Culture Articles

ਯਾਦ ਸਤਾਵੇ ਪਿੰਡ ਦੀਆਂ ਗਲ਼ੀਆਂ ਦੀ।

ਸਮੇ ਦੇ ਅਨੁਸਾਰ ਆਪਣੇ ਆਪ ਨੂੰ ਢਾਲ਼ਨਾ ਤਾਂ ਚੰਗੀ ਗੱਲ ਹੈ ਪਰ ਆਪਣਾ ਪਿਛੋਕੜ ਰੀਤੀ ਰਿਵਾਜ ਪੁਰਾਣੇ ਵਿਰਸੇ ਨੂੰ ਭੁੱਲਣਾ ਕੋਈ ਚੰਗੀ ਗੱਲ ਨਹੀਂ ਹੈ।ਹੁਣ ਨਾਂ ਪਿੱਪਲੀ ਪੀਂਘਾਂ ਪਾਉਦੀਆਂ,ਨਾ ਦੁੱਧ ਰਿੜਕਣ ਵਾਲੀਆਂ ਮੁਟਿਆਰਾਂ,ਨਾਂ ਹੀ ਚਰਖੇ ਦੀ ਘੂਕ,ਨਾ ਖੂਹ ਤੇ ਪਾਣੀ ਭਰਦੀਆਂ ਮੁਟਿਆਰਾਂ ,ਨਾ ਹੀ ਭੱਠੀ ਤੇ ਦਾਣੇ ਭੁੰਨਦੀ ਮਾਈ, ਤੀਆਂ, ਲੋਹੜੀ ਤ੍ਰਿਝਨਾਂ, ਸੱਬਾਂ, ਮੋੜਾਂ ‘ਤੇ ਮਹਿਫ਼ਲਾਂ ਨਾਂ ਹੀ ਪੰਜਾਬੀ ਲੋਕ ਗੀਤ,ਪਹਿਰਾਵਾ,ਰੀਤੀ ਰਿਵਾਜ,ਸਭਿਚਾਰ ਨਜ਼ਰ ਆਉਂਦਾ ਹੈ। ਜੋ ਸਟੇਜਾਂ, ਟੈਲੀਵੀਜ਼ਨ ਤੱਕ ਸੀਮਤ ਰਹਿ ਗਿਆ ਹੈ ਜਾਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਤੀਆਂ ਦੇ ਤਿਉਹਾਰ ਨੂੰ ਸੁਰਜੀਤ ਕੀਤਾ ਹੈ। ਪਿੰਡਾਂ ਵਿੱਚ ਉਦੋਂ ਮਨੋਰੰਜਨ ਦੇ ਸਾਧਨ ਨਹੀਂ ਸਨ।ਪੈਸੇ ਜੋੜ ਕੇ ਕਿਸੇ ਨੇ ਵੰਗਾਂ ਲੈਣੀਆ,ਹਾਰ ਸ਼ਿੰਗਾਰ ਦਾ ਸਮਾਨ, ਮੁੰਡਿਆ ਨੇ ਤੁਰਲੇ ਵਾਲੀ ਪੱਗ, ਕੁੜਤਾ ਚਾਦਰਾ ਪਾ ਕੇ ਅਤੇ ਕੁੜੀਆਂ ਨੇ ਆਪਣੇ ਹੱਥੀ ਫੁਲਕਾਰੀਆ ਕੱਢ ਕੇ ਉਸ ਨੂੰ ਪਹਿਨ ਕੇ ਮੇਲਾ ਦੇਖਣ ਜਾਣਾ। ਗੀਤਾ ਦਾ ਅਖਾੜਾ, ਮੁਦਾਰੀ ਦਾ ਤਮਾਸ਼ਾ,ਬਾਜ਼ੀਗਰ ਦੀ ਬਾਜ਼ੀ,ਭਲਵਾਨਾਂ ਦਾ ਘੋਲ,ਕਬੱਡੀ,ਰਾਸਾਂ ਦੇਖਣਾ।ਕਿੱਲੋ ਦੋ ਕਿੱਲੋ ਕਾੜਨੇ ਵਿੱਚੋਂ ਦੁੱਧ ਕੱਢ ਕੇ ਪੀ ਜਾਣਾ,ਕਾੜਨੇ ਦੀ ਮਲਾਈ ਬੀਬੀ ਤੋਂ ਚੋਰੀ ਦੁੱਧ ਤੋ ਲਾ ਕੇ ਖਾਹ ਜਾਣੀ ਪਤਾ ਲੱਗਨ ਤੇ ਕਹਿਣਾ ਬਿੱਲੀ ਖਾ ਗਈ ਹੈ।ਕਿੱਲੋ ਕਿੱਲੋ ਬੇਸਨ ਖਾਹ ਜਾਣਾ,ਦੁੱਧ ਚ ਘਿਉ ਪਾ ਕੇ ਪੀਣਾ,ਚਾਟੀ ਦੀ ਲੱਸੀ,ਦਹੀਂ,ਮੱਖਣ ਰਿੜਕਣਾ,ਲਵੇਰਾ ਹਰ ਘਰ ਹੁੰਦਾ ਸੀ ਮੱਝਾਂ ਦੀਆ ਦੁੱਧ ਦੀਆਂ ਧਾਂਰਾ ਲੈਣੀਆ,ਭੱਠੀ ਦੇ ਭੁੱਜੇ ਦਾਣੇ,ਛੋਲੇ ਖਾਣੇ,ਸਿਆਲ ਵਿੱਚ ਅਲਸੀ ਦੀਆ ਪਿੰਨੀਆਂ ਬਣਾ ਕੇ ਖਾਣੀਆਂ ਮੱਕੀ ਦੀ ਰੋਟੀ,ਸਰੋ ਦਾ ਸਾਂਗ ਅੱਲਨ ਪਾ ਕੇ,ਲੋਅ ਤੇ ਤਦੂੰਰ ਦੀਆ ਰੋਟੀਆ,ਆਦਿ ਖਾਹ ਕੇ ਮਜ਼ਾ ਆ ਜਾਂਦਾ ਸੀ।ਜੋ ਇਹਦੀ ਜਗਾ ਹੁਣ ਚਾਈਨੀ ਫੂਡ ਨੇ ਲੈ ਲਈ ਹੈ।ਪੀਜਾ,ਨਿਊਡਲ,ਸਨੈਕਸ, ਬਜ਼ਾਰੀ ਟੌਫੀਆਂ,ਚੌਕਲੇਟ, ਆਈਸ ਕਰੀਮ ,ਬਰਗਰ,ਮੈਗੀ,ਕੋਲਡ ਡਰਿੰਕ,ਬਜ਼ਾਰੀ ਜੂਸ,ਬਜ਼ਾਰੀ ਬਿਸਕੁੱਟ ਆਦਿ ਨੇ ਲੈ ਲਈ ਹੈ।ਬੱਚੇ ਬਜ਼ਾਰੀ ਚੀਜ਼ਾਂ ਖਾਹ ਬੀਮਾਰ ਹੋ ਰਹੇ ਹਨ।ਪਹਿਲਾ ਬੱਚੇ ਹਰੀਆ ਸਬਜ਼ੀਆਂ,ਦੁੱਧ ਘਿਉ,ਮੱਖਣ ਰਿਸ਼ਟ ਪੁਸ਼ਟ ਘਰ ਦਾ ਖਾਣਾ ਖਾਂਦੇ ਸੀ।ਰਿਸ਼ਟ ਪੁਸ਼ਟ ਰਹਿੰਦੇ ਸੀ।ਕਰੋਨਾਂ ਨੇ ਜੋ ਘਰ ਦੀਆ ਚੀਜ਼ਾਂ ਨਾਂ ਬਣਾ ਕੇ ਬਾਹਰ ਦੇ ਚਾਈਨੀ ਫੂਡ ਖਾਂਦੇ ਸੀ।ਹੁਣ ਘਰ ਦੀਆਂ ਬਣੀਆ ਚੀਜ਼ਾਂ ਬਨਾਉਣੀਆ ਤੇ ਖਾਣੀਆਂ ਫਿਰ ਮਨੁੱਖ ਨੂੰ ਲਾਕ ਡਾਊਨ ਵਿੱਚ ਰਹਿ ਕੇ ਸਿਖਾ ਦਿੱਤੀਆਂ ਹਨ। ਨਵੀਂ ਪੀੜੀ ਨੂੰ ਆਪਣੇ ਪੁਰਾਣੇ ਸਭਿਆਚਾਰਕ ਵਿਰਸੇ ਨੂੰ ਮੁੜ ਸੁਰਜੀਤ ਕਰਣਾ ਚਾਹੀਦਾ ਹੈ ਜੋ ਅਲੋਪ ਹੋ ਗਿਆ ਹੈ।ਜੋ ਮੈੰ ਅਸਟਰੇਲੀਆ ਜਾ ਕੇ ਮਹਿਸੂਸ ਕੀਤਾ ਜਿਥੇ ਪੰਜਾਬੀਆਂ ਨੇ ਅਜੇ ਵੀ ਪੰਜਾਬੀ  ਸਭਿਚਾਰ ਨੂੰ ਸੰਭਾਲਿਆ ਹੈ।ਜਿੱਥੇ ਮੈਂ ਮੈਲਬਰਨ ਰੇਲਵੇ ਸਟੇਸ਼ਨ ਦੇ ਸਾਹਮਣੇ ਵਿਸਾਖੀ ਮਨਾਉਣ ਦਾ ਪੰਜਾਬੀ ਭਾਈਚਾਰੇ ਵੱਲੋਂ ਅਨੰਦ ਲਿਆ  ਤੇ  ਮੁੱਫਤ ਪੱਗੜੀ ਪਹਿਨ ਕੇ ਸਮੇਤ ਪਰਵਾਰ ਅਨੰਦ ਮਾਣਿਆ ਤੇ ਮੁੰਡੇ  ਦੇ ਘਰ ਦੇ ਨਾਲ ਲੱਗਦੀ ਪਾਰਕ’ ਚ ਤੀਆਂ ਦਾ ਤਿਉਹਾਰ ਮਨਾਇਆ।ਜੀ ਕਰਦਾ ਹੈ ਫਿਰ ਬਚਪਨ ਵਿੱਚ,ਜਾਕੇ ਪਿੰਡ ਦੀਆ ਗਲੀਆ ਵਿੱਚ ਖੇਡੀਏ ਮਲੀਏ ਜਿੰਨਾ ਦੀ ਯਾਦ ਅਜੇ ਵੀ ਸਾਡੇ ਜੇਹਨ ਵਿੱਚ ਹੈ।

  • ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin