Bollywood Articles Pollywood

‘ਮੇਟ ਗਾਲਾ 2025’ ਫੈਸ਼ਨ ਈਵੈਂਟ ‘ਚ ਦਿਲਜੀਤ ਦੀ ਲੁੱਕ ਦੇ ਦੀਵਾਨੇ ਹੋ ਗਏ !

ਬਾਲੀਵੁੱਡ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਮੇਟ ਗਾਲਾ 2025 ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ।

ਦੁਨੀਆ ਦੇ ਵਿੱਚ ਸਭ ਤੋਂ ਮਸ਼ਹੂਰ ਫੈਸ਼ਨ ਈਵੈਂਟ ਮੇਟ ਗਾਲਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਇਸ ਸਾਲ ਇਹ ਈਵੈਂਟ ਸੋਮ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਆਯੋਜਿਤ ਕੀਤਾ ਗਿਆ ਸੀ। ਮੇਟ ਗਾਲਾ 2025 ਦੇ ਰੈੱਡ ਕਾਰਪੇਟ ‘ਤੇ ਬਾਲੀਵੁੱਡ ਸਿਤਾਰਿਆਂ ਦਾ ਗਲੈਮਰ ਦੇਖਣ ਨੂੰ ਮਿਲਿਆ। ਸ਼ਾਹਰੁਖ ਖਾਨ, ਗਰਭਵਤੀ ਕਿਆਰਾ ਅਡਵਾਨੀ ਅਤੇ ਮਨੀਸ਼ ਮਲਹੋਤਰਾ ਵਰਗੇ ਸਿਤਾਰਿਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਦਿਲਜੀਤ ਦੋਸਾਂਝ ਮੇਟ ਗਾਲਾ 2025 ਵਿੱਚ ਆਪਣੇ ਡੈਬਿਊ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਦੌਰਾਨ, ਉਨ੍ਹਾਂ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਨਾ ਸਿਰਫ਼ ਮੇਟ ਗਾਲਾ ਵਿੱਚ ਡੈਬਿਊ ਕਰਕੇ ਇਤਿਹਾਸ ਰਚਿਆ ਹੈ ਬਲਕਿ ਅੰਨਾ ਵਿੰਟੂਰ ਨੇ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਵੀ ਸੱਦਾ ਦਿੱਤਾ ਹੈ। ਦਿਲਜੀਤ ਸ਼ਕੀਰਾ, ਨਿਕੋਲ ਸ਼ੇਰਜ਼ਿੰਗਰ ਅਤੇ ਗੇਲ ਕਿੰਗ ਦੇ ਨਾਲ ਬੈਠਣ ਵਾਲਾ ਪਹਿਲਾ ਭਾਰਤੀ ਸਟਾਰ ਹੋਵੇਗਾ।

ਮੇਟ ਗਾਲਾ ਮਸ਼ਹੂਰ ਕਾਸਟਿਊਮ ਇੰਸਟੀਚਿਊਟ ਗਾਲਾ ਫੈਸ਼ਨ ਦੀ ਦੁਨੀਆ ਦੇ ਵੱਕਾਰੀ ਸਮਾਗਮਾਂ ਵਿੱਚੋਂ ਇੱਕ ਹੈ। ਇਹ ਪ੍ਰੋਗਰਾਮ ਆਪਣੇ ਵਿਲੱਖਣ ਫੈਸ਼ਨ, ਮਸ਼ਹੂਰ ਹਸਤੀਆਂ ਦੀ ਮੌਜੂਦਗੀ ਅਤੇ ਆਪਣੇ ਅਜੀਬ ਥੀਮ ਲਈ ਹਰ ਵਾਰ ਖ਼ਬਰਾਂ ਵਿੱਚ ਰਹਿੰਦਾ ਹੈ। ਇਸ ਵਿੱਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਈ ਸਿਤਾਰੇ ਹਿੱਸਾ ਲੈਂਦੇ ਹਨ। ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੁਕੋਣ, ਆਲੀਆ ਭੱਟ ਅਤੇ ਈਸ਼ਾ ਅੰਬਾਨੀ ਤੋਂ ਬਾਅਦ ਹੁਣ ਸ਼ਾਹਰੁਖ ਖਾਨ, ਗਰਭਵਤੀ ਕਿਆਰਾ ਅਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਇਸ ਸਾਲ ਇਸ ਵਿੱਚ ਡੈਬਿਊ ਕਰ ਰਹੇ ਹਨ।

ਸ਼ਾਹਰੁਖ ਖਾਨ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਚੱਲਣ ਵਾਲਾ ਪਹਿਲਾ ਬਾਲੀਵੁੱਡ ਪੁਰਸ਼ ਅਦਾਕਾਰ ਬਣ ਗਿਆ ਹੈ। ਸ਼ਾਹਰੁਖ ਖਾਨ ਨੇ ਇਸ ਸਾਲ ਮੇਟ ਗਾਲਾ 2025 ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਸ਼ਾਹਰੁਖ ਮੈੱਟ ਗਾਲਾ ਵਿੱਚ ਡੈਬਿਊ ਕਰਨ ਵਾਲਾ ਪਹਿਲਾ ਬਾਲੀਵੁੱਡ ਪੁਰਸ਼ ਅਦਾਕਾਰ ਹੈ। ਉਸਨੇ ਆਪਣਾ ਸਿਗਨੇਚਰ ਪੋਜ਼ ਦਿੱਤਾ ਅਤੇ ਉਸਦਾ ਲੁੱਕ ਸ਼ਾਨਦਾਰ ਸੀ। ਕਿੰਗ ਖਾਨ ਨੇ ਬਹੁਤ ਸਾਰੇ ਗਹਿਣਿਆਂ ਦੇ ਨਾਲ ਇੱਕ ਬਿਲਕੁਲ ਕਾਲਾ ਲੁੱਕ ਚੁਣਿਆ। ਉਸਦਾ ਇਹ ਪਹਿਰਾਵਾ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।

ਪ੍ਰਿਯੰਕਾ ਚੋਪੜਾ ਦੇ ਲੁੱਕ ਦੀ ਵੀ ਕਾਫ਼ੀ ਚਰਚਾ ਹੋਈ। ਪ੍ਰਿਯੰਕਾ ਨੇ ਹਲਕੇ ਅਤੇ ਕਾਲੇ ਰੰਗ ਦਾ ਪੋਲਕਾ ਡਾਟ ਪ੍ਰਿੰਟ ਵਾਲਾ ਲੰਬਾ ਪਹਿਰਾਵਾ ਪਾਇਆ ਹੋਇਆ ਸੀ। ਉਸਦੀ ਇਹ ਡਰੈੱਸ ਓਲੀਵੀਅਰ ਰੂਸਟੇ ਦੁਆਰਾ ਡਿਜ਼ਾਈਨ ਕੀਤੀ ਗਈ ਸੀ। ਜਿੱਥੇ ਪ੍ਰਿਯੰਕਾ ਦੇ ਪੋਲਕਾ ਡਾਟ ਪਹਿਰਾਵੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉੱਥੇ ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਚੋਪੜਾ ਦੇ ਲੁੱਕ ਨੇ ਲੋਕਾਂ ਨੂੰ 19 ਸਾਲ ਪੁਰਾਣੀ ਫਿਲਮ ਦੀ ਯਾਦ ਦਿਵਾ ਦਿੱਤੀ। ਸ਼ਾਹਰੁਖ ਖਾਨ ਦੇ ਕਾਲੇ ਪਹਿਰਾਵੇ ਅਤੇ ਪ੍ਰਿਯੰਕਾ ਚੋਪੜਾ ਦੇ ਪੋਲਕਾ ਡਾਟ ਡਰੈੱਸ ਨੇ ਲੋਕਾਂ ਨੂੰ ਫਿਲਮ ਡੌਨ ਦੀ ਯਾਦ ਦਿਵਾ ਦਿੱਤੀ। ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਫਿਲਮ ਡੌਨ ਦੇ ਪ੍ਰਚਾਰ ਦੌਰਾਨ ਉਹੀ ਪਹਿਰਾਵੇ ਪਹਿਨੇ ਸਨ ਜੋ ਉਨ੍ਹਾਂ ਨੇ ਹੁਣ ਮੇਟ ਗਾਲਾ ਵਿੱਚ ਪਹਿਨੇ ਹਨ।

ਕਿਆਰਾ ਅਡਵਾਨੀ ਨੇ ਮੇਟ ਗਾਲਾ ਵਿੱਚ ਆਪਣਾ ਡੈਬਿਊ ਕੀਤਾ ਹੈ, ਖਾਸ ਗੱਲ ਇਹ ਹੈ ਕਿ ਉਹ ਇਸ ਈਵੈਂਟ ਵਿੱਚ ਆਪਣੇ ਬੇਬੀ ਬੰਪ ਨਾਲ ਪਹੁੰਚੀ ਸੀ। ਅਦਾਕਾਰਾ ਨੇ ‘ਟੇਲਰਡ ਫਾਰ ਯੂ’ ਥੀਮ ਆਧਾਰਿਤ ਪੁਸ਼ਾਕ ਪਹਿਨੀ ਸੀ। ਜਿਸ ਵਿੱਚ ਉਸਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਸੀ। ਕਿਆਰਾ ਨੂੰ ਦੇਖ ਕੇ ਉਸਦੇ ਪ੍ਰਸ਼ੰਸਕ ਬਹੁਤ ਖੁਸ਼ ਹਨ, ਗਰਭ ਅਵਸਥਾ ਦੀ ਚਮਕ ਉਸਦੇ ਚਿਹਰੇ ‘ਤੇ ਸਾਫ਼ ਦਿਖਾਈ ਦੇ ਰਹੀ ਸੀ। ਇਸ ਦੇ ਨਾਲ, ਉਹ ਮੈਨਹਟਨ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੇ ਕਾਸਟਿਊਮ ਇੰਸਟੀਚਿਊਟ ਦੀਆਂ ਰੈੱਡ ਕਾਰਪੇਟ ਨਾਲ ਸਜਾਏ ਪੌੜੀਆਂ ‘ਤੇ ਚੱਲਣ ਵਾਲੀ ਚੌਥੀ ਬਾਲੀਵੁੱਡ ਅਦਾਕਾਰਾ ਬਣ ਗਈ ਹੈ।

ਬਾਲੀਵੁੱਡ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਮੇਟ ਗਾਲਾ 2025 ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ। ਉਹ ਰੈੱਡ ਕਾਰਪੇਟ ‘ਤੇ ਆਪਣੇ ਮਹਾਰਾਜਾ ਲੁੱਕ ਵਿੱਚ ਪੂਰੇ ਛਾ ਗਏ। ਦਿਲਜੀਤ ਦੋਸਾਂਝ ਨੇ ਰੈੱਡ ਕਾਰਪੇਟ ‘ਤੇ ਆਪਣਾ ਡੈਬਿਉ ਕੀਤਾ ਅਤੇ ਆਪਣੀ ਅਨੋਖੀ ਲੁੱਕ ਨਾਲ ਆਪਣੀ ਵੱਖਰੀ ਹੀ ਛਾਪ ਛੱਡੀ। ਇਸ ਵਿੱਚ ਉਹ ਮਹਾਰਾਜਾ ਲੁੱਕ ਵਿੱਚ ਨਜ਼ਰ ਆਏ, ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹ ਅੱਖਾਂ ਵਿੱਚ ਸੁਰਮਾ, ਹੱਥ ਵਿੱਚ ਕਿਰਪਾਨ ਅਤੇ ਪਿੱਠ ‘ਤੇ ਪੰਜਾਬੀ ਵਰਣਮਾਲਾ ਲਿਖੇ ਹੋਏ ਮੇਟ ਗਾਲਾ ਵਿੱਚ ਪਹੁੰਚਿਆ। ਉਹ ਮਹਾਰਾਜਾ ਲੁੱਕ ਵਿੱਚ ਨਜ਼ਰ ਆਇਆ। ਉਸਨੇ ਆਪਣੀ ਲੁੱਕ ਨੂੰ ਸ਼ੇਰਵਾਨੀ ਦੇ ਨਾਲ ਆਈਵਰੀ ਵ੍ਹਾਈਟ ਕੇਪ ਨਾਲ ਪੂਰਾ ਕੀਤਾ ਸੀ। ਉਸਦੀ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਡਰੈੱਸ ਦੇ ਪਿੱਛੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਸੀ, ਜਿਸ ਉੱਤੇ ਪੰਜਾਬੀ ਵਰਣਮਾਲਾ ਲਿਖੀ ਹੋਈ ਸੀ। ਦਿਲਜੀਤ ਨੇ ਆਪਣੀ ਲੁੱਕ ਨੂੰ ਸ਼ਾਹੀ ਗਹਿਣਿਆਂ ਨਾਲ ਪੂਰਾ ਕੀਤਾ ਹੋਇਆ ਸੀ। ਇਸ ਵਿੱਚ ਐਮਰਾਲਡ, ਹਰੇ ਰੰਗ ਦਾ ਚੋਕਰ ਅਤੇ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ।

ਦਰਅਸਲ, ਮੇਟ ਗਾਲਾ 2025 ਦੇ ਰੈੱਡ ਕਾਰਪੇਟ ਤੋਂ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸ਼ਕੀਰਾ ਨਾਲ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ, ਡਿਜ਼ਾਈਨਰ ਪ੍ਰਬਲ ਗੁਰੰਗ ਦੀ ਟੀਮ ਦਿਲਜੀਤ ਦੋਸਾਂਝ, ਸ਼ਕੀਰਾ, ਨਿਕੋਲ ਸ਼ੇਰਜ਼ਿੰਗਰ ਅਤੇ ਟੇਸਾ ਥੌਂਪਸਨ ਨਾਲ ਤਿਆਰ ਹੁੰਦੇ ਦਿਖਾਈ ਦੇ ਰਹੇ ਹਨ। ਨਿਕੋਲ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਮੇਟ ਗਾਲਾ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ। ਇਸ ਵਿੱਚ ਸ਼ਕੀਰਾ ਅਤੇ ਟੇਸਾ ਆਪਣੇ ਪਹਿਰਾਵੇ ਸੰਭਾਲਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਆਪਣੇ ਫੋਨ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਉਸੇ ਸਮੇਂ, ਜਦੋਂ ਨਿਕੋਲ ਨੇ ਦਿਲਜੀਤ ਨੂੰ ਇਹ ਪੁੱਛਿਆ ਕਿ ਉਹ ਫ਼ੋਨ ‘ਤੇ ਕੀ ਕਰ ਰਿਹਾ ਹੈ, ਤਾਂ ਗਾਇਕ ਨੇ ਆਪਣਾ ਫ਼ੋਨ ਚੁੱਕਿਆ ਅਤੇ ਕਿਹਾ ਕਿ ਉਹ ਅੰਗਰੇਜ਼ੀ ਸਿੱਖ ਰਿਹਾ ਹੈ। ਇਸ ‘ਤੇ ਨਿਕੋਲ ਹੱਸ ਪਈ ਅਤੇ ਕਿਹਾ ਕਿ ਉਹ ਚੈਟਜੀਪੀਟੀ ਦੀ ਵਰਤੋਂ ਕਰ ਰਹੇ ਹਨ। ਇਸ ‘ਤੇ ਦਿਲਜੀਤ ਨੇ ਫਿਰ ਜਵਾਬ ਦਿੱਤਾ ਕਿ ਉਸਦੀ ਅੰਗਰੇਜ਼ੀ ਕਮਜ਼ੋਰ ਹੈ। ਉਨ੍ਹਾਂ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਹਾਲਾਂਕਿ, ਪੇਸ਼ੇਵਰ ਮੋਰਚੇ ‘ਤੇ, ਦਿਲਜੀਤ ਦੋਸਾਂਝ ਆਪਣੀ ਪਾਈਪਲਾਈਨ ਵਿੱਚ ‘ਬਾਰਡਰ 2’ ਅਤੇ ‘ਸਰਦਾਰਜੀ 3’ ਵਿੱਚ ਦਿਖਾਈ ਦੇਣਗੇ। ਇਹ ਅਦਾਕਾਰ ‘ਸਰਦਾਰ ਜੀ 3’ ਨੂੰ ਲੈ ਕੇ ਬਹੁਤ ਚਰਚਾ ਵਿੱਚ ਰਿਹਾ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਉਨ੍ਹਾਂ ਨਾਲ ਕੰਮ ਕਰਨ ਵਾਲੀ ਸੀ, ਪਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜਦੋਂ ਭਾਰਤ ਸਰਕਾਰ ਨੇ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾ ਦਿੱਤੀ, ਤਾਂ ਹਾਨੀਆ ਆਮਿਰ ਇਸ ਪ੍ਰੋਜੈਕਟ ਤੋਂ ਹੱਥ ਧੋ ਬੈਠੀ।

Related posts

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin

Sydney Opera House Glows Gold for Diwali

admin