Story

ਮੁਫਤ ਸਫ਼ਰ (ਮਿੰਨੀ ਕਹਾਣੀ)

ਬੇਬੇ ਅੱਜ ਸਵੇਰੇ ਸਵੇਰੇ ਉਠ ਕੇ ਕਿਉਂ ਝੋਲੇ ਦੇ ਵਿੱਚ ਕੱਪੜੇ ਪਾ ਰਹੀ ਹੈ? ਕਿੱਥੇ ਜਾਣ ਦੀ ਤਿਆਰੀ ਆ? ਸ਼ਿੰਦੇ ਨੇ ਅਚਾਨਕ ਬੇਬੇ ਨੂੰ ਸਵੱਗਤੇ ਉਠਣ ਕਰ ਪੁੱਛਿਆਂ। ਮੁੰਡਿਆ ਜਦੋਂ ਦੀ ਮੈਂ ਵਿਆਹੀ ਆਈ ਹਾਂ ਨਾਂ ਤੇਰੇ ਬਾਪੂ ਤੇ ਨਾਂ ਹੀ ਮੈਨੂੰ ਤੂੰ ਪੁੱਛਿਆ ਕੇ ਬੇਬੇ ਤੈਨੂੰ ਕਿਤੇ ਤੀਰਥ ਇਸ਼ਨਾਨਾਂ ਦੇ ਦਰਸ਼ਨ ਕਰਵਾ ਦਈਏ। ਮੈਨੂੰ ਤੇਰੀ ਤਾਈ ਫਿੰਨੂੰ ਨੇ ਦੱਸਿਆ ਕੇ ਕੈਪਟਨ ਨੇ ਬੀਬੀਆਂ ਦਾ ਸਰਕਾਰੀ ਬੱਸਾਂ ਵਿੱਚ ਕਿਰਾਇਆ ਮੁੱਫਤ ਕਰ ਦਿੱਤਾ ਹੈ। ਮੈਂ ਅਨੰਦਪੁਰ ਸਾਹਿਬ,ਕੀਰਤਪੁਰ ਸਾਹਿਬ ਤੇ ਮਣੀਕਰਣ ਸਾਹਿਬ ਦੇ ਦਰਸ਼ਨ ਕਰ ਆਈ ਹਾਂ। ਭਲਾ ਹੋਵੇ ਕੈਪਟਨ ਦਾ ਜਿੰਨਾ ਦੀ ਔਲਾਦ ਨੇ ਸਾਰੀ ਉਮਰ ਧਾਰਮਿਕ ਅਸ਼ਥਾਨਾ ਦੇ ਆਪਣੇ ਮਾਂ ਬਾਪ ਨੂੰ ਦਰਸ਼ਨ ਨਹੀਂ ਕਿਰਾਏ ਹੁਣ ਧਾਰਮਿਕ ਅਸ਼ਥਾਨਾ ਦੇ ਨਾਲ ਨਾਲ ਜਿੱਥੇ ਮਰਜ਼ੀ ਭਾਵੇਂ ਉਹ ਬੱਚੀ ਹੋਵੇ ਜਾਂ ਜਵਾਨ ਕੁੜੀ ਜਿੱਥੇ ਸਰਕਾਰੀ ਬੱਸ ਜਾਂਦੀ ਹੈ। ਮੁੱਫਤ ਸਹੂਲਤ ਦੇ ਰਹੀ ਹੈ।ਮੈਂ ਵੀ ਹੁਣ ਪੁੱਤ ਬੁੱਢੇ ਵਾਇਰੇ ਧਾਰਮਿਕ ਅਸ਼ਥਾਨਾਂ ਦੇ ਦਰਸ਼ਨ ਕਰ ਸਵਰਗਾਂ ਵਿੱਚ ਵਾਸਾ ਪਾਉਣਾ ਚਹੁੰਦੀ ਹਾਂ। ਬੀਬੀ ਤੂੰ ਇਕੱਲੀ ਇਸ ਉੱਮਰ ਵਿੱਚ ਕਿਸ ਤਰਾਂ ਸਫਰ ਕਰੇਗੀ। ਸ਼ਿੰਦੇ ਨੇ ਤਰਲਾ ਮਾਰਦੇ ਹੋਏ ਬੇਬੇ ਨੂੰ ਪੁੱਛਿਆ। ਪੁੱਤ ਤੇਰੀ ਤਾਈ ਨੇ ਦੱਸਿਆ ਹੈ ਕੇ ਸਾਰੀਆਂ ਬੀਬੀਆਂ ਸਾਡੇ ਵਰਗੀਆਂ ਸਨ ਜੋ ਦਰਸ਼ਨ ਕਰ ਕੇ ਮੇਰੇ ਨਾਲ ਆਈਆਂ ਹਨ। ਮੈਂ ਵੀ ਉਹਨਾਂ ਬੀਬੀਆਂ ਦੇ ਆਸਰੇ ਦਰਸ਼ਨ ਕਰ ਆਵਾਂ ਗੀ।ਜਿਸ ਤਰਾਂ ਤੇਰੀ ਤਾਈ ਕਰ ਕੇ ਆ ਗਈ ਹੈ। ਇਹ ਕਹਿ ਕੇ ਬੇਬੇ ਝੋਲਾ ਫੜ੍ਹ ਸਫਰ ਤੇ ਜਾਣ ਲਈ ਬੱਸ ਤੇ ਚੜ੍ਹਣ ਲਈ ਨਵੀ ਆਸ ਲੈਕੇ ਪੂਰੇ ਮੋਟੀਵੇਸ਼ਨ ਉਤਸ਼ਾਹ ਨਾਲ ਤੁਰ ਪਈ। ਸ਼ਿੰਦਾ ਹੱਕਾ ਬੱਕਾ ਬੇਬੇ ਨੂੰ ਦੇਖਦਾ ਰਹਿ ਗਿਆ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin

ਹੁਣ ਤਾਂ ਸਾਰੇ ਲੈਣ ਈ ਆਉਂਦੇ ਆ !

admin