Articles

ਭਾਰਤ ਵੱਲੋਂ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਦੋ ਦੁਸ਼ਮਣਾਂ ਖਿਲਾਫ਼ ਇੱਕ ਵੱਡਾ ਯੁੱਧ !

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਜਪਾਨ ਦੇ ਨੋਬਲ ਇਨਾਮ ਜੇਤੂ ਮੈਡੀਸਨ ਦੇ ਪ੍ਰੋ0 ਡਾ. ਸ਼ੁਕੂ ਹੋਂਜੋ ਵੱਲੋਂ 2020 ਦੇ ਸ਼ੁਰੂਆਤ ਵਿੱਚ ਦਿੱਤੇ ਵਿਚਾਰ ਦੇ ਮੁਤਾਬਿਕ : “ਕਰੋਨਾ ਵਾਇਰਸ ਕੋਵਿਡ-19 ਕੁਦਰਤੀ ਨਹੀਂ ਹੈ, ਚੀਨ ਨੇ ਇਸਨੂੰ ਲੈਬ0 ਵਿੱਚ ਤਿਆਰ ਕੀਤਾ ਹੈ। ਜੇਕਰ ਇਹ ਕੁਰਦਰੀ ਹੁੰਦਾ ਤਾਂ ਇਹ ਵੱਖ-ਵੱਖ ਪ੍ਰਤੀਕੂਲ ਤਾਪਮਾਨਾਂ ਵਿੱਚ ਸੰਸਾਰ ਭਰ ਨੂੰ ਪ੍ਰਭਾਵਿਤ ਨਾ ਕਰਦਾ। ਇਹ ਬਹੁਤ ਹੀ ਘੱਟ ਤਾਪਮਾਨ ਵਾਲੇ ਸਵਿਟਜਰਲੈਂਡ ਵਿੱਚ ਫੈਲ ਰਿਹਾ ਹੈ, ਉਸੇ ਵੇਲੇ ਇਹ ਮਾਰੂਥਲਾਂ ਜਿਨ੍ਹਾਂ ਦਾ ਔਸਤ ਤਾਪਮਾਨ 30-40 0C ਹੁੰਦਾ ਹੈ, ਉੱਥੇ ਫੈਲ ਰਿਹਾ ਹੈ। ਜੇਕਰ ਇਹ ਕੁਦਰਤੀ ਹੁੰਦਾ ਤਾਂ ਇਹ ਠੰਡੇ ਪ੍ਰਦੇਸ਼ਾ ਵਿੱਚ ਫੈਲ ਜਾਂਦਾ ਪਰ ਗਰਮ ਪ੍ਰਦੇਸ਼ਾਂ ਚ ਮਰ ਜਾਂਦਾ। ਮੈਂ ਆਪਣੇ ਸਾਰੇ ਹਾਸਿਲ ਕੀਤੇ ਗਿਆਨ ਅਤੇ ਖੋਜ ਕਾਰਜਾਂ ਦੇ ਆਧਾਰ ਤੇ 100% ਵਿਸਵਾਸ਼ ਨਾਲ਼ ਕਹਿ ਸਕਦਾ ਹਾਂ ਕਿ ਕਰੋਨਾ ਵਾਇਰਸ ਕੋਵਿਡ-19 ਕੁਦਰਤੀ ਨਹੀਂ ਹੈ, ਇਹ ਚਮਗਾਦੜਾਂ ਤੋਂ ਨਹੀਂ ਆਇਆ ਹੈ, ਇਹ ਚੀਨ ਨੇ ਲੈਬ ਵਿੱਚ ਤਿਆਰ ਕੀਤਾ ਹੈ। ਜੇਕਰ ਜੋ ਕੁਝ ਮੈਂ ਕਹਿ ਰਿਹਾ ਹਾਂ, ਅੱਜ ਜਾਂ ਭਵਿੱਖ ਵਿੱਚ ਗਲਤ ਸਿੱਧ ਹੋ ਜਾਵੇ ਤਾਂ ਸਰਕਾਰ ਮੇਰਾ ਨੋਬਲ ਇਨਾਮ ਵਾਪਿਸ ਲੈ ਸਕਦੀ ਹੈ। ਚੀਨ ਝੂਠ ਬੋਲ ਰਿਹਾ ਹੈ ਅਤੇ ਇਹ ਸੱਚਾਈ ਇੱਕ ਦਿਨ ਸਭ ਦੇ ਸਾਹਮਣੇ ਆਵੇਗੀ”।

ਨਵੰਬਰ 2019 ਤੋਂ ਕਰੋਨਾ ਮਹਾਂਮਾਰੀ ਫੈਲਾਉਣ ਦੇ ਸੰਦਰਵ ਵਿੱਚ ਵੁਹਾਨ ਵਿਖੇ ਦੇਖਣ ਚ ਆਈਆਂ ਕ੍ਰਮਵੱਧ ਜ਼ਮੀਨੀ ਹਕੀਕਤਾਂ ਚੀਨ ਦੀ ਕੇਂਦਰੀ ਕਮਿਊਨਿਸਟ ਸਰਕਾਰ ਵੱਲੋਂ ਅਪਣਾਈ ਗਹਿਰੀ ਸਾਜਿਸ਼ ਵੱਲ ਇਸ਼ਾਰਾ ਕਰਦੀਆਂ ਹਨ। ਦਸੰਬਰ 2019 ਵਿੱਚ ਵੁਹਾਨ ਦੇ ਇੱਕ ਮਸ਼ਹੂਰ ਡਾਕਟਰ ਮਿ. ਲੀ ਵੇਨ ਲਿਆਂਗ ਨੇ ਆਪਣੇ ਸਾਥੀਆਂ ਨੂੰ ਸਾਵਧਾਨ ਕੀਤਾ ਕਿ ਸਾਰਸ [Severe Acute Respiratory Syndrome] ਵਰਗੀ ਕੋਈ ਬਿਮਾਰੀ ਫੈਲ ਰਹੀ ਹੈ। ਉਹ ਇੱਕ ਸੁਚੇਤ ਕਰਤਾ ਬਣ ਗਿਆ ਜਦੋਂ ਉਸ ਦੀ ਜਾਗੋ ਆਵਾਜ਼ ਇਲੈਕਟ੍ਰੋਨਿਕ ਸ਼ੋਸ਼ਲ ਮੀਡੀਆ ਰਾਹੀਂ ਜਨਤਾ ਵਿੱਚ ਆ ਗਈ। 3 ਜਨਵਰੀ 2020 ਨੂੰ ਵੁਹਾਨ ਪੁਲਿਸ ਨੇ ਉਸਨੂੰ ਬੁਲਾਇਆ। ਝੂਠੀ ਖ਼ਬਰ ਫੈਲਾਉਣ ਲਈ ਝਿੜਕਾਂ ਦਿੱਤੀਆਂ, ਉਸਨੂੰ ਮੁਆਫੀ ਮੰਗਣ ਲਈ ਅਤੇ ਆਪਣੀ ਜਾਗੋ ਸਲਾਹ ਨੂੰ ਵਾਪਿਸ ਲੈਣ ਲਈ ਕਿਹਾ। ਬਾਅਦ ਵਿੱਚ ਉਹ ਡਾਕਟਰ ਵੀ ਕਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ ਅਤੇ 7 ਫਰਵਰੀ 2020 ਨੂੰ 33 ਸਾਲ ਦੀ ਉਮਰ ਵਿੱਚ ਮਰ ਗਿਆ।

ਕਮਿਊਨਿਸਟ ਚੀਨ ਨੇ 2015 ਵਿੱਚ ਹੀ ਬਾਇਓ ਯੁੱਧ ਨੀਤੀ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੀਤੀ ਦਾ ਕਾਰਜਕਾਰੀ ਕੇਂਦਰ ਇੰਸਟੀਚਿਊਟ ਆਫ ਵਾਇਰੋਲੋਜੀ ਸੀ, ਜਿਹੜੀ ਵੁਹਾਨ ਤੋਂ ਮਹਜ 12 ਕਿ.ਮੀ. ਦੂਰੀ ਤੇ ਸਥਿਤ ਹੈ। ਇਹ ਚੀਨ ਦੀ ਸਾਜਿਸ਼ ਦਾ ਭਾਗ ਸੀ ਕਿ ਉਸਨੇ ਵੁਹਾਨ ਵਿੱਚ ਕੋਵਿਡ-19 ਵਾਇਰਸ ਨੂੰ ਚਰਮ ਸੀਮਾ ਤੱਕ ਫੈਲਣ ਦਿੱਤਾ। ਫਰਵਰੀ 2020 ਵਿੱਚ ਹੀ ਵੁਹਾਨ ਨੂੰ ਬਾਕੀ ਚੀਨ ਨਾਲੋਂ ਕੱਟ ਦਿੱਤਾ, ਜਦੋਂ ਕਿ ਇੱਥੋਂ ਅੰਤਰ ਰਾਸ਼ਟਰੀ ਉਡਾਨਾ ਲਗਾਤਾਰ ਜਾਰੀ ਰਹੀਆਂ। ਜਿਸਦਾ ਨਤੀਜਾ, ਇਸੇ ਸਮਾਂਕਾਲ ਵਿੱਚ ਚੀਨੀ ਕੋਵਿਡ-19 ਵਾਇਰਸ ਸਾਰੇ ਵਿਸ਼ਵ ਵਿੱਚ ਫੈਲ ਗਿਆ। ਉਹੀ ਹੋਇਆ ਜੋ ਚੀਨ ਚਾਹੁੰਦਾ ਸੀ।

ਜਦੋਂ ਡੋਨਾਲਡ ਟਰੰਪ 20 ਜਨਵਰੀ 2017 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣੇ ਉਦੋਂ ਤੋਂ ਹੀ ਇੰਜ ਲੱਗ ਰਿਹਾ ਸੀ ਕਿ ਅਮਰੀਕਾ ਕਿਸੇ ਵੇਲੇ ਵੀ ਉੱਤਰ ਕੋਰੀਆ ਅਤੇ ਚੀਨ ਦੋਵਾਂ ਉੱਪਰ ਹਮਲਾ ਕਰ ਸਕਦਾ ਹੈ। ਤਾਇਵਾਨ ਅਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ 2019 ਵਿੱਚ ਅਮਰੀਕਾ ਅਤੇ ਚੀਨ ਵਿਚਕਾਰ ਠੰਡੀ ਜੰਗ ਚਰਮ ਸੀਮਾ ਉੱਪਰ ਪਹੁੰਚ ਚੁੱਕੀ ਸੀ। 2020 ਦਾ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਸਰਗਰਮੀਆਂ ਦਾ ਸਾਲ ਸੀ। ਚੀਨ ਕਿਸੇ ਵੀ ਹਾਲਤ ਵਿੱਚ ਰਿਪਬਲਿਕ ਉਮੀਦਵਾਰ ਨੂੰ ਦੋਬਾਰਾ ਰਾਸ਼ਟਰਪਤੀ ਨਹੀਂ ਬਣਨ ਦੇਣਾ ਚਾਹੁੰਦਾ ਸੀ। ਜਦੋਂ ਅਮਰੀਕਾ ਵਿੱਚ ਚੋਣ ਸਰਗਰਮੀਆਂ ਸਿਖਰ ਉੱਪਰ ਪਹੁੰਚੀਆਂ ਹੋਈਆਂ ਸਨ, ਉਸੇ ਵੇਲੇ ਕਰੋਨਾ ਵਾਇਰਸ ਦਾ ਕਹਿਰ ਵੀ ਸਿਖਰ ਤੇ ਪਹੁੰਚ ਚੁੱਕਾ ਸੀ। ਅਮਰੀਕਾ ਵਿੱਚ ਧੜਾ-ਧੜ ਮੌਤਾਂ ਹੋ ਰਹੀਆਂ ਸਨ। ਜਿਸਦਾ ਉਲਟ ਪ੍ਰਭਾਵ ਮੌਕੇ ਦੇ ਰਾਸ਼ਟਰਪਤੀ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਉੱਪਰ ਪਿਆ ਅਤੇ ਟਰੰਪ ਰਾਸ਼ਟਰਪਤੀ ਚੋਣਾ ਹਾਰ ਗਏ ਉਸੇ ਵੇਲੇ ਚੀਨ ਉੱਪਰ ਛਾਇਆ ਦਬਾਅ ਵੀ ਖ਼ਤਮ ਹੋ ਗਿਆ।

2019 ਦੇ ਮੱਧ ਵਿੱਚ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਬਾਰਾ ਭਾਰਤ ਦੀ ਕੇਂਦਰੀ ਸੱਤਾ ਉੱਪਰ ਬਿਰਾਜਮਾਨ ਹੋ ਗਏ ਸਨ। ਭਾਰਤ ਵੱਲੋਂ ਪੀ.ਓ.ਕੇ ਵਾਪਿਸ ਲੈਣ ਦੀ ਤਿਆਰੀ ਜੋਰਾਂ ਉੱਪਰ ਸੀ। ਚੀਨ ਨੇ ਇਨ੍ਹਾਂ ਸਾਰੇ ਦਬਾਵਾਂ ਨੂੰ ਖ਼ਤਮ ਕਰਨ ਲਈ ਵਾਇਰਸ ਅੱਤਵਾਦ ਦੀ ਗੈਰ ਮਨੁੱਖੀ ਖੇਡ, ਖੇਡ ਦਿੱਤੀ।

ਕਰੋਨਾ ਵਾਇਰਸ ਦੇ ਫੈਲਾਅ ਪਿੱਛੇ ਚੀਨ ਦਾ ਆਰਥਿਕ ਪਹਿਲੂ ਵੀ ਕੰਮ ਕਰ ਰਿਹਾ ਸੀ। ਕੋਵਿਡ-19 ਦੀ ਸਭ ਤੋਂ ਪਹਿਲੀ ਵੈਕਸੀਨ ਚੀਨ ਦੀ ਸੀ.ਐੱਨ.ਬੀ.ਜੀ (ਚੀਨ ਨੈਸ਼ਨਲ ਬਾਇਓਟੈਕ ਗਰੁੱਪ-ਸਾਇਨੋ ਫਾਰਮ ਦੀ ਬਰਾਂਚ) ਵੱਲੋਂ ਤਿਆਰ ਕੀਤੀ ਗਈ ਅਤੇ 4 ਸਤੰਬਰ 2020 ਨੂੰ ਬੀਜਿੰਗ ਦੇ ਇੱਕ ਟਰੇਡ ਫੇਅਰ ਚ ਦਿਖਾਈ ਗਈ। ਇਹ ਸਮਾਂ ਉਹ ਸੀ ਜਦੋਂ ਦੁਨੀਆਂ ਕੋਵਿਡ -19 ਵਾਇਰਸ ਦੀ ਜਕੜ ਵਿੱਚ ਬੁਰੀ ਤਰਾਂ ਫਸੀ ਹੋਈ ਸੀ। ਬਹੁਤ ਸਾਰੇ ਦੇਸ਼ਾਂ ਨੇ ਚੀਨ ਨੂੰ ਇਸ ਵੈਕਸੀਨ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਸਨ। ਹੋ ਸਕਦਾ ਹੈ, ਚੀਨ ਇਸ ਵੈਕਸੀਨ ਦੀ ਤਿਆਰੀ ਉੱਪਰ, ਦੁਨੀਆਂ ਵਿੱਚ ਕੋਵਿਡ-19 ਵਾਇਰਸ ਫੈਲਣ ਤੋਂ ਪਹਿਲਾਂ ਹੀ ਕੰਮ ਕਰ ਰਿਹਾ ਸੀ। ਵੈਕਸੀਨ ਦੀ ਖੋਜ਼ ਦਾ ਪਿਛਲਾ ਇਤਿਹਾਸ ਦੱਸਦਾ ਹੈ, ਕਿਸੇ ਵੀ ਵੈਕਸੀਨ ਦੀ ਖੋਜ਼ ਵਿੱਚ ਘੱਟੋ-ਘੱਟ ਪੰਜ ਤੋਂ ਵੀ ਵੱਧ ਸਾਲ ਦਾ ਵਕਤ ਲੱਗਿਆ ਹੈ। ਚੀਨ ਦੇ ਦਿਮਾਗ ਵਿੱਚ ਇਹੋ ਚੱਲ ਰਿਹਾ ਸੀ, ਸਾਰੀ ਦੁਨੀਆ ਨੂੰ  ਉਸ ਦੀ ਤਿਆਰ ਕੀਤੀ ਵੈਕਸੀਨ ਦੀ ਲੋੜ ਪਵੇਗੀ ਅਤੇ ਫਿਰ ਉਹ ਸਾਰੀ ਦੁਨੀਆ ਨੂੰ ਮਨਮਾਨੇ ਢੰਗ ਨਾਲ਼ ਲੁੱਟੇਗਾ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਚੀਨ ਦੀ ਸਾਜਿਸ਼ ਉੱਪਰ ਪਾਣੀ ਫੇਰ ਦਿੱਤਾ। ਕੋਵਿਡ-19 ਵਾਇਰਸ ਦੀ ਖੋਜ਼ ਵਿੱਚ ਭਾਰਤ ਨੇ ਇੱਕ ਲੰਮੀ ਛਾਲ ਲਗਾ ਦਿੱਤੀ। ਸੀਰਮ ਇੰਸਟੀਚਿਊਟ ਪੂਨੇ ਦੇ ਵਿਗਿਆਨੀਆਂ ਨੇ ਆਕਸਫੋਰਡ-ਐਸਟ੍ਰਾਜੇਨੇਕਾ ਇੰਗਲੈਂਡ ਦੇ ਸਹਿਯੋਗ ਨਾਲ਼ ਕੋਵਿਸ਼ੀਲਡ ਨਾਂ ਦੀ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕੀਤੀ। ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਹੈਦਰਾਬਾਦ ਨੇ ਕੋ-ਵੈਕਸੀਨ ਦੀ ਖੋਜ਼ ਕੀਤੀ। ਦੋਵੇਂ ਵੈਕਸੀਨਜ਼ ਬਹੁਤ ਹੀ ਅਸਾਨੀ ਨਾਲ ਹਾਸਿਲ ਕੀਤੇ ਜਾ ਸਕਦੇ ਤਾਪਮਾਨ ਉੱਪਰ ਹੈਂਡਲ ਕੀਤੀਆਂ ਜਾ ਸਕਦੀਆਂ ਹਨ। ਦੋਵੇਂ ਵੈਕਸੀਨਜ਼ ਦਾ ਸਾਈਡ ਇਫੈਕਟ ਵੀ ਨਾਂ ਮਾਤਰ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 16 ਜਨਵਰੀ 2021 ਨੂੰ ਦੁਨੀਆਂ ਦੀ ਸਭ ਤੋਂ ਵੱਡੀ ਕੋਵਿਡ-19 ਰੋਕਥਾਮ ਮੁਹਿੰਮ ਦਾ ਅਗਾਜ ਕੀਤਾ ਗਿਆ। ਪਹਿਲੇ ਦਿਨ ਹੀ 191181 ਸਿਹਤ ਅਤੇ ਫਰੰਟ ਲਾਇਨ ਕਰਮੀਆਂ ਨੂੰ ਟੀਕੇ ਲਗਾਏ ਗਏ। ਪਹਿਲੇ ਪੜਾਅ ਵਿੱਚ ਸਿਹਤ ਅਤੇ ਫਰੰਟ ਲਾਇਨ ਕਰਮੀਆਂ ਨੂੰ ਟੀਕੇ ਲੱਗੇ, ਦੂਜੇ ਪੜਾਅ ਵਿੱਚ 60 ਸਾਲ ਜਾਂ ਵੱਧ ਉਮਰ ਵਾਲਿਆਂ ਨੂੰ ਜਾਂ ਗੰਭੀਰ ਬਿਮਾਰੀ ਦੇ ਸ਼ਿਕਾਰ ਵਿਅਕਤੀਆਂ ਨੂੰ ਟੀਕੇ ਲੱਗੇ। ਤੀਜ਼ੇ ਪੜਾਅ ਵਿੱਚ 45 ਸਾਲ ਤੋਂ ਜਾਂ ਵੱਧ ਉਮਰ ਵਾਲਿਆਂ ਨੂੰ ਟੀਕੇ ਲੱਗੇ। ਚੌਥੇ ਪੜਾਅ ਵਿੱਚ 18 ਸਾਲ ਜਾਂ ਵੱਧ ਉਮਰ ਵਾਲਿਆਂ ਨੂੰ ਟੀਕੇ ਲੱਗ ਰਹੇ ਹਨ। ਭਾਰਤ ਵਿੱਚ ਨਿਰਮਤ ਜਾਇਡਸ ਕੈਡਿਲਾ ਨਾਂ ਦੀ ਕੋਵਿਡ-19 ਵੈਕਸੀਨ ਛੇਤੀ ਹੀ ਬਾਜ਼ਾਰ ਵਿੱਚ ਆਉਣ ਵਾਲੀ ਹੈ, ਜਿਸ ਦੀਆਂ ਦੋ ਖੁਰਾਕਾਂ 12 ਤੋਂ 18 ਸਾਲ ਦੇ ਕਿਸ਼ੋਰਾਂ ਨੂੰ ਦਿੱਤੀਆਂ ਜਾਣੀਆ ਹਨ। ਜਿਸ ਨਾਲ਼ ਭਾਰਤ ਦੀ ਵੈਕਸੀਨੇਸ਼ਨ ਮੁਹਿੰਮ ਇਸੇ ਸਾਲ ਵਿੱਚ ਆਪਣੀ ਪੂਰਨਤਾ ਵੱਲ ਤੇਜ਼ੀ ਨਾਲ਼ ਵਧੇਗੀ। ਭਾਰਤ ਵੱਲੋਂ 21 ਅਕਤੂਬਰ 2021 ਨੂੰ ਕੋਵਿਡ-19 ਵੈਕਸੀਨੇਸ਼ਨ ਵਿੱਚ 100 ਕਰੋੜ ਦਾ ਆਂਕੜਾ ਪਾਰ ਕਰਨਾ ਦੋ ਦੁਸ਼ਮਣਾਂ ਦੇ ਖਿਲਾਫ਼ ਇੱਕ ਇਤਿਹਾਸਕ ਅਤੇ ਵੱਡੀ ਜਿੱਤ ਹੈ। ਪਹਿਲੇ ਦੁਸ਼ਮਣ ਕੋਵਿਡ-19 ਵਾਇਰਸ ਨੂੰ ਹਰਾਉਣਾ, ਦੂਜੇ ਦੁਸ਼ਮਣ ਚੀਨ ਦੀ ਸਾਜਿਸ਼ ਨੂੰ ਨਾਕਾਮ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ, “ਚਿੰਤਾਂ ਤੋਂ ਭਰੋਸੇ ਤੱਕ ਦੀ ਇਹ ਯਾਤਰਾ ਪੂਰੀ ਹੋ ਚੁੱਕੀ ਹੈ ਤੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਫਲਸਰੂਪ ਸਾਡਾ ਦੇਸ਼ ਹੋਰ ਵੀ ਮਜ਼ਬੂਤ ਹੋ ਕੇ ਉਭਰਿਆ ਹੈ।” ਭਾਰਤ ਦੀਆਂ ਦੋਵੇਂ ਵੈਕਸੀਨਜ਼ ਦੀਆਂ ਦੋਵੇਂ ਖੁਰਾਕਾਂ ਬਿਲਕੁਲ ਮੁਫ਼ਤ ਲੱਗੀਆਂ ਹਨ। ਜਿਸ ਵਿੱਚ ਲਗਭਗ 95 ਪ੍ਰਤੀਸ਼ਤ ਧਨ ਦਾ ਕੇਂਦਰ ਵੱਲੋਂ ਖੁੱਲ੍ਹੇ ਦਿਲ ਨਾਲ ਯੋਗਦਾਨ ਦਿੱਤਾ ਗਿਆ ਹੈ।

ਕਿਉਂਕਿ ਸਾਰੀ ਦੁਨੀਆ ਇੱਕ ਗਲੋਬਲ ਪਿੰਡ ਹੈ, ਜੇਕਰ ਕਿਸੇ ਛੂਆ-ਛੂਤ ਵਾਲੀ ਵਾਇਰਸ ਬਿਮਾਰੀ ਉੱਪਰ ਕਾਬੂ ਪਾਉਣਾ ਹੈ ਤਾਂ ਸਾਰੇ ਵਿਸ਼ਵ ਦਾ ਵੈਕਸੀਨੇਸ਼ਨ ਕਰਨਾ ਹੋਵੇਗਾ। ਇਸ ਨੀਤੀ ਉੱਪਰ ਚੱਲਦਿਆਂ ਭਾਰਤ ਦੇਸ਼ ਬਹੁਤ ਹੀ ਜਿੰਮੇਵਾਰੀ ਵਾਲੀ ਭੂਮਿਕਾ ਅਦਾ ਕਰ ਰਿਹਾ ਹੈ। ਭਾਰਤ ਹੁਣ ਤੱਕ ਕੋਵਿਡ-19 ਵੈਕਸੀਨਜ਼ ਦੀਆਂ 362 ਲੱਖ ਖੁਰਾਕਾਂ ਦੂਸਰੇ ਦੇਸ਼ਾਂ ਨੂੰ ਭੇਜ ਚੁੱਕਾ ਹੈ ਜਿਨ੍ਹਾਂ ਵਿੱਚ 67.5 ਲੱਖ ਵੈਕਸੀਨਜ਼ ਖੁਰਾਕਾਂ ਦੀ ਪੂਰਤੀ ਮੁਫ਼ਤ ਮਦਦ ਦੇ ਤੌਰ ਤੇ ਕੀਤੀ ਗਈ ਹੈ।

ਏਸੇ ਸਮੇਂ ਦੌਰਾਨ ਹੀ ਵਿਕਸਤ ਦੇਸ਼ਾਂ ਵੱਲੋਂ ਤਿਆਰ ਕੀਤੀਆਂ ਕੋਵਿਡ-19 ਵੈਕਸੀਨਜ਼ ਵੀ ਪ੍ਰਭਾਵੀ ਢੰਗ ਨਾਲ਼ ਬਾਜਾਰ ਵਿੱਚ ਉੱਤਰ ਚੁੱਕੀਆਂ ਸਨ। ਜਿਨਾਂ ਵਿੱਚ ਹਨ, ਮੋਡਰਨਾ [Moderna] ਅਮਰੀਕਾ ਦੀ, ਗੈਮਲੀਆ ਸਪੂਤਨਿਕ [Gamaleya Sputnik] ਰੂਸ ਦੀ, ਜੈਨਸਨ [Johnson and Johnson] ਅਮਰੀਕਾ ਦੀ ਅਤੇ ਐਕਸਫੋਰਡ ਐਸਟਰਾ ਜੇਨੇਕਾ [Oxford / Astra Zeneca] ਇੰਗਲੈਂਡ ਦੀ ।

ਚੀਨ ਨੂੰ ਛੱਡ ਕੇ ਵਿਸ਼ਵ ਦੇ ਸਾਰੇ ਦੇਸ਼ ਜਿਨ੍ਹਾਂ ਨੇ ਕੋਵਿਡ-19 ਵੈਕਸੀਨਜ਼ ਤਿਆਰ ਕੀਤੀਆਂ ਹਨ, ਉਨ੍ਹਾਂ ਨੂੰ ਇੱਕ ਸਾਂਝਾ ਮੰਚ ਉਸਾਰਨਾ ਚਾਹੀਦਾ ਹੈ ਤਾਂ ਕਿ ਵਿਸ਼ਵ ਦੇ ਸਾਰੇ ਲੋਕਾਂ ਦਾ ਪੂਰਨ ਮੁਫ਼ਤ ਟੀਕਾਕਰਨ ਸੰਭਵ ਹੋ ਸਕੇ। ਇਸ ਉਦੇਸ਼ ਦੀ ਪੂਰਤੀ ਲਈ ਖੁਸ਼-ਹੈਸਇਤ ਫੰਡ ਜੁਟਾਏ ਜਾ ਸਕਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੰਪੂਰਨ ਵਿਸ਼ਵ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ ਇਸ ਸਾਂਝੇ ਮੰਚ ਦੀ ਉਸਾਰੀ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ।

ਅੰਤ ਵਿੱਚ ਇਹ ਕਲਮ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਦੀ ਅਗਵਾਈ ਵਿੱਚ ਕੋਵਿਡ-19 ਵੈਕਸੀਨੇਸ਼ਨ ਟੀਮ ਇੰਡੀਆ ਜਿਸ ਵਿੱਚ ਕੋਵਿਸ਼ੀਲਡ ਵੈਕਸੀਨ ਦੇ ਨਿਰਮਾਤਾ ਸੀਰਮ ਇੰਸਟੀਚਿਊਟ ਪੂਨੇ ਦੇ ਸੀ.ਈ.ਓ ਅਦਾਰ ਪੁੰਨਾਵਾਲ ਅਤੇ ਉਹਨਾਂ ਦੀ ਟੀਮ, ਕੋ-ਵੈਕਸੀਨ ਦੇ ਨਿਰਮਾਤਾ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ: ਹੈਦਰਾਬਾਦ ਦੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਇਲਾ ਅਤੇ ਉਨ੍ਹਾਂ ਦੀ ਟੀਮ, ਅਤੇ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਯੂਨੀਅਨ ਟੈਰਿਟਰੀ ਦੇ ਲੱਖਾਂ ਹੈਲਥ ਕੇਅਰ ਅਤੇ ਫਰੰਟ ਲਾਇਨ ਕਰਮੀਆਂ ਜੋ ਇਸ ਮਨੁੱਖੀ ਮੁਹਿੰਮ ਨਾਲ਼ ਜੁੜੇ ਹੋਏ ਹਨ, ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ, ਉਕਤ ਟੀਮ ਇੰਡੀਆ ਨੂੰ 2022 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਮਨੁੱਖਤਾ ਅਤੇ ਸ਼ਾਂਤੀ ਪੱਖੀ ਕਦਮਾਂ ਨੂੰ ਵਿਸ਼ਵ ਮੰਚ ਉੱਪਰ ਬਲ ਮਿਲ ਸਕੇ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin