Articles Literature

ਮਾਲਵੇ ਦੀ ਕਵੀਸ਼ਰੀ ਦਾ ਵਾਰਿਸ ਮਹਾਂ ਕਵੀ ਬਾਬੂ ਰਜਬ ਅਲੀ ਖਾਂ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਬਾਬੂ ਰਜਬ ਅਲੀ ਦਾ ਜਨਮ ਪਿਤਾ ਧਮਾਲੀ ਖਾਂ ਅਤੇ ਮਾਤਾ ਜਿਊਣੀ ਦੀ ਕੁਖੋਂ ਪਿੰਡ ਸਾਹੋਕੇ ਜਿਲ੍ਹਾ ਮੋਗਾ ਵਿਖੇ 10 ਅਗਸਤ 1894 ਨੂੰ ਰਾਜਪੂਤ ਪ੍ਰੀਵਾਰ ਵਿਚ ਹੋਇ ਆ ।
ਬਾਬੂ ਰਜਬ ਅਲੀ ਹੋਰੀ ਪੰਜ ਭੈਣ ਭਰਾ ਸਨ। ਵੱਡੀਆ ਂ ਚਾਰ ਭੈਣਾਂ ਬੀਬੀ ਭਾਗੀ, ਬੀਬੀ ਸਿਯਾਦੀ, ਬੀਬੀ ਲਾਲੀ ਅਤੇ ਬੀਬੀ ਰਯਾਦੀ ਸੀ ਸਭ ਤੋਂ ਛੋਟਾ ਬਾਬੂ ਰਜਬ ਅਲੀ ਸੀ। ਛੋਟਾ ਹੋਣ ਕਰਕੇ ਸਾਰੇ ਇ ਸ ਨੂੰ ਲਾਡ ਪਿਆ ਰ ਕਰਦੇ ਸਨ। ਜਦੋ ਰਜਬ ਅਲੀ ਪੰਜ ਸਾਲ ਦਾ ਹੋਇ ਆ ਤਾਂ ਪਿੰਡ ਤੋਂ ਡੇਢ ਮੀਲ ਦੀ ਦੂਰੀ ਤੇ ਪਿੰਡ ਬੰਬੀਬਾ ਵਿਚ ਪੜ੍ਹਨ ਲਾ ਦਿੱਤਾ। ਇ ਸ ਦਾ ਪਿਤਾ ਧਮਾਲੀ ਖਾਂ ਰਜਬ ਅਲੀ ਨੂੰ ਮੋਢਿਆ ਂ ਤੇ ਬਿਠਾਲ ਕੇ ਸਕੂਲ ਲੈਕੇ ਆ ਇ ਆ ਜਾਇ ਆ ਕਰਦਾ ਸੀ ਸੱਥ ਵਿਚ ਬੈਠੇ ਵਿਆ ਕਤੀਆ ਂ ਵਿਚੋ ਕਿਸੇ ਨੇ ਕਹਿ ਦਿੱਤਾ,”ਧਮਾਲੀ! ਕਿਓੁ ਇ ਤਨੀ ਔਖ ਸੌਖ ਭਰਦਾ ਏ ਵੱਡਾ ਹੋ ਕੇ ਇ ਹਨੇ ਕਹਿੜਾ ਬਾਬੂ ਲੱਗਣਾ?” ਧਮਾਲੀ ਨੇ ਕਿਹਾ, ” ਜੇਕਰ ਮੇਰੀ ਜਿੰਦਗੀ ਰਹਿ ਗਈ ਇ ਸ ਨੂੰ ਬਾਬੂ ਵੀ ਬਣਾ ਦੇਊ।” ਧਮਾਲੀ ਖਾਂ ਨੇ ਇ ਹ ਗੱਲ ਸੱਚ ਕਰ ਵਿਖਾਈ।
ਉਥੋਂ ਪੰਜ ਜਮਾਤਾਂ ਪਾਸ ਕਰਕੇ ਅੱਠਵੀਂ ਜਮਾਤ ਮੋਗੇ ਤੋਂ ਅਤੇ 1912 ਵਿਚ ਦਸਵੀਂ ਜਮਾਤ ਬਰਜਿੰਦਰਾ ਹਾਈ ਸਕੂਲ ਫਰੀਦਕੋਟ ਤੋਂ ਚੰਗੇ ਨੰਬਰਾਂ ਵਿਚ ਪਾਸ ਕੀਤੀ। ਗੁਜਰਾਤ ਵਿਚ ਰਸੂਲੋਂ ਉਵਰਸੀਅਰ ਦਾ ਡਿਪਲੂਮਾਂ ਪਾਸ ਕੀਤਾ। ਆ ਪਣੀ ਕਵਿਤਾ ਵਿਚ ਇ ਸ ਦਾ ਜਿਕਰ ਇ ਸ ਤਰਾਂ ਕੀਤਾ ਹੈ…
੦.. ਪੰਜ ਪੜ੍ਹਿਆ ਬੰਬੀਹੇ ਜੀ, ਸਾਹੋ ਤੋਂ ਡੇਢ ਮੀਲ ਪਿਆ ਰਾ, ਸਕੂਲ ਬਬੀਹੋਂ।
ਮੋਗੇ ਅੱਠ ਜਮਤਾ, ਮੈਟ੍ਰਿਰਕ ਕੋਟ ਫਰੀਦੋਂ ਕੀਤੀ, ਦੇਸ਼ ਕੁਲ ਜਾਣੇ।
ਬਾਬੂ ਬਣਿਆ ਰਸੂਲੋਂ ਜੀ, ਮੇਰੀ ਉਮਰ ਐਸ਼ ਨਾਲ ਬੀਤੀ, ਬੜੇ ਸੁਖ ਮਾਣੇ।
ਬਾਬੂ ਰਜਬ ਅਲੀ ਵਧੀਆ ਅਥਲੀਟ ਅਤੇ ਕ੍ਰਿਕਟ ਦਾ ਕਪਤਾਨ ਸੀ ਹੋਰ ਵੀ ਕਈ ਖੇਡਾਂ ਦੇ ਵਧੀਆ ਖਿਡਾਰੀ ਸੀ।
ਉਵਰਸੀਰੀ ਪਾਸ ਕਰਕੇ ਨਹਿਰੀ ਵਿਭਾਗ ਵਿਚ ਉਵਰਸੀਰ ਦੀ ਨਿਯੁਕਤੀ ‘ਬੰਗਲਾ ਗੋਹਾਟੀ’ ਤਹਿਸੀਲ ਮਰਦਾਨ ਜਿਲ੍ਹਾ ਪੇਸ਼ਾਵਰ ਤੋਂ ਹੋਈ। ਨਹਿਰੀ ਵਿਭਾਗ ਵਿਚ ਉਵਰਸੀਰ ਨੂੰ ‘ਬਾਬੂ ਜੀ’ ਕਿਹਾ ਜਾਂਦਾ ਸੀ। ਇ ਸ ਕਰਕੇ ਇ ਸ ਦ ਨਾਮ ਨਾਲ ਬਾਬੂ ਲੱਗ ਗਿਆ ।ਪਿਸ਼ਾਵਰ ਦਾ ਜਿਕਰ ਉਹਨਾਂ ਆ ਪਣੀ ਪਹਿਲੀ ਰਚਨਾਂ ‘ਹੀਰ ਰਜਬ ਅਲੀ’ ਵਿੱਚ ਇ ੰਜ ਕੀਤਾ ਹੈ…
੦…ਜ਼ਿਲ੍ਹਾ ਪਿਸ਼ਾਵਰ ਨਹਿਰ ਵਿਚ ਭਰਤੀ,ਦੌਲਤ ਪਾਣੀ ਵਾਂਗ ਵਰਤੀ..
ਬਹੁਤ ਬਹਾਰਾਂ ਮਾਣੀਆ ਂ,ਸੁਰਖ ਮਖ਼ਮਲਾ ਵਰਗੇ ਫਿਰਨ ਪਠਾਣ ਪਠਾਣੀਆ ਂ…….
1914 ਵਿੱਚ ਬਾਬੂ ਰਜਬ ਅਲੀ ਨੇ ਆ ਪਣੀ ਪਹਿਲੀ ਰਚਨਾਂ
ਹੀਰ ਰਜਬ ਅਲੀ ਲਿਖ ਕੇ ਕਵੀਸ਼ਰੀ ਵਿਚ ਪ੍ਰਵੇਸ਼ ਕੀਤਾ। ਇ ਥੋ ਬਦਲੀ ਕਰਵਾ ਕੇ 1915 ਵਿਚ ਉਸ ਨੇ ਮਾਲਵੇ ਵਿਚ ਸਰਹੰਦ ਬਰਾਂਚ ਨਹਿਰ ਤੇ ਅਖਾੜਾ ਨਹਿਰੀ ਕੋਠੀ ਤੋ ਨੌਕਰੀ ਸ਼ੁਰੂ ਕੀਤੀ। ਇ ਥੋਂ ਨੌਕਰੀ ਛੱਡ ਕੇ ਉਸ ਨੇ ਲੰਮਾ ਸਮਾਂ ਫੌਜ਼ ਵਿਚ ਇ ੰਜੀਨੀਅਰ ਦੇ ਤੌਰ ਤੇ ਨੌਕਰੀ ਕੀਤੀ। ਉਥੋਂ ਆ ਕੇ ਫਿਰ ਨਹਿਰੀ ਵਿਭਾਗ ਵਿਚ ਸਰਹੰਦ ਨਹਿਰ ਤੇ ਨੌਕਰੀ ਕਰ ਲਈ। ਉਹ ਨਹਿਰੀ ਸਰਕਾਰੀ ਬੰਗਲੇ ਵਿਚ ਰਹਿੰਦੇ ਸਨ ਕੁਝ ਸਮੇ ਬਾਅਦ ਪਿੰਡ ਗੇੜਾ ਮਾਰ ਜਾਂਦੇ ਬਾਬੂ ਜੀ ਨੇ ਪਿੰਡ ਦੇ ਬਹੁਤ ਲੋਕਾਂ ਨੂੰ ਰੋਜ਼ਗਾਰ ਦਿਵਾਇ ਆ । ਨੌਕਰੀ ਦੌਰਾਨ ਸਾਰੇ ਮਾਲਵੇ ਦੇ ਇ ਲਾਕੇ ਨੂੰ ਜਾਨਣ ਲੱਗ ਪਏ ਸਨ। ਜਿਮੀਦਾਰਾਂ ਦੇ ਨਹਿਰੀ ਪਾਣੀ ਸਬੰਧੀ ਬਹੁਤ ਕੰਮ ਕੀਤੇ ਅਤੇ ਸਿੰਚਾਈ ਵਾਸਤੇ ਮੋਘੇ ਲਵਾ ਕੇ ਦਿੱਤੇ। ।
ਇ ਹਨਾਂ ਨੇ ਆ ਪਣੇ ਸਕੂਲ ਦੇ ਮੁੱਖ ਅਧਿਆ ਪਕ ਪੰਡਤ ਰਾਮ ਨਿਵਾਸ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਪੰਜਾਬੀ, ਫ਼ਾਰਸੀ, ਉਰਦੂ ਅਤੇ ਪਿੰਗਲ ਦਾ ਚੰਗੀ ਤਰਾਂ ਗਿਆ ਨ ਪ੍ਰਾਪਤ ਕੀਤਾ।
1921 ਵਿਚ ਬਾਬੂ ਜੀ ਨੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ਪੱਗ ਦੀ ਰਸਮ ਨਾਲ ਉਸਤਾਦ ਧਾਰਿਆ ।
ਬਾਬੂ ਜੀ ਨੇ ਇ ਸਲਾਮ ਧਰਮ ਅਨੁਸਾਰ ਚਾਰ ਵਿਆ ਹ ਰਚਾਏ। ਉਸ ਦੀਆ ਂ ਪਤਨੀਆ ਂ ਬੀਬੀ ਭਾਗੋ, ਬੀਬੀ ਫਾਤਮਾ, ਬੀਬੀ ਰਹਿਮਤ ਅਤੇ ਬੀਬੀ ਦੋਲਤਾਂ ਸਨ। ਇ ਸ ਦੇ ਘਰ ਚਾਰ ਪੁੱਤਰਾਂ ਆ ਕਲ ਖਾਂ, ਸ਼ਮਸ਼ੇਰ ਖਾਂ, ਅਦਾਲਤ ਖਾਂ ਅਲੀ ਸਰਦਾਰ ਅਤੇ ਦੋ ਬੇਟੀਆ ਂ ਸ਼ਮਸ਼ਾਦ ਬੇਗਮ ਅਤੇ ਗੁਲਜ਼ਾਰ ਬੇਗਮ ਨੇ ਜਨਮ ਲਿਆ ।
ਬਾਬੂ ਜੀ ਦੀ ਦੂਸਰੀ ਸ਼ਾਦੀ ਪਿੰਡ ਗੰਧੜ ਦੀ ਬੀਬੀ ਫਾਤਮਾ ਨਾਲ ਹੋਈ ਜੋ ਮਰ ਗਈ ਸੀ। ਤੀਸਰੀ ਸ਼ਾਦੀ ਅਬੋਹਰ ਨੇੜੇ ਪਿੰਡ ਕਾਲਾ ਟਿੱਬਾ ਦੀ ਬੀਬੀ ਰਹਿਮਤ ਨਾਲ ਹੋਈ ਸੀ। 1940 ਵਿਚ ਬਾਬੂ ਜੀ ਨੇ ਆ ਪਣੀ ਰਹਾਇ ਸ਼ ਕਾਲਾ ਟਿੱਬਾ ਵਿਖੇ ਕਰ ਲਈ ਦੇਸ਼ ਦੀ ਵੰਡ1947 ਤੱਕ ਫਿਰ ਉਥੇ ਹੀ ਰਹੇ। ਬਾਬੂ ਜੀ ਦੀ ਉਥੇ ਸੱਤਰ ਅੱਸੀ ਕਿੱਲੇ ਜਮੀਨ ਸੀ।
1947 ਵਿਚ ਦੇਸ਼ ਆ ਜ਼ਾਦ ਹੋ ਗਿਆ । ਗੋਰੇ ਦੇਸ਼ ਛੱਡ ਕੇ ਚੱਲੇ ਗਏ ਜਾਂਦੇ ਹੋਏ ਲੋਕਾਂ ਦੀ ਮੰਗ ਤੇ ਧਰਮ ਅਨੁਸਾਰ ਦੇਸ਼ ਦੋ ਟੋਟੇ ਕਰ ਗਏ ਲੋਕਾਂ ਦੀਆ ਂ ਵੰਡੀਆ ਂ ਪੈ ਗਈਆ ਂ ਇ ਕ ਦਮ ਹਫੜਾ ਦਫੜੀ ਮੱਚ ਗਈ। ਇ ਸ ਹਲਚਲ ਦਾ ਸ਼ਿਕਾਰ ਬਾਬੂ ਰਜਬ ਅਲੀ ਨੂੰ ਵੀ ਹੋਣਾ ਪਿਆ ਉਹ ਆ ਪਣੇ ਪਿੰਡ ਸਾਹੋ ਕੇ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ ਪਰ ਜਬਰਨ ਪਾਕਿਸਤਾਨ ਜਾਣਾ ਪਿਆ । ਉਥੇ ਉਸ ਨੂੰ ਚੱਕ ਨੰਬਰ ਬੱਤੀ ਜਿਲ੍ਹਾ ਉਕਾੜੇ ਵਿਚ ਚਾਲੀ ਏਕੜ ਜਮੀਨ ਅਤੇ ਘਰ ਅਲਾਟ ਹੋ ਗਿਆ । ਇ ਸ ਦਾ ਜਿਕਰ ਉਸ ਨੇ ਇ ਕ ਕਵਿਤਾ ਵਿਚ ਵੀ ਕੀਤਾ ਹੈ।
ਉਥੇ ਰਹਿ ਕੇ ਆ ਪਣੇ ਪਿੰਡ ਮਿਲਣ ਆ ਉਣ ਦੀ ਤਾਂਗ ਹਮੇਸ਼ਾ ਦਿਲ ਵਿਚ ਰੱਖਦਾ ਸੀ। 11 ਫ਼ਰਵਰੀ 1965 ਨੂੰ ਪਾਕਿਸਤਾਨ ਸਰਕਾਰ ਨੇ ਭਾਰਤ ਆ ਉਣ ਲਈ ਵੀਜ਼ਾ ਲਗਾ ਦਿੱਤਾ। ਬਾਬੂ ਜੀ ਆ ਪਣੇ ਛੋਟੇ ਪੁੱਤਰ ਸ਼ਮਸ਼ੇਰ ਖਾਂ ਨਾਲ 15 ਮਾਰਚ 1965 ਨੂੰ ਇ ਕ ਮਹੀਨੇ ਖ਼ਾਤਰ ਭਾਰਤ ਆ ਏ। ਜਦ ਉਸ ਦੇ ਆ ਉਣ ਦੀ ਖ਼ਬਰ ਪਿੰਡ ਸਾਹੋਕੇ ਪੁੱਜੀ ਤਾਂ ਸਾਰਾ ਪਿੰਡ ਖੁਸ਼ੀ ਵਿਚ ਝੂਮ ਉਠਿਆ ਅਤੇ ਮਨ ਵਿਚ ਮਿਲਣ ਦਾ ਵਿਰਾਗ ਛੇੜ ਬੈਠਾ। ਬਾਬੂ ਰਜਬ ਅਲੀ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਉਡੀਕ ਵਿਚ ਪਿੰਡ ਦੇ ਲੋਕ, ਸ਼ਗਿਰਦ ਅਤੇ ਪ੍ਰਸੰਸਕ ਖੜੇ ਸਨ। ਬਾਬੂ ਜੀ ਨੂੰ ਪਿੰਡ ਦੇ ਚਾਰ ਪੰਜ ਬੰਦੇ ਮੂਹਰੇ ਜਾ ਕੇ ਫਿਰੋਜ਼ਪੁਰ ਤੋ ਪਿੰਡ ਲੈ ਕੇ ਆ ਏ। ਆ ਉਣ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸ਼ਗਿਰਦਾਂ ਨੇ ਆ ਪੋ ਆ ਪਣੇ ਲਿਖੇ ਛੰਦ ਗਾ ਕੇ ਬਾਬੂ ਜੀ ਦੀ ਉਪਮਾ ਕੀਤੀ। ਉਹਨਾਂ ਕੋਲ ਸਨਮਾਨ ਵਜੋਂ ਬਹਤ ਸਾਰੀਆ ਂ ਪੱਗਾਂ ਅਤੇ ਨਕਦ ਰੁਪਏ ਇ ਕੱਠੇ ਹੋ ਗਏ ਪਰ ਬਾਬੂ ਜੀ ਨੇ ਸਾਰੀ ਰਾਸ਼ੀ ਉਥੇ ਹੀ ਦਾਨ ਕਰ ਦਿੱਤੀ। ਬਾਬੂ ਜੀ ਦੇ ਕੋਲ ਰੋਜ਼ਾਨਾਂ ਸ਼ਗਿਰਦਾਂ ਦੇ ਲਗਭਗ ਪੰਜਾਹ ਜੱਥੇ ਰਹਿੰਦੇ ਸਨ ਜਿੰਨਾਂ ਦੀ ਗਿਣਤੀ ਲਗਭਗ ਡੇਢ ਸੌ ਬਣਦੀ ਸੀ। ਬਾਬੂ ਜੀ ਦੇ ਸਰੋਤੇ ਅਤੇ ਪਿੰਡ ਦੇ ਵਿਆ ਕਤੀ ਸਾਰੇ ਰਲਾ ਕੇ ਪੰਜ ਕੁ ਸੌ ਦਾ ਇ ਕੱਠ ਬਣ ਜਾਂਦਾ ਸੀ। ਪਿੰਡ ਦੇ ਘਰ ਇ ਤਨੇ ਬੰਦਿਆ ਂ ਨੂੰ ਰੋਟੀ ਪਾਣੀ ਖਵਾ਼ਉਣ ਦੀ ਸੇਵਾ ਦਾ ਸਮਾਂ ਮੰਗ ਕੇ ਲੈਂਦੇ ਸਨ। ਰੋਜਾਨਾ ਵੱਖਰੇ ਘਰ ਰੋਟੀ ਖਵਾਉਣ ਦਾ ਮੌਕਾਂ ਦਿੱਤਾ ਜਾਂਦਾ। ਰੋਟੀੇ ਖਵਾਉਣ ਵਾਲੇ ਜਿਆ ਦਾ ਘਰ ਸਨ ਪਰ ਬਾਬੂ ਜੀ ਕੋਲ ਟਾਇ ਮ ਘੱਟ ਸੀ। ਪਿੰਡ ਦੇ ਲੋਕ ਪਿਆ ਰ ਦਿੰਦੇ ਕਹਿ ਰਹੇ ਸਨ ਬਾਬੂ ਜੀ ਸਾਡੀ ਦੇਹਲੀ ਉਪਰ ਇ ਕ ਵਾਰ ਪੈਰ ਜਰੂਰ ਰੱਖ ਕੇ ਜਾਵੋ। ਇ ਸ ਕਰਕੇ ਹਰ ਘਰ ਬਾਬੂ ਜੀ ਲੋਕਾਂ ਨੂੰ ਮਿਲ ਕੇ ਗਏ। ਇ ਹਨਾਂ ਦੀ ਹਾਜ਼ਰੀ ਵਿਚ ਪਿੰਡ ਵਿਚ ਇ ਕ ਭਾਰੀ ਮੇਲਾ ਵੀ ਕਰਵਾਇ ਆ ਗਿਆ ।
ਭਾਰਤ ਪਾਕਿਸਤਾਨ ਦੀ ਰਣਕੱਛ ਖੇਤਰ ਵਿਚ ਲੜਾਈ ਲੱਗ ਜਾਣ ਕਰਕੇ 26 ਮਾਰਚ ਨੂੰ ਗਿਆ ਰਾਂ ਦਿਨ ਬਾਅਦ ਹੀ ਵਾਪਸ ਮੁੜਨਾ ਪਿਆ । ਜਦ ਉਹ ਸਵੇਰ ਵੇਲੇ ਸਾਹੋਕੇ ਤੋਂ ਤੁਰਨ ਲੱਗੇ ਤਾਂ ਸਾਰਾ ਪਿੰਡ ਖੜ੍ਹਾ ਵਿਰਲਾਪ ਕਰ ਰਿਹਾ ਸੀ।
ਬਾਬੂ ਜੀ ਇ ਸਲਾਮ ਧਰਮ ਨਾਲ ਸਬੰਧ ਰੱਖਦੇ ਸੀ ਪਰ ਉਹਨਾਂ ਨੇ ਸਭ ਧਰਮਾ ਤੇ ਲਿਖਿਆ । ਪੰਜਵੇ ਪਾਤਿਸ਼ਾਹ ਦੀ ਸ਼ਹੀਦੀ, ਬਾਬਾ ਦੀਪ ਸਿੰਘ, ਸਾਹਿਬਜਾਦਿਆ ਂ ਦੀ ਸ਼ਹੀਦੀ,ਬੰਦਾ ਸਿੰਘ ਬਹਾਦਰ, ਦਸ ਗੁਰੂ ਸਾਹਿਬਾਨ ਆ ਦਿ ਪ੍ਰਸੰਗ ਅਤੇ ਕਵੀਸ਼ਰੀ ਲਿਖੀ। ਪ੍ਰਹਿਲਾਦ ਭਗਤ, ਕ੍ਰਿਸ਼ਨ ਅਵਤਾਰ ਸਬੰਧੀ ਵੀ ਲਿਖਿਆ । ਬਾਬੂ ਜੀ ਨੇ ਲਗਭਗ 85 ਕਿੱਸੇ ਲਿਖੇ। ਬਹੱਤਰ ਕਲਾ ਛੰਦ ਅਤੇ ਹੋਰ ਬਹੁਤ ਸਾਰੇ ਛੰਦ ਪੰਜਾਬੀ ਸਾਹਿਤ ਨੂੰ ਦੇਣ ਹੈ। ਬਾਬੂ ਜੀ ਨੇ ਬਹੁਤਾ ਸਾਹਿਤ ਪੰਜਾਬੀ ਵਿਚ ਅਤੇ ਮਾਲਵੇ ਖ਼ਾਤਰ ਲਿਖਿਆ । ਬਾਬੂ ਜੀ ਦੀਆ ਂ ਰਚਨਾਵਾਂ ਤੇ ਬਹੁਤ ਸਾਰੇ ਵਿਦਿਆ ਰਥੀ ਪੀ.ਐਚ.ਡੀ ਕਰ ਰਹੇ ਹਨ।
ਕਵੀਸ਼ਰ ਸੁਖਵਿੰਦਰ ਸਿੰਘ ਪੱਕਾ ਕਲਾਂ ਨੇ ਉਹਨਾ ਦੀ ਜਿੰਦਗੀ ਅਤੇ ਕੰਮਾਂ ਤੇ ਸੰਗਮ ਪਬਲੀਕੇਸ਼ਨਜ਼ ਸਮਾਣਾ ਰਾਹੀ ਕਈ ਕਿਤਾਬਾਂ ਛਪਵਾਈਆ ਂ ਜਿਵੇ..ਅਨਮੋਲ ਰਜਬ ਅਲੀ, ਅਣਖੀਲਾ ਰਜਬ ਅਲੀ, ਅਨੌਖਾ ਰਜਬ ਅਲੀ, ਰੰਗੀਲਾ ਰਜਬ ਅਲੀ, ਅਲਬੇਲਾ ਰਜਬ ਅਲੀ, ਦਸ਼ਮੇਸ਼ ਮਹਿਮਾ, ਬਾਬੂ ਰਜਬ ਅਲੀ ਦੇ ਕਿੱਸੇ।
ਇ ਕੱਲੇ ਕਵੀਸ਼ਰਾਂ ਨੇ ਹੀ ਬਾਬੂ ਰਜਬ ਅਲੀ ਨੂੰ ਨਹੀ ਗਾਇ ਆ ਪਰ ਇ ਸ ਦੀ ਚੱਲੀ ਕਲਮ ਦੇ ਯਾਦੂ ਨੂੰ ਕਈ ਕਲਾਕਾਰਾਂ ਨੇ ਆ ਪਣੀ ਆ ਵਾਜ਼ ਵਿਚ ਗਾ ਕੇ ਵੀ ਸ਼ੋਹਰਤ ਖੱਟੀ।ਮਹੁੰਮਦ ਸਦੀਕ ਅਤੇ ਰਣਜੀਤ ਕੌਰ ਨੇ ਬਾਬੂ ਜੀ ਦਾ ਲਿਖਿਆ ਗੀਤ ਗਾਇ ਆ ..
੦..ਰਾਣੀ ਸੁੰਦਰਾਂ ਮਹਿਲ ਤੇ ਚੜ੍ਹ ਕੇ
ਭੁੱਖ ਦਿਲ ਚੋਂ ਪਿਆ ਰ ਵਾਲੀ ਰੜਕੇ..
ਸੁਭਾ ਉਠ ਕੇ ਪਹਿਰ ਦੇ ਤੜਕੇ…
੦…..ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਦੀਂਹਦਾ ਵੀਰ…..
ਭੈਣ ਉਡੀਕਾਂ ਕਰੇ ਮਿਰਜ਼ਿਆ ਕੌਣ ਬਨਾਵੇ ਧੀਰ…….ਇ ਹ ਗੀਤ ਰਣਜੀਤ ਕੌਰ ਦਾ ਗਾਇ ਆ ਹੋਇ ਆ ਹੈ।
ਸਤਿੰਦਰ ਸਰਤਾਜ ਪੰਜਾਬੀ, ਉਰਦੂ ਵੱਖ ਵੱਖ ਭਸ਼ਾਵਾਂ ਦੇ ਮੰਨ ਪਸੰਦ ਸ਼ਾਇ ਰਾਂ ਦੀ ਗੱਲ ਕਰਦਾ ਹੋਇ ਆ ਕਹਿੰਦਾ ਹੈ, ” ਪੰਜਾਬੀ ਵਿਚ ਸ਼ਾਇ ਰ ਬਾਬੂ ਰਜਬ ਅਲੀ ਮੈਨੂੰ ਬਹੁਤ ਪਸੰਦ ਹੈ। ਮੈਨੂੰ ਉਸ ਦੀ ਕਵੀਸ਼ਰੀ ਬਹੁਤ ਵਧੀਆ ਲਗਦੀ ਹੈ। ਮੈਨੂੰ ਉਹਨਾਂ ਦੀਆ ਂ ਬਹੁਤ ਸਾਰੀਆ ਂ ਰਚਨਾਵਾਂ ਯਾਦ ਹਨ।” ਰਣਜੀਤ ਬਾਵਾ ਦਾ ਕਹਿਣਾ ਹੈ,” ਮੈਂ ਛੋਟਾ ਹੁੰਦਾ ਬਾਬੂ ਰਜਬ ਅਲੀ ਦੀਆ ਂ ਰਚਨਾਵਾਂ ਬਹੁਤ ਸੁਣਦਾ ਹੁੰਦਾ ਸੀ ਮੇਰੇ ਮਨ ਦੀ ਤਮੰਨਾ ਸੀ ਇ ਹਨਾਂ ਨੂੰ ਗਾ ਕੇ ਸ਼ੌਂਕ ਪੂਰਾ ਕਰਾ ਮੈਂ ਹੁਣ ਬਾਬੂ ਜੀ ਦੀਆ ਂ ਰਚਨਾਵਾਂ ਗਾ ਰਿਹਾ ਹਾਂ।
ਬਾਬੂ ਰਜਬ ਅਲੀ ਨੇ ਪਾਕਿਸਤਾਨ ਜਾ ਕੇ ਜਿਤਨੀ ਰਚਨਾਂ ਕੀਤੀ ਉਸ ਵਿਚ ਮਾਲਵੇ ਦਾ ਵਿਯੋਗ ਪਿੰਡ ਦੀ ਮਿੱਟੀ ਦਾ ਵਿਯੋਗ ਲਿਖਿਆ ਹੈ ੳਥੇ ਜਾ ਕੇ ਇ ਕ ਕਿਤਾਬ ਉਜਾੜਾ ਵੀ ਲਿਖੀ। ਉਥੇ ਜਾਕੇ ਮਨ ਨਾ ਲਾਉਣ ਦੀ ਇ ਕ ਰਚਨਾਂ..
੦….ਮੰਨ ਲਈ ਜੋ ਕਰਦਾ ਰੱਬ ਪਾਕਿ ਏ।
ਆ ਉਂਦੀ ਯਾਦ ਵਤਨ ਦੀ ਖ਼ਾਕ ਏ।
ਟੁੱਟ ਫੁੱਟ ਟੁੱਕੜੇ ਬਣ ਗਏ ਦਿਲ ਦੇ।
ਹਾਏ! ਮੈ ਭੁੱਜ ਗਿਆ ਵੰਂਗੂ ਖਿੱਲ ਦੇ।
ਭੜਥਾ ਬਣ ਗਈ ਦੇਹੀ ਐ।
ਵਿਛੜੇ ਯਾਰ ਪਿਆ ਰੇ, ਬਣੀ ਮਸੀਬਤ ਕੇਹੀ ਐ।
੦…ਮੈਨੂੰ ਉਠਦੇ ਬੈਠਦੈ ਨੂੰ, ਰਹਿਣ ਹਰ ਵਕਤ ਵਤਨ ਦੀਆ ਂ ਤਾਂਘਾਂ।
ਬਾਬੂ ਜੀ ਨੇ ਮੌਤ ਬਾਰੇ ਇ ੰਝ ਲਿਖਿਆ ਸੀ…
੦…ਰਜਬ ਅਲੀ ਜਿੰਦਗੀ ਚਾਰ ਦਿਨ ਦੀ….
ਢੈਹ ਜਾਉ ਉਸਰਿਆ ਬੁਰਜ ਸਰੀਰ ਦਾ ਜੀ।
ਬਾਬੂ ਰਜਬ ਅਲੀ 6 ਜੂਨ 1979 ਨੂੰ ਪਾਕਿਸਤਾਨ ਵਿਚ ਰੱਬ ਨੂੰ ਪਿਆ ਰਾ ਹੋ ਗਿਆ ਸੀ। ਉਸ ਦੀ ਯਾਦਗਰ ਉਸ ਦੇ ਪਿੰਡ ਸਾਹੋਕੇ ਜਿਲ੍ਹਾ ਮੋਗਾ ਵਿਚ ਬਣਾਈ ਹੋਈ ਹੈ।ਉਥੇ 6 ਜੂਨ ਨੂੰ ਬਾਬੂ ਰਜਬ ਅਲੀ ਨੂੰ ਯਾਦ ਕੀਤਾ ਜਾਦਾ ਉਥੇ ਬਹੁਤ ਸਾਰੇ ਕਵੀਸ਼ਰ ਪਹੁੰਚਦੇ ਹਨ। ਪਾਕਿਸਤਾਨ ਵਿਚ ਵੀ ਉਸ ਨੂੰ ਬੜੇ ਪਿਆ ਰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

Related posts

ਗੰਗੂ ਪਾਪੀ ਬਨਾਮ ਗੁਰੂ-ਪਿਆਰ ਵਾਲ਼ੇ ਗੰਗੂ !

admin

ਫੀਸ-ਮੁਕਤ TAFE ਲੇਬਰ ਦੇ ਨਾਲ ਰਹਿਣ ਲਈ ਇਥੇ ਹੈ !

admin

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin