ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜਾਰਵਿਸ ਨਾਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਬਣਾਇਆ ਹੈ ਜੋ ਪਰਸਨਲ ਅਸੀਸਟੈਂਟ ਦੀ ਤਰ੍ਹਾਂ ਕੰਮ ਕਰੇਗਾ। ਇਹ ਤਕਨੀਕ ਘਰ ਆਉਣ ਵਾਲੇ ਵਿਅਕਤੀ ਦਾ ਚਿਹਰਾ ਪਛਾਣ ਕੇ ਤੈਅ ਕਰੇਗੀ ਕਿ ਦਰਵਾਜ਼ਾ ਖੋਲ੍ਹਣਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇਹ ਲਾਈਟ ਆਨ-ਆਫ ਕਰਨ, ਏ.ਸੀ. ਅਤੇ ਟੋਸਟਰ ਨੂੰ ਚਲਾਉਣ ਆਦਿ ‘ਚ ਵੀ ਮਦਦ ਕਰੇਗੀ। ਤੁਹਾਨੂੰ ਦੱਸ ਦਈਏ ਕਿ ਹਾਲੀਵੁੱਡ ਦੀ ਆਇਰਨ ਮੈਨ ਮੂਵੀ ‘ਚ ਜਾਰਵਿਸ ਨਾਂ ਦਾ ਪਰਸਨਲ ਅਸੀਸਟੈਂਟਸ ਦਿਖਾਇਆ ਗਿਆ ਹੈ। ਜ਼ੁਕਰਬਰਗ ਨੇ ਆਪਣੇ ਇਸ ਇੰਟੈਲੀਜੈਂਸ ਸਿਸਟਮ ਦਾ ਨਾਂ ਉਥੋਂ ਹੀ ਲਿਆ ਹੈ।
ਇਸ ਨੂੰ ਬਣਾਉਣ ‘ਚ ਮਾਰਕ ਨੂੰ ਕੁਨੈਕਟਿਡ ਡਿਵਾਈਸਿਸ ‘ਚ ਕੋਮਨ ਸਟੈਂਡਰਡ ਦਾ ਨਾ ਹਣਾ ਅਤੇ ਆਵਾਜ਼ ਪਛਾਣਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਆਪਣੇ ਫੇਸਬੁੱਕ ਪੋਸਟ ‘ਚ ਜ਼ੁਕਰਬਰਗ ਨੇ ਲਿਖਿਆ ‘ਜਾਰਵਿਸ ਮੇਰੇ ਲਈ 2016 ‘ਚ ਵਿਅਕਤੀਗਤ ਚੁਣੌਤੀ ਦੀ ਤਰ੍ਹਾਂ ਸੀ। ਇਸ ਨਵੀਂ ਤਕਨੀਕ ਨਾਲ ਕੰਪਿਊਟਰ ਚਹਿਰੇ ਅਤੇ ਆਵਾਜ਼ ਨੂੰ ਪਛਾਣਨ ਤੋਂ ਇਲਾਵਾ ਪੈਟਨ ਨੂੰ ਵੀ ਪਛਾਣਨ ‘ਚ ਸਮਰੱਥ ਹੋ ਗਿਆ ਹੈ।
ਆਵਾਜ਼ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਇਹ ਤਕਨੀਕ
ਜਾਰਵਿਸ ਲੋਕਾਂ ਦੀ ਆਵਾਜ਼ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਜ਼ੁਕਰਬਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕਿਹਾ ਕਿ ਮੇਰੇ ਦਫਤਰ ਦਾ ਏ.ਸੀ. ਆਨ ਕਰੋ- ਇਹ ਗੱਲ ਮੈਂ ਕਹਾਂ ਤਾਂ ਮੇਰੇ ਦਫਤਰ ਦਾ ਏ.ਸੀ. ਆਨ ਹੋਵੇਗਾ ਅਤੇ ਜੇਕਰ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਕਹੇ ਤਾਂ ਉਨ੍ਹਾਂ ਦੇ ਦਫਤਰ ਦਾ ਏ.ਸੀ. ਆਨ ਹੋਵੇਗਾ।
ਮਾਰਕ ਨੇ ਖੁਦ ਵਿਕਸਿਤ ਕੀਤਾ ਕੋਡ
ਮਾਰਕ ਜ਼ੁਕਰਬਰਗ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਰਾਹੀਂ ਆਪਣੇ ਫੋਨ ਜਾਂ ਕੰਪਿਊਟਰ ‘ਤੇ ਗੱਲ ਕਰ ਸਕਦੇ ਹਨ। ਇਸ ਨੂੰ ਬਣਾਉਣ ‘ਚ ਉਨ੍ਹਾਂ ਨੇ ਭਾਸ਼ਾ ਪ੍ਰੋਸੈਸਰ, ਸਪੀਚ ਅਤੇ ਫੇਸ ਰਿਕੋਗਨਿਸ਼ਨ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਹੈ। ਮਾਰਕ ਦੇ ਘਰ ‘ਚ ਵਰਤੇ ਗਏ ਸਮਾਰਟ ਸਿਸਟਮ ਦੀ ਕੋਡਿੰਗ ਵੱਖਰੀ ਭਾਸ਼ਾ ‘ਚ ਕੀਤੀ ਗਈ ਸੀ। ਇਨ੍ਹਾਂ ਨੂੰ ਜੋੜਨ ਲਈ ਮਾਰਕ ਨੇ ਖੁਦ ਕੋਰਡ ਤਿਆਰ ਕੀਤਾ। ਜ਼ੁਕਰਬਰਗ ਨੇ ਕਿਹਾ ਕਿ ਉਹ ਇਸ ਨੂੰ ਹੋਰ ਬਿਹਤਰ ਬਣਾਉਣਗੇ ਅਤੇ ਘਰ ਦੇ ਸਾਰੇ ਉਪਕਰਣਾਂ ਨੂੰ ਇਸ ਦੇ ਨਾਲ ਜੋੜਨਗੇ। ਫਿਲਹਾਲ ਇਸ ਲਈ ਐਂਡਰਾਇਡ ਐਪ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।
ਜ਼ਿਕਰਯੋਗ ਹੈ ਕਿ ਜਾਰਵਿਸ ਦਾ ਕੋਡ ਮਾਰਕ ਜਨਤਕ ਨਹੀਂ ਕਰਨਗੇ ਕਿਉਂਕਿ ਇਹ ਉਨ੍ਹਾਂ ਦੇ ਘਰ ਦੇ ਸੁਰੱਖਿਆ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਪਰ ਉਨ੍ਹਾਂ ਦਾ ਕਹਿਣਾ ਕਿ ਇਸ ਆਧਾਰ ‘ਤੇ ਬਿਹਤਰ ਪ੍ਰੋਡਕਟਸ ਬਣਾਏ ਜਾਣਗੇ ਜਿਸ ਵਿਚ ਟੈਕਸਟ ਤੋਂ ਇਲਾਵਾ ਯੂਜ਼ਰ ਦੀ ਆਵਾਜ਼ ਵੀ ਕਮਾਂਡ ਦੇਵੇਗੀ। ਫਿਲਹਾਲ ਇਸ ਤਕਨੀਕ ਨੂੰ ਫੇਸਬੁੱਕ ਦੇ ਮੈਸੇਂਜਰ ਅਤੇ ਐਪਲ ਦੀ ਐਪ ਨਾਲ ਚਲਾਇਆ ਜਾ ਰਿਹਾ ਹੈ। ਮਾਰਕ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਵਰਚੁਅਲ ਰਿਐਲਿਟੀ ਹੈਂਡਸੈੱਟ ਨਾਲੋਂ ਜ਼ਿਆਦਾ ਇਸ ਤਕਨੀਕ ਦੀ ਵਿਕਰੀ ਹੋਵੇਗੀ।