Health & Fitness Articles

ਮਨਾਇਆ ਗਿਆ ਵਿਸ਼ਵ ਜਲ ਦਿਵਸ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਵਿਸ਼ਵ ਜਲ ਦਿਵਸ 22 ਮਾਰਚ, 2021 ਨੂੰ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਾਲ 1993 ਵਿਚ ਕੀਤੀ ਗਈ ਸੀ, ਜਿਸਦਾ ਮਕਸਦ ਜ਼ਿੰਦਗੀ ਵਿਚ ਸਾਫ ਅਤੇ ਤਾਜ਼ੇ ਪਾਣੀ ਦੀ ਮਹੱਤਤਾ, ਹਰ ਆਦਮੀ ਤੱਕ ਪਾਣੀ ਦੀ ਪਹੰੁਚ ਅਤੇ ਜਲ ਸੰਕਟ ਨਾਲ ਨਜਿੱਠਣ ਲਈ ਕਾਰਵਾਈ ਕਰਨ ਸੰਬੰਧੀ ਜਾਗਰੁਕਤਾ ਬਾਰੇ ਹੈ।ਅੱਜ ਪਾਣੀ, ਵੱਧ ਰਹੀ ਅਬਾਦੀ, ਖੇਤੀਬਾੜੀ ਅਤੇ ਉਦਯੋਗ ਵਿਚ ਵੱਧ ਰਹੀ ਮੰਗ ਅਤੇ ਮੌਸਮ ਵਿੱਚ ਤਬਦੀਲੀ ਕਾਰਨ ਪਾਣੀ ਦੀ ਪਹੁੰਚ ‘ਤੇ ਮਾੜਾ ਅਸਰ ਹੋ ਰਿਹਾ ਹੈ। ਵਿਸ਼ਵ ਭਰ ਵਿਚ ਕਈ ਬਿਲੀਅਨ ਲੋਕਾਂ ਤੱਕ ਪਾਣੀ ਨਹੀਂ ਪਹੁੰਚਦਾ। ਵਿਸ਼ਵ ਜਲ ਦਿਵਸ ਦਾ ਮੁੱਖ ਫੋਕਸ ਸਾਲ 2030 ਤੱਕ ਵਿਸ਼ਵ ਦੇ ਹਰ ਕੋਨੇ ਵਿਚ ਤੰਦਰੁਸਤੀ ਲਈ ਸਾਫ-ਤਾਜ਼ਾ ਪਾਣੀ, ਖੇਤੀਬਾੜੀ ਅਤੇ ਇੰਡਸਟਰੀਅਲ ਜ਼ਰੂਰਤ ਪੂਰੀ ਕਰਨ ਵਿਚ ਮਦਦ ਕਰਨਾ ਹੈ।

ਅੱਜ ਹਰ 3 ਵਿੱਚੋਂ 1 ਵਿਅਕਤੀ ਪੀਣ ਵਾਲੇ ਸਾਫ ਪਾਣੀ ਤੋਂ ਬਗੈਰ ਜੀ ਰਿਹਾ ਹੈ। ਜਲਵਾਯੂ ਰਹਿਤ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਹਰ ਸਾਲ ਕਰੀਬਨ 360,000 ਤੋਂ ਵੱਧ ਬਚਿਆਂ ਦੀ ਜਾਨ ਬਚਾ ਸਕਦੀ ਹੈ। ਜੇ ਅਸੀਂ ਗਲੋਬਲ ਵਾਰਮਿੰਗ ਨੂੰ ਪੂਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਦਿੰਦੇ ਹਾਂ, ਤਾਂ ਅਸੀਂ ਜਲਵਾਯੂ ਪ੍ਰੇਰਿਤ ਪਾਣੀ ਦੀ ਟੈਨਸ਼ਨ ਨੂੰ 50% ਤੱਕ ਘਟ ਕਰ ਸਕਦੇ ਹਾਂ। ਮੌਸਮ ਦੀ ਅਤਿ ਕਾਰਨ ਪਿਛਲੇ ਦਹਾਕੇ ਦੌਰਾਨ 90% ਤੋਂ ਵੱਧ ਵੱਡੀਆਂ ਆਫਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 2040 ਤੱਕ, ਵਿਸ਼ਵ ਭਰ ਵਿਚ ਪਾਣੀ ਦੀ ਡਿਮਾਂਡ 60% ਵੱਧ ਜਾਣ ਦੀ ਸੰਭਾਵਨਾ ਹੈ।
ਡੇਲੀ ਲਾਈਫ ਵਿਚ ਸਦੀਆਂ ਤੋਂ ਹੀ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਪਾਣੀ ਦੀ ਲੋੜ ਰਹੀ ਹੈ। ਘਰਾਂ ਦੀ ਰਸੋਈ ਵਿਚ ਕੁਕਿੰਗ, ਸਫਾਈ, ਪਰਸਨਲ ਹਾਈਜ਼ੀਨ, ਖੇਤੀਬਾੜੀ ਅਤੇ ਇੰਡਸਟਰੀ ਨੂੰ ਪਾਣੀ ਦੀ ਹਮੇਸ਼ਾ ਲੋੜ ਰਹਿੰਦੀ ਹੈ। ਪਾਣੀ ਦੁਆਰਾ ਬਿਜਲੀ ਪੈਦਾ ਕਰਨ ਲਈ ਤਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਜਰੂਰੀ ਹੈ ਪਾਣੀ ਪੀਣਾ:

ਮਨੁੱਖੀ ਸਰੀਰ ਅੰਦਰ 75% ਪਾਣੀ ਹੈ, ਜੋ ਸਰੀਰ ਦੇ ਤਾਪਮਾਨ ਨੂੰ ਕੰਟ੍ਰੋਲ ਕਰਦਾ ਹੈ। ਜੀਵਿਤ ਰਹਿਣ ਲਈ ਸਰੀਰ ਨੂੰ ਰੋਜ਼ਾਨਾਂ 2-3 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਇਹ ਲਾਰ (ਸੈਲਾਈਵਾ) ਬਣਾਉਣ ਵਿਚ ਮਦਦ ਕਰਦਾ ਹੈ। ਪਾਣੀ ਲਾਰ ਦਾ ਇੱਕ ਮੁੱਖ ਹਿੱਸਾ ਹੈ। ਥੁੱਕ ਵਿਚ ਮੌਜੂਦ ਇਲੈਕਟਰੋਲਾਈਟਸ, ਬਲਗਮ, ਅਤੇ ਪਾਚਕ ਸ਼ਾਮਲ ਹੂੰਦੇ ਹਨ ਜੋ ਠੋਸ ਖੁਰਾਕ ਨੂੰ ਤੋੜਨ ਅਤੇ ਮੂੰਹ ਨੂੰ ਹੈਲਦੀ ਰੱਖਣ ਵਿਚ ਸਹਾਇਤਾ ਕਰਦੇ ਹਨ। ਦਵਾਈਆਂ, ਉਮਰ ਅਤੇ ਕੁੱਝ ਇਲਾਜ਼ ਦੇ ਨਤੀਜੇ ਵੱਜੋਂ ਲਾਰ ਘੱਟ ਬਣ ਸਕਦੀ ਹੈ। ਪਾਣੀ ਸਰੀਰ ਅੰਦਰ ਜੋੜਾਂ, ਟਿਸ਼ੂਆਂ ਨੂੰ ਲੁਬਰੀਕੇਟ ਕਰਨ ਵਿਚ, ਅਤੇ ਸਰਰਿਕ-ਮਾਨਸਿਕ ਗਤੀਵਿਧੀਆਂ ਦਾ ਅਨੰਦ ਲੈਣ ਦਿੰਦਾ ਹੈ। ਪਾਣੀ ਸਰੀਰ ਅੰਦਰ ਦੀ ਗੰਦਗੀ ਨੂੰ ਪਸੀਨੇ, ਪਿਸ਼ਾਬ ਅਤੇ ਮਲ (ਸਟੂਲ) ਰਾਹੀਂ ਬਾਹਰ ਕੱਢਦਾ ਹੈ।ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਪਾਣੀ ਖੂਨ ਦੇ ਆਕਸੀਜਨ ਦੇ ਸਰਕੂਲੇਸ਼ਨ ਨੂੰ ਦਰੁਸਤ ਰੱਖਦਾ ਹੈ।

ਨੋਟ : ਗਰਮੀ ਦੇ ਮੌਸਮ ਵਿਚ ਘੱਟ ਪਾਣੀ ਪੀਣ ਵਾਲੇ ਬਲੱਡ-ਪ੍ਰੈਸ਼ਰ ਘੱਟ ਹੋ ਸਕਦਾ ਹੈ ਅਤੇ ਡੀਹਾਈਡਰੇਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ। ਛੋਟੇ ਬੱਚੇ ਲਈ, ਬਜ਼ੁਰਗ, ਗਰਭਵਤੀ ਔਰਤਾਂ, ਅਤੇ ਬਿਮਾਰੀ ਦੌਰਾਣ ਪਾਣੀ ਦੀ ਮਾਤਰਾ ਦਾ ਪੂਰਾ ਧਿਆਣ ਰੱਖਣਾ ਚਾਹੀਦਾ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin