ਨਵੀਂ ਦਿੱਲੀ – ਦੱਖਣੀ ਭਾਰਤੀ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਸਾਮੰਥਾ ਰੂਥ ਪ੍ਰਭੂ ਆਪਣੇ ਨਿੱਜੀ ਜੀਵਨ ’ਚ ਬੇਹੱਦ ਮੁਸ਼ਕਲ ਸਮੇਂ ’ਚੋਂ ਲੰਘ ਰਹੀ ਹੈ। ਪਤੀ ਨਾਗਾ ਚੈਤਨਿਆ ਤੋੀ ਵੱਖ ਹੋਣ ਤੋਂ ਬਾਅਦ ਦੋਵੇਂ ਤਾਲਕ ਲੈ ਰਹੇ ਹਨ। ਸਾਮੰਥਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸੀ। ਹੁਣ ਉਸ ਨੇ ਨਵੀਂ ਪੋਸਟ ’ਚ ਆਪਣੇ ’ਤੇ ਹੋਣ ਵਾਲੇ ਨਿੱਜੀ ਹਮਲਿਆਂ ਦਾ ਜਵਾਬ ਦਿੱਤਾ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਸਾਮੰਥਾ ਦਾ ਅਫੇਅਰ ਸੀ ਅਤੇ ਉਸ ਨੇ ਗਰਭਪਾਤ ਕਰਵਾਇਆ ਸੀ। ਸਾਮੰਥਾ ਨੇ ਸ਼ੁੱਕਰਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਸਟੋਰੀ ’ਚ ਇਕ ਨੋਟ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਆਪਣੇ ਫੈਨਜ਼ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਫ਼ਵਾਹਾਂ ਦਾ ਜਵਾਬ ਦਿੱਤਾ। ਸਾਮੰਥਾ ਨੇ ਲਿਖਿਆ ‘ਮੇਰੇ ਨਿੱਜੀ ਸੰਕਟ ’ਚ ਤੁਹਾਡੇ ਭਾਵਨਾਤਮਕ ਨਿਵੇਸ਼ ਨਾਲ ਭਾਵੁਕ ਹਾਂ। ਮੇਰੇ ਲਈ ਇੰਨਾ ਆਪਣਾਪਨ ਵਿਖਾਉਣ ਅਤੇ ਉਨ੍ਹਾਂ ਅਫ਼ਵਾਹਾਂ ਅਤੇ ਕਹਾਣੀਆਂ ਖ਼ਿਲਾਫ਼ ਮੇਰੀ ਰੱਖਿਆ ਕਰਨ ਲਈ ਸ਼ੁਕਰੀਆ, ਜੋ ਮੇਰੇ ਬਾਰੇ ਫੈਲਾਈਆਂ ਜਾ ਰਹੀਆਂ ਹਨ।’ ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਅਫੇਅਰ ਚੱਲ ਰਿਹਾ ਸੀ। ਮੈ ਬੱਚਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਮੌਕਾਪ੍ਰਸਤ ਹਾਂ ਅਤੇ ਮੈਂ ਗਰਭਪਾਤ ਕਰਵਾਇਆ ਹੈ। ਇਕ ਤਲਾਕ ਆਪਣੇ ਆਪ ’ਚ ਦਰਦਨਾਕ ਪ੍ਰਕਿਰਿਆ ਹੈ। ਮੈਨੂੰ ਇਸ ਤੋਂ ਉਭਰਨ ਲਈ ਇਕੱਲਾ ਛੱਡ ਦਿਓ। ਮੇਰੇ ’ਤੇ ਹੋਣ ਵਾਲੇ ਇਹ ਨਿੱਜੀ ਹਮਲੇ ਬਹੁਤ ਨਿਰਦਈ ਹਨ। ਪਰ, ਮੈਂ ਵਾਅਦਾ ਕਰਦੀ ਹਾਂ ਕਿ ਉਹ ਜੋ ਚਾਹੁਣ ਕਹਿ ਲੈਣ, ਪਰ ਮੈਨੂੰ ਤੋੜ ਨਹੀਂ ਸਕਣਗੇ। ਸਾਮੰਥਾ ਨੇ 6 ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਕ ਪੋਸਟ ਦੇ ਜ਼ਰੀਏ ਸੇਪਰੇਸ਼ਨ ਦਾ ਐਲਾਨ ਕੀਤਾ ਸੀ। ਸਾਮੰਥਾ ਨੇ ਇਸ ਪੋਸਟ ’ਚ ਲਿਖਿਆ ਸੀ ਕਿ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਅਤੇ ਚਾਹ (ਨਾਗਾ ਚੈਤਨਿਆ) ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ, ਤਾਂਕਿ ਅਸੀਂ ਆਪਣੇ-ਆਪਣੇ ਰਸਤੇ ’ਤੇ ਅੱਗੇ ਵਧ ਸਕੀਏ। ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੀ ਦੋਸਤੀ ਇਕ ਦਹਾਕੇ ਦੀ ਹੈ, ਜੋ ਸਾਡੇ ਰਿਸ਼ਤੇ ਦਾ ਆਧਾਰ ਸੀ। ਮੈਨੂੰ ਯਕੀਨ ਹੈ ਕਿ ਇਹ ਸਾਡੇ ਵਿਚਕਾਰ ਸਪੈਸ਼ਲ ਬਾਂਡ ਬਣਿਆ ਰਹੇਗਾ।ਜ਼ਿਕਰਯੋਗ ਹੈ ਕਿ ਸਾਮੰਥਾ ਅਤੇ ਨਾਗਾ ਚੈਤਨਿਆ 2017 ’ਚ ਵਿਆਹ ਦੇ ਬੰਧਨ ’ਚ ਬੱਝੇ ਸਨ ਅਤੇ ਦੋਵਾਂ ਦਾ ਵਿਆਹ ਕਾਫ਼ੀ ਚਰਚਾ ’ਚ ਰਿਹਾ ਸੀ। ਸਾਮੰਥਾ ਹਾਲ ਹੀ ਵਿੱਚ ਅਮੇਜ਼ਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਵੈਬ ਸੀਰੀਜ਼ ਦ ਫੈਮਿਲੀ ਮੈਨ 2 ’ਚ ਮੁੱਖ ਵਿਲੇਨ ਦੇ ਕਿਰਦਾਰ ’ਚ ਨਜ਼ਰ ਆਈ ਸੀ ਅਤੇ ਇਸ ਕਿਰਦਾਰ ’ਚ ਉਨ੍ਹਾਂ ਦੇ ਅਭਿਨੈ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸਾਮੰਥਾ ਨੂੰ ਇਸ ਲਈ ਐਵਾਰਡ ਵੀ ਮਿਲਿਆ ਸੀ।
previous post