Automobile India

ਭਾਰਤ ਵਿੱਚ ਫਲਾਇੰਗ ਕਾਰਾਂ ਚਲਾਉਣ ਦੀ ਯੋਜਨਾ

ਹੈਦਰਾਬਾਦ – ਸੁਜ਼ੂਕੀ ਮੋਟਰ ਅਤੇ ਫਲਾਇੰਗ ਕਾਰ ਫਰਮ SkyDrive Inc. ਮਿਲ ਕੇ ਫਲਾਇੰਗ ਕਾਰਾਂ ‘ਤੇ ਕੰਮ ਕਰ ਰਹੇ ਹਨ। ਫਲਾਇੰਗ ਕਾਰ ਕੰਪਨੀ SkyDrive ਵਰਤਮਾਨ ਵਿੱਚ ਇੱਕ ਛੋਟੀ ਦੋ ਸੀਟਾਂ ਵਾਲੀ ਇਲੈਕਟ੍ਰਿਕ-ਪਾਵਰਡ ਫਲਾਇੰਗ ਕਾਰ ਨੂੰ ਵਿਕਸਤ ਕਰਨ ‘ਤੇ ਕੰਮ ਕਰ ਰਹੀ ਹੈ। ਕੰਪਨੀ ਇਸ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

ਨਿਰਮਾਣ ਅਤੇ ਵਿਕਰੀ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। SkyDrive ਦੇ ਨਾਲ ਸੁਜ਼ੂਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਭਾਰਤ ‘ਚ ਇਹ ਦੋਨੋਂ ਨਾਲ ਮਿਲ ਕੇ ਕੰਮ ਕਰਨਗੇ। ਇਸ ਨਵੇਂ ਸੌਦੇ ਦੇ ਨਾਲ, ਜਾਪਾਨੀ ਵਾਹਨ ਨਿਰਮਾਤਾ ਆਟੋਮੋਬਾਈਲਜ਼, ਮੋਟਰਸਾਈਕਲਾਂ ਅਤੇ ਆਊਟਬੋਰਡ ਮੋਟਰਾਂ ਤੋਂ ਇਲਾਵਾ ਚੌਥੇ ਮੋਬਿਲਿਟੀ ਕਾਰੋਬਾਰ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਹਾਲਾਂਕਿ ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਕੀ ਸੁਜ਼ੂਕੀ ਇਸ ਮਾਡਲ ‘ਤੇ ਕੰਪਨੀ ਨਾਲ ਕੰਮ ਕਰੇਗੀ ਜਾਂ ਨਹੀਂ। ਇਸ ਤੋਂ ਪਹਿਲਾਂ 2025 ‘ਚ ਕੰਪਨੀ ਜਾਪਾਨ ਦੇ ਓਸਾਕਾ ‘ਚ ਹੋਣ ਵਾਲੇ ਵਰਲਡ ਐਕਸਪੋ ‘ਚ ‘ਫਲਾਇੰਗ ਕਾਰ’ ਸੇਵਾ ਲਾਂਚ ਕਰੇਗੀ।

ਸੁਜ਼ੂਕੀ ਨੇ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਉਤਪਾਦਨ ਲਈ ਭਾਰਤ ਵਿੱਚ $1.37 ਬਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਪੋਰਟ ਦੇ ਮੁਤਾਬਕ ਸੁਜ਼ੂਕੀ ਮੋਟਰ ਭਾਰਤ ਨੂੰ ਇਲੈਕਟ੍ਰਿਕ ਵਾਹਨਾਂ ਦੇ ਆਧਾਰ ਵਜੋਂ ਸਥਾਪਿਤ ਕਰ ਸਕਦੀ ਹੈ। ਜਿਸਦੀ ਮੰਗ ਆਉਣ ਵਾਲੇ ਸਾਲਾਂ ਵਿੱਚ ਵਧਣ ਦੀ ਸੰਭਾਵਨਾ ਹੈ। ਪਿਛਲੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਦੇਸ਼ ‘ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਤਿੰਨ ਗੁਣਾ ਵਧ ਗਈ ਸੀ। ਭਾਰਤ ਨੇ 2070 ਤੱਕ ਜ਼ੀਰੋ ਨਿਕਾਸ ਨੂੰ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਭਾਰਤ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਸਪਲਾਈ ਚੇਨ ਤੇ ਤੇਜ਼ੀ ਨਾਲ ਵਿਕਾਸ ‘ਤੇ ਲਗਾਤਾਰ ਜ਼ੋਰ ਦੇ ਰਹੀ ਹੈ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin