Articles

ਮਰੇ ਹੋਏ ਨੂੰ ਮਾਰਨ ਵਾਲ਼ਾ ਸੂਰਮਾਂ ?

ਪਿੰਡ ਦੇ ਬਾਹਰਵਾਰ ਖੇਤਾਂ ਦੇ ਨਾਲ ਲਗਦੇ ਘਰ ਹੋਣ ਕਰਕੇ ਬਰਸਾਤਾਂ ਦੇ ਮੌਸਮ ਵਿਚ ਸਾਡੇ ਮਹੱਲੇ ਅਕਸਰ ਸੱਪ-ਸਲ਼ੂਪੀ ਨਿਕਲ਼ਦੇ ਹੀ ਰਹਿੰਦੇ ਸਨ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਪਿੰਡ ਦੇ ਬਾਹਰਵਾਰ ਖੇਤਾਂ ਦੇ ਨਾਲ ਲਗਦੇ ਘਰ ਹੋਣ ਕਰਕੇ ਬਰਸਾਤਾਂ ਦੇ ਮੌਸਮ ਵਿਚ ਸਾਡੇ ਮਹੱਲੇ ਅਕਸਰ ਸੱਪ-ਸਲ਼ੂਪੀ ਨਿਕਲ਼ਦੇ ਹੀ ਰਹਿੰਦੇ ਸਨ। ਸ਼ਾਮ ਸਵੇਰੇ ਉਦੇ ਈ ਪਤਾ ਲੱਗਣਾ ਜਦੋਂ ਕਿਸੇ ਪਾਸਿਉਂ ‘ਸੱਪ ਉਏ…ਸੱਪ ਉਏ’ ਦਾ ਰੌਲ਼ਾ ਪੈ ਜਾਣਾ!
ਫਿਰ ਜਿਵੇਂ ਪਿੰਡਾਂ ‘ਚ ਅਕਸਰ ਹੁੰਦਾ ਈ ਐ…. ਸੁਣਤੋ ਸੁਣਤੋ ਹਰੇਕ ਜਣੇ ਨੇ ਹੱਥ ਆਉਂਦਾ ਡਾਂਗ ਸੋਟਾ ਫੜ ਕੇ ਉੱਧਰ ਨੂੰ ਭੱਜ ਪੈਣਾ।ਕਈ ਵਾਰ ਤਾਂ ਸੱਪ ਨੇ ਅੜਿੱਕੇ ਹੀ ਨਾ ਆਉਣਾ…. ਕਿਤੇ ਖੱਲੀਂ ਖੂੰਜੀਂ ਜਾ ਛੁਪਣਾ !ਪਰ ਜਦ ਕਿਤੇ ‘ਕੱਠੀ ਹੋਈ ਭੀੜ ਵਿੱਚੋਂ ਕਿਸੇ ਹੱਥੋਂ ਸੱਪ ਮਾਰਿਆ ਜਾਣਾ ਤਾਂ ਉੱਥੇ ਮਰੇ ਸੱਪ ਨੂੰ ਦੇਖਦੀ ਖੜ੍ਹੀ ਮਲੱਖ ਨੇ ਸੱਪਾਂ ਬਾਰੇ ਮਿੱਥ-ਮਨੌਤਾਂ ਸੁਣਾਉਣ ਲੱਗ ਪੈਣਾ।
ਕਈ ਵਾਰ ਦੇਖਿਆ ਹੈ ਕਿ ਮਾਰਿਆ ਕੁੱਟਿਆ ਪਿਆ ਵੀ ਸੱਪ ਪੂਛ ਹਿਲਾਉਂਦਾ ਰਹਿੰਦਾ ਹੈ ਜਿਵੇਂ ਕਿਤੇ ਉਹ ਮਰਦਾ ਮਰਦਾ ਵੀ ‘ਵਿਸੁ ਘੋਲ਼’ ਰਿਹਾ ਹੁੰਦਾ ਹੋਵੇ !
ਅਜਿਹੇ ਮੌਕਿਆਂ ‘ਤੇ ਸਾਡੇ ਪਿੰਡ ਦੇ ਇਕ ਬੰਦੇ ਨੇ ਪਿੱਛਿਉਂ ਅਚਾਨਕ ਭੀੜ ਵਿਚੋਂ ਬੜੀ ਫੁਰਤੀ ਨਾਲ ਮੋਹਰੇ ਆ ਕੇ ਚਿੱਥੇ ਪਏ ਸੱਪ ਦੀ ਹਿਲਦੀ ਪੂਛ ਉੱਤੇ ਸੋਟੇ ਮਾਰਨ ਲੱਗ ਜਾਣਾ-
“ਓਏ ਇਹ ਹਲੇ ਕਿੱਥੇ ਮਰਿਆ ਐ ?….. ਹਲੇ ਨੀ ਮਰਿਆ !”
ਮਰੇ ਪਏ ਸੱਪ ਉੱਤੇ ਹੀ ਧੈੜ ਧੈੜ ਲਾਠੀ ਵਾਹੁੰਦੇ ਨੂੰ ਦੇਖ ਕੇ ਲੋਕਾਂ ਨੇ ਉਹਦੀ ‘ਬਹਾਦਰੀ’ ਉੱਤੇ ਹੱਸਣਾ ਵੀ ਬੜਾ ਪਰ ਉਹ ਮਹੱਲੇ ਵਾਲ਼ਿਆਂ ਅੱਗੇ ਤੀਸ ਮਾਰ ਖਾਂਹ ਬਣਨ ਵਾਂਗ ‘ਨਾਗ ਮਾਰ ਖਾਂਹ’ ਸੂਰਮਾਂ ਬਹਾਦਰ ਬਣ ਬਣ ਕੇ ਆਪਣੀ ਕਮੀਜ਼ ਦੀਆਂ ਬਾਹਾਂ ਦੇ ਕਫ ‘ਤਾਂਹ ਨੂੰ ਚੜ੍ਹਾਉਦਾ ਰਹਿੰਦਾ  !

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin