Articles Women's World

ਭੁੱਲੇ-ਵਿੱਸਰੇ ਰਿਸ਼ਤੇ !

ਜੋ ਰਿਸ਼ਤੇ ਸਾਡੀ ਜਿੰਦਗੀ ਦਾ ਬਹੁਤ ਖ਼ਾਸ ਹਿੱਸਾ ਹੁੰਦੇ ਸੀ ਜਾ ਏਦਾਂ ਕਹਿ ਲਈਏ ਕਿ ਜਿੰਨਾ ਬਿਨਾਂ ਸਾਡੇ ਬਚਪਨ ਦੇ ਖੇਡ ਅਧੂਰੇ ਹੁੰਦੇ ਸਨ।
ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

ਜੋ ਰਿਸ਼ਤੇ ਸਾਡੀ ਜਿੰਦਗੀ ਦਾ ਬਹੁਤ ਖ਼ਾਸ ਹਿੱਸਾ ਹੁੰਦੇ ਸੀ ਜਾ ਏਦਾਂ ਕਹਿ ਲਈਏ ਕਿ ਜਿੰਨਾ ਬਿਨਾਂ ਸਾਡੇ ਬਚਪਨ ਦੇ ਖੇਡ ਅਧੂਰੇ ਹੁੰਦੇ ਸਨ। ਜਵਾਨੀ ਦੇ ਕਿੱਸੇ ਉਹਨਾਂ ਨੂੰ ਸੁਣਾਏ ਬਗੈਰ ਕਿੱਥੇ ਪੂਰੇ ਹੁੰਦੇ ਸੀ। ਗਰਮੀਆਂ ਦੀਆਂ ਛੁੱਟੀਆਂ ਦਾ ਉਹਨਾਂ ਤੋਂ ਬਗੈਰ ਕੋਈ ਹੋਰ ਬਦਲ ਨਹੀਂ ਸੀ ਹੁੰਦਾ। ਉਹ ਰਿਸ਼ਤੇ ਸਾਡੇ ਚਾਚੇ-ਤਾਏ ਦੇ, ਮਾਮੇ, ਭੂਆ ਅਤੇ ਮਾਸੀਆਂ ਦੇ ਜਵਾਕ, ਜਿਨ੍ਹਾਂ ਨੂੰ ਅੱਜਕਲ੍ਹ “ਕਜ਼ਨ” ਆਖਿਆ ਜਾਂਦਾ, ਪਤਾ ਨਹੀਂ ਜ਼ਿੰਦਗੀ ਦੀ ਭੱਜ ਦੌੜ ਵਿੱਚ ਕਿੱਥੇ ਗਵਾਚ ਗਏ ਹਨ। ਇੱਕ-ਦੂਜੇ ਨੂੰ ਯਾਦ ਕਰਨਾ ਦੁੱਖ-ਸੁੱਖ ਪੁੱਛਣ ਲਈ ਕਈ ਵਰ੍ਹੇ ਹੋ ਜਾਂਦੇ ਨੇ ਪਰ ਆਪਸੀ ਮੋਹ ਨਹੀਂ ਆਉਂਦਾ। ਭਾਵੇਂ ਕਿ ਅੱਜ ਕੱਲ੍ਹ ਸਹੂਲਤਾਂ ਬਹੁਤ ਨੇ ਆਉਣ ਜਾਣ ਲਈ ਵੀ ਪਰ ਕੋਈ ਕਿਸੇ ਨੂੰ ਖਿੜੇ ਮੱਥੇ ਪ੍ਰਵਾਨ ਨਹੀਂ ਕਰਦਾ ਤੇ ਨਾ ਹੀ ਕੋਈ ਬਿਨਾਂ ਸੱਦੇ ਤੋ ਕਿਸੇ ਦੇ ਘਰ ਹੀ ਜਾਂਦਾ ਹੈ।

ਮੌਬਾਇਲ ਫੋਨ ਤਾਂ ਹਰ ਕਿਸੇ ਦੇ ਕੋਲ ਹੈ ਭਾਵੇ ਮਹਿੰਗਾ ਜਾਂ ਸਸਤਾ ਪਰ ਫੋਨ ਕਰਨ ਨੂੰ ਕੋਈ ਉਚੇਚ ਨਹੀਂ ਕਰਦਾ। ਸਟੇਟਸ, ਸਟੋਰੀਆਂ ਭਾਂਵੇ ਦਿਨ ਵਿੱਚ ਕਈ ਪਾ ਦੇਣ। ਜਿੰਨਾਂ ਬਿਨਾਂ ਕਦੇ ਕੋਈ ਵਿਆਹ ਸ਼ਾਦੀ ਚੰਗਾ ਨਹੀਂ ਸੀ ਲੱਗਦਾ। ਅੱਜ ਅਸੀਂ ਆਪ ਕਈਆਂ ਦੇ ਵਿੱਚ ਨਹੀਂ ਜਾਂਦੇ ਬੇਵਜ੍ਹਾ ਦੀ ਈਰਖਾ ਤੋ ਕਿ ਜੇਕਰ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ, ਚੰਗੇ ਸਹੁਰੇ ਟੱਕਰ ਗਏ, ਵਿਦੇਸ਼ ਦਾ ਕੰਮ ਬਣ ਗਿਆ, ਮਨਪਸੰਦ ਦੀ ਕੋਈ ਹੋਰ ਸ਼ੈਅ ਜੋ ਸਾਡੇ ਹਿੱਸੇ ਨਹੀਂ ਆਈ, ਜੇ ਕਿਸੇ ਦੂਸਰੇ ਦੇ ਕੋਲ ਪਹਿਲਾਂ ਆ ਗਈ ਤਾਂ ਮੂੰਹ ਵੱਟ ਲਿਆ ਜਾਂਦਾ ਏ। ਉਸਦੇ ਪਿੱਛੇ ਕਰੀ ਗਈ ਮਿਹਨਤ ਦਾ ਕਦੇ ਕੋਈ ਜ਼ਿਕਰ ਨਹੀ ਕਰਦਾ। ਪਹਿਲਾਂ ਇਹ ਸਾਰੇ ਰਿਸ਼ਤੇ ਆਪਣੇ ਸਕੇ ਭੈਣ-ਭਾਈਆਂ ਦੇ ਬਰਾਬਰ ਹੀ ਹੁੰਦੇ ਸਨ। ਪਰ ਹੁੱਣ ਤਾਂ ਗੱਲ ਸਕੇ ਭੈਣ-ਭਰਾਂ ਉੱਤੇ ਮੁੱਕ ਜਾਂਦੀ ਹੈ। ਉਹ ਵੀ ਜੇ ਮਾਪਿਆਂ ਨੇ ਚੰਗੇ ਸੰਸਕਾਰ ਦਿੱਤੇ ਨੇ ਤਾਂ ਆਪਸ ਵਿੱਚ ਮਿਲਵਰਤਣ ਹੁੰਦਾ ਨਹੀ ਤਾਂ ਫੇਰ ਕਈ ਥਾਈਂ ਉੱਥੇ ਵੀ ਫਾਰਮੈਲਟੀਜ ਹੀ ਹੁੰਦੀਆਂ। ਬਹੁਤ ਕਰਮਾਂ ਵਾਲੇ ਘਰ ਹੋਣਗੇ ਜਿੱਥੇ ਕਜ਼ਨ ਆਪਸ ਵਿੱਚ ਦਿਲੋ ਪਿਆਰ ਕਰਦੇ ਨੇ, ਪਰ ਉਹ ਰਿਸ਼ਤਿਆਂ ਦੀ ਕਹਾਣੀ ਕੋਈ ਚੰਗੀ ਨਹੀਂ ਚੱਲ ਰਹੀ ਸਾਰੇ ਪਾਸੇ ਰੌਲਾ-ਰੱਪਾਂ ਹੀ ਏ ਬੱਸ।

ਪਰ ਆਪਣੇ ਲੇਖਾਂ ਦਾ ਕੋਈ ਖੋਹ ਨਹੀ ਸਕਦਾ ਤੇ ਮੋਹ ਵੰਡਣ ਲਈ ਨਾ ਹੀ ਜਾਇਦਾਦ ਦੀ ਲੋੜ ਏ ਤੇ ਨਾ ਕਿਸੇ ਖਾਸ ਟਰੇਨਿੰਗ ਦੀ। ਬੱਸ ਰਿਸ਼ਤਿਆਂ ਨੂੰ ਵਕਤ, ਪਿਆਰ, ਸਤਿਕਾਰ ਤੇ ਸਾਂਝ ਨਾਲ ਸਭ ਕੁੱਝ ਹੱਲ ਹੋ ਸਕਦਾ ਹੈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin