Bollywood

ਮਿਸ ਯੂਨੀਵਰਸ 2021 ਦਾ ਗ੍ਰੈਂਡ ਫਿਨਾਲੇ ਅੱਜ, ਚੰਡੀਗੜ੍ਹ ਦੀ ਹਰਨਾਜ਼ ਸੰਧੂ ‘ਤੇ ਦੇਸ਼ ਦੀਆਂ ਨਜ਼ਰਾਂ

ਚੰਡੀਗੜ੍ਹ – ਮਿਸ ਯੂਨੀਵਰਸ 2021 ਦਾ ਅੱਜ ਫਾਈਨਲ ਹੋਵੇਗਾ। ਇਸ ਵਿੱਚ ਚੰਡੀਗੜ੍ਹ ਦੀ ਬੇਟੀ ਹਰਨਾਜ਼ ਕੌਰ ਸੰਧੂ (Harnaaz Sandhu) ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਪੂਰੇ ਦੇਸ਼ ਦੇ ਨਾਲ-ਨਾਲ ਚੰਡੀਗੜ੍ਹ ਦੇ ਲੋਕਾਂ ਦੀਆਂ ਨਜ਼ਰਾਂ ਗ੍ਰੈਂਡ ਫਿਨਾਲੇ ਦੇ ਨਤੀਜੇ ‘ਤੇ ਹਨ। ਇਸ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਇਜ਼ਰਾਈਲ ਦੇ ਦੱਖਣੀ ਸ਼ਹਿਰ ਇਲਾਟ ਵਿੱਚ ਹੋ ਰਿਹਾ ਹੈ। ਚੰਡੀਗੜ੍ਹ ਦੇ ਲੋਕ ਵੀ ਕਾਫੀ ਉਤਸ਼ਾਹਿਤ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਸ ਮੁਕਾਬਲੇ ਦਾ ਤਾਜ ਸ਼ਹਿਰ ਦੀ ਧੀ ਦੇ ਸਿਰ ‘ਤੇ ਸਜੇ। ਹਰਨਾਜ਼ ਸੰਧੂ ਪੇਸ਼ੇ ਤੋਂ ਮਾਡਲ ਹੈ। ਉਸਨੇ ਆਪਣੀ ਮੁਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ। ਇਸ ਮੁਕਾਬਲੇ ਵਿੱਚ ਭਾਰਤ ਦੀ ਹਰਨਾਜ਼ ਸੰਧੂ ਦੁਨੀਆ ਭਰ ਤੋਂ ਚੁਣੀਆਂ ਗਈਆਂ ਖੂਬਸੂਰਤ ਕੁੜੀਆਂ ਦਾ ਮੁਕਾਬਲਾ ਕਰਨ ਲਈ ਪਹੁੰਚੀ ਹੈ। ਹਾਲ ਹੀ ‘ਚ ਉਸ ਨੇ ‘ਲਿਵਾ ਮਿਸ ਦੀਵਾ ਯੂਨੀਵਰਸ 2021’ (Miss Universe 2021) ਦਾ ਖਿਤਾਬ ਵੀ ਜਿੱਤਿਆ ਹੈ।ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਹਰਨਾਜ਼ ਕੌਰ ਸੰਧੂ ਫੇਮਿਨਾ ਮਿਸ ਇੰਡੀਆ-2019 (Femina Miss India -2019) ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੀ ਸੀ। ਸੈਕਟਰ-42 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ (GCG) ਦੀ ਵਿਦਿਆਰਥਣ ਹਰਨਾਜ਼ ਕੌਰ ਸੰਧੂ ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਹੁਣ ਉਸਦਾ ਪੂਰਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ। ਹਰਨਾਜ਼ ਦੀ ਮਾਂ ਦੱਸਦੀ ਹੈ ਕਿ ਉਸ ਦੀ ਬੇਟੀ ਬਚਪਨ ਤੋਂ ਹੀ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਨੇ ਆਪਣੀ ਸਕੂਲੀ ਪੜ੍ਹਾਈ ਸੈਕਟਰ-40 ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਅਤੇ 12ਵੀਂ ਸੈਕਟਰ-35 ਖਾਲਸਾ ਸਕੂਲ ਤੋਂ ਕੀਤੀ। ਥੀਏਟਰ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੀ ਹਰਨਾਜ਼ ਨੂੰ ਜਾਨਵਰਾਂ ਨਾਲ ਵਿਸ਼ੇਸ਼ ਲਗਾਅ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin