Story

ਮਿਂਨੀ ਕਹਾਣੀ – ਕੋਰੋਨਾ ਦਾ ਟੀਕਾ

ਸਰਪੰਚ ਜੀ ਸਰਪੰਚ ਜੀ ਘਰ ਹੋ?ਨੈਣੂ ਅਮਲੀ ਨੇ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ।ਆ ਕੋਣ ਹੈ ਨੈਣੂ ਹੈ?ਲੰਘ ਆ।ਜੀ ਮੋਤੀਆਂ ਵਾਲਿਆ।ਨੈਣੂ ਨੇ ਅੱਗੋਂ ਸਰਪੰਚ ਨੂੰ ਜਵਾਬ ਦਿੱਤਾ।ਆ ਕਿਵੇਂ ਆਇਆ ਏ?ਸਰਪੰਚ ਨੇ ਨੈਣੂ ਨੂੰ ਸਵਾਲ ਕੀਤਾ।ਜੀ ਕੀ ਦੱਸਾਂ ਕੱਲ ਮੈਂ ਕੋਰੋਨਾਂ ਦਾ ਟੀਕਾ ਲਗਾਉਣ ਸੈਂਟਰ ਵਿੱਚ ਗਿਆ ਸੀ ਤੇ ਡਾਕਟਰ ਨੇ ਟੀਕਾ ਲਗਾਉਂਦੇ ਸਮੇ ਨਾਲ ਹੀ ਕਿਹਾ ਕੇ ਪੰਦਰਾਂ ਦਿਨ ਸ਼ਰਾਬ ਨਹੀਂ ਪੀਣੀ।ਤੁਹਾਨੂੰ ਤਾਂ ਪਤਾ ਹੈ ਕੇ ਮੈਂ ਸ਼ਰਾਬ ਪੀਣ ਦਾ ਆਦੀ ਹਾਂ।ਇਹ ਤਾਂ ਚੰਗੀ ਗੱਲ ਹੈ ਇਸ ਦੇ ਨਾਲ ਤੇਰੀ ਸ਼ਰਾਬ ਵੀ ਛੁੱਟ ਜਾਵੇਗੀ।ਦੂਸਰਾ ਕੋਰੋਨਾ ਮਾਹਮਾਰੀ ਤੋਂ ਵੀ ਬਚਿਆ ਰਹੇਗਾ।ਸਰਪੰਚ ਨੇ ਨੈਣੂ ਨੂੰ ਵਿਅੰਗ ਕੱਸਦਿਆਂ ਹੋਇਆ ਕਿਹਾ।ਕੋਰੋਨਾ ਨਾਲ ਤਾਂ ਮੈਂ ਭਾਂਵੇ ਬਚ ਜਾਂਵਾ ਪਰ ਸ਼ਰਾਬ ਨਾਂ ਪੀਣ ਤੇ ਜਲਦੀ ਹੀ ਉਤੇ ਚਲਾ ਜਾਵਾਂਗਾ।ਨੈਣੂ ਨੇ ਸਰਪੰਚ ਨੂੰ ਬੇਨਤੀ ਕਰਦੇ ਕਿਹਾ।ਇਹ ਤੇਰਾ ਵਹਿਮ ਹੈ ਨੈਣੂ।ਦਿੱਲ ਨੂੰ ਪੱਕਾ ਕਰ ਸਰਕਾਰ ਸਾਡੇ ਭਲੇ ਲਈ ਹੀ ਟੀਕੇ ਲਾ ਰਹੀ ਹੈ।ਸ਼ਰਾਬ ਨਾਂ ਪੀਣ ਨਾਲ ਤੈਨੂੰ ਕੁੱਛ ਨਹੀਂ ਹੋਣਾ ਉਲਟਾ ਕੋਰੋਨਾ ਦਾ ਟੀਕਾ ਲਗਾਉਣ ਨਾਲ ਤੇਰੀ ਬੀਮਾਰੀ ਨੂੰ ਲੜਨ ਵਾਲੀ ਸ਼ਕਤੀ ਜਾਨੀ ਕੇ ਤੇਰੀ ਇਮੁਨਟੀ ਪਾਵਰ ਵਧੇਗੀ।ਸੱਚ ਸਰਪੰਚ ਜੀ।ਨੈਣੂ ਨੂੰ ਸਰਪੰਚ ਤੇ ਰੱਬ ਤੋਂ ਵੱਧ ਯਕੀਨ ਸੀ।ਇਸੇ ਯਕੀਨ ਤੇ ਆਤਮ ਵਿਸ਼ਵਾਸ ਨਾਲ ਨੈਣੂ ਅਗਲੇ 28 ਦਿਨ ਦੇ ਟੀਕੇ ਲਗਾਉਣ ਦੀ ਤਿਆਰੀ ਤੇ ਮਨ ਬਣਾ ਕੇ ਸਰਪੰਚ ਦਾ ਸ਼ੁਕਰੀਆ ਕਰਦਾ ਹੋਇਆ ਘਰ ਨੂੰ ਵਾਪਸ ਆ ਗਿਆ।

– ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਾਂ ਦੀ ਮਮਤਾ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin