ਭੋਜਨ ਨੂੰ ਖਾਣਯੋਗ ਬਣਾਉਣ ਲਈ ਕਈ ਤਰ੍ਹਾਂ ਦੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ। ਭੋਜਨ ਪਦਾਰਥਾਂ ਨੂੰ ਤਿਆਰ ਕਰਦੇ ਸਮੇਂ ਬਹੁਤ ਸਾਰੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ। ਜੇਕਰ ਭੋਜਨ ਬਣਾਉਦੇ ਸਮੇਂ ਕੁਝ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਪੌਸ਼ਟਿਕ ਤੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ:-
* ਆਟੇ ਦੇ ਛਾਣ ਵਿੱਚ ਵਿਟਾਮਿਨ ਬੀ-ਸਮੂਹ ਹੁੰਦਾ ਹੈ। ਇਸ ਲਈ ਆਟੇ ਦਾ ਪ੍ਰਯੋਗ ਛਾਣ ਸਹਿਤ ਕੀਤਾ ਜਾਣਾ ਚਾਹੀਦਾ ਹੈ।
* ਚਾਵਲ ਅਤੇ ਦਾਲਾਂ ਨੂੰ ਘੱਟ ਤੋਂ ਘੱਟ ਪਾਣੀ ਵਿੱਚ ਭਿਉਣਾ ਚਾਹੀਦਾ ਹੈ ਅਤੇ ਉਸੇ ਪਾਣੀ ਵਿੱਚ ਬਣਾਉਣਾ ਚਾਹੀਦਾ ਹੈ ਕਿਉਕਿ ਉਸ ਪਾਣੀ ਵਿੱਚ ਵਿਟਾਮਿਨ ਘੁਲ ਜਾਂਦੇ ਹਨ।
* ਦਾਲਾਂ ਨੂੰ ਗਾਲਣ ਲਈ ਮਿਠੇ ਸੋਢੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਮਿੱਠਾ ਸੋਢਾ ਵਿਟਾਮਿਨ ਬੀ-ਸਮੂਹ ਨੂੰ ਨਸ਼ਟ ਕਰ ਦਿੰਦਾ ਹੈ।
* ਸਬਜ਼ੀਆਂ ਨੂੰ ਉਸ ਸਮੇਂ ਹੀ ਕੱਟੋ ਜਦੋਂ ਬਣਾਉਣਾ ਹੋਵੇ। ਪਹਿਲਾਂ ਕੱਟ ਕੇ ਰੱਖਣ ਨਾਲ ਵਿਟਾਮਿਨਾਂ ਦਾ ਆਕਸੀਕਰਣ ਹੋ ਜਾਂਦਾ ਹੈ। ਭੋਜਨ ਵਿੱਚ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ।
* ਫੱਲਾਂ ਅਤੇ ਸਬਜ਼ੀਆਂ ਨੂੰ ਵੱਡੇ-ਵੱਡੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ। ਛੋਟੇ ਟੁਕੜੇ ਬਣਾਉਣ ਨਾਲ ਵਿਟਾਮਿਨਾਂ ਦਾ ਆਕਸੀਕਰਨ ਵਧ ਹੁੰਦਾ ਹੈ।
* ਭੋਜਨ ਪਦਾਰਥਾਂ ਨੂੰ ਨਿਸ਼ਚਿਤ ਸਮੇਂ ਤੋਂ ਵੱਧ ਅੱਗ ‘ਤੇ ਨਾ ਰੱਖੋ ਇਸ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ।
* ਭੋਜਨ ਬਣਾਉਦੇ ਸਮੇ ਬਰਤਨ ਨੂੰ ਖੋਲ੍ਹ ਕ ਨਹੀਂ ਰੱਖਣਾ ਚਾਹੀਦਾ। ਕੁਝ ਵਿਟਾਮਿਨ ਭਾਫ ਰਾਹੀਂ ਬਾਹਰ ਚਲੇ ਜਾਂਦੇ ਹਨ।
* ਸਬਜ਼ੀਆਂ ਅਤੇ ਫਲ ਤੋਂ ਛਿਲਕਾ ਪਤਲੇ ਤੋਂ ਪਤਾ ਉਤਾਰਨਾ ਚਾਹੀਦਾ ਹੈ। ਕਿਉਕਿ ਵਿਟਾਮਿਨ ਅਤੇ ਖਣਿਜ ਛਿਲਕੇ ਦੇ ਬਹੁਤ ਨੇੜੇ ਹੰੁਦੇ ਹਨ।
* ਭੋਜਨ ਪਦਾਰਥਾਂ ਨੂੰ ਵਾਰਵਾਰ ਗਰਮ ਕਰਨ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
* ਵਿਟਾਮਿਨ ‘ਸੀ’ ਨਾਲ ਭਰਪੂਰ ਸਬਜ਼ੀਆਂ ਅਤੇ ਫਲ ਜਿਥੋਂ ਤੱ ਹੋ ਸਕੇ ਕੱਚੇ ਹੀ ਖਾਣੇ ਚਾਹੀਦੇ ਹਨ। ਪਕਾਉਣ ਦੀ ਪ੍ਰਕਿਰਿਆ ਵਿੱਚ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ।
* ਸਬਜ਼ੀਆਂ ਅਤੇ ਦਾਲਾਂ ਨੂੰ ਬਣਾਉਦੇ ਸਮੇਂ ਪ੍ਰੈਸ਼ਰ ਕੁਕਰ ਦੀ ਵਰਤੋਂ ਲਾਹੇਵੰਦ ਹੈ। ਇਸ ਨਾਲ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਵੀ ਜਲਦੀ ਬਣ ਜਾਂਦਾ ਹੈ।