Bollywood

ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੀਤੇ ਦਿਨੀਂ ਨਿਰਮਾਤਾਵਾਂ ਵਲੋਂ ‘ਐਨੀਮਲ’ ਦਾ ਟਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ। ਟਰੇਲਰ ’ਚ ਰਣਬੀਰ ਕਪੂਰ ਵੱਖ-ਵੱਖ 6 ਲੁਕਸ ’ਚ ਨਜ਼ਰ ਆ ਰਹੇ ਹਨ।
ਉਨ੍ਹਾਂ ਦਾ ਕਿਰਦਾਰ ਬਚਪਨ ਤੋਂ ਸ਼ੁਰੂ ਹੋ ਕੇ ਜਵਾਨੀ ਤੱਕ ਆਉਾਂਦਾਹੈ। ਦਿੱਲੀ ’ਚ ਟਰੇਲਰ ਲਾਂਚ ਕਰਨ ਤੋਂ ਬਾਅਦ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ, ਨਿਰਮਾਤਾ ਭੂਸ਼ਣ ਕੁਮਾਰ, ਪ੍ਰਣਯ ਰੈੱਡੀ ਵਾਂਗਾ, ਸ਼ਿਵ ਚਾਨਾਨਾ, ਰਣਬੀਰ ਕਪੂਰ, ਬੌਬੀ ਦਿਓਲ ਸਮੇਤ ਪੂਰੀ ਟੀਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਈ। ਦੱਸ ਦਈਏ ਕਿ ਇਹ ਫ਼ਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਲੰਬੀ ਫ਼ਿਲਮ ਕਹੀ ਜਾ ਰਹੀ ਹੈ, ਜਿਸ ਦਾ ਰਨਿੰਗ ਟਾਈਮ 3 ਘੰਟੇ 21 ਮਿੰਟ ਅਤੇ 23 ਸੈਕੰਡ ਹੈ। ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫਿਕੇਟ ਮਿਲਿਆ ਹੈ।
ਅਜਿਹੇ ’ਚ ਇਸ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕ ਸਿਨੇਮਾਘਰਾਂ ’ਚ ਜਾ ਕੇ ਵੇਖ ਸਕਦੇ ਹਨ। ਇਸ ਦੌਰਾਨ, ਐਕਟਰ ਹਰ ਗੈੱਟਅਪ ਸਕ੍ਰੀਨ ’ਤੇ ਛਾ ਜਾਂਦੇ ਹਨ। ਉਨ੍ਹਾਂ ਦੀਆਂ ਵੱਖ-ਵੱਖ ਸ਼ੇਡਜ਼ ਤੋਂ ਨਜ਼ਰਾਂ ਹਟਾਉਣਾ ਦਰਸ਼ਕਾਂ ਲਈ ਬੇਹੱਦ ਮੁਸ਼ਕਿਲ ਹੈ। ਫ਼ਿਲਮ ’ਚ ਧਮਾਕੇਦਾਰ ਐਕਸ਼ਨ ਤੋਂ ਲੈ ਕੇ ਫੁੱਲ ਟੂ ਸਸਪੈਂਸ ਹੈ, ਜਿਸ ਨੂੰ ਵੇਖ ਕੇ ਦਰਸ਼ਕ ਮੰਤਰਮੁਗਧ ਹੋ ਗਏ ਹਨ। ਉੱਥੇ ਹੀ, ਬੌਬੀ ਦਿਓਲ ਬਿਨਾਂ ਕੁਝ ਬੋਲੇ ਵੀ ਖ਼ਤਰਨਾਕ ਵਿਲੇਨ ਦੇ ਰੂਪ ’ਚ ਜ਼ਬਰਦਸਤ ਲੱਗਦੇ ਹਨ।ਰਣਬੀਰ ਨਾਲ ਉਨ੍ਹਾਂ ਦੀ ਟੱਕਰ ਦੇਖਣਯੋਗ ਹੈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin