Health & Fitness Punjab

ਮਾਨਸਿਕ ਸਹਿਤ ਜਾਗਰੂਕਤਾ ਟੇ੍ਰਨਿੰਗ ਪੋ੍ਗਰਾਮ ਕਰਵਾਇਆ ਗਿਆ

ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਕਰਵਾਏ ਗਏ ਪ੍ਰੋਗਰਾਮ ਮੌਕੇ ਬੈਠੇ ਵਿਖਾਈ ਦੇ ਰਹੇ ਹਨ ਸ੍ਰੀਮਤੀ ਮਲਿਕਾ ਅਰੋੜਾ, ਡਾ. ਨਿਰਮਲਜੀਤ ਕੌਰ ਤੇ ਹੋਰ ਸਟਾਫ ਤੇ ਵਿਦਿਆਰਥੀ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਦੁਆਰਾ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ, ਮੁੰਬਈ ਦੇ ਨਾਲ ਤਿੰਨ ਸਾਲ ਦਾ ਐਮ.ਓ.ਯੂ. ਸਾਈਨ ਕੀਤਾ ਗਿਆ ਸੀ, ਜਿਸ ਤਹਿਤ ਬਣੇ ਕੋਪ ਕਲੱਬ ਦੁਆਰਾ ਸਮਝੌਤੇ ਤਹਿਤ ਇਕ ਹਫਤੇ ਦਾ ਮਾਨਸਿਕ ਸਹਿਤ ਜਾਗਰੂਕਤਾ ਟੇ੍ਰਨਿੰਗ ਪੋ੍ਰਗਰਾਮ ਕਰਵਾਇਆ ਗਿਆ। ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਸਦਕਾ ਕਰਵਾਏ ਉਕਤ ਪ੍ਰੋਗਰਾਮ ਵਿੱਚ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ, ਮੁਬੰਈ ਐਗਜ਼ੀਕਿਊਟਿਵ ਮੈਂਬਰ ਸ੍ਰੀਮਤੀ ਮਲਿਕਾ ਅਰੋੜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ੍ਰੀਮਤੀ ਅਰੋੜਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਨਾਲ ਨਿਪਟਣ ਲਈ ਤਕਨੀਕਾਂ ਬਾਰੇ ਚਰਚਾ ਕੀਤੀ।ਹਫਤਾ ਭਰ ਚੱਲੇ ਇਸ ਟੇ੍ਰਨਿੰਗ ਪੋ੍ਰਗਰਾਮ ਵਿੱਚ ਸਮੂੰਹਿਕ ਚਰਚਾ, ਕੇਸ ਸਟੱਡੀਜ਼, ਰੋਲ ਪਲੇਅ, ਡਰਾਮਾ, ਸਮੂੰਹਿਕ ਗਾਇਨ ਆਦਿ ਵਿਦਿਆਰਥੀਆਂ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆ ਗਈਆਂ।
ਇਸ ਦੌਰਾਨ ਆਤਮਹੱਤਿਆ ਰੋਕਥਾਮ ਦਿਵਸ ਵੀ ਮਨਾਇਆ ਗਿਆ ਜਿਸ ਵਿੱਚ ਕੋਪ ਕਲੱਬ ਦੇ ਵਿਦਿਆਰਥੀ ਮੈਂਬਰਾਂ ਨੇ ਕਵਿਤਾ ਉਚਾਰਨ ਅਤੇ ਨਾਟਕ ਰਾਹੀਂ ਆਤਮਹੱਤਿਆ ਨਾ ਕਰਨ ਅਤੇ ਸਹੀ ਜੀਵਨ ਜਾਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਅੰਤਿਮ ਦਿਨ ਡਾ. ਕੁਮਾਰ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਪੋ੍ਰਗਰਾਮ ਕੋਆਡੀਨੇਟਰ ਡਾ.ਪੂਨਮਪ੍ਰੀਤ ਕੌਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਹੋਇਆ ਉਨ੍ਹਾਂ ਨੂੰ ਤਨਾਅ ਤੋਂ ਦੂਰ ਰਹਿਣ ਅਤੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਪ੍ਰੇਰਨਾ ਦਿੱਤੀ।

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin