
ਮਾਂ-ਬੋਲੀ ਉੱਤੇ ਮਾਣ ਕਰਨਾਂ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਏ । ਇਸ ਨਾਲ ਸਾਡਾ ਰਿਸ਼ਤਾ ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਜੁੜ ਜਾਂਦਾ । ਬਹੁਤ ਸਾਰੀਆਂ ਲੋਰੀਆਂ,ਦੁਆਵਾਂ , ਸਾਡੇ ਕੰਨੀ ਪੈਂਦੀਆਂ ਤਾਂ ਉਹ ਬੋਲੀ ਸਾਡੀ ਮਾਂ-ਬੋਲੀ ਹੁੰਦੀ ਏ । ਉਹ ਬੋਲੀ ਪੰਜਾਬੀ, ਹਿੰਦੀ, ਉਰਦੂ, ਮਰਾਠੀ, ਗੁਜਰਾਤੀ, ਬੰਗਾਲੀ, ਤਾਮਿ
ਪਰ ਆਪਣੀ ਮਾਂ ਬੋਲੀ ਨੂੰ ਲਿਖਣਾ, ਪੜਨਾਂ , ਬੋਲਣਾ ਸਾਨੂੰ ਜ਼ਰੂਰ ਆਉਣਾ ਚਾਹੀਦਾ ਏ । ਤੇ ਅੱਗੇ ਸਾਨੂੰ ਆਪਣੇ ਬੱਚਿਆਂ ਨਾਲ ਆਪਣੀ ਬੋਲੀ ਵਿੱਚ ਗੱਲ ਬਾਤ ਕਰਨੀ ਚਾਹੀਦੀ ਏ ।ਪ੍ਰਦੇਸ਼ਾਂ ਵਿੱਚ ਰਹਿੰਦੇ ਹੋਇਆ ਭਾਵੇ ਸਾਨੂੰ ਕੰਮਾਂ-ਕਾਜਾਂ ਤੇ ਉੱਥੋਂ ਦੇ ਨਿਯਮਾਂ ਅਨੁਸਾਰ ਚੱਲਣਾ ਪੈਂਦਾ।ਪਰ ਘਰ ਵਿੱਚ ਸਾਡਾਂ ਆਪਣਾ ਮਾਹੌਲ ਹੁੰਦਾ ਏ ।ਜਿਸ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਵਿਰਾਸਤ ਨਾਲ ਜੋੜ ਸਕਦੇ ਹਾਂ ।ਅਸੀ ਆਪਿਸ ਵਿੱਚ ਆਪਣੀ ਬੋਲੀ ਵਿੱਚ ਗੱਲ ਕਰੀਏ,ਕਿੳ ਕਿ ਬੱਚੇ ਵੇਖ ਕੇ ਵੱਧ ਸਿੱਖਦੇ ਹਨ ।ਉਹਨਾਂ ਨਾਲ ਤੁਸੀਂ ਕਿਤੇ ਬਾਹਰ ਜਾਂਦੇ ਹੋ ।ਤਾਂ ਕਦੇ ਵੀ ਹਿਚਕਚਾਹਟ ਨਾ ਰੱਖੋ ਆਪਣੀ ਬੋਲ ਬਾਣੀ ਨੂੰ ਲੈ ਕੇ ,ਆਪਣੇ ਭੈਣ-ਭਰਾਵਾਂ ਨਾਲ ਉਹ ਅਸਾਨੀ ਨਾਲ ਗੱਲ ਕਰਨ ਸਕਣ ।
ਘਰ ਵਿੱਚ ਪੰਜਾਬੀ ਦੀਆਂ ਕਿਤਾਬਾਂ ਰੱਖੋ । ਰਾਤ ਨੂੰ ਬੱਚਿਆਂ ਨੂੰ ਲੈ ਕੇ ਜਿੰਨਾ ਵੀ ਟਾਈਮ ਹੋਵੇ । ਇੱਕ ਵਰਕਾ ਚਾਹੇ ਦੋ ਪੜਨ ਦੀ ਕੋਸ਼ਿਸ਼ ਕਰੋ।ਤੇ ਏਦਾਂ ਆਦਤ ਬਣ ਜਾਵੇਗੀ।ਬਹੁਤੇ ਮਾਪੇ ਆਪਣੇ ਜਵਾਕਾਂ ਨੂੰ ਇੱਥੇ ਪੰਜਾਬੀ ਸਕੂਲ ਭੇਜ ਕੇ ਆਪਣਾ ਫਰਜ਼ ਪੂਰਾ ਹੋਇਆ ਸਮਝ ਲੈੰਦੇ ਹਨ ਕਿ ਅਸੀਂ ਤਾਂ ਬੱਚਿਆਂ ਨੂੰ ਪੰਜਾਬੀ ਕਲਾਸਾਂ ਲਵਾ ਰਹੇ ਹਾਂ । ਪਰ ਉੱਥੇ ਵੀ ਬੱਚੇ ਆਪਿਸ ਵਿੱਚ ਪੰਜਾਬੀ ਭਾਸ਼ਾ ਵਿੱਚ ਗੱਲ ਨਹੀਂ ਕਰਦੇ ।ਅਸੀਂ ਆਪ ਵੀ ਆਪਣੇ ਬੋਲ -ਚਾਲ ਵਿੱਚੋਂ ਬਹੁਤ ਸਾਰੇ ਸ਼ਬਦਾਂ ਨੂੰ ਅਲੋਪ ਕਰਕੇ ਰੱਖ ਦਿੱਤਾ ਏ ।ਸਾਡੇ ਵੱਲੋਂ ਕੀਤੇ ਨਿੱਕੇ -ਨਿੱਕੇ ਉਪਰਾਲੇ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।
ਇਹ ਕਹਿਣਾ ਗਲਤ ਹੋਵੇਗਾ ਕਿ ਅਸੀਂ ਆਪਣੀ ਮਾਂ ਬੋਲੀ ਲਈਂ ਕੁਝ ਕਰ ਰਹੇ ਹਾਂ ।ਕਿੳ ਕਿ ਸਾਡੀ ਬੋਲੀ ਨੇ ਜੋ ਸਾਨੂੰ ਦਿੱਤਾ ਉਸਦਾ ਕਰਜ਼ ਅਸੀਂ ਨਹੀਂ ਲਾਹ ਸਕਦੇ ।ਜਿੰਨਾ ਸਹਿਜ ਅਸੀਂ ਆਪਣੀ ਬੋਲੀ ਬੋਲ ਕੇ ਹੁੰਦੇ ਹਾਂ ।ਉਨਾਂ ਅਸੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੁੰਦੇ ।ਜਿਵੇ ਕਿ ਅਸੀਂ ਜਾਣਦੇ ਹਾਂ ਮਨੁੱਖ ਦੇ ਦੋ ਮੁੱਖ ਸੁਭਾਅ ਪਿਆਰ ਤੇ ਗੁੱਸਾ ਹੁੰਦਾ ਏ ।ਜਦੋ ਅਸੀਂ ਪਿਆਰ ਦਾ ਇਜਹਾਰ ,ਕਰਦੇ ਹਾਂ ਤਾਂ ਆਪਣੀ ਬੋਲੀ ਤੋ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਕੁੱਝ ਕਹਿਣਾ ,ਸੁਣਨਾਂ ਬਹੁਤ ਅਸਹਿਜ ਲੱਗਦਾ ।ਸਾਡੇ ਸਾਰੇ ਅਹਿਸਾਸ ਸਾਡੀ ਮਾਂ ਬੋਲੀ ਵਿੱਚ ਹੁੰਦੇ ਹਨ।ਤੇ ਜਦੋ ਅਸੀ ਲੜਦੇ -ਝਗੜਦੇ ਹੋਈਏ ਤਾਂ ਫੇਰ ਠੇਠ ਪੰਜਾਬੀ ਵਾਲੇ ਸਬਦ ਨਾ ਵਰਤੀਏ ਹੋ ਹੀ ਨਹੀ ਸਕਦਾ ।ਸਿੱਖਦੇ ਰਹਿਣਾ ਮਨੁੱਖ ਦੇ ਸੁਭਾਅ ਦਾ ਹਿੱਸਾ ਏ ।ਪਰ ਨਵਾਂ ਸਿੱਖ ਕੇ ਆਪਣੇ ਵਿਰਸੇ ਤੋਂ ਦੂਰ ਹੋ ਜਾਣਾ ।ਬਹੁਤ ਵੱਡੀ ਮੂਰਖਤਾ ਹੁੰਦੀ ਏ ।
ਆੳ ਆਪਾ ਜਿੱਥੇ ਵੀ ਵੱਸਦੇ ਹੋਈਏ ।ਜਿਸ ਇਨਸਾਨ ਦੀ ਜਿਹੜੀ ਵੀ ਮਾਂ -ਬੋਲੀ ਹੋਵੇ ।ਉਸ ੳੱਤੇ ਮਾਣ ਕਰੀਏ ।ਆਪਣੀਆ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਆਪਣੀ ਬੋਲੀ ਲਈ ਵੱਚਨਬੱਧ ਰਹੀਏ॥
ਪਿੱਪਲਾਂ ਤੇ ਬੋਹੜਾਂ ਜਿਹੀ ਛਾਂ ਵਰਗੀ ।
ਪੰਜਾਬੀ ਬੋਲੀ ਮੈਨੂੰ ਜਾਪੇ ਮੇਰੀ ਮਾਂ ਵਰਗੀ ।