
ਮਨੁੱਖ ਦੇ ਜੰਗਲੀ ਜੀਵਾਂ ਨਾਲ ਸਬੰਧ ਮਨੁੱਖ ਦੇ ਵਿਕਸਿਤ ਹੋ ਕੇ ਜੰਗਲਾ ਵਿਚ ਰਹਿਣ ਦੇ ਇਤਿਹਾਸ ਜਿੰਨੇ ਹੀ ਪੁਰਾਣੇ ਹਨ। ਉਸ ਦੇ ਪੈਦਾ ਹੋਣ ਤੋਂ ਪਹਿਲਾਂ ਧਰਤੀ ‘ਤੇ ਜੰਗਲ ਸਨ ਅਤੇ ਉਨ੍ਹਾਂ ਵਿਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ ਜਿਨ੍ਹਾਂ ਵਿਚ ਨਿੱਕੇ ਮਾਸੂਮ ਜੀਵ ਤੋਂ ਵਿਸ਼ਾਲ ਖੂੰਖਾਰ ਜਾਨਵਰ ਤੱਕ ਸ਼ਾਮਿਲ ਸਨ। ਇਨ੍ਹਾਂ ਜੰਗਲੀ ਜੀਵਾ ਦੇ ਸੰਗ ਸਾਥ ਵਿਚ ਮਨੁੱਖ ਵੀ ਉਨ੍ਹਾਂ ਵਾਂਗ ਹੀ ਰਹਿੰਦਾ ਸੀ। ਕਦੀ ਉਹ ਉਸ ਨੂੰ ਖਾ ਜਾਂਦੇ ਹੋਣਗੇ ਅਤੇ ਕਦੇ ਉਹ ਉਨ੍ਹਾਂ ਨੂੰ ਖਾਦਾ ਹੋਵੇਗਾ । ਫਿਰ ਇਨ੍ਹਾਂ ਜੀਵਾਂ ਨੂੰ ਖਾਦਾ ਖਾਦਾ ਉਹ ਘਾਹ ਤੇ ਜੰਗਲੀ ਫਲ ਖਾਣ ਵਾਲੇ ਜੀਵਾਂ ਨੂੰ ਵੇਖ ਕੇ ਆਪ ਜੰਗਲੀ ਬਨਸਪਤੀ ਤੇ ਫਲ ਫਰੂਟ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰਨ ਲੱਗ ਪਿਆ ਹੋਣਾ ਹੈ। ਜਦੋਂ ਉਸ ਨੇ ਜੰਗਲ ਦੇ ਦੂਜੇ ਜੀਵਾਂ ਨਾਲੋਂ ਆਪਣਾ ਵੱਖਰਾਪਣ ਜਾਣਿਆਂ ਤਾਂ ਉਸ ਨੇ ਆਪ ਉਨ੍ਹਾਂ ਫਲਾਂ ਤੇ ਅਨਾਜ ਆਦਿ ਦੀ ਲੋੜ ਪੂਰੀ ਕਰਨ ਵਾਸਤੇ ਉਨ੍ਹਾਂ ਨੂੰ ਪੈਦਾ ਕਰਨ ਦੀ ਜਾਚ ਉਸਾਰੀ। ਜੰਗਲਾ ਨੂੰ ਕੱਟ ਕੇ ਉਥੇ ਘਰ ਬਣਾਏ ਅਤੇ ਖੇਤੀ ਕਰਨੀ ਸ਼ੁਰੂ ਕੀਤੀ। ਕੁਝ ਜੰਗਲੀ ਜਾਨਵਰਾਂ ਨੂੰ ਵੀ ਕਾਬੂ ਕਰ ਕੇ ਘਰਾਂ ‘ਚ ਲੈ ਆਇਆ ਕਿਉਂਕਿ ਉਨ੍ਹਾਂ ਤੋ ਬਿਨਾ ਉਸ ਦਾ ਕੰਮ ਹੀ ਨਹੀਂ ਸੀ ਚੱਲਦਾ। ਹੌਲੀ-ਹੌਲੀ ਮਨੁੱਖ ਨੇ ਉਨ੍ਹਾਂ ਨੂੰ ਕਾਬੂ ਕਰਨ ਦੇ ਤਰੀਕੇ ਵੀ ਈਜਾਦ ਕਰ ਲਏ ਅਤੇ ਆਪਣੇ ਤੋਂ ਵਧੇਰੇ ਸ਼ਕਤੀਸ਼ਾਲੀ ਜਾਨਵਰਾਂ ਨੂੰ ਆਪਣੀ ਵਰਤੋਂ ਵਾਸਤੇ ਪਾਲਤੂ ਬਣਾ ਲਿਆ।
ਉਨ੍ਹਾਂ ਜਾਨਵਰਾ ਕੋਲ ਜੰਗਲ ਦੇ ਬੇਰਹਿਮ ਮਾਹੌਲ ਵਿਚ ਰਹਿਣ ਵਾਸਤੇ ਆਪਣੇ ਬਚਾਅ ਤੇ ਖੁਰਾਕ ਪ੍ਰਾਪਤ ਕਰਨ ਵਾਸਤੇ ਕੁਦਰਤ ਵੱਲੋਂ ਦਿੱਤੇ ਅੰਗ ਤੇ ਲੋੜ ਅਨੁਸਾਰ ਆਪ ਵਿਕਸਿਤ ਕੀਤੀਆ ਆਦਤਾਂ ਵੀ ਸਨ। ਉਨ੍ਹਾਂ ਅੰਗਾਂ ਤੋ ਲੋੜ ਵੀ ਕਿਉਂਕਿ ਡਾਰਵਿਨ ਦੇ ਕੁਦਰਤੀ ਚੋਣ ਸੀ ,ਨਿਯਮ ਅਨੁਸਾਰ ਤਕੜੇ ਨੇ ਹੀ ਬਚਦਾ ਹੁੰਦਾ ਹੈ। ਜੀਵਾ ਦੇ ਖ਼ਤਰਨਾਕ ਕੁਦਰਤੀ ਸੌਦਾ ਦੇ ਹੁੰਦਿਆਂ ਜੇ ਮਨੁੱਖ ਇਨ੍ਹਾਂ ਨੂੰ ਪਾਲਤੂ ਬਣਾ ਸਕਿਆ ਤਾਂ ਇਸ ਪਿੱਛੋਂ ਕਿੰਨਾ ਤਜਰਬਾ ਤੇ ਮਿਹਨਤ ਲੱਗੀ ਹੋਵੇਗੀ । ਇਨ੍ਹਾਂ ਜਾਨਵਰਾਂ ਨੂੰ ਜੰਗਲੀ ਇਨਸਾਨੀ ਸੱਭਿਅਤਾ ਮੁਤਾਬਿਕ ਸੱਭਿਅਕ ਬਣਾਉਣ ਪਿੱਛੋਂ ਮਨੁੱਖ ਆਪ ਵੀ ਅਵੇਸਲਾ ਨਹੀਂ ਸੀ ਰਹਿ ਸਕਦਾ। ਜਾਨਵਰਾਂ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਵਾਸਤੇ ਇਨ੍ਹਾਂ ਜੀਵਾਂ ਦੀਆਂ ਆਦਤਾ ਤੇ ਖ਼ੁਰਾਕ ਨੂੰ ਯਾਦ ਰਖਦਿਆਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਸੰਭਵ ਹੋ ਸਕਦੀ ਸੀ। ਸੋ ਇਨਸਾਨ ਇਨ੍ਹਾਂ ਗੱਲਾ ਦਾ ਖਿਆਲ ਰੱਖ ਕੇ ਜੰਗਲੀ ਜੀਵਾਂ ਨੂੰ ਆਪਣਾ ਪਾਲਤੂ ਬਣਾਇਆ। ਜਿੱਥੇ ਇਨਸਾਨ ਨੇ ਆਪਣੇ ਲਾਭ ਵਾਸਤੇ ਇਨ੍ਹਾਂ ਨਾਲ ਨਿਭਾਉਣਾ ਸਿੱਖਿਆ ਉੱਥੇ ਇਨ੍ਹਾਂ ਜੀਵਾਂ ਨੇ ਵੀ ਸਮੇ ਨਾਲ ਆਪਣੇ ਆਪ ਨੂੰ ਮਨੁੱਖਾਂ ਵੱਲੋਂ ਦਿੱਤੇ ਜਾ ਰਹੇ ਹਾਲਾਤ ਅਨੁਸਾਰ ਢਾਲ ਲਿਆ।ਫਿਰ ਇਹ ਬਾਹਰ ਮਨਮਰਜ਼ੀ ਨਾਲ ਵਿਚਰਦਿਆਮਨਪਸੰਦ ਭੋਜਨ ਲੱਭ ਕੇ ਖਾਣ ਨਾਲੋਂ ਮਨੁੱਖ ਵੱਲੋਂ ਉਨ੍ਹਾਂ ਨੂੰ ਪਰੋਸੀ ਜਾਂਦੀ ਖ਼ੁਰਾਕ ਦੇ ਆਦੀ ਹੋ ਗਏ ਤੇ ਮਨੁੱਖ ਤੇ ਨਿਰਭਰ ਵੀ ਹੁੰਦੇ ਚਲੇ ਗਏ। ਇਕ ਤਰੀਕੇ ਨਾਲ ਆਪਣੀ ਜੰਗਲ ਵਿਚ ਘੁੰਮਣ ਤੇ ਆਪਣੇ ਤੋਂ ਡਾਢੇ ਜਾਨਵਰਾਂ ਦਾ ਮੁਕਾਬਲਾ ਕਰਨ ਦੀ ਆਦਤ ਵੀ ਸ਼ਾਇਦ ਸਮੇਂ ਨਾਲ ਭੁਲਾ ਹੀ ਬੈਠੇ ਹੁਣ ਇਕ ਇਕੱਲਾ ਆਦਮੀ/ ਔਰਤ ਜਾਂ ਦਸ ਬਾਰਾਂ ਸਾਲਾਂ ਦਾ ਮੁੰਡਾ ਵੀ ਵੀਹ ਪੰਝੀ ਮੱਝਾਂ ਤੇ ਗਾਵਾਂ ਨੂੰ ਇਕ ਨਿੱਕਾ ਜਿਹਾ ਡੰਡਾ ਹੀ ਹੱਥ ਵਿਚ ਫੜ ਬਾਹਰ ਚਾਰਨ ਜਾਂ ਘੁੰਮਾਉਣ ਵਾਸਤੇ ਲੈ ਜਾਂਦਾ ਹੈ ਤੇ ਆਪਣੀ ਮਰਜ਼ੀ ਦੇ ਰਸਤਿਆ ਰਾਹੀਂ ਵਾਪਸ ਵੀ ਲੈ ਆਉਂਦਾ ਹੈ। ਵਾਪਸ ਲਿਆ ਕੇ ਉਨ੍ਹਾਂ ਦੀਆਂ ਖੁਰਲੀਆ ਦੇ ਨੇੜੇ ਠੇਕੇ ਕਿੱਲਿਆਂ ਨਾਲ ਰੱਸੇ ਪਾਕੇ ਬੰਨ੍ਹ ਵੀ ਦੇਂਦਾ ਹੈ।ਜਦੋਂਕਿ ਹਕੀਕਤ ਵਿਚ ਤਾਂ ਇਕ ਇਨਸਾਨ ਵਿਚ ਇਕ ਇਕੱਲੀ ਮੱਝ ਜਾ ਗਾਂ ਦਾ ਮੁਕਾਬਲਾ ਕਰਨ ਜਿੰਨੀ ਤਾਕਤ ਵੀ ਨਹੀਂ ਹੁੰਦੀ। ਇਹੋ ਉਦਾਹਰਣ ਹੋਰ ਵੀ ਵੱਡੇ ਜੀਵਾਂ ਵਾਸਤੇ ਲਾਗੂ ਹੁੰਦੀ ਹੈ। ਕਈਆਂ ਜਾਨਵਰਾਂ ਨੂੰ ਤਾਂ ਨੱਕ ਵਿਚ ਨੁਕੇਲ ਪਾ ਕੇ ਕਾਬੂ ਕਰ ਲਿਆ ਜਾਂਦਾ ਹੈ। ਸਿਰਫ਼ ਪੀੜ੍ਹੀਆਂ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਖ਼ੁਦ ਬੰਦੇ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਾਲਾਤ ਨਾਲ ਇਵੇਂ ਸਮਝੌਤਾ ਕਰ ਲਿਆ ਹੈ (ਆਦਤ ਪੈ ਗਈ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਵੀ ਜੰਗਲ ਦੇ ਮੁਕਾਬਲੇ ਇਸ ਤਰ੍ਹਾਂ ਰਹਿਣਾ ਆਸਾਨ ਲੱਗਣ ਲੱਗ ਪਿਆ ਹੈ। ਨੈਸ਼ਨਲ ਜਿਓਗ੍ਰਾਫਿਕ ਚੈਨਲ ਵਿਚ ਕਈ ਵਾਰ ਦਿਖਾਇਆ ਜਾਂਦਾ ਹੈ ਕਿ ਜਿਹੜੇ ਜੰਗਲੀ ਜਾਨਵਰਾਂ ਦੇ ਬੱਚਿਆਂ ਨੂੰ ਕਿਸੇ ਬਿਮਾਰੀ ਜਾਂ ਸੇਂਟ ਫੋਟ ਕਾਰਨ ਇਲਾਜ ਵਾਸਤੇ ਕੁਝ ਦੇਰ ਜੰਗਲ ਤੋਂ ਦੂਰ ਰੱਖਣਾ ਪੈਂਦਾ ਹੈ,ਉਨ੍ਹਾਂ ਨੂੰ ਮੁੜ ਤੋਂ ਜੰਗਲ ਵਿਚ ਛੱਡਣ ਵੇਲੇ ਬਹੁਤ ਅਹਿਤਿਆਤ ਵਰਤੀ ਜਾਂਦੀ ਹੈ। ਨਿਗਰਾਨੀ ਰੱਖੀ ਜਾਂਦੀ ਹੈ ਕਿ ਉਹ ਹੌਲੀ-ਹੌਲੀ ਜੰਗਲ ਦੀ ਜ਼ਿੰਦਗੀ ਵਿਚ ਰਚਮਿਚ ਜਾਣ।ਬਹੁਤ ਸਹਿਜ ਸਹਿਜ ਤੇ ਕਰੜੀ ਨਜ਼ਰ ਹੇਠ ਉਨ੍ਹਾਂ ਨੂੰ ਮੁੜ ਜੰਗਲ ‘ਚ ਛੱਡਿਆ ਜਾਂਦਾ ਹੈ। ਹੁਣ ਜੇ ਜੰਗਲਾਂ ਦੇ ਵਾਸੀ ਆਪਣੇ ਆਜ਼ਾਦ ਮਾਹੌਲ ਤੋਂ ਦੂਰ ਸਾਡੇ ਵਿਚਕਾਰ ਸਾਡੇ ਦਿੱਤੇ ਹਾਲਾਤ ਅਨੁਸਾਰ ਰਹਿੰਦੇ ਹਨ ਤਾਂ ਕੁਝ ਵੀ ਕਹੀਏ, ਇਹ ਜੰਗਲੀ ਜੀਵਾ ਦਾ ਬੰਦੇ ਨਾਲ ਅਨੁਕੂਲਣ ਤਾਂ ਹੈ ਹੀ ! ਆਦਤਾਂ ‘ਚ ਬਦਲਾਅ ਜੋ ਇਸ ਅਨੁਕੂਲਣ ਦਾ ਘਰਾਂ ‘ਚ ਆਮ ਤੌਰ ‘ਤੇ ਪਾਲਤੂ ਰੱਖੇ ਜਾਂਦੇ ਜੀਵਾਂ ‘ਤੇ ਅਸਰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਮੁੱਢਲੀਆਂ ਆਦਤਾ ਵਿਚ ਹੁਣ ਤੱਕ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ। ਇਨਸਾਨ ਨੇ ਇਨ੍ਹਾਂ ਦੀਆ ਜਾਤੀਆਂ ਤੇ ਅੰਤਰ ਜਾਤੀਆਂ ਵਿਚਕਾਰ ਨਵੇਂ ਤਜਰਬਿਆਂ ਦੀ ਮਦਦ ਨਾਲ ਕੁੱਤਿਆਂ ਬਿੱਲੀਆਂ ਤੇ ਹੋਰ ਪਾਲਤੂ ਜੀਵਾਂ ਦੀਆਂ ਅਜਿਹੀਆਂ ਕਿਸਮਾਂ ‘ ਵਿਕਸਿਤ ਕਰ ਲਈਆਂ ਹਨ ਜਿਹੜੀਆਂ ਇਨਸਾਨ ਤੇ ਸੱਤ ਪ੍ਰਤੀਸ਼ਤ ਨਿਰਭਰ ਰਹਿਣ ਵਾਲੀਆਂ ਹਨ। ਗਾਵਾਂ ਮੱਝਾਂ ਤੇ ਹੋਰ ਜੀਵਾ ਉੱਤੇ ਤਾਂ ਵਧੇਰੇ ਦੁੱਧ ਪ੍ਰਾਪਤ ਕਰਨ ਬਿਮਾਰੀਆਂ ਤੋਂ ਬਚਾਉਣ ਵਾਸਤੇ ਅਜਿਹੇ ਤਜਰਬੇ ਅਕਸਰ ਹੀ ਕੀਤੇ ਜਾਂਦੇ ਹਨ। ਪਰ ਮਸ਼ੀਨੀਕਰਨ ਦਾ ਯੁੱਗ ਆ ਜਾਣ ਕਾਰਨ ਇਸ ਦਾ ਅਸਰ ਇਨਸਾਨ ਦੀਆ ਜੀਵਾ ਪ੍ਰਤੀ ਭਾਵਨਾਵਾਂ ਵੀ ਹੋਣ ਲੱਗ ਪਿਆ ਹੈ ਤੇ ਇਸ ਦਾ ਅਸਰ ਉਹ ਪਾਲਤੂ ਜਾਨਵਰਾਂ ਤੇ ਇਸ ਤਰ੍ਹਾਂ ਲਾਗੂ ਕਰ ਰਿਹਾ ਹੈ ਕਿ ਇਨ੍ਹਾਂ ਜਾਨਵਰਾਂ ਦੀਆਂ ਜ਼ਿੰਦਗੀਆਂ ਇਨਸਾਨੀ ਜਬਰ ਹੇਠ ਆ ਗਈਆਂ ਹਨ। ਬਿਪਤਾ ਵੇਲੇ ਦੀ ਹਾਲਤ ਮੱਧ ਪੂਰਬ ਦੇ ਦੇਸ਼ਾਂ ਵਿਚ ਬਿੱਲੀਆਂ ਪਾਲਣ ਦਾ ਬਹੁਤ ਰੁਝਾਨ ਹੈ। ਆਬੂਧਾਬੀ ਵਿਚ ਕਿਸੇ ਕਾਰਨ ਬਹੁਤ ਸਾਰੇ ਲੋਕਾਂ ਨੇ ਬਿੱਲੀਆਂ ਨੂੰ ਘਰਾਂ ਤੋਂ ਕੱਢ ਕੇ ਬਾਹਰ ਰੇਤਲੇ ਮੈਦਾਨ ਵਿਚ ਛੱਡ ਦਿੱਤਾ। ਏਅਰ ਕੰਡੀਸ਼ਨ ਕਮਰਿਆਂ ਵਿਚ ਰਹਿਣ ਗਿੜੀਆਂ ਤੇ ਬਣੀ ਬਣਾਈ ਖ਼ੁਰਾਕ ਖਾਣ ਦੀਆ ਆਦੀ 60 ਦੇ ਕਰੀਬ ਬਿੱਲੀਆ ਤਾਂ ਉਸ ਪੰਜਾਬ ਡਿਗਰੀ ਸੈਲਸੀਅਸ ਦੀ ਤਪਦੀ ਰੇਤ ਵਿਚ ਮਰ ਗਈਆਂ। ਇਨਸਾਨ ਜਿਸ ਨੂੰ ਪਾਲਤੂ ਬਣਾਉਂਦਾ ਹੈ ਉਹ ਇਨਸਾਨਾਂ ਵਿਚ ਉਨ੍ਹਾਂ ਵਾਂਗ ਰਹਿੰਦਿਆਂ ਕੁਦਰਤੀ ਸੁਭਾਅ ਭੁੱਲ ਹੀ ਜਾਂਦਾ ਹੈ।ਨਿਰਭਰਤਾ ਉਸ ਨੂੰ ਕੁਦਰਤ ਨਾਲੋ ਤੋੜ ਦੇਂਦੀ ਹੈ। ਰਾਬਰਟ ਵਾਲਡੋ ਇਮਰਸਨ ਦਾ ਕਥਨ ਹੈ ਕਿ ਕੁਦਰਤ ਨਾਲ ਰਹੀਏ ਕਿਉਂਕਿ ਸਾਡਾ ਮੁੱਢਲਾ ਸੁਭਾਅ ਕੁਦਰਤ ਵਿਚ ਰਹਿਣਾ ਹੀ ਹੈ। ਪਰ ਮਨੁੱਖ ਵੱਲੋਂ ਪਾਲਤੂ ਬਣਾਏ ਜਾਨਵਰਾਂ ਦੇ ਅਜ਼ਾਦਾਨਾ ਤੌਰ ‘ਤੇ ਜਿਊਂਦਿਆਂਕੁਦਰਤੀ ਸੁਭਾਅ ਅਨੁਸਾਰ ਰਹਿਣ ਸਹਿਣ ਦੀਆਂ ਆਦਤਾ ਬਦਲ ਰਹੀਆ ਹਨ।