BollywoodIndia

ਮਿਸ ਗ੍ਰੈਂਡ ਇੰਟਰਨੈਸ਼ਨਲ ਰੇਚਲ ਗੁਪਤਾ ਖਿਤਾਬ ਵਾਪਸ ਕਰੇਗੀ !

ਸਾਲ 2024 ਵਿੱਚ ਬਣੀ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਆਪਣਾ ਕਰਾਊਨ ਵਾਪਸ ਕਰੇਗੀ।

ਸਾਲ 2024 ਵਿੱਚ ਬਣੀ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਆਪਣਾ ਕਰਾਊਨ ਵਾਪਸ ਕਰੇਗੀ। ਆਪਣੇ ਇੰਸਟਾਗਰਾਮ ਹੈਂਡਲ ਤੋਂ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਰੇਚਲ ਗੁਪਤਾ ਨੇ ਕਿਹਾ ਮੇਰੇ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਮੇਰੇ ਨਾਲ ਗਲਤ ਵਿਹਾਰ ਕੀਤਾ ਗਿਆ, ਜਿਸ ਤੋਂ ਦੁਖੀ ਹੋ ਕੇ ਫੈਸਲਾ ਕਰ ਰਹੀ ਹੈ।

ਦੂਜੇ ਪਾਸੇ ਮਿਸ ਗ੍ਰੈਂਡ ਇੰਟਰਨੈਸ਼ਨਲ ਵੱਲੋਂ ਵੀ ਆਪਣੇ ਇੰਸਟਾਗਰਾਮ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਗਈ। ਇਸ ਗਰੈਂਡ ਇੰਟਰਨੈਸ਼ਨਲ ਔਰਗਨਾਈਜੇਸ਼ਨ ਵੱਲੋਂ ਰੇਚਲ ਗੁਪਤਾ ਨੂੰ ਦਿੱਤਾ ਗਿਆ ਸਨਮਾਨ ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਟਰਮੀਨੇਟ ਕੀਤਾ ਜਾਂਦਾ ਹੈ। ਔਰਗਨਾਈਜੇਸ਼ਨ ਦਾ ਕਹਿਣਾ ਹੈ ਕੀ ਰੇਚਲ ਗੁਪਤਾ ਵੱਲੋਂ ਆਪਣੀਆਂ ਜਿੰਮੇਵਾਰੀਆਂ ਅਤੇ ਪ੍ਰੋਜੈਕਟ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾਇਆ ਗਿਆ। ਆਰਗਨਾਈਜੇਸ਼ਨ ਵੱਲੋਂ 30 ਦਿਨਾਂ ਦੇ ਅੰਦਰ -ਅੰਦਰ ਖਿਤਾਬ ਵਾਪਸ ਕਰਨ ਲਈ ਕਿਹਾ ਗਿਆ।

ਦੂਜੇ ਪਾਸੇ ਰੇਚਲ ਗੁਪਤਾ ਦੇ ਕਰੀਬੀ ਤੇਜਸਵੀ ਮਹਿਨਾਸ ਦਾ ਕਹਿਣਾ ਹੈ ਕਿ ਰੇਚਲ ਦੇ ਨਾਲ ਧੋਖਾ ਹੋਇਆ ਹੈ, ਜੋ ਉਹਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਜੋ ਵਾਅਦੇ ਸੀ, ਔਰਗਨਾਈਜੇਸ਼ਨ ਵਲੋਂ ਪੂਰੇ ਨਹੀਂ ਕੀਤੇ ਗਏ। ਜਿਸ ਦੇ ਸੰਬੰਧ ਵਿੱਚ ਜਲਦੀ ਹੀ ਰਚੇਲ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਜਾਏਗੀ ਅਤੇ ਸਾਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਸਾਂਝੀ ਕੀਤੀ ਜਾਏਗੀ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin