ArticlesIndiaSport

ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਟੌਪ ‘ਤੇ !

ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ ਪ੍ਰਾਪਤ ਕੀਤੀ ਹੈ।

ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਪ੍ਰਾਪਤ ਕੀਤੀ ਹੈ। ਓਵਲ ਵਿਖੇ ਇੰਗਲੈਂਡ ਵਿਰੁੱਧ ਖੇਡੇ ਗਏ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪੰਜਵੇਂ ਟੈਸਟ ਵਿੱਚ ਭਾਰਤ ਦੀ ਜਿੱਤ ਵਿੱਚ ਸਿਰਾਜ ਅਤੇ ਕ੍ਰਿਸ਼ਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਓਵਲ ਟੈਸਟ ਵਿੱਚ 9 ਵਿਕਟਾਂ ਲੈ ਕੇ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਸਿਰਾਜ 12 ਸਥਾਨਾਂ ਦੀ ਛਾਲ ਮਾਰ ਕੇ 674 ਰੇਟਿੰਗ ਅੰਕਾਂ ਨਾਲ ਕਰੀਅਰ ਦੀ ਸਰਵੋਤਮ 15ਵੇਂ ਸਥਾਨ ‘ਤੇ ਪਹੁੰਚ ਗਏ ਹਨ। ਪ੍ਰਸਿਧ ਕ੍ਰਿਸ਼ਨਾ ਨੇ ਓਵਲ ਟੈਸਟ ਵਿੱਚ ਦੋਵੇਂ ਪਾਰੀਆਂ ਵਿੱਚ 4-4 ਵਿਕਟਾਂ ਲਈਆਂ। ਉਹ ਆਈਸੀਸੀ ਟੈਸਟ ਰੈਂਕਿੰਗ ਵਿੱਚ 59ਵੇਂ ਸਥਾਨ ‘ਤੇ ਪਹੁੰਚ ਗਏ ਹਨ।

ਸਿਰਾਜ ਅਤੇ ਕ੍ਰਿਸ਼ਨਾ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਚਾਰ ਜਾਂ ਵੱਧ ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਜੋੜੀ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਸਪਿੰਨਰ ਬਿਸ਼ਨ ਸਿੰਘ ਬੇਦੀ ਅਤੇ ਏਰਾਪੱਲੀ ਪ੍ਰਸੰਨਾ ਨੇ 1969 ਵਿੱਚ ਦਿੱਲੀ ਵਿੱਚ ਆਸਟ੍ਰੇਲੀਆ ਵਿਰੁੱਧ ਇਹ ਉਪਲਬਧੀ ਹਾਸਲ ਕੀਤੀ ਸੀ।

ਸਿਰਾਜ ਨੇ 5 ਟੈਸਟ ਮੈਚਾਂ ਦੀ ਇੰਗਲੈਂਡ ਲੜੀ ਵਿੱਚ ਸਾਰੇ ਮੈਚ ਖੇਡੇ ਅਤੇ ਸਭ ਤੋਂ ਵੱਧ 23 ਵਿਕਟਾਂ ਲਈਆਂ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਅਤੇ ਜੋਸ਼ ਟੰਗ ਨੇ ਵੀ ਮੈਚ ਵਿੱਚ ਅੱਠ-ਅੱਠ ਵਿਕਟਾਂ ਲੈ ਕੇ ਕਰੀਅਰ ਦੀ ਸਭ ਤੋਂ ਵਧੀਆ ਪੁਜੀਸ਼ਨ ਹਾਸਲ ਕੀਤੀ ਹੈ। ਐਟਕਿੰਸਨ ਪਹਿਲੀ ਵਾਰ ਸਿਖਰਲੇ ਦਸ ਵਿੱਚ ਸ਼ਾਮਲ ਹੋਇਆ ਹੈ, ਜਦੋਂ ਕਿ ਟੰਗ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ 14 ਸਥਾਨ ਉੱਪਰ ਚੜ੍ਹ ਕੇ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ, ਭਾਰਤ ਦਾ ਜਸਪ੍ਰੀਤ ਬੁਮਰਾਹ ਪਹਿਲੇ, ਦੱਖਣੀ ਅਫਰੀਕਾ ਦਾ ਕਾਗੀਸੋ ਰਬਾਡਾ ਦੂਜੇ, ਆਸਟ੍ਰੇਲੀਆ ਦਾ ਪੈਟ ਕਮਿੰਸ ਤੀਜੇ, ਨਿਊਜ਼ੀਲੈਂਡ ਦਾ ਮੈਟ ਹੈਨਰੀ ਚੌਥੇ, ਆਸਟ੍ਰੇਲੀਆ ਦਾ ਜੋਸ਼ ਹੇਜ਼ਲਵੁੱਡ ਪੰਜਵੇਂ ਸਥਾਨ ‘ਤੇ ਹੈ।

ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ, ਇੰਗਲੈਂਡ ਦਾ ਜੋ ਰੂਟ ਸਿਖਰਲਾ ਸਥਾਨ ਬਰਕਰਾਰ ਰੱਖਦਾ ਹੈ। ਹੈਰੀ ਬਰੂਕ ਦੂਜੇ ਸਥਾਨ ‘ਤੇ ਵਾਪਸ ਆ ਗਿਆ ਹੈ। ਦੋਵਾਂ ਬੱਲੇਬਾਜ਼ਾਂ ਨੇ ਦ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜੇ ਲਗਾਏ ਸਨ।

ਯਸ਼ਸਵੀ ਜੈਸਵਾਲ ਪੰਜਵੇਂ ਨੰਬਰ ‘ਤੇ ਹੈ। ਉਸਨੇ ਵੀ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ। ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹਨ ਅਤੇ ਸਟੀਵ ਸਮਿਥ ਚੌਥੇ ਸਥਾਨ ‘ਤੇ ਹਨ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਛੇਵੇਂ ਸਥਾਨ ‘ਤੇ ਹਨ, ਸ਼੍ਰੀਲੰਕਾ ਦੇ ਕਾਮਿੰਦੂ ਮੈਂਡਿਸ ਸੱਤਵੇਂ ਸਥਾਨ ‘ਤੇ ਹਨ, ਭਾਰਤ ਦੇ ਰਿਸ਼ਭ ਪੰਤ ਅੱਠਵੇਂ ਸਥਾਨ ‘ਤੇ ਹਨ, ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੌਵੇਂ ਸਥਾਨ ‘ਤੇ ਹਨ। ਇੰਗਲੈਂਡ ਦੇ ਬੇਨ ਡਕੇਟ ਦਸਵੇਂ ਸਥਾਨ ‘ਤੇ ਹਨ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

$100 Million Boost for Bushfire Recovery Across Victoria

admin

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin