰੁਪਏ ਦਾ ਯੁਗੋਸਲਾਵ ਦੀਨਾਰ ਸੈਕੰਡਲ ਤੇ ਤਿੰਨ ਸੌ ਕਰੋੜ ਰੁਪਏ ਦਾ ਮੇਘਾਲਿਆ ਵਣ ਘਪਲਾ , 1997 ਵਿੱਚ ਉਸ ਸਮੇਂ ਦੇ ਕੇਂਦਰੀ ਮੰਤਰੀ ਮਰਹੂਮ ਜੈ ਸੁੱਖ ਰਾਮ ਵੱਲੋਂ 15 ਸੌ ਕਰੋੜ ਰੁਪਏ ਦਾ ਦੂਰ ਸੰਚਾਰ ਘੋਟਾਲਾ ਕੀਤਾ ਗਿਆ ਤੇ ਇਸੇ ਸਾਲ ਹੀ 374 ਕਰੋੜ ਰੁਪਏ ਦਾ ਐਸ ਐਨ ਸੀ ਲਾਵਲਿਨ ਟਾਵਰ ਪਾਵਰ ਪਰੋਜੈਕਟ ਘਪਲਾ ਹੋਇਆ । ਇਸੇ ਸਾਲ ਬਿਹਾਰ ਦਾ 400 ਕਰੋੜ ਰੁਪਏ ਦਾ ਜ਼ਮੀਨੀ ਘਪਲਾ ਤੇ 1200 ਕਰੋੜ ਰੁਪਏ ਦਾ ਆਰ ਸੀ ਭੰਸਾਲੀ ਸਟਾਕ ਘਪਲੇ ਹੋਏ ।
1998 ਵਿੱਚ 8000 ਕਰੋੜ ਰੁਪਏ ਸਾਗਵਾਨ ਪੌਦਾ ਘਪਲਾ, ਫਿਰ ਤਿੰਨ ਕੁ ਸਾਲ ਬਾਅਦ 4800 ਕਰੋੜ ਰੁਪਏ ਦਾ ਯੂ ਟੀ ਆਈ ਸੈਕੰਡਲ, 595 ਕਰੋੜ ਰੁਪਏ ਦਾ ਦਿਨੇਸ਼ ਜੀਵਨੀਆਂ ਸਟਾਕ ਘਪਲਾ ਅਤੇ 1250 ਕਰੋੜ ਰੁਪਏ ਦਾ ਕੇਤਨ ਪਰੋਸ ਸਿਕਓਰਟੀ ਘਪਲੇ ਹੋਏ ।
2002 ਵਿੱਚ 600 ਕਰੋੜ ਰੁਪਏ ਦਾ ਸੁਰੇਸ਼ ਅਗਰਵਾਲ ਹੋਮ ਟਰੇਡ ਘੋਟਾਲਾ ਹੋਇਆ, 2003 ਵਿੱਚ 172 ਕਰੋੜ ਰੁਪਏ ਦਾ ਤੇਲੰਗੀ ਸਟੈਂਪ ਪੇਪਰ ਘਪਲਾ ਹੋਇਆ । 2005 ਵਿੱਚ 146 ਕਰੋੜ ਰੁਪਏ ਦਾ ਆਈ ਪੀ ਓ ਡੀਮਟ ਘਪਲਾ ਅਤੇ 175 ਕਰੋੜ ਦਾ ਤਾਜ ਕੌਰੀਡੋਰ ਘਪਲੇ ਜੱਗ ਜਾਹਿਰ ਹੋਏ ।
2006 ਵਿੱਚ ਪੂਨੇ ਦੇ ਹਸਨ ਅਲੀ ਖਾਨ ਦਾ 5000 ਕਰੋੜ ਰੁਪਏ ਦਾ ਟੈਕਸ ਚੋਰੀ ਸੈਕੰਡਲ, ਕਰੋੜਾਂ ਰੁਪਇਆ ਦਾ ਸੱਤਿਅਮ ਕੰਪਿਊਟਰ ਸੈਕੰਡਲ, 5000 ਕਰੋੜ ਰੁਪਏ ਦਾ ਫ਼ੌਜੀ ਰਾਸ਼ਨ ਚੋਰੀ ਦਾ ਸੈਕੰਡਲ, ਕਰੋੜਾ ਰੁਪਏ ਦਾ ਫੌਜੀ ਕਫਨ ਘਪਲਾ, 95 ਕਰੋੜ ਰੁਪਏ ਦਾ ਸਟੇਟ ਬੈਂਕ ਆਫ ਸੌਰਾਸ਼ਟਰ ਸੈਕੰਡਲ, 130 ਕਰੋੜ ਰੁਪਏ ਦਾ ਝਾਰਖੰਡ ਡਾਕਟਰੀ ਸਮਾਨ ਘਪਲਾ, 7000 ਰੁਪਏ ਦਾ ਉੜੀਸਾ ਖਾਣ ਘਪਲਾ, 2500 ਕਰੋੜ ਰੁਪਏ ਦਾ ਚੌਲ ਬਰਾਮਦੀ ਘਪਲਾ ਅਤੇ ਪੈਸੇ ਲੈ ਕੇ ਲੋਕ ਸਭਾ ਵਿੱਚ ਸਵਾਲ ਪੁੱਛਣ ਆਦਿ ਦੇ ਘਪਲੇ ਸਾਹਮਣੇ ਆਏ ।
2010 ਵਿੱਚ ਰਾਸ਼ਟਰ ਮੰਡਲ ਖੇਡਾਂ ਦਾ ਘਪਲਾ, ਅਦਰਸ਼ ਹਾਊਸ ਸੋਸਾਇਟੀ ਸੈਕੰਡਲ , 276 ਲੱਖ ਕਰੋੜ ਰੁਪਏ ਦਾ ਏ ਰਾਜਾ ਦੁਆਰਾ ਕਥਿਤ ਰੂਪ ਚ ਕੀਤਾ ਗਿਆ ਦੁਨੀਆ ਦਾ ਸਭ ਤੋ ਵੱਡਾ ਜੀ ਸਪੈਕਟਰਮ ਸੈਕੰਡਲ ਆਦਿ ਸਾਹਮਣੇ ਆਏ ।
ਸਵਿਟਰਲੈਂਡ ਦੀਆ ਬੈਂਕਾਂ ਚ ਘਪਲਿਆਂ ਦਾ ਬੇਸ਼ਮਾਰ ਧਨ ਪਿਆ ਹੈ ਤੇ ਹੋਰ ਬਹੁਤ ਸਾਰੇ ਘਪਲੇ ਅਜਿਹੇ ਹਨ ਜੋ ਦੱਬੇ ਪਏ ਹਨ ਤੇ ਜਿਹਨਾ ਦੇ ਬਾਰੇ ਖੁਲਾਸਾ ਹੋਣਾ ਅਜੇ ਬਾਕੀ ਹੈ । ਵਿਜੇ ਮਾਲੀਆਂ, ਨੀਰਵ ਮੋਦੀ ਅਤੇ ਹੋਰ ਬਹੁਤ ਸਾਰੇ ਅਜਿਹੇ ਹਨ ਜੋ ਚਿੱਟੇ ਦਿਨ ਸਿਆਸੀ ਪੁਸ਼ਤ ਪਨਾਹੀ ਹੇਠ ਮੁਲਕ ਦਾ ਹਜ਼ਾਰਾਂ ਕਰੋੜ ਰੁਪਇਆ ਲੁੱਟ ਕੇ ਵਿਦੇਸ਼ਾਂ ਚ ਐਸ਼ ਪ੍ਰਸਤੀ ਦਾ ਜੀਵਨ ਜੀਓ ਰਹੇ ਹਨ ।
ਇਹਨਾਂ ਉਕਤ ਸਭਨਾ ਘਪਲਿਆ ਵਿਚੋ ਬਹੁਤਿਆ ਉਤੇ ਅਜ ਤੱਕ ਕੋਈ ਕਾਰਵਾਈ ਨਹੀ ਹੋਈ । ਸਿਆਸੀ ਗਲਬੇ ਜਾਂ ਅਸਰ ਰਸੂਖ ਨਾਲ ਜਾਂ ਤਾਂ ਸਭ ਕੁੱਜ ਦਬ ਦਬਾਅ ਦਿੱਤਾ ਗਿਆ ਜਾਂ ਫਿਰ ਜਾਂਚ ਕਮੇਚੀਆ ਬਿਠਾ ਕੇ ਮਾਮਲੇ ਠੰਢੇ ਬਸਤੇ ਵਿਚ ਪਾ ਦਿੱਤੇ ਗਏ ਤੇ ਬਾਅਦ ਵਿਚ ਕਿਸੇ ਨੇ ਵੀ ਉਹਨਾ ਬਸਤਿਆਂ ਦੀ ਧੂੜ ਧਾੜਨ ਦੀ ਲੋੜ ਤੱਕ ਵੀ ਨਾ ਸਮਝੀ ।
ਇਹ ਵੀ ਬਿਲਕੁਲ ਸੱਚ ਹੈ ਕਿ ਜੇਕਰ ਏਹੀ ਘਪਲੇ ਅਮਰੀਕਾ ਜਾਂ ਯੂਰਪ ਦੇ ਕਿਸੇ ਮੁਲਕ ਚ ਹੋਏ ਹੁੰਦੇ ਤਾਂ ਬਹੁਤ ਵੱਡਾ ਵਾਵੇਲਾ ਖੜਾ ਹੋ ਜਾਂਦਾ, ਲੋਕ ਸਰਕਾਰਾਂ ਦੇ ਤਖਤੇ ਪਲਟ ਦਿੰਦੇ, ਪਰ ਭਾਰਤ ਦੇ ਲੋਕ ਧਰਮ ਦੇ ਨਾਮ ‘ਤੇ ਤਾਂ ਫਿਰਕੂ ਉਧੜਧੁਮੀ ਮਚਾ ਕੇ ਹੇਠਲੀ ਉੱਤੇ ਕਰ ਦਿੰਦੇ ਹਨ , ਪਰ ਉਕਤ ਮਾਮਲਿਆਂ ਚ ਮੂੰਹ ਚ ਘੁੰਗਣੀਆ ਪਾ ਕੇ ਬੈਠੇ ਰਹਿੰਦੇ ਹਨ ਜਦ ਕਿ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆ ਸੇਕਣ ਵਾਸਤੇ ਦੋ ਚਾਰ ਦਿਨ ਵਾਸਤੇ ਰੌਲਾ ਰੱਪਾ ਪਾਉਂਦੀਆਂ ਹਨ ਤੇ ਫਿਰ ਅਗਲੇ ਕਿਸੇ ਹੋਰ ਘੋਟਾਲੇ ਦੇ ਵਾਪਰਨ ਤੱਕ ਚੁਪ ਕਰਕੇ ਬੈਠ ਜਾਂਦੀਆਂ ਹਨ ।
ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਬੇਸ਼ੱਕ ਅਜੇ ਹੋਰ ਵੀ ਬਹੁਤ ਵੱਡੇ ਵੱਡੇ ਸੈਕੰਡਲ ਸਾਹਮਣੇ ਆਉਣੇ ਬਾਕੀ ਹਨ, ਪਰ ਜੇਕਰ ਉਕਤ ਵਰਣਿਤ ਸਾਰੇ ਸੈਕੰਡਲਾਂ ਦਾ ਇਕ ਮੋਟੇ ਤੌਰ ‘ਤੇ ਮੁਲਾਂਕਣ ਕਰਨਾ ਹੋਵੇ ਤੇ ਆਪ ਸਭ ਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਹਨਾ ਉਕਤ ਸੈਕੰਡਲਾ ਦੀ ਰਾਸ਼ੀ ਨਾਲ ਭਾਰਤ ਨੂੰ ਕਦੇ ਵੀ ਵਿਸ਼ਵ ਬੈਂਕ ਤੋਂ ਕਰਜਾ ਲੈਣ ਦੀ ਜ਼ਰੂਰਤ ਨਾ ਪੈਂਦੀ । ਇਸ ਤੋ ਵੀ ਅੱਗੇ ਦੇਸ਼ ਦਾ ਸਲਾਨਾ ਬਜਟ ਅਗਲੇ ਤੀਹ ਸਾਲ ਤੱਕ ਬਿਨਾ ਕਿਸੇ ਵਾਧੂ ਟੈਕਸ ਤੋ ਪਾਸ ਹੁੰਦਾ, 60 ਕਰੋੜ ਵਾਧੂ ਨੌਕਰੀਆਂ ਦੀ ਵਿਵਸਥਾ ਹੁੰਦੀ, ਹਰ ਭਾਰਤੀ ਦੀ ਜੇਬ ਵਿੱਚ ਪੰਜ ਹਜ਼ਾਰ ਰੁਪਏ ਸਰਕਾਰ ਵੱਲੋਂ ਪਾਏ ਜਾਂਦੇ, ਦੇਸ਼ ਵਿੱਚੋਂ ਗਰੀਬੀ ਅਲੋਪ ਹੋ ਜਾਂਦੀ, ਹਰ ਭਾਰਤੀ ਖੁਸ਼ਹਾਲ ਹੁੰਦਾ, ਢਾਈ ਕਰੋੜ ਮੁੱਢਲੇ ਸਿਹਤ ਕੇਂਦਰ ਬਣਾ ਕੇ ਬਹੁਤ ਹੀ ਵਧੀਆ ਢੰਗ ਨਾਲ ਚਲਾਏ ਜਾ ਸਕਦੇ, 25 ਲੱਖ ਕੇਂਦਰੀ ਵਿਦਿਆਲੇ ਹੋਂਦ ਚ ਆ ਜਾਂਦੇ ਜੋ ਸਿੱਖਿਆ ਪ੍ਰਣਾਲੀ ਦੇ ਸੁਧਾਰ ਤੇ ਆਹਲਾ ਦਰਜੇ ਦੀ ਸਿੱਖਿਆ ਪ੍ਰਦਾਨ ਕਰਨ ਚ ਸਹਾਈ ਹੁੰਦੇ, 16 ਕਰੋੜ ਰਿਹਾਇਸ਼ੀ ਮਕਾਨ ਉਸਾਰੇ ਜਾ ਸਕਦੇ ਜੋ ਹਰ ਲੋੜਵੰਦ ਦਾ ਸਿਰ ਢਕਦੇ, ਦੇਸ਼ ਦੇ ਲਗਭਗ 6 ਲੱਖ ਪਿੰਡਾਂ ਚ ਥਰਮਲ ਪਲਾਂਟ ਲਗਾ ਕੇ ਰੌਸ਼ਨੀ ਦਾ ਮੁਫ਼ਤ ਪਰਬੰਧ ਕੀਤਾ ਜਾ ਸਕਦਾ, 130 ਸਾਲਾਂ ਵਾਸਤੇ ਮੁਲਕ ਦੇ ਪੰਜਾਹ ਵੱਡੇ ਦਰਿਆਵਾਂ ਦੀ ਸਾਫ ਸਫਾਈ ਦਾ ਪਰਬੰਧ ਕੀਤਾ ਜਾ ਸਕਦਾ, ਦੇਸ਼ ਦੇ 90 ਕਰੋੜ ਲੋਕਾਂ ਨੂੰ ਮੁਫ਼ਤ ਨੈਨੋ ਕਾਰਾਂ ਵੰਡੀਆਂ ਜਾ ਸਕਦੀਆਂ ਜਾਂ ਫਿਰ ਪ੍ਰਤੀ ਵਿਅਕਤੀ ਛੇ ਸੱਤ ਲੈਂਪ ਟਾਪ ਵੰਡੇ ਜਾ ਸਕਦੇ ਅਤੇ ਇਸ ਤੋ ਬਿਨਾ ਹੋਰ ਵੀ ਬਹੁਤ ਸਾਰੇ ਜਨਤਕ ਸੁਧਾਰ ਦੇਸ਼ ਦੀ ਜਨਤਾ ਉੱਤੇ ਕੋਈ ਵਾਧੂ ਟੈਕਸ ਲਗਾਏ ਹੀ ਸਾਲਾਂ ਬੱਧੀ ਕੀਤੇ ਜਾ ਸਕਦੇ ।
ਹੁਣ ਆਪਾਂ ਇਹ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਮੁਲਕ ਦਾ ਬੁਰਾ ਹਾਲ ਅੰਗਰੇਜ਼ਾਂ ਨੇ ਕੀਤਾ ਜਾਂ ਆਪਣਿਆ ਨੇ । ਦਰਅਸਲ ਇਹ ਇਕ ਕੰਧ ਉਕੇ ਲਿਖਿਆ ਇਸ ਵੇਲੇ ਦਾ ਰੌੜਾ ਸੱਚ ਹੈ ਕਿ 1947 ਤੋ ਬਾਅਦ ਦੇਸ਼ ਵਿਚਲੇ ਸਿਆਸੀ ਗੰਦ ਨੇ ਮੁਲਕ ਨੂੰ ਕੰਗਾਲੀ ਦੇ ਕਗਾਰ ਤੱਕ ਪਹੁੰਚਾਇਆਂ, ਸੋਨੇ ਦੀ ਚਿੱੜੀ ਦਾ ਘਾਤ ਕੀਤਾ ਤੇ ਭਾਰਤ ਨੂੰ ਲੋਕਤੰਤਰ ਦੀ ਬਜਾਏ ਲੁੱਟਤੰਤਰ ਤੇ ਭਰਿਸਟਤੰਤਰ ਬਣਾ ਦਿੱਤਾ । ਜਿਕਰਯੋਗ ਹੈ ਕਿ ਇਸ ਵੇਲੇ ਭਾਰਤ ਵਰਲਡ ਕੁਰਪਸ਼ਨ ਇੰਡੈਕਸ ਦੀ ਰਿਪੋਰਟ ਮੁਤਾਬਿਕ ਦੁਨੀਆ ਭਰ ਦੇ ਸਭ ਤੋ ਕੁਰੱਪਟ ਮੁਲਕਾਂ ਦੀ ਲਿਸਟ ਵਿੱਚ 76ਵੇ ਨੰਬਰ ‘ਤੇ ਹੈ ।
previous post
next post